Truecaller: ਜੇਕਰ ਤੁਹਾਨੂੰ ਪੁਲਿਸ ਜਾਂ ਕਿਸੇ ਹੋਰ ਅਫ਼ਸਰ ਦੇ ਨਾਮ ਤੇ ਆਉਂਦੀ ਹੈ ਧਮਕੀ ਭਰੀ ਕਾਲ, ਤਾਂ ਇੰਝ ਪਤਾ ਕਰੋਂ ਕਾਲਰ ਅਸਲੀ ਹੈ ਜਾਂ ਨਕਲੀ

Updated On: 

06 May 2024 22:57 PM IST

ਕਈ ਘੁਟਾਲੇ ਕਰਨ ਵਾਲੇ ਪੁਲਿਸ ਵਾਲਿਆਂ ਦੇ ਨਾਮ 'ਤੇ ਸਮਾਰਟਫ਼ੋਨ 'ਤੇ ਕਾਲ ਕਰ ਰਹੇ ਹਨ। ਜਦੋਂ ਇਨ੍ਹਾਂ ਨੰਬਰਾਂ ਨੂੰ ਟਰੂ ਕਾਲਰ 'ਤੇ ਚੈੱਕ ਕੀਤਾ ਜਾਂਦਾ ਹੈ, ਤਾਂ ਇਹ ਪੁਲਿਸ ਦੇ ਦੱਸੇ ਜਾਂਦੇ ਹਨ। ਜਦੋਂ ਕਿ ਅਸਲ ਵਿੱਚ ਉਹ ਘੁਟਾਲੇਬਾਜ਼ ਹਨ। ਇੱਥੇ ਅਸੀਂ ਤੁਹਾਨੂੰ ਅਸਲ ਪੁਲਿਸ ਅਤੇ ਘੋਟਾਲੇ ਕਰਨ ਵਾਲਿਆਂ ਦੇ ਨੰਬਰਾਂ ਦੀ ਪਛਾਣ ਕਰਨ ਦਾ ਤਰੀਕਾ ਦੱਸ ਰਹੇ ਹਾਂ।

Truecaller: ਜੇਕਰ ਤੁਹਾਨੂੰ ਪੁਲਿਸ ਜਾਂ ਕਿਸੇ ਹੋਰ ਅਫ਼ਸਰ ਦੇ ਨਾਮ ਤੇ ਆਉਂਦੀ ਹੈ ਧਮਕੀ ਭਰੀ ਕਾਲ, ਤਾਂ ਇੰਝ ਪਤਾ ਕਰੋਂ ਕਾਲਰ ਅਸਲੀ ਹੈ ਜਾਂ ਨਕਲੀ

ਜੇਕਰ ਤੁਹਾਨੂੰ ਪੁਲਿਸ ਜਾਂ ਕਿਸੇ ਹੋਰ ਅਫ਼ਸਰ ਦੇ ਨਾਮ ‘ਤੇ ਆਉਂਦੀ ਹੈ ਧਮਕੀ ਭਰੀ ਕਾਲ, ਤਾਂ ਇੰਝ ਪਤਾ ਕਰੋਂ ਕਾਲਰ ਅਸਲੀ ਹੈ ਜਾਂ ਨਕਲੀ (pic credit: AI Image/Mohd Jishan)

Follow Us On
Truecaller ਐਪ ਦੀ ਵਰਤੋਂ ਜ਼ਿਆਦਾਤਰ ਐਂਡਰੌਇਡ ਦੀ ਵਰਤੋਂ ਕਰਨ ਵਾਲਿਆਂ ਦੁਆਰਾ ਕੀਤੀ ਜਾਂਦੀ ਹੈ, ਇਸ ਐਪ ਦੀ ਵਰਤੋਂ ਅਕਸਰ ਇਸ ਲਈ ਕੀਤੀ ਜਾਂਦੀ ਹੈ ਤਾਂ ਕਿ ਇਹ ਕਾਲ ਕਰਨ ਵਾਲੇ ਦੇ ਨਾਮ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੇ। ਪਰ Truecaller ਵਿੱਚ ਨਾਮ ਨੂੰ ਐਡਿਟ ਕਰਨ ਦਾ ਵਿਕਲਪ ਹੈ। ਜਿਸ ਕਾਰਨ ਕਈ ਵਾਰ ਸਾਈਬਰ ਧੋਖਾਧੜੀ ਕਰਨ ਵਾਲੇ ਲੋਕ ਆਪਣਾ ਨਾਮ ਐਡਿਟ ਕਰਕੇ ਖੁਦ ਪੁਲਿਸ ਵਾਲਾ ਦੱਸ ਕੇ ਠੱਗੀ ਮਾਰਨ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਤੁਹਾਨੂੰ Truecaller ‘ਤੇ ਪੁਲਿਸ ਜਾਂ ਧਮਕੀ ਭਰੀ ਕਾਲ ਵੀ ਆਉਂਦੀ ਹੈ, ਤਾਂ ਤੁਸੀਂ ਇੱਕ ਪਲ ਵਿੱਚ ਅਸਲੀ ਕਾਲਰ ਦੀ ਪਛਾਣ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਆਪਣੇ ਸਮਾਰਟਫੋਨ ‘ਚ ਕੋਈ ਵੱਖਰਾ ਐਪ ਇੰਸਟਾਲ ਜਾਂ ਡਾਊਨਲੋਡ ਨਹੀਂ ਕਰਨਾ ਪਵੇਗਾ।

