Google I/O 2024: ਇੰਡੀਆ ਲਈ Google ਲਿਆਇਆ ਨਵੀਂ AI ਟੈਕਨਾਲੋਜੀ, ਹਰ ਕਿਸੇ ਨੂੰ ਮਿਲੇਗਾ ਆਪਣੀ ਭਾਸ਼ਾ ਵਿੱਚ ਜਵਾਬ | google io 2024 google gemma and navrasa-how it will helpful for Indian languages full detail in punjabi Punjabi news - TV9 Punjabi

Google I/O 2024: ਇੰਡੀਆ ਲਈ Google ਲਿਆਇਆ ਨਵੀਂ AI ਟੈਕਨਾਲੋਜੀ, ਹਰ ਕਿਸੇ ਨੂੰ ਮਿਲੇਗਾ ਆਪਣੀ ਭਾਸ਼ਾ ਵਿੱਚ ਜਵਾਬ

Updated On: 

15 May 2024 12:53 PM

Google New AI Technology: ਗੂਗਲ ਨੇ AI ਦੀ ਮਦਦ ਨਾਲ ਅਜਿਹੇ ਲੈਂਗਵੇਜ਼ ਮਾਡਲਸ ਤਿਆਰ ਕੀਤਾ ਹੈ ਜੋ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ 'ਚ ਮਦਦ ਕਰੇਗਾ। ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਹਰੇਕ ਭਾਸ਼ਾ ਨੂੰ ਸਮਝਣ ਲਈ, ਇੱਕ ਮਜ਼ਬੂਤ ​​ਟਰਮਿਨੌਲੋਜੀ ਵਾਲਾ ਇੱਕ ਟੂਲ ਤਿਆਰ ਕੀਤਾ ਗਿਆ ਹੈ ਜੋ ਤੁਹਾਡੀ ਭਾਸ਼ਾ ਨੂੰ ਸਮਝੇਗਾ ਅਤੇ ਤੁਹਾਨੂੰ ਤੁਹਾਡੀ ਭਾਸ਼ਾ ਵਿੱਚ ਜਵਾਬ ਦੇਵੇਗਾ।

Google I/O 2024: ਇੰਡੀਆ ਲਈ Google ਲਿਆਇਆ ਨਵੀਂ AI ਟੈਕਨਾਲੋਜੀ, ਹਰ ਕਿਸੇ ਨੂੰ ਮਿਲੇਗਾ ਆਪਣੀ ਭਾਸ਼ਾ ਵਿੱਚ ਜਵਾਬ

Google New AI Technology

Follow Us On

ਭਾਰਤ ਵਿੱਚ ਇੱਕ, ਦੋ ਜਾਂ ਤਿੰਨ ਨਹੀਂ ਸਗੋਂ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਦਿਲਚਸਪ ਗੱਲ ਇਹ ਹੈ ਕਿ ਭਾਰਤ ਦੇ ਕਈ ਖੇਤਰ ਅਜਿਹੇ ਹਨ ਜਿੱਥੇ ਲਗਭਗ ਹਰ 5 ਕਿਲੋਮੀਟਰ ਬਾਅਦ ਭਾਸ਼ਾ ਬਦਲ ਜਾਂਦੀ ਹੈ। AI ਟੈਕਨਾਲੋਜੀ ਦੀ ਮਦਦ ਨਾਲ, ਗੂਗਲ ਨੇ ਇਕ ਵਧੀਆ ਟੂਲ ਬਣਾਇਆ ਹੈ ਜੋ ਸਾਰੀਆਂ ਭਾਸ਼ਾਵਾਂ ਨੂੰ ਸਮਝਦਾ ਹੈ। ਗੂਗਲ ਦੇ ਡਿਵੈਲਪਰਾਂ ਨੇ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ ਜੋ ਨਾ ਸਿਰਫ ਲੋਕਾਂ ਦੀ ਭਾਸ਼ਾ ਨੂੰ ਸਮਝ ਸਕਦੀ ਹੈ ਬਲਕਿ ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਜਵਾਬ ਵੀ ਦੇ ਸਕਦੀ ਹੈ।

