ਸੁਪਰ ਕੰਪਿਊਟਿੰਗ ਦੀ ਨਵੀਂ ਤਾਕਤ ਬਣੇਗਾ ਭਾਰਤ, ਤਿਆਰ ਕਰੇਗਾ ਸਵਦੇਸ਼ੀ ਹਾਈ-ਪਰਫਾਰਮੈਂਸ ਕੰਪਿਊਟਿੰਗ ਪ੍ਰੋਸੈਸਰ | c-dac-developing-indigenous-supercomputing will make high-performance-computing-processor full detail in punjabi Punjabi news - TV9 Punjabi

ਸੁਪਰ ਕੰਪਿਊਟਿੰਗ ਦੀ ਨਵੀਂ ਤਾਕਤ ਬਣੇਗਾ ਭਾਰਤ, ਤਿਆਰ ਕਰੇਗਾ ਸਵਦੇਸ਼ੀ ਹਾਈ-ਪਰਫਾਰਮੈਂਸ ਕੰਪਿਊਟਿੰਗ ਪ੍ਰੋਸੈਸਰ

Updated On: 

02 Jul 2024 13:52 PM

High Performance Computing Processor: ਸਰਕਾਰ ਨੇ ਹਾਈ-ਪਰਫਾਰਮੈਂਸ ਕੰਪਿਊਟਿੰਗ (HPC) ਪ੍ਰੋਸੈਸਰ ਬਣਾਉਣ ਦੀ ਆਪਣੀ ਯੋਜਨਾ ਵਿੱਚ ਇੱਕ ਕਦਮ ਅੱਗੇ ਵਧਾਇਆ ਹੈ। ਸਰਕਾਰੀ ਏਜੰਸੀ ਸੀ-ਡੈਕ ਮੇਡ-ਇਨ-ਇੰਡੀਆ ਐਚਪੀਸੀ ਪ੍ਰੋਸੈਸਰ 'ਏਯੂਐਮ' ਨੂੰ ਡਿਜ਼ਾਈਨ ਕਰ ਰਹੀ ਹੈ। ਇਸ ਦੇ ਨਾਲ ਹੀ ਭਾਰਤੀ ਸਟਾਰਟਅੱਪ ਕੀਨਹੈੱਡਸ ਟੈਕਨਾਲੋਜੀਜ਼ ਇਸ ਪ੍ਰੋਜੈਕਟ 'ਤੇ ਪ੍ਰੋਗਰਾਮ ਮੈਨੇਜਮੈਂਟ ਕੰਸਲਟੈਂਟ (PMC) ਵਜੋਂ ਕੰਮ ਕਰੇਗੀ।

ਸੁਪਰ ਕੰਪਿਊਟਿੰਗ ਦੀ ਨਵੀਂ ਤਾਕਤ ਬਣੇਗਾ ਭਾਰਤ, ਤਿਆਰ ਕਰੇਗਾ ਸਵਦੇਸ਼ੀ ਹਾਈ-ਪਰਫਾਰਮੈਂਸ ਕੰਪਿਊਟਿੰਗ ਪ੍ਰੋਸੈਸਰ

ਭਾਰਤ, ਤਿਆਰ ਕਰੇਗਾ ਸਵਦੇਸ਼ੀ HPC ਪ੍ਰੋਸੈਸਰ

Follow Us On

ਡਿਜੀਟਲ ਕ੍ਰਾਂਤੀ ਤੋਂ ਬਾਅਦ, ਭਾਰਤ ਸੁਪਰ ਕੰਪਿਊਟਿੰਗ ਦਾ ਨਵਾਂ ਰਾਜਾ ਬਣਨ ਲਈ ਤਿਆਰ ਹੈ। ਸਰਕਾਰ ਨੇ ਵੀ ਇਸ ਦਿਸ਼ਾ ‘ਚ ਵੱਡਾ ਕਦਮ ਚੁੱਕਿਆ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋਂ ਹਾਈ-ਪਰਫਾਰਮੈਂਸ ਕੰਪਿਊਟਿੰਗ (HPC) ਪ੍ਰੋਸੈਸਰ ਦੇਸ਼ ਵਿੱਚ ਹੀ ਬਣਾਏ ਜਾਣਗੇ। ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ (ਸੀ-ਡੀਏਸੀ), ਇੱਕ ਸਰਕਾਰੀ ਏਜੰਸੀ ਜੋ ਆਧੁਨਿਕ ਸੁਪਰ ਕੰਪਿਊਟਰ ਤਕਨਾਲੋਜੀ ਨੂੰ ਵਿਕਸਤ ਕਰਨ ਲਈ ਕੰਮ ਕਰ ਰਹੀ ਹੈ, ਦੇਸੀ HPC ਪ੍ਰੋਸੈਸਰਸ ਦਾ ਨਿਰਮਾਣ ਕਰੇਗੀ। ਇਸ ਦੇ ਲਈ ਹੁਣ ਭਾਰਤ ‘ਚ ਹਾਈ ਕੈਪੇਸਿਟੀ ਕੰਪਿਊਟਿੰਗ (HPC) ਪ੍ਰੋਸੈਸਰ AUM ਦਾ ਨਿਰਮਾਣ ਕੀਤਾ ਜਾਵੇਗਾ।

