IND vs ZIM: ਕੌਣ ਹੋਵੇਗਾ ਸ਼ੁਭਮਨ ਗਿੱਲ ਦਾ ਓਪਨਿੰਗ ਪਾਰਟਨਰ? ਇਸ ਤਰ੍ਹਾਂ ਹੋ ਸਕਦੀ ਹੈ ਟੀਮ ਇੰਡੀਆ ਦੀ ਪਲੇਇੰਗ 11 | shubman gill playing eleven may be Team India during the tour of Zimbabwe know full in punjabi Punjabi news - TV9 Punjabi

IND vs ZIM: ਕੌਣ ਹੋਵੇਗਾ ਸ਼ੁਭਮਨ ਗਿੱਲ ਦਾ ਓਪਨਿੰਗ ਪਾਰਟਨਰ? ਇਸ ਤਰ੍ਹਾਂ ਹੋ ਸਕਦੀ ਹੈ ਟੀਮ ਇੰਡੀਆ ਦੀ ਪਲੇਇੰਗ 11

Updated On: 

06 Jul 2024 06:48 AM

ਟੀ-20 ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਟੀਮ ਇੰਡੀਆ ਪਹਿਲੀ ਵਾਰ ਮੈਦਾਨ 'ਤੇ ਉਤਰਨ ਜਾ ਰਹੀ ਹੈ। ਹਾਲਾਂਕਿ ਇਸ ਸੀਰੀਜ਼ 'ਚ ਟੀ-20 ਚੈਂਪੀਅਨ ਟੀਮ ਤੋਂ ਸਿਰਫ ਸ਼ਿਵਮ ਦੂਬੇ ਹੀ ਹਿੱਸਾ ਲੈਣਗੇ। ਇਹ ਸੀਰੀਜ਼ ਨੌਜਵਾਨ ਖਿਡਾਰੀਆਂ ਲਈ ਮਹੱਤਵਪੂਰਨ ਹੈ, ਜਿਨ੍ਹਾਂ ਕੋਲ ਆਪਣੇ ਆਪ ਨੂੰ ਸਾਬਤ ਕਰਨ ਅਤੇ ਆਉਣ ਵਾਲੇ ਸਮੇਂ ਲਈ ਟੀਮ ਇੰਡੀਆ ਵਿੱਚ ਆਪਣੀ ਜਗ੍ਹਾ ਦਾ ਦਾਅਵਾ ਕਰਨ ਦਾ ਮੌਕਾ ਹੈ।

IND vs ZIM: ਕੌਣ ਹੋਵੇਗਾ ਸ਼ੁਭਮਨ ਗਿੱਲ ਦਾ ਓਪਨਿੰਗ ਪਾਰਟਨਰ? ਇਸ ਤਰ੍ਹਾਂ ਹੋ ਸਕਦੀ ਹੈ ਟੀਮ ਇੰਡੀਆ ਦੀ ਪਲੇਇੰਗ 11

ਰੋਹਿਤ ਸ਼ਰਮਾ ਨਾਲ ਸੁਭਮਨ ਗਿੱਲ (pic credit: PTI)

