Athletes Biography in Schools: ਬੱਚਿਆਂ ਨੂੰ ਪ੍ਰੇਰਨਾ ਦੇਵੇਗੀ ਖਿਡਾਰੀਆਂ ਦੀ ਜੀਵਨੀ, ਸਾਬਕਾ ਬਾਕਸਰ ਕੌਰ ਸਿੰਘ ਨਾਲ TV9 ਪੰਜਾਬੀ ਦੀ ਖਾਸ ਗੱਲਬਾਤ

Published: 

19 Apr 2023 17:27 PM

Boxer Kaur Singh ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਉਨ੍ਹਾਂ ਦੀ ਜੀਵਨੀ ਬੱਚਿਆਂ ਨੂੰ ਪੜ੍ਹਾਈ ਜਾਵੇਗੀ ਇਹ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਬਹੁਤ ਖੁਸ਼ੀ ਅਤੇ ਮਾਣ ਦੀ ਗੱਲ ਹੈ ਜੋ ਕੁਝ ਉਨ੍ਹਾਂ ਨੇ ਦੇਸ਼ ਦੇ ਲਈ ਕੀਤਾ ਉਹ ਸਦਾ ਸਦਾ ਲਈ ਅਮਰ ਹੋ ਜਾਣਗੇ।

Follow Us On

ਸੰਗਰੂਰ ਨਿਊਜ: ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਵੱਲੋਂ ਇਕ ਵੱਡਾ ਐਲਾਨ ਕੀਤਾ ਗਿਆ ਹੈ ਕੀ ਹੁਣ ਸੂਬੇ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਲਈ ਸਰੀਰਕ ਸਿੱਖਿਆ ਦੀ ਨੌਵੀਂ ਅਤੇ ਦਸਵੀਂ ਦੀ ਕਿਤਾਬ ਵਿੱਚ ਪੰਜਾਬ ਦੇ ਚਾਰ ਮਹਾਨ ਖਿਡਾਰੀਆਂ ਦੀ ਜੀਵਨੀ ਪੜ੍ਹਾਈ ਜਾਵੇਗੀ। ਇਨ੍ਹਾਂ ਖਿਡਾਰੀਆਂ ਵਿੱਚ ਸੰਗਰੂਰ ਦੇ ਰਹਿਣ ਵਾਲੇ ਏਸ਼ੀਅਨ ਚੈਂਪੀਅਨ ਪਦਮ ਸ਼੍ਰੀ ਵਿਜੇਤਾ ਬਾਕਸਰ ਕੌਰ ਸਿੰਘ, ਦੌੜਾਕ ਮਿਲਖਾ ਸਿੰਘ, ਬਲਬੀਰ ਸਿੰਘ ਸੀਨੀਅਰ ਅਤੇ ਗੁਰਬਚਨ ਸਿੰਘ ਰੰਧਾਵਾ ਦੇ ਨਾਂ ਸ਼ਾਮਲ ਹਨ।

ਇਸਦੇ ਪਿੱਛੇ ਦਾ ਮਕਸਦ ਇਹ ਸੀ ਕਿ ਨਾਲ ਇਨ੍ਹਾਂ ਚਾਰਾਂ ਖਿਡਾਰੀਆਂ ਦੀ ਜੀਵਨੀ ਨੂੰ ਪੜ੍ਹ ਕੇ ਬੱਚਿਆਂ ਵਿਚ ਹੌਂਸਲਾ ਅਤੇ ਖੇਡਾਂ ਵਿੱਚ ਰੁਝਾਨ ਵਧੇਗਾ। ਇਸ ਖਬਰ ਨੂੰ ਲੈ ਕੇ ਟੀਵੀ9 ਪੰਜਾਬੀ ਵੱਲੋਂ ਸੰਗਰੂਰ ਦੇ ਪਿੰਡ ਖਨਾਲ ਖੁਰਦ ਦੇ ਰਹਿਣ ਵਾਲੇ ਏਸ਼ੀਅਨ ਚੈਂਪੀਅਨ ਅਤੇ ਪਦਮ ਸ਼੍ਰੀ ਵਿਜੇਤਾ ਪੁਰਸਕਾਰ ਬਾਕਸਰ ਕੌਰ ਸਿੰਘ (Boxer Kaur Singh) ਅਤੇ ਉਨ੍ਹਾਂ ਦੀ ਪਤਨੀ ਦੇ ਨਾਲ ਖਾਸ ਗੱਲਬਾਤ ਕੀਤੀ ਗਈ।

