PDF ਫਾਈਲ ਨੂੰ ਐਡਿਟ ਕਰਨ ਦਾ ਆਸਾਨ ਤਰੀਕਾ, ਵਾਰ-ਵਾਰ ਨਵੀਂ PDF ਬਣਾਉਣ ਦੀ ਨਹੀਂ ਪਵੇਗੀ ਲੋੜ

Updated On: 

10 Dec 2024 18:54 PM

ਕੀ ਤੁਸੀਂ PDF ਫਾਈਲ ਨੂੰ ਐਡਿਟ ਕਰਨ ਲਈ ਸੋਚ ਵਿੱਚ ਪੈ ਜਾਂਦੇ ਹੋ? ਆਪਣੇ ਇਸ ਕੰਮ ਨੂੰ ਆਸਾਨ ਕਿਵੇਂ ਬਣਾਈਏ, ਇਸ ਬਾਰੇ ਅਸੀਂ ਤੁਹਾਨੂੰ ਬੜਾ ਹੀ ਸੌਖਾ ਤਰੀਕਾ ਦੱਸ ਰਹੇ ਹਾਂ। ਜਿਸ ਨਾਲ ਤੁਸੀਂ ਆਪਣੀ ਸਹੂਲਤ ਅਨੁਸਾਰ ਆਪਣੀ PDF ਫਾਈਲ ਨੂੰ ਐਡਿਟ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕਿਸੇ ਤਰ੍ਹਾਂ ਦੀ ਪੇਡ ਸਬਸਕ੍ਰਿਪਸ਼ਨ ਨਹੀਂ ਲੈਣੀ ਪਵੇਗੀ।

PDF ਫਾਈਲ ਨੂੰ ਐਡਿਟ ਕਰਨ ਦਾ ਆਸਾਨ ਤਰੀਕਾ, ਵਾਰ-ਵਾਰ ਨਵੀਂ PDF ਬਣਾਉਣ ਦੀ ਨਹੀਂ ਪਵੇਗੀ ਲੋੜ

PDF File Editor

Follow Us On

ਕਈ ਵਾਰ ਸਾਨੂੰ ਪੀਡੀਐਫ ਫਾਈਲ ਬਣਾ ਕੇ ਕਿਸੇ ਨਾਲ ਸਾਂਝੀ ਕਰਨੀ ਪੈਂਦੀ ਹੈ। ਜੇ ਪੀਡੀਐਫ ਵਿੱਚ ਕੁਝ ਗਲਤ ਹੁੰਦਾ ਹੈ ਤਾਂ ਉਸਨੂੰ ਵਾਰ ਵਾਰ ਠੀਕ ਕੀਤਾ ਜਾ ਸਕਦਾ ਹੈ। ਇਸ ਦੇ ਲਈ, ਅਸੀਂ ਇੱਥੇ ਤੁਹਾਨੂੰ ਕੁਝ ਟ੍ਰਿਕਸ ਦੱਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਇਸ ਸਮੱਸਿਆ ਨੂੰ ਮਿੰਟਾਂ ਵਿੱਚ ਹੱਲ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਵਾਰ ਵਾਰ ਨਵੀਂ ਪੀਡੀਐਫ ਫਾਈਲਾ ਨਹੀਂ ਬਣਾਉਣੀ ਪਵੇਗੀ। ਤੁਸੀਂ ਜਿੰਨੀ ਵਾਰ ਚਾਹੋ ਉਸੇ ਫਾਈਲ ਨੂੰ ਐਡਿਟ ਕਰ ਸਕੋਗੇ ਅਤੇ ਸੈਂਡ ਕਰ ਸਕੋਗੇ

