Grok AI ਨਾਲ ਮਜੇ ਲੈ ਰਹੇ ਭਾਰਤੀ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਹ ਸਵਾਲ

tv9-punjabi
Published: 

17 Mar 2025 17:21 PM

ਇੱਕ ਯੂਜ਼ਰ ਨੇ Grok AI ਤੋਂ ਸਵਾਲ ਪੁੱਛਿਆ ਅਤੇ Grok ਨੇ ਗਾਲੀ-ਗਲੋਚ ਵਾਲੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਇਸਦਾ ਜਵਾਬ ਦਿੱਤਾ... ਜਿਸ ਤੋਂ ਬਾਅਦ ਕੰਪਨੀ ਨੇ ਕਿਹਾ ਕਿ Grok ਸਿਰਫ਼ ਮਸਤੀ ਕਰ ਰਿਹਾ ਸੀ। ਜਦੋਂ ਗ੍ਰੋਕ ਨੇ ਮਸਤੀ ਕਰਨੀ ਸ਼ੁਰੂ ਕੀਤੀ, ਤਾਂ ਲੋਕਾਂ ਨੇ ਵੀ ਗ੍ਰੋਕ ਨਾਲ ਮਸਤੀ ਕਰਨੀ ਸ਼ੁਰੂ ਕਰ ਦਿੱਤੀ, ਲੋਕ ਹੁਣ ਗ੍ਰੋਕ ਨੂੰ ਮਜ਼ਾਕੀਆ ਸਵਾਲ ਪੁੱਛ ਰਹੇ ਹਨ ਜਿਨ੍ਹਾਂ ਦੇ ਗ੍ਰੋਕ ਵੀ ਮਜ਼ਾਕੀਆ ਜਵਾਬ ਦੇ ਰਿਹਾ ਹੈ।

Grok AI ਨਾਲ ਮਜੇ ਲੈ ਰਹੇ ਭਾਰਤੀ, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇਹ ਸਵਾਲ

Grok AI ਨਾਲ ਮਜੇ ਲੈ ਰਹੇ ਭਾਰਤੀ

Follow Us On

Elon Musk ਨੇ ਯੂਜ਼ਰਸ ਲਈ Grok AI ਟੂਲ ਬਣਾਇਆ ਸੀ, ਪਰ ਹਾਲ ਹੀ ਵਿੱਚ ਜਦੋਂ ਇੱਕ ਯੂਜ਼ਰਸ ਨੇ ਇਸ ਏਆਈ ਨੂੰ ਇੱਕ ਸਵਾਲ ਪੁੱਛਿਆ, ਤਾਂ Grok AI ਨੇ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਕੀ ਹੋਇਆ… ਲੋਕ ਵੀ ਮਾਈਕ੍ਰੋਬਲਾਗਿੰਗ ਪਲੇਟਫਾਰਮ X ‘ਤੇ Grok ਨਾਲ ਮਸਤੀ ਕਰਨ ਲੱਗ ਪਏ। ਲੋਕ Grok ਤੋਂ ਉਨ੍ਹਾਂ ਦੇ ਮਨਾਂ ਵਿੱਚ ਆਉਣ ਵਾਲੇ ਸਾਰੇ ਅਜੀਬ ਸਵਾਲਾਂ ਦੇ ਜਵਾਬ ਮੰਗ ਰਹੇ ਹਨ। ਗਾਲੀ-ਗਲੋਚ ਵਾਲੀ ਭਾਸ਼ਾ ਦੀ ਵਰਤੋਂ ਕਰਨ ਤੋਂ ਬਾਅਦ, ਇਹ ਏਆਈ ਟੂਲ ਹੁਣ ਹਰ ਕਦਮ ਬਹੁਤ ਸਾਵਧਾਨੀ ਨਾਲ ਚੁੱਕ ਰਿਹਾ ਹੈ। ਹਾਂ, ਹੁਣ ਇਹ AI ਟੂਲ ਪਹਿਲਾਂ ਨਾਲੋਂ ਜ਼ਿਆਦਾ ਸਾਵਧਾਨ ਹੋ ਗਿਆ ਹੈ ਕਿਉਂਕਿ ਕੁਝ ਸਵਾਲ ਹਨ ਜਿਨ੍ਹਾਂ ਦੇ ਜਵਾਬ ਦੇਣ ਤੋਂ ਇਹ ਟੂਲ ਬਚ ਰਿਹਾ ਹੈ।

