Apple ਨੇ AI ਫੀਚਰਸ ਲਈ Meta ਦੀ ਥਾਂ ChatGPT ਨੂੰ ਕਿਉਂ ਚੁਣਿਆ? ਸੱਚ ਆਇਆ ਸਾਹਮਣੇ ! Punjabi news - TV9 Punjabi

Apple ਨੇ AI ਫੀਚਰਸ ਲਈ Meta ਦੀ ਥਾਂ ChatGPT ਨੂੰ ਕਿਉਂ ਚੁਣਿਆ? ਸੱਚ ਆਇਆ ਸਾਹਮਣੇ !

Updated On: 

25 Jun 2024 16:57 PM

Apple OpenAI Deal: ਐਪਲ ਨੇ iOS 18 ਵਿੱਚ ਏਆਈ ਫੀਚਰਸ ਦੇਣ ਲਈ ਫੇਸਬੁੱਕ ਦੀ ਪੈਰੇਂਟ ਕੰਪਨੀ ਮੈਟਾ ਨਾਲ ਸਾਂਝੇਦਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੀ ਬਜਾਏ, ਐਪਲ ਨੇ ChatGPT ਬਣਾਉਣ ਵਾਲੀ ਕੰਪਨੀ ਓਪਨਏਆਈ 'ਤੇ ਭਰੋਸਾ ਪ੍ਰਗਟਾਇਆ ਹੈ। ਆਓ ਜਾਣਦੇ ਹਾਂ ਕਿ ਐਪਲ ਨੇ ਆਪਣੇ AI ਫੀਚਰ ਲਈ ਮੇਟਾ ਨੂੰ ਕਿਉਂ ਨਹੀਂ ਚੁਣਿਆ।

Apple ਨੇ AI ਫੀਚਰਸ ਲਈ Meta ਦੀ ਥਾਂ ChatGPT ਨੂੰ ਕਿਉਂ ਚੁਣਿਆ? ਸੱਚ ਆਇਆ ਸਾਹਮਣੇ !

Apple ਨੇ AI ਫੀਚਰਸ ਲਈ Meta ਦੀ ਥਾਂ ChatGPT ਨੂੰ ਕਿਉਂ ਚੁਣਿਆ?

Follow Us On

ਦੁਨੀਆ ਦੇ ਹਰ ਖੇਤਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਲੋੜ ਬਣ ਗਈ ਹੈ। ਇੰਡਸਟਰੀ ਦੀ ਕੋਈ ਵੀ ਕੰਪਨੀ AI ਦੀ ਵਰਤੋਂ ‘ਚ ਪਿੱਛੇ ਨਹੀਂ ਰਹਿਣਾ ਚਾਹੁੰਦੀ। ਦਿੱਗਜ ਤਕਨੀਕੀ ਕੰਪਨੀ ਐਪਲ ‘ਤੇ ਵੀ ਇਹ ਲਾਗੂ ਹੁੰਦਾ ਹੈ। ਆਈਫੋਨ ਬਣਾਉਣ ਲਈ ਮਸ਼ਹੂਰ ਐਪਲ ਨੇ ਹਾਲ ਹੀ ‘ਚ ਏਆਈ ਫੀਚਰਸ ਦਾ ਪ੍ਰੋਗਰਾਮ ‘ਐਪਲ ਇੰਟੈਲੀਜੈਂਸ’ ਲਾਂਚ ਕੀਤਾ ਹੈ। ਐਪਲ ਨੇ ਖੁਦ ਨਹੀਂ ਬਣਾਇਆ ਪਰ ChatGPT ਬਣਾਉਣ ਵਾਲੀ ਕੰਪਨੀ ਓਪਨਏਆਈ ਦੀ ਮਦਦ ਲਈ। ਇਸ ਤੋਂ ਪਹਿਲਾਂ ਐਪਲ ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਨਾਲ ਗੱਲਬਾਤ ਕਰ ਰਿਹਾ ਸੀ ਪਰ ਐਪਲ ਨੇ ਇਸ ਪਲਾਨ ਨੂੰ ਠੁਕਰਾ ਦਿੱਤਾ।

ਏਆਈ ਫੀਚਰਸ ਲਈ ਐਪਲ ਅਤੇ ਮੈਟਾ ਵਿਚਕਾਰ ਗੱਲਬਾਤ ਅੱਗੇ ਨਹੀਂ ਵਧ ਸਕੀ। ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਕੰਪਨੀਆਂ ਵਿਚਾਲੇ ਇਸ ਸਾਲ ਮਾਰਚ ‘ਚ ਗੱਲਬਾਤ ਸ਼ੁਰੂ ਹੋਈ ਸੀ ਪਰ ਇਹ ਡੀਲ ਸਫਲ ਨਹੀਂ ਹੋ ਸਕੀ। ਇਸ ਡੀਲ ਦੇ ਰੱਦ ਹੋਣ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਹਾਲ ਹੀ ਵਿੱਚ, ਐਪਲ ਦੁਆਰਾ ਮੇਟਾ ਦੀ ਬਜਾਏ ਓਪਨਏਆਈ ਦੀ ਚੋਣ ਦੇ ਪਿੱਛੇ ਦਾ ਰਾਜ਼ ਸਾਹਮਣੇ ਆਇਆ ਹੈ।

ਐਪਲ ਨੇ ਕਿਉਂ ਕੀਤਾ ਇਨਕਾਰ?