ਪਹਿਲਾਂ ਅਜਿਹੇ ਕਈ ਮਾਡਲ ਤਿਆਰ ਕੀਤੇ ਗਏ ਸਨ ਜਿਨ੍ਹਾਂ ਨੂੰ ਇੰਗਲਿਸ਼ ਲੈਂਗਵੇਜ਼ ਡੇਟਾ ‘ਤੇ ਟ੍ਰੇਂਡ ਸਨ ਅਤੇ ਹੁਣ ਅਜਿਹਾ ਮਾਡਲ ਤਿਆਰ ਕੀਤਾ ਗਿਆ ਹੈ ਜੋ ਭਾਰਤ ਦੀਆਂ ਕਈ ਭਾਸ਼ਾਵਾਂ ‘ਤੇ ਟ੍ਰੇਂਡ ਪ੍ਰਾਪਤ ਹੈ। Google Gemma ਕੰਪਨੀ ਦੇ ਓਪਨ ਮਾਡਲ ਦਾ ਹਿੱਸਾ ਹੈ। Gemma ਨੂੰ ਇਸ ਤਰ੍ਹਾਂ ਨਾਲ ਡਿਜ਼ਾਇਨ ਕੀਤਾ ਗਿਆ ਹੈ ਜੋ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕੇ। ਇਸਦਾ ਪਾਵਰਫੁੱਲ ਟੋਕਨਾਈਜ਼ਰ ਅਤੇ ਵੱਡੀ ਟੋਕਨ ਸ਼ਬਦਾਵਲੀ ਇਸ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਜਵਾਬ ਦੇਣ ਦੇ ਯੋਗ ਬਣਾਉਂਦੀ ਹੈ।

Tokenization ਦਾ ਮਤਲਬ

ਜਦੋਂ ਟੈਕਸਟ ਨੂੰ ਨੈਚੁਰਲ ਲੈਂਗਵੇਜ਼ ਪ੍ਰੋਸੈਸਿੰਗ ਅਤੇ ਮਸ਼ੀਨ ਲਰਨਿੰਗ ਰਾਹੀਂ ਛੋਟੇ ਹਿੱਸਿਆਂ ਵਿੱਚ ਬਦਲਿਆ ਜਾਂਦਾ ਹੈ, ਤਾਂ ਇਸਨੂੰ ਟੋਕਨ ਕਿਹਾ ਜਾਂਦਾ ਹੈ। ਇਹ ਟੋਕਨ ਅੱਖਰਾਂ ਜਿੰਨੇ ਛੋਟੇ ਜਾਂ ਸ਼ਬਦਾਂ ਜਿੰਨੇ ਲੰਬੇ ਹੋ ਸਕਦੇ ਹਨ।

Google Gemma ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ?

Gemini ਮਾਡਲ ਨੂੰ ਤਿਆਰ ਕਰਨ ਵਾਲੀ ਰਿਸਰਚ ਅਤੇ ਟੈਕਨਾਲਜੀ ਦਾ ਹੀ ਇਸਤੇਮਾਲ Gemma ਲਈ ਡੇਵਲਪ ਕਰਨ ਲਈ ਕੀਤਾ ਗਿਆ ਹੈ। Google Gemma ਇੱਕ ਲਾਈਟਵੇਟ ਓਪਨ ਮਾਡਲ ਹੈ, ਜਿਸਨੂੰ Google DeepMind ਅਤੇ Google ਦੀ ਹੋਰਨਾਂ ਟੀਮਾਂ ਰਾਹੀਂ ਤਿਆਰ ਕੀਤਾ ਗਿਆ ਹੈ।

Google Gemma ਦੇ ਪਾਵਰਫੁੱਲ ਟੋਕਨਾਈਜ਼ਰ ਮਾਡਲ ਨੂੰ ਐਨੇਬਲ ਕਰਦਾ ਹੈ ਅਤੇ ਫਿਰ ਇਹ ਮਾਡਲ ਹਜ਼ਾਰਾਂ ਸ਼ਬਦਾਂ, ਸਿੰਬਲ ਅਤੇ ਕੈਰੇਕਟਰਸ ਨੂੰ ਸਮਝਣ ਲਈ ਲੈਂਗਵੇਜ਼ ਸਿਸਟਮ ਦੀ ਵਰਤੋਂ ਕਰਦਾ ਹੈ। Navarasa ਵਰਗੇ ਪਾਵਰ ਪ੍ਰੋਜੈਕਟਾਂ ਦੇਣ ਲਈ ਇੱਕ ਵੱਡੀ ਸ਼ਬਦਾਵਲੀ (vocabulary) ਵੀ ਕਾਫੀ ਜਰੂਰੀ ਹੈ।

Google Navarasa ਕੀ ਹੈ?

