ਫਾਇਨਲ ਵਿੱਚ ਦੱਖਣੀ ਅਫਰੀਕਾ ਦੀ ਐਂਟਰੀ, ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ | t 20 world cup South Africa defeated Afghanistan in the semi-finals know full in punjabi Punjabi news - TV9 Punjabi

ਫਾਈਨਲ ਵਿੱਚ ਦੱਖਣੀ ਅਫਰੀਕਾ ਦੀ ਐਂਟਰੀ, ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਦਰੜਿਆ

Updated On: 

27 Jun 2024 19:01 PM

ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਫਾਈਨਲ ਲਈ ਟਿਕਟ ਮਿਲੀ ਹੈ। ਇਸ ਲਿਹਾਜ਼ ਨਾਲ ਦੱਖਣੀ ਅਫਰੀਕਾ ਲਈ ਅਫਗਾਨਿਸਤਾਨ 'ਤੇ ਜਿੱਤ ਇਤਿਹਾਸਕ ਸੀ। ਚੰਗੀ ਗੱਲ ਇਹ ਰਹੀ ਕਿ ਦੱਖਣੀ ਅਫਰੀਕਾ ਨੇ ਜਿੱਤ ਦੇ ਰੱਥ 'ਤੇ ਸਵਾਰ ਹੋ ਕੇ ਟੂਰਨਾਮੈਂਟ ਦੇ ਫਾਈਨਲ ਤੱਕ ਦਾ ਸਫਰ ਤੈਅ ਕੀਤਾ। ਟੀ-20 ਵਿਸ਼ਵ ਕੱਪ 2024 ਵਿਚ ਇਹ ਉਸ ਦਾ ਲਗਾਤਾਰ 8ਵਾਂ ਮੈਚ ਸੀ, ਜਿਸ ਨੂੰ ਉਸ ਨੇ ਜਿੱਤਿਆ।

ਫਾਈਨਲ ਵਿੱਚ ਦੱਖਣੀ ਅਫਰੀਕਾ ਦੀ ਐਂਟਰੀ, ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਦਰੜਿਆ
Follow Us On

ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਲਈ ਟਿਕਟ ਹਾਸਲ ਕਰ ਲਈ ਹੈ। ਇਸ ਨਾਲ ਟੀ-20 ਵਿਸ਼ਵ ਕੱਪ 2024 ਦੀ ਪਹਿਲੀ ਫਾਈਨਲਿਸਟ ਟੀਮ ਪੱਕੀ ਹੋ ਗਈ ਹੈ। ਹੁਣ 29 ਜੂਨ ਨੂੰ ਫਾਈਨਲ ਮੈਚ ਵਿੱਚ ਦੱਖਣੀ ਅਫ਼ਰੀਕਾ ਦੀ ਟੀਮ ਦਾ ਸਾਹਮਣਾ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾਣ ਵਾਲੇ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ। ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਸੈਮੀਫਾਈਨਲ ‘ਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ।

ਟੂਰਨਾਮੈਂਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਦੱਖਣੀ ਅਫ਼ਰੀਕਾ ਦੀ ਟੀਮ ਫਾਈਨਲ ਵਿੱਚ ਪਹੁੰਚੀ ਹੈ। ਇਸ ਤੋਂ ਪਹਿਲਾਂ ਉਸ ਨੇ 2009 ਅਤੇ 2014 ਦੇ ਟੀ-20 ਵਿਸ਼ਵ ਕੱਪ ਵਿੱਚ ਇਹ ਉਪਲਬਧੀ ਹਾਸਲ ਕਰਨ ਦੇ ਦੋ ਮੌਕੇ ਗੁਆ ਦਿੱਤੇ ਸਨ। ਦੱਖਣੀ ਅਫਰੀਕਾ ਨੂੰ ਉਦੋਂ ਪਾਕਿਸਤਾਨ ਅਤੇ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ, ਇਸ ਵਾਰ ਉਸਨੇ ਅਫਗਾਨਿਸਤਾਨ ਦੀਆਂ ਇੱਛਾਵਾਂ ਨੂੰ ਤੋੜ ਕੇ ਆਪਣੇ ਲਈ ਇੱਕ ਇਤਿਹਾਸਕ ਸਕ੍ਰਿਪਟ ਲਿਖੀ ਹੈ।

ਦੱਖਣੀ ਅਫਰੀਕਾ ਨੇ ਰਚਿਆ ਇਤਿਹਾਸ

ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਫਾਈਨਲ ਲਈ ਟਿਕਟ ਮਿਲੀ ਹੈ। ਇਸ ਲਿਹਾਜ਼ ਨਾਲ ਦੱਖਣੀ ਅਫਰੀਕਾ ਲਈ ਅਫਗਾਨਿਸਤਾਨ ‘ਤੇ ਜਿੱਤ ਇਤਿਹਾਸਕ ਸੀ। ਚੰਗੀ ਗੱਲ ਇਹ ਰਹੀ ਕਿ ਦੱਖਣੀ ਅਫਰੀਕਾ ਨੇ ਜਿੱਤ ਦੇ ਰੱਥ ‘ਤੇ ਸਵਾਰ ਹੋ ਕੇ ਟੂਰਨਾਮੈਂਟ ਦੇ ਫਾਈਨਲ ਤੱਕ ਦਾ ਸਫਰ ਤੈਅ ਕੀਤਾ। ਟੀ-20 ਵਿਸ਼ਵ ਕੱਪ 2024 ਵਿਚ ਇਹ ਉਸ ਦਾ ਲਗਾਤਾਰ 8ਵਾਂ ਮੈਚ ਸੀ, ਜਿਸ ਨੂੰ ਉਸ ਨੇ ਜਿੱਤਿਆ।

