ਗਯਾਨਾ 'ਚ ਜਿੱਤ ਦਾ ਫਾਰਮੂਲਾ, ਟੀਮ ਇੰਡੀਆ ਨੂੰ ਸੈਮੀਫਾਈਨਲ 'ਚ ਕਰਨਾ ਹੋਵੇਗਾ ਇਹ ਕੰ | t20-world-cup-2024-ind-vs-eng-semi-final-guyana-bowling-batting-stats-wagonwheel-rohit-sharma-jos-buttler full detail in punjabi Punjabi news - TV9 Punjabi

IND VS ENG: ਗਯਾਨਾ ‘ਚ ਜਿੱਤ ਦਾ ਫਾਰਮੂਲਾ, ਟੀਮ ਇੰਡੀਆ ਨੂੰ ਸੈਮੀਫਾਈਨਲ ‘ਚ ਕਰਨਾ ਹੋਵੇਗਾ ਇਹ ਕੰਮ

Updated On: 

27 Jun 2024 19:00 PM

T-20 World Cup Semifinal: ਟੀ-20 ਵਿਸ਼ਵ ਕੱਪ 2024 ਦਾ ਦੂਜਾ ਸੈਮੀਫਾਈਨਲ ਗੁਆਨਾ 'ਚ ਖੇਡਿਆ ਜਾਵੇਗਾ। ਭਾਰਤ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਅਹਿਮ ਮੈਚ ਤੋਂ ਪਹਿਲਾਂ ਇਸ ਮੈਦਾਨ ਨੂੰ ਲੈ ਕੇ ਕੁਝ ਦਿਲਚਸਪ ਅੰਕੜੇ ਸਾਹਮਣੇ ਆਏ ਹਨ। ਜਾਣੋ ਕੀ ਹੈ ਗੁਆਨਾ 'ਚ ਜਿੱਤ ਦਾ ਫਾਰਮੂਲਾ?

IND VS ENG: ਗਯਾਨਾ ਚ ਜਿੱਤ ਦਾ ਫਾਰਮੂਲਾ, ਟੀਮ ਇੰਡੀਆ ਨੂੰ ਸੈਮੀਫਾਈਨਲ ਚ ਕਰਨਾ ਹੋਵੇਗਾ ਇਹ ਕੰਮ

20 ਜੂਨ ਤੋਂ ਟੀਮ ਇੰਡੀਆ ਦੇ ਸੁਪਰ-8 ਮੈਚ (Photo: PTI)

Follow Us On

ਕ੍ਰਿਕਟ ਵਿੱਚ ਅੰਕੜੇ ਹੁਣ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਬਹੁਤ ਸਾਰੀਆਂ ਟੀਮਾਂ ਵੱਡੇ ਮੈਚਾਂ ਵਿੱਚ ਆਪਣੇ ਵਿਰੋਧੀਆਂ ਵਿਰੁੱਧ ਰਣਨੀਤੀ ਬਣਾਉਣ ਲਈ ਇਸਦੀ ਵਰਤੋਂ ਕਰਦੀਆਂ ਹਨ। ਭਾਰਤ ਅਤੇ ਇੰਗਲੈਂਡ ਵਿਚਾਲੇ 27 ਜੂਨ ਨੂੰ ਵੱਡਾ ਮੈਚ ਵੀ ਖੇਡਿਆ ਜਾ ਰਿਹਾ ਹੈ। ਗੁਆਨਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣ ਜਾ ਰਹੀਆਂ ਹਨ। ਇਸ ਅਹਿਮ ਮੈਚ ਤੋਂ ਪਹਿਲਾਂ ਮੌਜੂਦਾ ਟੂਰਨਾਮੈਂਟ ਅਤੇ ਮੈਦਾਨ ਨਾਲ ਜੁੜੇ ਕੁਝ ਅੰਕੜੇ ਸਾਹਮਣੇ ਆਏ ਹਨ। ਜੇਕਰ ਭਾਰਤੀ ਕਪਤਾਨ ਰੋਹਿਤ ਸ਼ਰਮਾ ਇਨ੍ਹਾਂ ਦਾ ਇਸਤੇਮਾਲ ਕਰਕੇ ਰਣਨੀਤੀ ਬਣਾਉਂਦੇ ਹਨ ਤਾਂ ਇੰਗਲੈਂਡ ਨੂੰ ਹਰਾਉਣਾ ਆਸਾਨ ਹੋ ਸਕਦਾ ਹੈ।

