Jio Plans ਦੀਆਂ ਕੀਮਤਾਂ ਵਧੀਆਂ, ਹੁਣ ਕਿੰਨਾ ਦਾ ਹੈ ਸਭ ਤੋਂ ਸਸਤਾ ਤੇ ਮਹਿੰਗਾ ਪਲਾਨ? – Punjabi News

Jio Plans ਦੀਆਂ ਕੀਮਤਾਂ ਵਧੀਆਂ, ਹੁਣ ਕਿੰਨਾ ਦਾ ਹੈ ਸਭ ਤੋਂ ਸਸਤਾ ਤੇ ਮਹਿੰਗਾ ਪਲਾਨ?

Updated On: 

28 Jun 2024 15:49 PM

Jio Tariff Hike: ਰਿਲਾਇੰਸ ਜਿਓ ਨੇ ਯੂਜ਼ਰਸ ਨੂੰ ਵੱਡਾ ਝਟਕਾ ਦਿੱਤਾ ਹੈ, ਕੰਪਨੀ ਦੇ ਸਾਰੇ ਪ੍ਰੀਪੇਡ ਅਤੇ ਪੋਸਟਪੇਡ ਪਲਾਨ ਦੀਆਂ ਕੀਮਤਾਂ ਵਧ ਗਈਆਂ ਹਨ। ਕੀ ਤੁਸੀਂ ਜਾਣਦੇ ਹੋ ਕਿ ਪਲਾਨ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਰਿਲਾਇੰਸ ਜਿਓ ਦੇ ਸਭ ਤੋਂ ਸਸਤੇ ਅਤੇ ਮਹਿੰਗੇ ਪਲਾਨ ਦੀ ਕੀਮਤ ਕੀ ਹੈ?

Jio Plans ਦੀਆਂ ਕੀਮਤਾਂ ਵਧੀਆਂ, ਹੁਣ ਕਿੰਨਾ ਦਾ ਹੈ ਸਭ ਤੋਂ ਸਸਤਾ ਤੇ ਮਹਿੰਗਾ ਪਲਾਨ?

ਸੰਕੇਤਕ ਤਸਵੀਰ

Follow Us On

ਗਾਹਕ ਇਕ ਵਾਰ ਫਿਰ ‘ਮਹਿੰਗਾਈ’ ਦੀ ਮਾਰ ਹੇਠ ਹਨ, ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਲੋਕਾਂ ਦੀਆਂ ਜੇਬਾਂ ‘ਤੇ ਬੋਝ ਵਧਾ ਦਿੱਤਾ ਹੈ। ਕੰਪਨੀ ਨੇ ਆਪਣੇ Jio ਪ੍ਰੀਪੇਡ ਅਤੇ Jio ਪੋਸਟਪੇਡ ਪਲਾਨ ਦੀਆਂ ਕੀਮਤਾਂ ਵਿੱਚ 600 ਰੁਪਏ ਤੱਕ ਦਾ ਵਾਧਾ ਕੀਤਾ ਹੈ। ਹੁਣ ਅਜਿਹੇ ‘ਚ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕੀਮਤਾਂ ਵਧਣ ਤੋਂ ਬਾਅਦ ਕੰਪਨੀ ਦਾ ਸਭ ਤੋਂ ਸਸਤਾ ਪਲਾਨ ਕਿੰਨਾ ਹੈ ਅਤੇ ਜੀਓ ਦੇ ਸਭ ਤੋਂ ਮਹਿੰਗੇ ਪਲਾਨ ਦੀ ਕੀਮਤ ਕਿੰਨੀ ਹੈ?

ਰਿਲਾਇੰਸ ਜਿਓ ਦੇ ਸਾਰੇ ਪਲਾਨ ਜੋ ਕਿ 28 ਦਿਨ, 56 ਦਿਨ, 84 ਦਿਨ ਅਤੇ 365 ਦਿਨਾਂ ਦੀ ਵੈਧਤਾ ਦੇ ਨਾਲ ਆਉਂਦੇ ਹਨ ਅਤੇ ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਵਧੀਆਂ ਹੋਈਆਂ ਕੀਮਤਾਂ 3 ਜੁਲਾਈ, 2024 ਤੋਂ ਲਾਗੂ ਹੋਣਗੀਆਂ, ਜਿਸਦਾ ਮਤਲਬ ਹੈ ਕਿ 3 ਜੁਲਾਈ ਤੋਂ ਬਾਅਦ ਤੁਹਾਨੂੰ ਜ਼ਿਆਦਾ ਭੁਗਤਾਨ ਕਰਨਾ ਪਵੇਗਾ।

