COVID 19 Cases: ਤੁਹਾਡੇ ਸੂਬੇ ਵਿੱਚ ਕਿੰਨੇ ਕੇਸ? ਇਸ ਸਰਕਾਰੀ ਸਾਈਟ ਤੋਂ ਮਿਲੇਗੀ ਹਰ ਜਾਣਕਾਰੀ

tv9-punjabi
Updated On: 

24 May 2025 09:15 AM

Corona Cases in India: ਭਾਰਤ ਵਿੱਚ ਕੋਵਿਡ 19 ਦੇ ਵੱਧ ਰਹੇ ਮਾਮਲਿਆਂ ਦੀ ਚਿੰਤਾ ਦੇ ਵਿਚਕਾਰ, ਹੁਣ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਕਿਸ ਰਾਜ ਵਿੱਚ ਕਿੰਨੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਅਸੀਂ ਤੁਹਾਨੂੰ ਇੱਕ ਸਰਕਾਰੀ ਸਾਈਟ ਬਾਰੇ ਜਾਣਕਾਰੀ ਦੇਵਾਂਗੇ ਜਿਸ ਰਾਹੀਂ ਤੁਹਾਨੂੰ ਅਧਿਕਾਰਤ ਡੇਟਾ ਮਿਲੇਗਾ।

COVID 19 Cases: ਤੁਹਾਡੇ ਸੂਬੇ ਵਿੱਚ ਕਿੰਨੇ ਕੇਸ? ਇਸ ਸਰਕਾਰੀ ਸਾਈਟ ਤੋਂ ਮਿਲੇਗੀ ਹਰ ਜਾਣਕਾਰੀ

Covid 19 In India Statewise Cases (Image Credit: ਪ੍ਰਤੀਕਾਤਮਕ ਤਸਵੀਰ)

Follow Us On

ਲੱਖਾਂ ਜਾਨਾਂ ਲੈਣ ਵਾਲਾ ਕੋਰੋਨਾ ਵਾਇਰਸ ਇੱਕ ਵਾਰ ਵਾਪਸ ਆਇਆ ਹੈ। ਕੋਵਿਡ 19 ਨੇ ਭਾਰਤ ਦੇ ਕਈ ਸੂਬਿਆਂ ਵਿੱਚ ਦਸਤਕ ਦੇ ਦਿੱਤੀ ਹੈ। ਜਿਵੇਂ-ਜਿਵੇਂ ਹਰ ਰੋਜ਼ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਲੋਕਾਂ ਵਿੱਚ ਚਿੰਤਾ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ, ਇਸੇ ਲਈ ਹੁਣ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਕਿਸ ਸੂਬੇ ਵਿੱਚ ਕੋਵਿਡ 19 ਦੇ ਕਿੰਨੇ ਸਰਗਰਮ ਮਾਮਲੇ ਹਨ?

ਕੀ ਤੁਸੀਂ ਇਹ ਵੀ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਕਿੰਨੇ ਮਰੀਜ਼ ਹਨ? ਹਾਲਾਂਕਿ ਹਰ ਕੋਈ ਦੱਸ ਰਿਹਾ ਹੈ ਕਿ ਕਿਸ ਸੂਬੇ ਵਿੱਚ ਕਿੰਨੇ ਮਰੀਜ਼ ਹਨ ਪਰ ਅੱਜ ਅਸੀਂ ਤੁਹਾਨੂੰ ਅਧਿਕਾਰਤ ਤਰੀਕਾ ਦੱਸਣ ਜਾ ਰਹੇ ਹਾਂ। ਸਰਕਾਰ ਦੀ ਇੱਕ ਅਧਿਕਾਰਤ ਵੈੱਬਸਾਈਟ ਹੈ ਜਿਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਇਸ ਵੈੱਬਸਾਈਟ ‘ਤੇ ਹਰੇਕ ਸੂਬੇ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਬਾਰੇ ਜਾਣਕਾਰੀ ਅਪਡੇਟ ਕੀਤੀ ਜਾ ਰਹੀ ਹੈ।

ਕਿਵੇਂ ਮਿਲੇਗੀ ਜਾਣਕਾਰੀ ?

ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ, ਅਸੀਂ ਤੁਹਾਡੀ ਸਹੂਲਤ ਲਈ ਖ਼ਬਰ ਦੇ ਅੰਤ ਵਿੱਚ ਲਿੰਕ ਵੀ ਸਾਂਝਾ ਕਰ ਰਹੇ ਹਾਂ। ਇਸ ਲਿੰਕ ਰਾਹੀਂ ਤੁਸੀਂ ਸਿੱਧੇ ਉਸ ਸਾਈਟ ‘ਤੇ ਪਹੁੰਚ ਜਾਓਗੇ ਜਿੱਥੇ ਤੁਸੀਂ ਹਰ ਸੂਬੇ ਦੇ ਸਰਗਰਮ ਕੇਸ ਵੇਖੋਗੇ।

(Image Credit: mohfw.gov.in)

ਸਾਈਟ ਓਪਨ ਕਰਦੇ ਦੀ ਸਭ ਤੋਂ ਉਪਰ ਭਾਰਤ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ ਦਿਖਾਈ ਦੇਵੇਗੀ, ਜਿਵੇਂ ਹੀ ਤੁਸੀਂ ਥੋੜ੍ਹਾ ਹੇਠਾਂ ਸਕ੍ਰੌਲ ਕਰੋਗੇ, ਤੁਹਾਨੂੰ COVID-19 ਸਟੇਟਵਾਈਜ਼ ਸਟੇਟਸ ਲਿਖਿਆ ਹੋਇਆ ਦਿਖਾਈ ਦੇਵੇਗਾ। ਇਸ ਵਿਕਲਪ ‘ਤੇ ਕਲਿੱਕ ਕਰਦੇ ਹੀ, ਤੁਹਾਡੇ ਸਾਹਮਣੇ ਪੂਰੀ ਸੂਚੀ ਖੁੱਲ੍ਹ ਜਾਵੇਗੀ ਕਿ ਕਿਸ ਸੂਬੇ ਵਿੱਚ ਕਿੰਨੇ ਸਰਗਰਮ ਕੇਸ ਹਨ।

(Image Credit: mohfw.gov.in)

ਖ਼ਬਰ ਲਿਖਣ ਜਾਣ ਤੱਕ ਇਸ ਸਰਕਾਰੀ ਸਾਈਟ ‘ਤੇ ਡੇਟਾ 19 ਮਈ ਤੱਕ ਅਪਡੇਟ ਕੀਤਾ ਗਿਆ ਸੀ, ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮਾਮਲਿਆਂ ਵਿੱਚ ਵਾਧੇ ਜਾਂ ਕਮੀ ਦੀ ਸਥਿਤੀ ਵਿੱਚ ਸਾਈਟ ‘ਤੇ ਡੇਟਾ ਅਪਡੇਟ ਕੀਤਾ ਜਾਵੇਗਾ।

(Image Credit: mohfw.gov.in)

ਸਲਾਹ: ਕੋਰੋਨਾ ਮਹਾਂਮਾਰੀ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਸਮਾਜਿਕ ਦੂਰੀ ਬਣਾਈ ਰੱਖਣਾ, ਮਾਸਕ ਪਹਿਨਣਾ, ਦੋ ਗਜ਼ ਦੀ ਦੂਰੀ ਬਣਾਈ ਰੱਖਣਾ ਤੇ ਸੈਨੀਟਾਈਜ਼ਰ ਦੀ ਵਰਤੋਂ ਕਰਨਾ, ਜੇਕਰ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਇਨਫੈਕਸ਼ਨ ਤੋਂ ਬਚਾ ਸਕੋਗੇ। ਅਜਿਹਾ ਨਹੀਂ ਹੈ ਕਿ ਕੋਰੋਨਾ ਦਾ ਖ਼ਤਰਾ ਟਲ ਜਾਵੇਗਾ ਪਰ ਕੋਵਿਡ ਹੋਣ ਦੀ ਸੰਭਾਵਨਾ ਜ਼ਰੂਰ ਘਟਾਈ ਜਾ ਸਕਦੀ ਹੈ।