ਸਿਫਤ ਕੌਰ ਨੇ ਏਸ਼ੀਅਨ ਗੇਮਸ ‘ਚ ਸਿਰਜਿਆ ਇਤਿਹਾਸ, ਸ਼ੁਟਿੰਗ ‘ਚ ਜਿੱਤਿਆ ਗੋਲਡ ਮੈਡਲ

Updated On: 

27 Sep 2023 19:38 PM

ਫਰੀਦਕੋਟ ਦੀ ਰਹਿਣ ਵਾਲੀ ਸਿਫਤ ਕੌਰ ਸਮਰਾ ਨੇ ਏਸ਼ੀਅਨ ਗੇਮਜ਼ ਦੇ ਰਾਇਫਸ ਸੂਟਿੰਗ ਮੁਕਾਬਲੇ ਚ ਚਾਂਦੀ ਤਾ ਤਗਮਾ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਮਾਨ ਵਧਾਇਆ ਹੈ। ਸਿਫਤ ਕੌਰ ਦੇ ਮਾਪੇ ਉਸ ਦੀ ਇਸ ਸਫਲਤਾ ਨੂੰ ਲੈ ਕੇ ਖੁਸ਼ ਹਨ ਅਤੇ ਉਸ ਦੇ ਉਲੰਪਿਕ 'ਚ ਪਹੁੰਚੇ ਕੇ ਜਿੱਤ ਹਾਸਲ ਕਰਨ ਦੀ ਆਸ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਸਾਬਕਾ ਕੋਚ ਅਤੇ ਹੋਰ ਸਿਆਸੀ ਆਗੂਆਂ ਵੱਲੋਂ ਵੀ ਉਸ ਦੇ ਤਗਮਾ ਜਿੱਤਣ 'ਤੇ ਵਧਾਈ ਦਿੱਤੀ ਹੈ।

ਸਿਫਤ ਕੌਰ ਨੇ ਏਸ਼ੀਅਨ ਗੇਮਸ ਚ ਸਿਰਜਿਆ ਇਤਿਹਾਸ, ਸ਼ੁਟਿੰਗ ਚ ਜਿੱਤਿਆ ਗੋਲਡ ਮੈਡਲ

Image Credit source: Twitter

Follow Us On

ਫਰੀਦਕੋਟ ਦੀ ਸਿਫਤ ਕੌਰ ਸਮਰਾ (Sift Kaur Samra) ਨੇ ਹਾਂਗਜੂ (ਚੀਨ) ਵਿਖੇ ਚੱਲ ਰਹੀਆਂ ਏਸ਼ੀਅਨ ਖੇਡਾਂ (Asian Games 2023) ਦੌਰਾਨ 50 ਮੀਟਰ 3-ਪੀ ਇੰਡੀਵੀਜੂਅਲ ਸ਼ੂਟਿੰਗ ਮੁਕਾਬਲੇ ‘ਚ ਸੋਨੇ ਦਾ ਤਗਮੀ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ। ਸਿਫਤ ਕੌਰ ਨੇ ਇਸ ਮੁਕਾਬਲੇ ‘ਚ ਕੁੱਲ਼੍ਹ 600 ਚੋਂ 594 ਅੰਕ ਪ੍ਰਾਪਤ ਕਰਕੇ ਏਸ਼ੀਆ ਖੇਡਾਂ ਵਿੱਚ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਸਿਫ਼ਤ ਦੇ ਇਸ ਪ੍ਰਦਰਸ਼ਨ ‘ਤੇ ਮਾਪਿਆਂ ਤੇ ਕੋਚ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਹੋਰ ਸਿਆਸੀ ਆਗੂਆਂ ਨੇ ਵੀ ਸਿਫਤ ਦੀਆਂ ਸਿਫ਼ਤਾਂ ਕੀਤੀਆਂ ਹਨ। ਸਿਫਡ ਦੇ ਸੋਨੇ ਦਾ ਤਗਮਾ ਜਿੱਤਣ ‘ਤੇ ਪੂਰਾ ਦੇਸ਼ ਮਾਣ ਮਹਿਸੂਸ ਕਰ ਰਿਹਾ ਹੈ।

ਇਸ ਤੋਂ ਪਹਿਲਾਂ 50 ਮੀਟਰ 3-ਪੀ ਟੀਮ ਮੁਕਾਬਲਿਆਂ ਵਿੱਚ ਸਿਫਤ ਕੌਰ ਤੋਂ ਇਲਾਵਾ ਆਸ਼ੀ ਚੌਕਸੀ ਤੇ ਮਾਨਿਨੀ ਕੌਸ਼ਿਕ ਨੇ ਰੱਲ ਕੇ ਇਨ੍ਹਾਂ ਖੇਡਾਂ ਵਿੱਚ ਚਾਂਦੀ ਦਾ ਤਮਗਾ ਵੀ ਹਾਸਲ ਕੀਤਾ ਸੀ। ਕੁਆਲੀਫਿਕੇਸ਼ਨ ਸਟੇਜ ਵਿੱਚ ਸਿਫਤ ਸਮਰਾ ਅਤੇ ਆਸ਼ੀ ਚੌਕਸੀ ਨੇ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਦਿਆਂ ਟੀਮ ਈਵੈਂਟ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਅਤੇ ਫਾਇਨਲ ‘ਚ ਸਿਲਵਰ ਮੈਡਲ ਜਿੱਤਣ ‘ਚ ਕਾਮਯਾਬ ਰਹੇ ਸਨ।

