ਭਾਰਤ ਬਣਿਆ T20 ਵਿਸ਼ਵ ਚੈਂਪੀਅਨ, ਲਾਈਵ ਸਟ੍ਰੀਮਿੰਗ 'ਤੇ 5.3 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਮੈਚ | Indian Team won T20 World Champion more than 5.3 crore people watched live streaming know in Punjabi Punjabi news - TV9 Punjabi

ਭਾਰਤ ਬਣਿਆ T20 ਵਿਸ਼ਵ ਚੈਂਪੀਅਨ, ਲਾਈਵ ਸਟ੍ਰੀਮਿੰਗ ‘ਤੇ 5.3 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਮੈਚ

Updated On: 

30 Jun 2024 00:12 AM

ਭਾਰਤ ਨੇ ਇਹ ਮੈਚ 7 ਦੌੜਾਂ ਨਾਲ ਜਿੱਤ ਲਿਆ। ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਇਸ ਟੀ-20 ਵਿਸ਼ਵ ਕੱਪ ਮੈਚ ਨੂੰ 5.3 ਕਰੋੜ ਯੂਜ਼ਰਸ ਨੇ ਲਾਈਵ ਸਟ੍ਰੀਮਿੰਗ 'ਤੇ ਦੇਖਿਆ।

ਭਾਰਤ ਬਣਿਆ T20 ਵਿਸ਼ਵ ਚੈਂਪੀਅਨ, ਲਾਈਵ ਸਟ੍ਰੀਮਿੰਗ ਤੇ 5.3 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਮੈਚ

ਭਾਰਤ ਇੱਕ ਵਾਰ ਫਿਰ T20 ਵਿਸ਼ਵ ਚੈਂਪੀਅਨ

Follow Us On

ਭਾਰਤ ਇੱਕ ਵਾਰ ਫਿਰ ਟੀ-20 ਵਿਸ਼ਵ ਚੈਂਪੀਅਨ ਬਣ ਗਿਆ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ ਜਿੱਤ ਲਈ 177 ਦੌੜਾਂ ਦਾ ਟੀਚਾ ਦਿੱਤਾ, ਜਿਸ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 169 ਦੌੜਾਂ ਹੀ ਬਣਾ ਸਕਿਆ।ਇਸ ਤਰ੍ਹਾਂ ਭਾਰਤ ਨੇ ਇਹ ਮੈਚ 7 ਦੌੜਾਂ ਨਾਲ ਜਿੱਤ ਲਿਆ। ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਇਸ ਟੀ-20 ਵਿਸ਼ਵ ਕੱਪ ਮੈਚ ਨੂੰ 5.3 ਕਰੋੜ ਯੂਜ਼ਰਸ ਨੇ ਲਾਈਵ ਸਟ੍ਰੀਮਿੰਗ ‘ਤੇ ਦੇਖਿਆ।

ਮੁਫ਼ਤ ਲਾਈਵ ਸਟ੍ਰੀਮਿੰਗ Disney Hotstar ‘ਤੇ ਸੀ

ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਦੀ ਲਾਈਵ ਸਟ੍ਰੀਮਿੰਗ ਡਿਜ਼ਨੀ ਹੌਟਸਟਾਰ ‘ਤੇ ਹੋਈ ਜਿੱਥੇ 5.3 ਕਰੋੜ ਤੋਂ ਵੱਧ ਯੂਜ਼ਰਸ ਨੇ ਇਸ ਐਪ ‘ਤੇ ਲਾਈਵ ਮੈਚ ਦੇਖਿਆ। ਇਹ ਅੰਕੜਾ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਜਦੋਂ ਲਾਈਵ ਸਟ੍ਰੀਮਿੰਗ ਦੌਰਾਨ ਇੰਨੀ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਇੱਕੋ ਸਮੇਂ ਲਾਈਵ ਸਟ੍ਰੀਮਿੰਗ ਪਲੇਟਫਾਰਮ ਦੀ ਵਰਤੋਂ ਕੀਤੀ।

PM ਨੇ ਟੀਮ ਇੰਡੀਆ ਨੂੰ ਵਧਾਈ ਦਿੱਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀ-20 ਵਿਸ਼ਵ ਚੈਂਪੀਅਨ ਬਣਨ ‘ਤੇ ਟੀਮ ਇੰਡੀਆ ਨੂੰ ਵਧਾਈ ਦਿੱਤੀ ਹੈ, ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਵੀਡੀਓ ਪੋਸਟ ਕਰਕੇ ਟੀਮ ਇੰਡੀਆ ਅਤੇ ਦੇਸ਼ ਵਾਸੀਆਂ ਨੂੰ ਇਸ ਜਿੱਤ ਲਈ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ: IND vs SA: ਟੀਮ ਇੰਡੀਆ ਬਣੀ ਵਿਸ਼ਵ ਚੈਂਪੀਅਨ, 17 ਸਾਲਾਂ ਦਾ ਇੰਤਜ਼ਾਰ ਖਤਮ, ਫਾਈਨਲ ਚ ਦੱਖਣੀ ਅਫਰੀਕਾ ਨੂੰ ਹਰਾਇਆ

Exit mobile version