ਆਨਲਾਈਨ ਪੀਡੀਐਫ ਐਡੀਟਰ

ਆਪਣੀ PDF ਫਾਈਲ ਵਿੱਚ ਬਦਲਾਅ ਕਰਨ ਅਤੇ ਇਸਨੂੰ ਐਡਿਟ ਕਰਨ ਲਈ ਬਹੁਤ ਕੁਝ ਜਿਆਦਾ ਕਰਨ ਦੀ ਲੋੜ ਨਹੀਂ ਹੈ। ਤੁਸੀਂ ਗੂਗਲ ‘ਤੇ ਆਨਲਾਈਨ PDF ਐਡੀਟਰ ਟਾਈਪ ਕਰਕੇ ਸਰਚ ਕਰ ਸਕਦੇ ਹੋ। ਇੱਥੇ ਤੁਹਾਨੂੰ PDF ਨੂੰ ਆਨਲਾਈਨ ਐਡਿਟ ਕਰਨ ਦਾ ਵਿਕਲਪ ਵੀ ਮਿਲਦਾ ਹੈ। ਤੁਸੀਂ ਇਸ ਨੂੰ ਸਿੱਧੇ ਵੈੱਬਸਾਈਟ ਤੋਂ ਵੀ ਕਰ ਸਕਦੇ ਹੋ। ਨਹੀਂ ਤਾਂ, ਤੁਹਾਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ‘ਤੇ ਕਈ ਐਪਲੀਕੇਸ਼ਨਸ ਦੇ ਵਿਕਲਪ ਵੀ ਮਿਲਦੇ ਹਨ। ਇਸ ‘ਚ ਜਦੋਂ ਤੁਸੀਂ ਵੈੱਬਸਾਈਟ ਜਾਂ ਐਪ ‘ਤੇ ਜਾਂਦੇ ਹੋ ਤਾਂ ਉਸ ਨੂੰ ਓਪਨ ਕਰਦੇ ਹੀ ਤੁਹਾਨੂੰ ਵਿਕਲਪ ਮਿਲ ਜਾਵੇਗਾ। PDF ਫਾਈਲ ਅਪਲੋਡ ਕਰੋ ਅਤੇ ਆਪਣੀ ਫਾਈਲ ਵਿੱਚ ਸੁਧਾਰ ਕਰੋ।

Online PDF Editor

ਇਹ ਐਪਸ ਕਰਨਗੇ ਮਦਦ

PDF Text Editor:ਜੇਕਰ ਤੁਸੀਂ ਆਪਣੇ ਫੋਨ ਵਿੱਚ ਐਪ ਨੂੰ ਇੰਸਟਾਲ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਇਹ ਆਪਸ਼ਨ ਵੀ ਹੈ। ਇਹ PDF ਏਡੀਟਰ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦਾ ਹੈ। ਇਸ ਐਪ ਨੂੰ ਗੂਗਲ ਪਲੇ ਸਟੋਰ ‘ਤੇ 4.2 ਸਟਾਰ ਮਿਲੇ ਹਨ। ਪਲੇਟਫਾਰਮ ਤੋਂ ਇਸ ਐਪ ਨੂੰ 1 ਕਰੋੜ ਤੋਂ ਵੱਧ ਲੋਕ ਡਾਊਨਲੋਡ ਕਰ ਚੁੱਕੇ ਹਨ। ਇਸ ‘ਚ ਤੁਸੀਂ ਸਿਰਫ ਟੈਕਸਟ ਹੀ ਨਹੀਂ ਬਲਕਿ ਇਮੇਜ ਅਤੇ PDF ਨੂੰ ਵੀ ਐਡਿਟ ਕਰ ਸਕਦੇ ਹੋ।

Adobe Acrobat Reader: ਇਸ ਐਪਲੀਕੇਸ਼ਨ ਰਾਹੀਂ ਤੁਸੀਂ ਫੋਟੋਆਂ, ਟੈਕਸਟ ਆਦਿ ਨੂੰ ਆਸਾਨੀ ਨਾਲ ਐਡਿਟ ਕਰ ਸਕਦੇ ਹੋ। ਤੁਸੀਂ ਇਸ ਵਿੱਚ ਜੋ ਵੀ ਬਦਲਾਅ ਕਰਨਾ ਚਾਹੁੰਦੇ ਹੋ, ਕਰ ਸਕਦੇ ਹੋ। ਇਸ ਵਿੱਚ ਤੁਹਾਨੂੰ ਮਲਟੀਪਲ ਫਾਈਲਸ ਨੂੰ ਸੇਵ ਕਰਨ ਦਾ ਵਿਕਲਪ ਮਿਲਦਾ ਹੈ। ਇਸ ‘ਚ ਤੁਸੀਂ ਕੰਪਰੈੱਸ ਵੀ ਕਰ ਸਕਦੇ ਹੋ।

ਇਨ੍ਹਾਂ ਐਪਲੀਕੇਸ਼ਨਸ ਤੋਂ ਇਲਾਵਾ, ਤੁਹਾਨੂੰ ਕਈ ਹੋਰ ਐਪਸ ਦਾ ਆਪਸ਼ਨ ਵੀ ਮਿਲਦਾ ਹੈ। ਤੁਸੀਂ ਉਹਨਾਂ ਦੀਆਂ ਸਮੀਖਿਆਵਾਂ ਅਤੇ ਰੇਟਿੰਗਸ ਨੂੰ ਪੜ੍ਹਨ ਤੋਂ ਬਾਅਦ ਆਪਣੀ ਇੱਛਾ ਅਨੁਸਾਰ ਐਪ ਦੀ ਵਰਤੋਂ ਕਰ ਸਕਦੇ ਹੋ।

Exit mobile version