Budget 2024: ਨਵਾਂ ਫੋਨ ਖਰੀਦਣ ਵਾਲਿਆਂ ਦੀ ਚਾਂਦੀ, ਹੁਣ ਸਮਾਰਟਫੋਨ-ਚਾਰਜਰ ਖਰੀਦਨਾ ਹੋਵੇਗਾ ਸਸਤਾ | budget-2024-smartphones-and-chargers-will-be-cheaper-now finance-minister-nirmala-sitharaman-loksabha full detail in punjabi Punjabi news - TV9 Punjabi

Budget 2024: ਨਵਾਂ ਫੋਨ ਖਰੀਦਣ ਵਾਲਿਆਂ ਦੀ ਚਾਂਦੀ, ਹੁਣ ਸਮਾਰਟਫੋਨ-ਚਾਰਜਰ ਖਰੀਦਨਾ ਹੋਵੇਗਾ ਸਸਤਾ

Published: 

23 Jul 2024 13:23 PM

Mobile-Charger Prices: ਨਿਰਮਲਾ ਸੀਤਾਰਮਨ ਨੇ Budget 2024 ਪੇਸ਼ ਕਰਦੇ ਹੋਏ ਕਈ ਵੱਡੇ ਐਲਾਨ ਕੀਤੇ ਹਨ। ਆਮ ਜਨਤਾ ਨੂੰ ਰਾਹਤ ਦਿੰਦਿਆਂ ਸਰਕਾਰ ਨੇ ਸਮਾਰਟਫੋਨ ਅਤੇ ਮੋਬਾਈਲ ਫੋਨ ਚਾਰਜਰਾਂ 'ਤੇ ਵੀ ਕਸਟਮ ਡਿਊਟੀ ਘਟਾ ਕੇ 15 ਫੀਸਦੀ ਕਰ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਨਵਾਂ ਫੋਨ ਖਰੀਦਣਾ ਹੁਣ ਸਸਤਾ ਹੋ ਜਾਵੇਗਾ।

Budget 2024: ਨਵਾਂ ਫੋਨ ਖਰੀਦਣ ਵਾਲਿਆਂ ਦੀ ਚਾਂਦੀ, ਹੁਣ ਸਮਾਰਟਫੋਨ-ਚਾਰਜਰ ਖਰੀਦਨਾ ਹੋਵੇਗਾ ਸਸਤਾ

(Photo Credit: Instagram/ sachkadwaha)

Follow Us On

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ ਦੇ ਪਹਿਲੇ ਬਜਟ ‘ਚ ਕਈ ਵੱਡੇ ਐਲਾਨ ਕਰਕੇ ਆਮ ਜਨਤਾ ਨੂੰ ਵੱਡੀ ਰਾਹਤ ਦਿੱਤੀ ਹੈ। ਇਨ੍ਹਾਂ ‘ਚੋਂ ਇਕ ਵੱਡਾ ਐਲਾਨ ਇਹ ਹੈ ਕਿ ਹੁਣ ਗਾਹਕਾਂ ਲਈ ਨਵਾਂ ਸਮਾਰਟਫੋਨ ਅਤੇ ਚਾਰਜਰ ਖਰੀਦਣਾ ਸਸਤਾ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਸਰਕਾਰ ਨੇ ਮੋਬਾਈਲ ਫੋਨ ਅਤੇ ਮੋਬਾਈਲ ਚਾਰਜਰ ਡਿਵਾਈਸ ਦੋਵਾਂ ‘ਤੇ ਕਸਟਮ ਡਿਊਟੀ ਘਟਾ ਕੇ 15 ਫੀਸਦੀ ਕਰ ਦਿੱਤੀ ਹੈ।

Budget 2024 ‘ਚ ਐਲਾਨ ਤੋਂ ਪਹਿਲਾਂ ਮੋਬਾਈਲ ਫੋਨ ਅਤੇ ਚਾਰਜਰਾਂ ‘ਤੇ ਕਸਟਮ ਡਿਊਟੀ 20 ਫੀਸਦੀ ਸੀ। ਨਿਰਮਲਾ ਸੀਤਾਰਮਨ ਦੇ ਬਜਟ ‘ਚ 15 ਫੀਸਦੀ ਦੇ ਐਲਾਨ ਨੇ ਆਮ ਜਨਤਾ ਨੂੰ ਵੱਡਾ ਤੋਹਫਾ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਨਵਾਂ ਫੋਨ ਅਤੇ ਚਾਰਜਰ ਖਰੀਦਣਾ 5 ਫੀਸਦੀ ਸਸਤਾ ਹੋਵੇਗਾ।