ਭਾਰਤ ਵਿੱਚ ਡਿਵੈਲਪਰਸ ਨੇ Navarasa ਨੂੰ ਤਿਆਰ ਕਰਨ ਲਈ ਕੰਪਨੀ ਦੇ Gemma ਮਾਡਲ ਦੀ ਵਰਤੋਂ ਕੀਤੀ ਹੈ। ਨਵਰਾਸਾ ਇੱਕ ਪ੍ਰੋਜੈਕਟ ਜਾਂ ਕਹਿ ਲਓ ਅਜਿਹਾ ਮਾਡਲ ਹੈ ਜਿਸਨੂੰ ਇਸ ਤਰੀਕੇ ਨਾਲ ਟ੍ਰੇਂਡ ਕੀਤਾ ਜਾਂਦਾ ਹੈ ਕਿ ਇਹ ਵੱਖ-ਵੱਖ ਭਾਰਤੀ ਭਾਸ਼ਾਵਾਂ ਨੂੰ ਸਮਝਣ ਵਿੱਚ ਸਮਰੱਥ ਹੈ।

ਇਹ ਵੀ ਪੜ੍ਹੋ –ਗੂਗਲ ਸਰਚ ਹੁਣ ਕੰਮ ਨਹੀਂ ਕਰੇਗੀ! ਓਪਨ ਏਆਈ ਲਿਆ ਰਿਹਾ ਹੈ ਨਵਾਂ ਸਰਚ ਇੰਜਣ

ਨਵਰਾਸਾ ਇੱਕ ਫਾਈਨ-ਟਿਊਨਡ ਮਾਡਲ ਹੈ ਜੋ Google Gemma ਤੇ ਬੇਸਡ ਹੈ। ਨਵਰਾਸਾ ਬਣਾਉਣ ਦੇ ਪਿੱਛੇ ਦਾ ਮਕਸਦ ਵੱਡੇ ਲੈਂਗਵੇਜ਼ ਮਾਡਲ ਨੂੰ ਤਿਆਰ ਕਰਨਾ ਹੈ ਤਾਂ ਜੋ ਲੋਕ ਇਸ ਨਾਲ ਆਪਣੀ ਮਾਂ-ਬੋਲੀ ਵਿੱਚ ਗੱਲ ਕਰ ਸਕਣ ਅਤੇ ਉਨ੍ਹਾਂ ਨੂੰ ਮਾਂ-ਬੋਲੀ ਵਿੱਚ ਜਵਾਬ ਵੀ ਮਿਲ ਸਕੇ। ਇਸ ਮਾਡਲ ਨੂੰ ਤਿਆਰ ਕਰਨ ਪਿੱਛੇ ਗੂਗਲ ਦਾ ਉਦੇਸ਼ ਦੇਸ਼ ਦੇ ਹਰ ਕੋਨੇ ਤੋਂ ਹਰ ਵਿਅਕਤੀ ਨੂੰ ਏਆਈ ਨਾਲ ਜੋੜਨਾ ਹੈ।

ਗੂਗਲ ਨੇ ਏਆਈ ਦੀ ਵਰਤੋਂ ਕਰਕੇ ਅਜਿਹੀ ਤਕਨੀਕ ਬਣਾਈ ਹੈ ਤਾਂ ਜੋ ਦੇਸ਼ ਦਾ ਕੋਈ ਵੀ ਵਿਅਕਤੀ ਪਿੱਛੇ ਨਾ ਰਹੇ ਅਤੇ ਹਰ ਕੋਈ ਇਸ ਤਕਨੀਕ ਦੀ ਵਰਤੋਂ ਕਰ ਸਕੇ। ਗੂਗਲ ਜਨਰੇਟਿਵ AI ਨੂੰ ਨਾ ਸਿਰਫ ਭਾਰਤ ਸਗੋਂ ਦੁਨੀਆ ਦੇ ਹਰ ਕੋਨੇ ‘ਚ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਜੋ ਲੋਕ ਆਪਣੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਦੇ ਹੱਲ ਲੱਭਣ ਲਈ ਇਨ੍ਹਾਂ ਟੂਲਸ ਅਤੇ ਤਕਨੀਕਾਂ ਦੀ ਵਰਤੋਂ ਕਰ ਸਕਣ।

Exit mobile version