ਮਾਪਿਆਂ ਨੇ ਜਤਾਈ ਖੁਸ਼ੀ

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਨੇ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ‘ਤੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਖੇਡਾਂ ਕਾਰਨ ਉਨ੍ਹਾਂ ਦੀ ਬੇਟੀ ਦੀ ਐਮਬੀਬੀਐਸ ਦੀ ਪੜ੍ਹਾਈ ਅੱਧ ਵਿਚਾਲੇ ਰੁੱਕ ਗਈ ਸੀ ਪਰ ਮੇਰੀ ਧੀ ਨੇ ਆਪਣੀ ਖੇਡ ‘ਤੇ ਪੂਰਾ ਧਿਆਨ ਦਿੱਤਾ ਜਿਸ ਦੀ ਬਦੌਲਤ ਉਹ ਮੈਡਲ ਜਿੱਤਣ ਵਿੱਚ ਸਫਲ ਹੋ ਸਕੀ। ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਬੇਟੀ ਨੇ 594 ਅੰਕ ਹਾਸਲ ਕਰਕੇ ਏਸ਼ੀਅਨ ਗੇਮਸ ਦਾ ਰਿਕਾਰਡ ਤੋੜਿਆ ਹੈ। ਸਿਫਤ ਕੌਰ ਸਮਰਾ ਦੀ ਮਾਤਾ ਰਮਣੀਕ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ‘ਤੇ ਬਹੁਤ ਨਾਜ਼ ਹੈ। ਉਨ੍ਹਾਂ ਕਿਹਾ ਕਿ ਸਿਫਤ ਕੌਰ ਨੇ ਅੱਜ ਪੂਰੀ ਦੁਨੀਆਂ ਵਿੱਚ ਪੰਜਾਬ ਦੀਆਂ ਧੀਆਂ ਦੀ ਸ਼ਾਨ ਵਧਾਈ ਹੈ। ਉਨ੍ਹਾਂ ਉੱਮੀਦ ਜਤਾਈ ਕਿ ਸਿਫਤ ਕੌਰ ਉਲੰਪਿਕ ਖੇਡੇ ਅਤੇ ਉੱਥੋਂ ਵੀ ਜਿੱਤ ਕੇ ਵਾਪਸ ਪਰਤੇ।

ਸਿਫਤ ਨੇ 600 ਵਿੱਚੋਂ 594 ਅੰਕ ਕੀਤੇ ਪ੍ਰਾਪਤ

ਜ਼ਿਲ੍ਹਾ ਖੇਡ ਅਫ਼ਸਰ ਬਲਜਿੰਦਰ ਸਿੰਘ ਅਤੇ ਸਾਬਕਾ ਕੋਚ ਸੁਖਰਾਜ ਕੌਰ ਨੇ ਦੱਸਿਆ ਸਿਫਤ ਸਮਰਾ ਨੇ ਤਿੰਨਾਂ ਰਾਊਂਡਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਵੱਲੋਂ ਤਿੰਨ ਰਾਉਂਡ ਜੋ ਕਿ ਖੜ੍ਹ ਕੇ, ਬੈਠ ਕੇ ਅਤੇ ਲੇਟ ਕੇ ਵਿੱਚ ਕੁੱਲ੍ਹ 60 ਰਾਊਂਡ ਫਾਇਰ ਕੀਤੇ ਸਨ, ਜਿਸ ਵਿੱਚ ਉਸਨੇ 600 ਵਿੱਚੋਂ 594 ਅੰਕ ਪ੍ਰਾਪਤ ਕੀਤੇ ਹਨ। ।

ਸਿਆਸੀ ਆਗੂਆਂ ਨੇ ਦਿਤੀ ਵਧਾਈ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਹਲਕਾ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਨਿੱਘੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਿਫਤ ਸਮਰਾ ਦੀ ਅਣਥੱਕ ਮਿਹਨਤ ਦੇ ਸਦਕਾ ਹੀ ਉਸਨੇ ਭਾਰਤ ਦਾ ਨਾਂਅ ਅੰਤਰਰਾਸ਼ਟਰੀ ਪੱਧਰ ‘ਤੇ ਰੋਸ਼ਨ ਕੀਤਾ ਹੈ।