ਕਸਟਮ ਡਿਊਟੀ ‘ਚ ਕਟੌਤੀ ਤੋਂ ਬਾਅਦ ਮੋਬਾਈਲ ਫੋਨਾਂ ਅਤੇ ਚਾਰਜਰਾਂ ਦੀਆਂ ਕੀਮਤਾਂ ‘ਚ ਭਾਰੀ ਕਟੌਤੀ ਹੋ ਸਕਦੀ ਹੈ। ਇਸ ਤੋਂ ਇਲਾਵਾ ਨਿਰਮਲਾ ਸੀਤਾਰਮਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਪਿਛਲੇ 6 ਸਾਲਾਂ ਵਿੱਚ ਉਤਪਾਦਨ ਵਧਿਆ ਹੈ ਅਤੇ ਭਾਰਤ ਵਿੱਚ ਮੋਬਾਈਲ ਫੋਨਾਂ ਦਾ ਉਤਪਾਦਨ ਤਿੰਨ ਗੁਣਾ ਵਧਿਆ ਹੈ।ਸਿਰਫ਼ ਮੋਬਾਈਲ ਫ਼ੋਨਾਂ ਅਤੇ ਮੋਬਾਈਲ ਚਾਰਜਰਾਂ ‘ਤੇ ਹੀ ਨਹੀਂ ਬਲਕਿ ਮੋਬਾਈਲ PCBA ‘ਤੇ ਵੀ BCD (ਬੇਸਿਕ ਕਸਟਮ ਡਿਊਟੀ) ਘਟਾ ਕੇ 15 ਫ਼ੀਸਦੀ ਕਰ ਦਿੱਤਾ ਗਿਆ ਹੈ।

BCD ਨਾਲ ਬਦਲਾਅ ਦਾ ਤੁਹਾਡੀ ਜੇਬ ਤੇ ਅਸਰ

ਇਸ ਸਾਲ, ਜਨਵਰੀ 2024 ਵਿੱਚ, ਕੇਂਦਰ ਸਰਕਾਰ ਨੇ ਮੋਬਾਈਲ ਫੋਨ ਨਿਰਮਾਣ ਨਾਲ ਜੁੜੇ ਪੁਰਜ਼ਿਆਂ ‘ਤੇ ਦਰਾਮਦ ਡਿਊਟੀ ਨੂੰ 15 ਪ੍ਰਤੀਸ਼ਤ ਤੋਂ ਘਟਾ ਕੇ 10 ਪ੍ਰਤੀਸ਼ਤ ਕਰ ਦਿੱਤਾ ਸੀ,ਕੰਪੋਨੇਂਟਸ ਜਾਂ ਡਿਵਾਇਸ ਨੂੰ ਜੇ ਮੋਬਾਈਲ ਦੂਜੇ ਦੇਸ਼ਾਂ ਤੋਂ ਮੰਗਵਾਉਣ ਤੇ ਮੋਬਾਇਲ ਫੋਨ ਨਿਰਮਾਤਾ ਕੰਪਨੀਆਂ ਨੂੰ ਬੇਸਿਕ ਡਿਊਟੀ ਤੇ ਰਾਹਤ ਨਾਲ ਸਿੱਧਾ ਫਾਇਦਾ ਤੁਹਾਨੂੰ ਲੋਕਾਂ ਨੂੰ ਹੋਣ ਵਾਲਾ ਹੈ।

ਇਸ ਤੋਂ ਪਹਿਲਾਂ ਕੰਪਨੀਆਂ ਨੂੰ ਜ਼ਿਆਦਾ ਟੈਕਸ ਦੇਣਾ ਪੈਂਦਾ ਸੀ, ਜਿਸ ਦਾ ਸਿੱਧਾ ਅਸਰ ਗਾਹਕਾਂ ਦੀਆਂ ਜੇਬਾਂ ‘ਤੇ ਪੈਂਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਨਵੇਂ ਫੋਨ ਲਈ ਜ਼ਿਆਦਾ ਟੈਕਸ ਦੇਣਾ ਪੈਂਦਾ ਸੀ। ਹੁਣ ਸਰਕਾਰ ਨੇ ਕਸਟਮ ਡਿਊਟੀ ਘਟਾਉਣ ਦਾ ਵੱਡਾ ਫੈਸਲਾ ਲਿਆ ਹੈ, ਜਿਸ ਕਾਰਨ ਕੰਪਨੀਆਂ ਨੂੰ ਘੱਟ ਪੈਸੇ ਦੇਣੇ ਪੈਣਗੇ, ਜਿਸ ਨਾਲ ਮੋਬਾਈਲ ਫੋਨਾਂ ਦੀਆਂ ਕੀਮਤਾਂ ‘ਚ ਕਮੀ ਆਵੇਗੀ ਅਤੇ ਜੇਬ ‘ਤੇ ਵੀ ਘੱਟ ਬੋਝ ਪਵੇਗਾ

Exit mobile version