ਜੀਓ ਸਭ ਤੋਂ ਸਸਤੇ ਪਲਾਨ ਦੀ ਕੀਮਤ

ਕੀਮਤ ਵਧਣ ਤੋਂ ਪਹਿਲਾਂ, ਰਿਲਾਇੰਸ ਜੀਓ ਦੇ ਸਭ ਤੋਂ ਸਸਤੇ ਪ੍ਰੀਪੇਡ ਪਲਾਨ ਦੀ ਕੀਮਤ 155 ਰੁਪਏ ਸੀ, ਪਰ ਹੁਣ ਤੁਹਾਨੂੰ ਉਹੀ ਪਲਾਨ 189 ਰੁਪਏ ਵਿੱਚ ਮਿਲੇਗਾ। ਇਸ ਦਾ ਮਤਲਬ ਹੈ ਕਿ ਜੀਓ ਦਾ ਸਭ ਤੋਂ ਸਸਤਾ ਪਲਾਨ 34 ਰੁਪਏ ਮਹਿੰਗਾ ਹੋ ਗਿਆ ਹੈ।

ਜੇਕਰ ਸਭ ਤੋਂ ਸਸਤੇ ਪਲਾਨ ਦੀ ਗੱਲ ਕਰੀਏ ਤਾਂ ਕੰਪਨੀ ਦਾ ਡੇਟਾ ਪਲਾਨ ਸਭ ਤੋਂ ਸਸਤਾ ਹੈ, ਪਹਿਲਾਂ ਤੁਹਾਨੂੰ ਸਭ ਤੋਂ ਸਸਤੇ ਡੇਟਾ ਪਲਾਨ ਲਈ 15 ਰੁਪਏ ਖਰਚਣੇ ਪੈਂਦੇ ਸਨ, ਪਰ ਹੁਣ ਇਸ ਪਲਾਨ ਲਈ ਤੁਹਾਨੂੰ 19 ਰੁਪਏ ਖਰਚ ਕਰਨੇ ਪੈਣਗੇ।

ਜੀਓ ਦੇ ਸਭ ਤੋਂ ਮਹਿੰਗੇ ਪਲਾਨ ਦੀ ਕੀਮਤ

ਰਿਲਾਇੰਸ ਜਿਓ ਦੇ ਪ੍ਰੀਪੇਡ ਪਲਾਨ ਦੀਆਂ ਕੀਮਤਾਂ ‘ਚ ਵਾਧੇ ਤੋਂ ਪਹਿਲਾਂ ਯੂਜ਼ਰਸ ਨੂੰ ਕੰਪਨੀ ਦੇ ਸਭ ਤੋਂ ਮਹਿੰਗੇ ਪਲਾਨ ਲਈ 2999 ਰੁਪਏ ਖਰਚ ਕਰਨੇ ਪੈਂਦੇ ਸਨ। ਪਰ ਹੁਣ ਜੀਓ ਯੂਜ਼ਰਸ ਨੂੰ ਇਸ ਪਲਾਨ ਲਈ 3599 ਰੁਪਏ ਖਰਚ ਕਰਨੇ ਪੈਣਗੇ। ਇਸ ਦਾ ਮਤਲਬ ਹੈ ਕਿ ਕੰਪਨੀ ਦਾ ਇਹ ਸਾਲਾਨਾ ਪਲਾਨ 600 ਰੁਪਏ ਮਹਿੰਗਾ ਹੋ ਗਿਆ ਹੈ।

ਇਹ ਵੀ ਪੜ੍ਹੋ: ਫ੍ਰੀਫ੍ਰੀਫ੍ਰੀ, YouTube ਵਾਂਗ, Netflix ਵੀ ਬਿਲਕੁਲ ਚੱਲੇਗਾ Free! ਬਸ ਇਹ ਹੀ ਹੋਵੇਗੀ ਸ਼ਰਤ

ਜੀਓ ਦੇ ਪੋਸਟਪੇਡ ਪਲਾਨ ਵੀ ਮਹਿੰਗੇ ਹੋ ਗਏ

ਇਹ ਸਭ ਕੁਝ ਪ੍ਰੀਪੇਡ ਪਲਾਨ ਬਾਰੇ ਹੈ, ਆਓ ਜਾਣਦੇ ਹਾਂ ਕਿ ਪੋਸਟਪੇਡ ਪਲਾਨ ਦੀਆਂ ਕੀਮਤਾਂ ਵਿੱਚ ਕਿੰਨਾ ਵਾਧਾ ਹੋਇਆ ਹੈ। ਪਹਿਲਾਂ ਰਿਲਾਇੰਸ ਜੀਓ ਦੇ ਸਭ ਤੋਂ ਸਸਤੇ ਪੋਸਟਪੇਡ ਪਲਾਨ ਦੀ ਕੀਮਤ 299 ਰੁਪਏ ਸੀ, ਪਰ ਹੁਣ ਤੁਹਾਨੂੰ ਉਹੀ ਪਲਾਨ 349 ਰੁਪਏ ਵਿੱਚ ਮਿਲੇਗਾ, ਯਾਨੀ ਇਹ ਪਲਾਨ 50 ਰੁਪਏ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ, 399 ਰੁਪਏ ਵਾਲਾ ਪਲਾਨ 50 ਰੁਪਏ ਮਹਿੰਗਾ ਹੋਣ ਤੋਂ ਬਾਅਦ, ਹੁਣ ਤੁਹਾਨੂੰ ਇਹ 449 ਰੁਪਏ ਵਿੱਚ ਮਿਲੇਗਾ।

Exit mobile version