ਪਹਿਲਾਂ ਬੱਲੇਬਾਜ਼ੀ ਵਿੱਚ ਮਿਲਦੀ ਹੈ ਸਫਲਤਾ

ਕ੍ਰਿਕਟ ‘ਚ ਟਾਸ ਬਹੁਤ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਪਿੱਚ ਅਤੇ ਮੌਸਮ ਦੇ ਹਿਸਾਬ ਨਾਲ ਕਪਤਾਨ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਦੀ ਚੋਣ ਕਰਦਾ ਹੈ। ਗੁਆਨਾ ਵਿੱਚ ਪਹਿਲਾਂ ਹੀ ਮੀਂਹ ਦੀ ਸੰਭਾਵਨਾ ਹੈ, ਇਸ ਲਈ ਟਾਸ ਇੱਕ ਵੱਡਾ ਕਾਰਕ ਹੋਵੇਗਾ। ਇਸ ਟੀ-20 ਵਿਸ਼ਵ ਕੱਪ ‘ਚ ਕੁੱਲ 5 ਮੈਚ ਖੇਡੇ ਗਏ ਹਨ। ਇਸ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ 3 ਮੈਚ ਜਿੱਤੇ ਜਦਕਿ ਚੇਜ ਕਰਦੇ ਹੋਏ 2 ਮੈਚ ਜਿੱਤੇ ਹਨ। ਇਸ ਤੋਂ ਇਲਾਵਾ, 2022 ਤੋਂ ਬਾਅਦ ਹੋਏ ਦਿਨ ਦੇ ਟੀ-20 ਮੈਚਾਂ ਵਿੱਚ, ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿੱਚੋਂ 5 ਜਿੱਤਾਂ ਪ੍ਰਾਪਤ ਕੀਤੀਆਂ ਹਨ, ਜਦਕਿ ਪਿੱਛਾ ਕਰਨ ਵਾਲੀ ਟੀਮ ਨੇ 4 ਵਾਰ ਜਿੱਤ ਪ੍ਰਾਪਤ ਕੀਤੀ ਹੈ। ਭਾਵ ਇੱਥੇ ਚੇਜ ਕਰਨਾ ਔਖਾ ਹੈ। ਜੇਕਰ ਰੋਹਿਤ ਸ਼ਰਮਾ ਟਾਸ ਜਿੱਤਦੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਬੱਲੇਬਾਜ਼ੀ ਕਰਨੀ ਚਾਹੀਦੀ ਹੈ।

ਸਪਿਨਰ ਸਭ ਤੋਂ ਵੱਡਾ ਹਥਿਆਰ

ਗਯਾਨਾ ਦੀ ਪਿੱਚ ‘ਤੇ ਸਪਿਨਰਸ ਦਾ ਦਬਦਬਾ ਰਹਿੰਦਾ ਹੈ। ਸਾਲ 2022 ਤੋਂ ਇੱਥੇ ਹੋਏ ਟੀ-20 ਮੈਚਾਂ ‘ਚ ਸਪਿਨਰਾਂ ਨੇ ਕੁੱਲ 162 ਵਿਕਟਾਂ ਲਈਆਂ ਹਨ, ਜਿਸ ‘ਚ ਰਿਸਟ ਸਪਿਨਰਸ ਨੇ 40 ਵਿਕਟਾਂ ਅਤੇ ਫਿੰਗਰ ਸਪਿਨਰਸ ਨੇ 122 ਵਿਕਟਾਂ ਲਈਆਂ ਹਨ। ਇਸ ਦੌਰਾਨ, ਰਿਸਟ ਸਪਿਨਰਸ ਦੀ ਇਕੋਨਾਮੀ 6.7 ਅਤੇ ਫਿੰਗਰ ਸਪਿਨਰਸ ਦੀ ਇਕੋਨਾਮੀ 7 ਦੀ ਰਹੀ। ਅਜਿਹੇ ‘ਚ ਟੀਮ ਇੰਡੀਆ ਲਈ ਕੁਲਦੀਪ ਯਾਦਵ, ਅਕਸ਼ਰ ਪਟੇਲ ਅਤੇ ਰਵਿੰਦਰ ਜਡੇਜਾ ਸਭ ਤੋਂ ਵੱਡੇ ਹਥਿਆਰ ਸਾਬਤ ਹੋ ਸਕਦੇ ਹਨ।