ਪਰ ਕੁਝ ਸਵਾਲ ਹਨ ਜਿਨ੍ਹਾਂ ਦੇ ਜਵਾਬ ਗ੍ਰੋਕ ਮਜ਼ਾਕੀਆ ਦੇ ਰਹੇ ਹਨ ਅਤੇ ਇਹ ਜਵਾਬ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਅੱਜ ਅਸੀਂ ਤੁਹਾਡੇ ਲਈ ਕੁਝ ਅਜਿਹੇ ਹੀ ਮਜ਼ਾਕੀਆ ਸਵਾਲ ਲੱਭੇ ਹਨ, ਜਿਨ੍ਹਾਂ ਦੇ ਜਵਾਬ ਗ੍ਰੋਕ ਨੇ ਬਹੁਤ ਹੀ ਮਜ਼ਾਕੀਆ ਢੰਗ ਨਾਲ ਦਿੱਤੇ ਹਨ…

ਸਵਾਲ: ਲੋਕਾਂ ਨੇ Grok ਨਾਲ ਮਜ਼ਾ ਲੈਂਦੇ ਹੋਏ ਪੁੱਛਿਆ… ਕਿਵੇਂ ਪਤਾ ਲੱਗੇ ਕਿ ਕੋਈ ਕੁੜੀ ਮੇਰੇ ਨਾਲ ਅਟੈਚ ਹੈ?

ਜਵਾਬ: ਇਸ ਸਵਾਲ ਦਾ ਜਵਾਬ ਦਿੰਦੇ ਹੋਏ, Grok ਏਆਈ ਨੇ ਕਿਹਾ ਕਿ ਅੱਖਾਂ ਵਿੱਚ ਵਾਰ-ਵਾਰ ਦੇਖਣਾ, ਮੁਸਕਰਾਉਣਾ, ਗੱਲਬਾਤ ਸ਼ੁਰੂ ਕਰਨਾ, ਤੁਹਾਡੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਯਾਦ ਰੱਖਣਾ ਅਤੇ ਆਪਣੇ ਨੇੜੇ ਰਹਿਣਾ।

ਸਵਾਲ: ਮੈਨੂੰ ਐਲੋਨ ਮਸਕ ਤੋਂ ਪੈਸੇ ਚਾਹੀਦੇ ਹਨ, ਕਿਰਪਾ ਕਰਕੇ ਮੇਰੀ ਮਦਦ ਕਰੋ…

ਜਵਾਬ:

ਇਨ੍ਹਾਂ ਸਵਾਲਾਂ ਤੋਂ ਬਚ ਰਿਹਾ Grok

ਲੋਕਾਂ ਨੇ ਐਲੋਨ ਮਸਕ ਦੇ ਏਆਈ ਟੂਲ Grok ਤੋਂ ਕੁਝ ਅਜਿਹੇ ਸਵਾਲ ਵੀ ਪੁੱਛੇ ਜਿਨ੍ਹਾਂ ਦੇ ਜਵਾਬ ਦੇਣ ਤੋਂ Grok ਬਚਦਾ ਹੋਇਆ ਨਜ਼ਰ ਆਇਆ। ਜਿਵੇਂ ਕਿ ਇੱਕ ਯੂਜ਼ਰ ਨੇ ਪੁੱਛਿਆ… ਕਿਹੜੀ ਪਾਰਟੀ ਸਭ ਤੋਂ ਵਧੀਆ ਹੈ, ਕਾਂਗਰਸ ਜਾਂ ਭਾਜਪਾ? Grok ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ।

ਭਾਰਤ ਵਿੱਚ ਕਿਹੜੀ ਪਾਰਟੀ ਇਮਾਨਦਾਰ ਹੈ ਅਤੇ ਕਿਸ ਪਾਰਟੀ ਵਿੱਚ ਇਮਾਨਦਾਰ ਨੇਤਾ ਹਨ ਜੋ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਹਨ? ਇੱਕ ਵਾਰ ਗਲਤੀ ਕਰਨ ਤੋਂ ਬਾਅਦ, Grok ਹੁਣ ਇਸ ਸਵਾਲ ਤੋਂ ਵੀ ਬਚਦਾ ਨਜ਼ਰ ਆਇਆ।

ਜਦੋਂ Grok ਨੇ ਇੱਕ ਯੂਜਡਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ, ਤਾਂ ਕੰਪਨੀ ਨੇ ਆਪਣਾ ਬਚਾਅ ਇਹ ਕਹਿ ਕੇ ਕੀਤਾ ਕਿ Grok ਸਿਰਫ਼ ਮਜ਼ਾ ਕਰ ਰਿਹਾ ਸੀ। ਜਦੋਂ ਗ੍ਰੋਕ ਨੇ ਮਸਤੀ ਕਰਨੀ ਸ਼ੁਰੂ ਕੀਤੀ, ਤਾਂ ਲੋਕਾਂ ਨੇ ਵੀ ਮਸਤੀ ਜਾਰੀ ਰੱਖਦਿਆਂ ਮਜ਼ੇ ਲੈਣੇ ਸ਼ੁਰੂ ਕਰ ਦਿੱਤੇ।