ਠੱਗ ਕਰਦੇ ਹਨ ਗਲਤ ਵਰਤੋਂ

ਹਾਲ ਹੀ ‘ਚ ਦੇਖਿਆ ਗਿਆ ਹੈ ਕਿ ਪੁਲਸ ਦੇ ਨਾਂ ‘ਤੇ ਕਈ ਲੋਕਾਂ ਨੂੰ ਫੋਨ ਆ ਰਹੇ ਹਨ। ਇਸ ‘ਚ ਕਾਲ ਕਰਨ ਵਾਲਾ ਵਿਅਕਤੀ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕਿਸੇ ਮਾਮਲੇ ‘ਚ ਫਸਾਉਣ ਦੀ ਗੱਲ ਕਰਦਾ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਆਪਣੇ ਆਪ ਨੂੰ ਇਸ ਕੇਸ ਤੋਂ ਬਚਾਉਣਾ ਚਾਹੁੰਦੇ ਹੋ, ਤਾਂ ਕੁਝ ਲੋਕ ਘਬਰਾ ਕੇ ਪੈਸੇ ਟ੍ਰਾਂਸਫਰ ਵੀ ਕਰ ਦਿੰਦੇ ਹਨ। ਕੁਝ ਸਮੇਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਕਾਲ ਕਰਨ ਵਾਲਾ ਕੋਈ ਪੁਲਿਸ ਅਧਿਕਾਰੀ ਨਹੀਂ ਬਲਕਿ ਇੱਕ ਠੱਗ ਸੀ ਅਤੇ ਜਿਸਨੇ Truecaller ‘ਤੇ ਜਾਅਲੀ ਆਈਡੀ ਬਣਾ ਕੇ ਤੁਹਾਨੂੰ ਕਾਲ ਕੀਤੀ ਸੀ। ਜਦੋਂ ਤੱਕ ਤੁਸੀਂ ਧੋਖਾਧੜੀ ਤੋਂ ਬਾਅਦ ਸਾਈਬਰ ਸੈੱਲ ਨੂੰ ਸ਼ਿਕਾਇਤ ਕਰਦੇ ਹੋ, ਉਸ ਤੋਂ ਪਹਿਲਾਂ ਤੁਹਾਡੇ ਪੈਸੇ ਜਾ ਚੁੱਕੇ ਹੁੰਦੇ ਹਨ। ਇਸ ਤੋਂ ਇਲਾਵਾ ਅਪਰਾਧੀ ਵੀ ਪੁਲਿਸ ਦੀ ਪਹੁੰਚ ਤੋਂ ਬਹੁਤ ਦੂਰ ਪਹੁੰਚ ਜਾਂਦੇ ਹਨ।

ਕਿਵੇਂ ਪਤਾ ਲੱਗੇਗਾ ਕਿ ਕਾਲਰ ਅਸਲੀ ਹੈ ਜਾਂ ਨਕਲੀ?

ਜੇਕਰ ਤੁਹਾਨੂੰ ਕਿਸੇ ਪੁਲਿਸ ਵਾਲੇ ਦੇ ਨਾਮ ‘ਤੇ ਕਾਲ ਆਉਂਦੀ ਹੈ, ਤਾਂ ਤੁਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹੋ ਕਿ ਇਹ ਅਸਲੀ ਹੈ ਜਾਂ ਨਕਲੀ। ਇਸਦੇ ਲਈ ਤੁਹਾਨੂੰ ਗੂਗਲ ਪੇ, ਫੋਨ ਪੇ ਅਤੇ ਪੇਟੀਐਮ ਵਰਗੀਆਂ ਪੇਮੈਂਟ ਐਪਸ ‘ਤੇ ਜਾ ਕੇ ਨੰਬਰ ਚੈੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਫੋਨ ਕਰਨ ਵਾਲੇ ਦਾ ਅਸਲੀ ਨਾਂ ਪਤਾ ਲੱਗ ਜਾਵੇਗਾ। ਇਸ ਟ੍ਰਿਕ ਵਿੱਚ ਤੁਹਾਨੂੰ ਕੋਈ ਹੋਰ ਐਪ ਇੰਸਟਾਲ ਕਰਨ ਦੀ ਲੋੜ ਨਹੀਂ ਪਵੇਗੀ।