ਲੋਅ-ਸਕੋਰਿੰਗ ਮੈਚ ਦਾ ਅਨੁਮਾਨ

ਗਯਾਨਾ ਦੇ ਮੈਦਾਨ ‘ਤੇ ਵਿਸ਼ਵ ਕੱਪ ਮੈਚ ਦੌਰਾਨ ਪਾਵਰਪਲੇ ‘ਚ ਸਿਰਫ 6.4 ਦੀ ਔਸਤ ਨਾਲ ਦੌੜਾਂ ਬਣੀਆਂ ਹਨ। ਜਦੋਂ ਕਿ ਮੱਧ ਓਵਰਾਂ ਵਿੱਚ ਇਹ ਔਸਤ 5.5 ਤੱਕ ਚਲਾ ਜਾਂਦਾ ਹੈ, ਜਦੋਂ ਕਿ ਡੈਥ ਓਵਰਾਂ ਵਿੱਚ ਵੀ ਸਿਰਫ਼ 7.6 ਦੀ ਔਸਤ ਨਾਲ ਦੌੜਾਂ ਬਣਦੀਆਂ ਹਨ। ਇਸ ਦੌਰਾਨ ਪਹਿਲੀ ਪਾਰੀ ਦਾ ਔਸਤ ਸਕੋਰ 146 ਰਿਹਾ। ਪ੍ਰਤੀ ਓਵਰ ਦੌੜਾਂ ਦੀ ਔਸਤ 6.20 ਰਹੀ।

ਇਹ ਵੀ ਪੜ੍ਹੋ – ਫਾਇਨਲ ਵਿੱਚ ਦੱਖਣੀ ਅਫਰੀਕਾ ਦੀ ਐਂਟਰੀ, ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਦਰੜਿਆ

ਜਿੱਥੇ 2022 ਤੋਂ ਬਾਅਦ ਖੇਡੇ ਗਏ ਟੀ-20 ਮੈਚਾਂ ‘ਚ ਪਾਵਰਪਲੇ ਅਤੇ ਮਿਡਲ ਓਵਰਾਂ ‘ਚ ਪ੍ਰਤੀ ਓਵਰ ਸਿਰਫ 7.3 ਦੌੜਾਂ ਹੀ ਬਣੀਆਂ ਹਨ, ਜਦਕਿ ਆਖਰੀ ਪੰਜ ਓਵਰਾਂ ‘ਚ 11 ਦੌੜਾਂ ਪ੍ਰਤੀ ਓਵਰ ਦੀ ਦਰ ਨਾਲ ਦੌੜਾਂ ਬਣਾਈਆਂ ਗਈਆਂ ਹਨ। ਇਨ੍ਹਾਂ ਅੰਕੜਿਆਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੈਮੀਫਾਈਨਲ ‘ਚ ਘੱਟ ਸਕੋਰ ਵਾਲਾ ਮੈਚ ਦੇਖਣ ਨੂੰ ਮਿਲ ਸਕਦਾ ਹੈ। ਯਾਨੀ ਜੇਕਰ ਟੀਮ ਇੰਡੀਆ 160 ਦੇ ਆਸ-ਪਾਸ ਸਕੋਰ ਬਣਾ ਲੈਂਦੀ ਹੈ ਤਾਂ ਇੰਗਲੈਂਡ ਨੂੰ ਪਿੱਛਾ ਕਰਨ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Exit mobile version