Follow Us On

ਟੀਮ ਇੰਡੀਆ ਦੇ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪੂਰੇ ਦੇਸ਼ ‘ਚ ਜਸ਼ਨ ਦਾ ਮਾਹੌਲ ਹੈ। ਹਰ ਕੋਈ ਰੋਹਿਤ ਸ਼ਰਮਾ ਅਤੇ ਉਹਨਾਂ ਦੀ ਵਿਸ਼ਵ ਚੈਂਪੀਅਨ ਟੀਮ ਬਾਰੇ ਹੀ ਗੱਲ ਕਰ ਰਿਹਾ ਹੈ। ਟੀਮ ਦੇ ਵਤਨ ਪਰਤਣ ਤੋਂ ਬਾਅਦ ਜਿੱਥੇ ਪੂਰਾ ਦਿਨ ਸਵਾਗਤ ਅਤੇ ਜਸ਼ਨਾਂ ਨਾਲ ਭਰਿਆ ਰਿਹਾ, ਉੱਥੇ ਹੀ ਟੀਮ ਨੂੰ ਦਿੱਲੀ ਅਤੇ ਮੁੰਬਈ ਤੱਕ ਦੇ ਪ੍ਰਸ਼ੰਸਕਾਂ ਵੱਲੋਂ ਭਰਪੂਰ ਪਿਆਰ ਮਿਲਿਆ। ਦਿੱਲੀ-ਮੁੰਬਈ ਦੇ ਇਸ ਜਸ਼ਨ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਟੀਮ ਇੰਡੀਆ ਨੇ ਨਵੀਂ ਚੁਣੌਤੀ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸ਼ੁਭਮਨ ਗਿੱਲ ਦੀ ਕਪਤਾਨੀ ‘ਚ ਨੌਜਵਾਨ ਖਿਡਾਰੀਆਂ ਨਾਲ ਭਰੀ ਭਾਰਤੀ ਟੀਮ ਸ਼ਨੀਵਾਰ ਤੋਂ ਜ਼ਿੰਬਾਬਵੇ ਖਿਲਾਫ ਟੀ-20 ਸੀਰੀਜ਼ ਦੀ ਸ਼ੁਰੂਆਤ ਕਰੇਗੀ। ਇਸ ਸੀਰੀਜ਼ ਤੋਂ ਪਹਿਲਾਂ ਵੀ ਸ਼ੁਭਮਨ ਗਿੱਲ ਨੇ ਪਲੇਇੰਗ ਇਲੈਵਨ ਨੂੰ ਲੈ ਕੇ ਕੁਝ ਅਹਿਮ ਖੁਲਾਸੇ ਕੀਤੇ ਸਨ, ਜਿਨ੍ਹਾਂ ‘ਚ ਸਭ ਤੋਂ ਮਹੱਤਵਪੂਰਨ ਓਪਨਿੰਗ ਜੋੜੀ ਦਾ ਜ਼ਿਕਰ ਕੀਤਾ ਗਿਆ ਸੀ।

ਟੀਮ ਇੰਡੀਆ ਅਤੇ ਜ਼ਿੰਬਾਬਵੇ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਸ਼ਨੀਵਾਰ 6 ਜੁਲਾਈ ਨੂੰ ਹਰਾਰੇ ‘ਚ ਖੇਡਿਆ ਜਾਵੇਗਾ। ਟੀ-20 ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਟੀਮ ਇੰਡੀਆ ਦੀ ਇਹ ਪਹਿਲੀ ਸੀਰੀਜ਼ ਹੈ। ਹਾਲਾਂਕਿ ਵਿਸ਼ਵ ਚੈਂਪੀਅਨ ਟੀਮ ਦਾ ਕੋਈ ਵੀ ਖਿਡਾਰੀ ਇਸ ਸੀਰੀਜ਼ ਦਾ ਹਿੱਸਾ ਨਹੀਂ ਹੋਵੇਗਾ। ਜਦੋਂ ਕਿ ਰਿਆਨ ਪਰਾਗ, ਸਾਈ ਸੁਦਰਸ਼ਨ, ਧਰੁਵ ਜੁਰੇਲ, ਅਭਿਸ਼ੇਕ ਸ਼ਰਮਾ ਅਤੇ ਤੁਸ਼ਾਰ ਦੇਸ਼ਪਾਂਡੇ ਵਰਗੇ ਖਿਡਾਰੀਆਂ ਨੂੰ ਪਹਿਲੀ ਵਾਰ ਟੀਮ ਵਿੱਚ ਮੌਕਾ ਮਿਲਿਆ ਹੈ।

ਕੌਣ ਕਰੇਗਾ ਟੀਮ ਇੰਡੀਆ ਲਈ ਓਪਨਿੰਗ?