ਮੀਡੀਆ ਰਿਪੋਰਟਾਂ ਦੇ ਅਨੁਸਾਰ, ਐਪਲ ਨੇ ਗੋਪਨੀਯਤਾ ਦਾ ਹਵਾਲਾ ਦਿੰਦੇ ਹੋਏ ਆਪਣੇ ਡਿਵਾਈਸਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਤਕਨਾਲੋਜੀ ਨੂੰ ਸ਼ਾਮਲ ਕਰਨ ਦੀ ਮੇਟਾ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਐਪਲ ਦੇ ਇਸ ਕਦਮ ਦਾ ਕਾਰਨ ਮੇਟਾ ਦੀਆਂ ਕਥਿਤ ਮਾੜੀ ਪ੍ਰਾਈਵੇਸੀ ਆਦਤ ਅਤੇ ਲੋਕਾਂ ਦੀ ਪ੍ਰਾਈਵੇਸੀ ਲਈ ਨਾਕਾਫ਼ੀ ਪ੍ਰਬੰਧਾਂ ਦੀ ਲਗਾਤਾਰ ਆਲੋਚਨਾ ਨੂੰ ਮੰਨਿਆ ਜਾ ਸਕਦਾ ਹੈ।

ਐਪਲ ਨੂੰ ਸੀ ਇਹ ਖ਼ਤਰਾ

ਜੇਕਰ ਮੇਟਾ ਦੀ ਏਆਈ ਤਕਨਾਲੋਜੀ ਨੂੰ ਐਪਲ ਆਪਣੇ ਡਿਵਾਈਸ ਵਿੱਚ ਜੋੜਦੀ ਤਾਂ ਇਸਦੀ ਸਾਖ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਹੁੰਦਾ। ਐਪਲ ਦੇ ਇਨਕਾਰ ਦੇ ਬਾਵਜੂਦ, ਮੇਟਾ ਨੂੰ ਆਪਣੀਆਂ ਐਪਲੀਕੇਸ਼ਨਸ – ਇੰਸਟਾਗ੍ਰਾਮ, ਵਟਸਐਪ, ਫੇਸਬੁੱਕ ਅਤੇ ਮੈਸੇਂਜਰ ਲਈ ਆਪਣੀ ਖੁਦ ਦੀ ਏਆਈ ‘ਤੇ ਭਰੋਸਾ ਹੈ। ਇਹ ਐਪਸ ਮਿਲ ਕੇ ਕਈ ਅਰਬ ਲੋਕਾਂ ਨੂੰ ਸੇਵਾ ਪ੍ਰਦਾਨ ਕਰਦੇ ਹਨ। ਹਾਲ ਹੀ ਵਿੱਚ Meta ਨੇ Meta AI ਭਾਰਤ ਵਿੱਚ ਲਾਂਚ ਕੀਤਾ ਹੈ।

ਇਹ ਵੀ ਪੜ੍ਹੋ – ਬੱਚੇ ਸਾਈਬਰ ਬੁਲਿੰਗ ਦਾ ਸ਼ਿਕਾਰ ਹੋ ਰਹੇ ਹਨ! ਇਹ ਮੁਸੀਬਤ ਕੀ ਹੈ ਅਤੇ ਅਸੀਂ ਇਸ ਤੋਂ ਕਿਵੇਂ ਬਚ ਸਕਦੇ ਹਾਂ?

ਐਪਲ ਅਤੇ ਓਪਨਏਆਈ ਦਾ ਸਾਥ

ਐਪਲ ਨੇ ਘੋਸ਼ਣਾ ਕੀਤੀ ਕਿ ਉਸਨੇ ਡਿਵਾਈਸ ਵਿੱਚ AI ਫੀਚਰਸ ਪ੍ਰਦਾਨ ਕਰਨ ਲਈ ਓਪਨਏਆਈ ਨਾਲ ਸਾਂਝੇਦਾਰੀ ਕੀਤੀ ਹੈ। ChatGPT ਆਈਫੋਨ ਵਰਗੀਆਂ ਡਿਵਾਈਸਾਂ ਵਿੱਚ ਸਮਰਥਿਤ ਹੋਵੇਗਾ। ਇਸ ਕਦਮ ਦੇ ਨਾਲ, ਕੰਪਨੀ ਆਪਣੇ ਡਿਵਾਈਸਾਂ ਵਿੱਚ ਜਨਰੇਟਿਵ AI ਨੂੰ ਸ਼ਾਮਲ ਕਰਨ ਦੀ ਰਣਨੀਤੀ ‘ਤੇ ਕੰਮ ਕਰ ਰਹੀ ਹੈ।

Exit mobile version