ਸਰਕਾਰ ਦੇ ਫੈਸਲੇ ‘ਤੇ ਜਤਾਈ ਖੁਸ਼ੀ

ਬਾਕਸਰ ਕੌਰ ਸਿੰਘ ਨੇ ਇਸ ਮਾਮਲੇ ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਆਉਣ ਵਾਲੀਆਂ ਪੀੜ੍ਹੀਆਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਸਦਕਾ ਉਨ੍ਹਾਂ ਅਤੇ ਉਨ੍ਹਾਂ ਦੀ ਮਿਹਨਤ ਬਾਰੇ ਜਾਣ ਸਕਣਗੇ। ਉਨ੍ਹਾਂ ਨੂੰ ਪਤਾ ਲੱਗੇਗਾ ਕਿ ਖੇਡਾਂ ਖੇਡ ਕੇ ਕਿਵੇਂ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਹੈ ਅਤੇ ਨਸ਼ਿਆਂ ਵਰਗੇ ਭੈੜੇ ਦੈਤ ਤੋਂ ਬਚਿਆ ਜਾ ਸਕਦਾ ਹੈ।

ਸਾਬਕਾ ਬਾਕਸਨ ਨੇ ਸਾਂਝੀਆਂ ਕੀਤੀਆਂ ਯਾਦਾਂ

ਬਾਕਸਰ ਕੌਰ ਸਿੰਘ ਨੇ ਦੱਸਿਆ ਕੀ ਉਹ ਫੌਜ ਦੀ ਨੌਕਰੀ ਕਰਦੇ ਸਨ ਤਾਂ ਉਨ੍ਹਾਂ ਦੇ ਵੱਡੇ ਅਫਸਰ ਨੇ ਉਨ੍ਹਾਂ ਦੇ ਸਰੀਰ ਅਤੇ ਕੱਦ-ਕਾਠ ਨੂੰ ਵੇਖਦਿਆਂ ਖੇਡਾਂ ਵੱਲ ਜਾਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੱਡੇ ਅਫਸਰ ਨੇ ਕੌਰ ਸਿੰਘ ਨੂੰ ਬਾਕਸਿੰਗ ਖੇਡ ਦੀ ਪ੍ਰੈਕਟਿਸ ਕਰਵਾਉਨੀ ਸ਼ੁਰੂ ਕੀਤੀ।ਬਾਕਸਿੰਗ ਵਿੱਚ ਉਹ ਵਧੀਆ ਖੇਡਣ ਲੱਗੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਦੇਸ਼ ਲਈ ਅਲੱਗ ਅਲੱਗ ਦੇਸ਼ਾਂ ਵਿਚ ਬਾਕਸਿੰਗ ਖੇਡ ਦੇ ਵਿਚ ਜਿੱਤ ਦੇ ਝੰਡੇ ਗੱਡੇ ਅਤੇ ਕਈ ਇਨਾਮ, ਟਰਾਫੀ ਅਤੇ ਮੈਡਲ ਜਿੱਤੇ। ਉਨ੍ਹਾਂ ਨੇ ਇਕ ਯਾਦ ਸਾਂਝੀ ਕਰਦਿਆਂ ਦੱਸਿਆ ਕੀ ਇੱਕ ਵਾਰ ਦਿੱਲੀ ਦੇ ਵਿਚ ਦੁਨੀਆ ਦੇ ਮਸ਼ਹੂਰ ਬਾਕਸਰ ਮੁਹੰਮਦ ਅਲੀ ਪਹੁੰਚੇ ਸਨ, ਉਦੋਂ ਕੌਰ ਸਿੰਘ ਨੇ ਮੁਹੰਮਦ ਅਲੀ ਦੇ ਨਾਲ ਵੀ ਬਾਕਸਿੰਗ ਦੀ ਇੱਕ ਫਾਈਟ ਲੜੀ ਸੀ।

ਬਾਕਸਰ ਕੌਰ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਇਹ ਗੱਲ ਸੁਣ ਕੇ ਉਨ੍ਹਾਂ ਦੇ ਪਤੀ ਦੀ ਜੀਵਨੀ ਹੁਣ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾਈ ਜਾਵੇਗੀ। ਉਨ੍ਹਾਂ ਕਿਹਾ ਕੀ ਹੁਣ ਦੇ ਸਮੇਂ ਦੇ ਵਿਚ ਬੱਚੇ ਮੋਬਾਇਲਾਂ ਵਿੱਚ ਜਾਂ ਗਲਤ ਕੰਮਾਂ ਵਿਚ ਫਸ ਰਹੇ ਹਨ। ਇਨ੍ਹਾਂ ਚਾਰ ਮਹਾਨ ਖਿਡਾਰੀਆਂ ਦੀ ਜੀਵਨੀ ਦਾ ਉਨ੍ਹਾਂ ਦੇ ਜੀਵਨ ਉਪਰ ਬਹੁਤ ਅਸਰ ਪਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਬੱਚੇ ਵੀ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰਣਗੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