ਹਰ ਕੋਈ ਦੇਖਣਾ ਚਾਹੁੰਦਾ ਹੈ ਕਿ ਨੌਜਵਾਨ ਕਪਤਾਨ ਸ਼ੁਭਮਨ ਗਿੱਲ ਕਿਸ ਤਰ੍ਹਾਂ ਦੀ ਪਲੇਇੰਗ ਇਲੈਵਨ ਨਾਲ ਮੈਦਾਨ ‘ਚ ਉਤਰੇਗਾ। ਖਾਸ ਤੌਰ ‘ਤੇ ਕਿਹੜੇ ਦੋ ਖਿਡਾਰੀਆਂ ਦੀ ਓਪਨਿੰਗ ਜੋੜੀ ਹੋਵੇਗੀ? ਮੈਚ ਤੋਂ ਇਕ ਦਿਨ ਪਹਿਲਾਂ ਗਿੱਲ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਗਿੱਲ ਨੇ ਸਪੱਸ਼ਟ ਕੀਤਾ ਕਿ ਉਹ ਖੁਦ ਇਸ ਸੀਰੀਜ਼ ‘ਚ ਟੀਮ ਲਈ ਓਪਨਿੰਗ ਦੀ ਜ਼ਿੰਮੇਵਾਰੀ ਨਿਭਾਉਣਗੇ। ਅਭਿਸ਼ੇਕ ਸ਼ਰਮਾ ਅਤੇ ਰਿਤੂਰਾਜ ਗਾਇਕਵਾੜ ਉਹਨਾਂ ਦਾ ਸਮਰਥਨ ਕਰਨ ਲਈ ਮੌਜੂਦ ਹਨ ਪਰ ਇਹ ਜ਼ਿੰਮੇਵਾਰੀ ਗਿੱਲ ਦੇ ਬਚਪਨ ਦੇ ਦੋਸਤ ਅਭਿਸ਼ੇਕ ਨੂੰ ਜਾਵੇਗੀ। ਗਿੱਲ ਨੇ ਸਪੱਸ਼ਟ ਕੀਤਾ ਕਿ ਖੱਬੇ ਹੱਥ ਦੇ ਵਿਸਫੋਟਕ ਬੱਲੇਬਾਜ਼ ਅਭਿਸ਼ੇਕ ਉਨ੍ਹਾਂ ਦੇ ਸਾਥੀ ਹੋਣਗੇ, ਜਦਕਿ ਰਿਤੁਰਾਜ ਗਾਇਕਵਾੜ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨਗੇ।

ਮਤਲਬ ਇਹ ਤੈਅ ਹੈ ਕਿ ਅਭਿਸ਼ੇਕ ਸ਼ਰਮਾ ਅੰਤਰਰਾਸ਼ਟਰੀ ਕ੍ਰਿਕਟ ‘ਚ ਡੈਬਿਊ ਕਰਨ ਜਾ ਰਹੇ ਹਨ। ਉਸ ਤੋਂ ਇਲਾਵਾ ਆਈਪੀਐਲ ਵਿੱਚ ਹਲਚਲ ਮਚਾਉਣ ਵਾਲੇ ਰਿਆਨ ਪਰਾਗ ਵੀ ਟੀਮ ਇੰਡੀਆ ਲਈ ਡੈਬਿਊ ਕਰ ਸਕਦੇ ਹਨ। ਹਾਲਾਂਕਿ, ਤੁਸ਼ਾਰ ਦੇਸ਼ਪਾਂਡੇ, ਸਾਈ ਸੁਦਰਸ਼ਨ ਅਤੇ ਜੁਰੇਲ ਨੂੰ ਆਪਣੇ ਡੈਬਿਊ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਸੰਭਾਵਿਤ ਪਲੇਇੰਗ ਇਲੈਵਨ

ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਰੁਤੂਰਾਜ ਗਾਇਕਵਾੜ, ਰਿਆਨ ਪਰਾਗ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਖਲੀਲ ਅਹਿਮਦ, ਮੁਕੇਸ਼ ਕੁਮਾਰ ਅਤੇ ਅਵੇਸ਼ ਖਾਨ।

Exit mobile version