ਬੱਲੇਬਾਜ਼ੀ ਰਹੀ ਖ਼ਰਾਬ

ਮੈਚ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਹਾਲਾਂਕਿ ਦੱਖਣੀ ਅਫਰੀਕਾ ਦੀ ਤੇਜ਼ ਗੇਂਦਬਾਜ਼ੀ ਦੇ ਖਿਲਾਫ ਉਸ ਦੀ ਬੱਲੇਬਾਜ਼ੀ ਇੰਨੀ ਖਰਾਬ ਰਹੀ ਕਿ ਉਹ ਪੂਰੇ 20 ਓਵਰ ਵੀ ਨਹੀਂ ਖੇਡ ਸਕੇ। ਉਹਨਾਂ ਦੀ ਪਾਰੀ ਸਿਰਫ਼ 11.5 ਓਵਰਾਂ ‘ਚ ਹੀ ਸਮਾਪਤ ਹੋ ਗਈ। ਪਹਿਲਾਂ ਖੇਡਦਿਆਂ ਅਫਗਾਨਿਸਤਾਨ ਨੇ ਸਿਰਫ 56 ਦੌੜਾਂ ਬਣਾਈਆਂ ਅਤੇ ਦੱਖਣੀ ਅਫਰੀਕਾ ਨੂੰ 57 ਦੌੜਾਂ ਦਾ ਟੀਚਾ ਦਿੱਤਾ।

ਅਸਾਨੀ ਨਾਲ ਜਿੱਤਿਆ ਮੈਚ

ਅਫ਼ਗਾਨਿਸਤਾਨ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫ਼ਰੀਕਾ ਦੀ ਟੀਮ ਨੇ ਸਿਰਫ਼ 8.5 ਓਵਰਾਂ ਵਿੱਚ 1 ਵਿਕਟ ਗੁਆ ਕੇ 57 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਦੱਖਣੀ ਅਫਰੀਕਾ ਦੀ ਇਕਲੌਤੀ ਵਿਕਟ ਕਵਿੰਟਨ ਡੀ ਕਾਕ ਦੇ ਰੂਪ ‘ਚ ਡਿੱਗੀ, ਜੋ 1 ਦੌੜਾਂ ਬਣਾ ਕੇ ਆਊਟ ਹੋ ਗਏ। ਫਾਰੂਕੀ ਨੇ ਡੀ ਕਾਕ ਦਾ ਵਿਕਟ ਲਿਆ। ਇਸ ਤੋਂ ਬਾਅਦ ਰੀਜ਼ਾ ਹੈਂਡਰਿਕਸ (29 ਦੌੜਾਂ ‘ਤੇ ਨਾਬਾਦ) ਅਤੇ ਏਡਨ ਮਾਰਕਰਮ (23 ਦੌੜਾਂ ‘ਤੇ ਨਾਬਾਦ) ਵਾਪਸੀ ਕਰਦੇ ਹੋਏ ਟੀਮ ਨੂੰ ਜਿੱਤ ਵੱਲ ਲੈ ਗਏ।

ਮਾਰਕੋ ਯੈਨਸਨ ਬਣੇ ਪਲੇਅਰ ਆਫ ਦ ਮੈਚ

ਦੱਖਣੀ ਅਫਰੀਕਾ ਦੀ ਟੀਮ ਨੇ ਪਹਿਲੇ ਸੈਮੀਫਾਈਨਲ ‘ਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ ਸੀ। ਇਸ ਮੈਚ ਵਿੱਚ ਮਾਰਕੋ ਯਾਨਸਨ ਨੇ ਆਪਣੀ ਤਿੱਖੀ ਗੇਂਦਬਾਜ਼ੀ ਨਾਲ ਅਫਗਾਨਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਉਸ ਨੇ 3 ਓਵਰਾਂ ‘ਚ ਸਿਰਫ 16 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ।

ਰਾਸ਼ਿਦ ਖਾਨ ਨੇ ਕੀਤਾ ਸ਼ੁਕਰੀਆ

ਅਫਗਾਨਿਸਤਾਨ ਦੀ ਟੀਮ ਨੇ ਟੀ-20 ਵਿਸ਼ਵ ਕੱਪ 2024 ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਾਲਾਂਕਿ ਸੈਮੀਫਾਈਨਲ ‘ਚ ਉਨ੍ਹਾਂ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ, ਇਸ ਦੇ ਬਾਵਜੂਦ ਪੂਰੀ ਟੀਮ ਉਨ੍ਹਾਂ ਦੀ ਇਸ ਸਫਲਤਾ ਤੋਂ ਕਾਫੀ ਖੁਸ਼ ਹੈ। ਮੈਚ ਤੋਂ ਬਾਅਦ ਟੀਮ ਦੇ ਕਪਤਾਨ ਰਾਸ਼ਿਦ ਖਾਨ ਨੇ ਆਪਣੇ ਸਾਥੀ ਖਿਡਾਰੀਆਂ ਨਾਲ ਮੈਦਾਨ ਦਾ ਦੌਰਾ ਕੀਤਾ ਅਤੇ ਸਾਰੇ ਪ੍ਰਸ਼ੰਸਕਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ।

Exit mobile version