ਇਸ ਦਿਸ਼ਾ ਵਿੱਚ ਅੱਗੇ ਵਧਦੇ ਹੋਏ, C-DAC ਨੇ ਸਵਦੇਸ਼ੀ RUDRA, Trinetra-Interconnect ਅਤੇ ਸਿਸਟਮ ਸਾਫਟਵੇਅਰ ਸਟੈਕ ਡੇਵਲਪ ਕਰ ਲਏ ਗਏ ਹਨ। ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ (C-DAC) ਸਵਦੇਸ਼ੀ HPC ਸਿਸਟਮ ਦੇ ਵਿਕਾਸ ਲਈ ਪ੍ਰੋਸੈਸਰ ‘AUM’ ਨੂੰ ਡਿਜ਼ਾਈਨ ਕਰ ਰਿਹਾ ਹੈ। ਇਹ TSMC (ਤਾਈਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕੰਪਨੀ ਲਿਮਿਟੇਡ) 5nm ਟੈਕਨਾਲੋਜੀ ਨੋਡ ‘ਤੇ ਤਿਆਰ ਕੀਤਾ ਜਾਵੇਗਾ।

ਸੀ-ਡੈਕ ਨਾਲ ਮਿਲ ਕੇ ਕੰਮ ਕਰਨਗੇ ਇਹ ਸੰਗਠਨ

C-DAC ਦੇ ਇਸ ਪ੍ਰੋਜੈਕਟ ਲਈ ਭਾਰਤੀ ਸਟਾਰਟਅੱਪ Keenheads Technologies ਨੂੰ ਪ੍ਰੋਗਰਾਮ ਪ੍ਰਬੰਧਨ ਸਲਾਹਕਾਰ (PMC) ਵਜੋਂ ਨਿਯੁਕਤ ਕੀਤਾ ਗਿਆ ਹੈ। ਉੱਚ-ਪ੍ਰਦਰਸ਼ਨ ਵਾਲੇ ਆਰਮ ਨਿਓਵਰਸ V2 CPU ਪਲੇਟਫਾਰਮ ‘ਤੇ ਆਧਾਰਿਤ HPC ਪ੍ਰੋਸੈਸਰ AUM ਨੂੰ ਡਿਜ਼ਾਈਨ ਕਰਨ ਲਈ ਭਾਰਤੀ ਕੰਪਨੀ Moschip Technologies ਅਤੇ Japan ਦੀ Socionext Inc. ਦੇ ਸਹਿਯੋਗ ਨਾਲ ਕੰਮ ਕੀਤਾ ਜਾਵੇਗਾ। ਇਸ ਵਿੱਚ ਉੱਨਤ ਪੈਕੇਜਿੰਗ ਤਕਨਾਲੋਜੀ ਸ਼ਾਮਲ ਹੈ।

HPC ਪ੍ਰੋਸੈਸਰ ਬਣਾਉਣ ਦੀ ਕਵਾਇਦ

ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੇ ਸਕੱਤਰ, ਐਸ ਕ੍ਰਿਸ਼ਨਨ ਨੇ ਕਿਹਾ ਕਿ ਸਰਵਰ ਨੋਡਸ, ਇੰਟਰਕਨੈਕਟ ਅਤੇ ਸਿਸਟਮ ਸਾਫਟਵੇਅਰ ਸਟੈਕ ਦੇ ਨਾਲ ਸਾਡੇ ਸਵਦੇਸ਼ੀ ਯਤਨ 50 ਪ੍ਰਤੀਸ਼ਤ ਤੋਂ ਪਾਰ ਪਹੁੰਚ ਗਏ ਹਨ। ਹੁਣ ਪੂਰੀ ਤਰ੍ਹਾਂ ਸਵਦੇਸ਼ੀ ਪ੍ਰੋਸੈਸਰ ਬਣਾਉਣ ਲਈ, ਸਾਡਾ ਧਿਆਨ ਸਵਦੇਸ਼ੀ HPC ਪ੍ਰੋਸੈਸਰ AUM ਨੂੰ ਵਿਕਸਤ ਕਰਨ ‘ਤੇ ਹੈ।

ਭਾਰਤ ਸਰਕਾਰ ਅਤੇ MeitY ਰਾਸ਼ਟਰੀ ਵਿਕਾਸ ਅਤੇ ਗਲੋਬਲ ਲੀਡਰਸ਼ਿਪ ਲਈ ਸੁਪਰ ਕੰਪਿਊਟਿੰਗ ਦੀ ਵਰਤੋਂ ਕਰਕੇ ਭਾਰਤ ਨੂੰ ਟੈਕਨਾਲੋਜੀ ਦੇ ਮੋਹਰੀ ਸਥਾਨ ‘ਤੇ ਲੈ ਜਾਣ ਲਈ ਵਚਨਬੱਧ ਹਨ।

ਸੁਪਰ ਕੰਪਿਊਟਿੰਗ ਦਾ ਲੀਡਰ ਬਣੇਗਾ ਭਾਰਤ

ਸੀ-ਡੈਕ ਦੇ ਡਾਇਰੈਕਟਰ ਜਨਰਲ ਈ ਮਗੇਸ਼ ਨੇ ਕਿਹਾ ਕਿ ਇਹ ਸਹਿਯੋਗ ਹਾਈ ਪਰਫਾਰਮੈਂਸ ਕੰਪਿਊਟਿੰਗ ਅਤੇ ਇਸ ਨਾਲ ਜੁੜੇ ਐਕਸਪੈਰੀਮੈਂਟਸ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸਦਾ ਉਦੇਸ਼ ਸਵਦੇਸ਼ੀ HPC ਪ੍ਰੋਸੈਸਰਾਂ ਨੂੰ ਡਿਜ਼ਾਈਨ, ਡੇਵਲਪ ਅਤੇ ਮੈਨੂਫੈਕਚਰ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਨਾ ਸਿਰਫ਼ ਗਲੋਬਲ ਮਾਪਦੰਡਾਂ ਨੂੰ ਪੂਰਾ ਕਰਨਾ ਹੈ, ਸਗੋਂ ਭਾਰਤ ਨੂੰ ਸੁਪਰ ਕੰਪਿਊਟਿੰਗ ਦੀ ਦੁਨੀਆ ‘ਚ ਮੋਹਰੀ ਸਥਾਨ ‘ਤੇ ਲੈ ਕੇ ਜਾਣਾ ਵੀ ਹੈ।

ਇਹ ਵੀ ਪੜ੍ਹੋ – ਮੋਬਾਈਲ ਨੰਬਰ ਪੋਰਟ ਕਰਨ ਵਾਲਿਆਂ ਲਈ ਅਹਿਮ ਜਾਣਕਾਰੀ, 1 ਜੁਲਾਈ ਤੋਂ ਬਦਲ ਰਿਹਾ ਰੂਲ

ਇੱਕ ਨਜ਼ਰ ਵਿੱਚ ‘HPC ਪ੍ਰੋਸੈਸਰ’

ਉੱਚ-ਪ੍ਰਦਰਸ਼ਨ ਕੰਪਿਊਟਿੰਗ (HPC) ਪ੍ਰੋਸੈਸਰ ਸਭ ਤੋਂ ਵੱਡੇ ਅਤੇ ਸਭ ਤੋਂ ਮੁਸ਼ਕਲ ਕੰਪਿਊਟੇਸ਼ਨ ਟਾਸਕ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਹਨ। ਆਮ ਪ੍ਰੋਸੈਸਰ ਇਹਨਾਂ ਕੰਮਾਂ ਨੂੰ ਪੂਰਾ ਨਹੀਂ ਕਰ ਪਾਉਂਦੇ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਦੇ ਆਉਣ ਤੋਂ ਬਾਅਦ ਇਨ੍ਹਾਂ ਦੀ ਮੰਗ ਹੋਰ ਵੀ ਵਧ ਗਈ ਹੈ। ਉਹ ਅਕਾਦਮਿਕ ਅਤੇ ਰਿਸਰਚ ਖੇਤਰਾਂ ਵਿੱਚ ਵਿਆਪਕ ਤੌਰ ‘ਤੇ ਵਰਤੇ ਜਾਂਦੇ ਹਨ। ਭਾਰਤ ਵਿੱਚ HPC ਪ੍ਰੋਸੈਸਰ ਦਾ ਨਿਰਮਾਣ ਦੇਸ਼ ਨੂੰ ਸੁਪਰ ਕੰਪਿਊਟਿੰਗ ਦੇ ਨਾਲ-ਨਾਲ ਹੋਰ ਖੇਤਰਾਂ ਵਿੱਚ ਅਗਵਾਈ ਕਰਨ ਵਿੱਚ ਮਦਦ ਕਰੇਗਾ।

Exit mobile version