MP ਗੁਰਜੀਤ ਔਜਲਾ ਨੇ ਅਭਿਸ਼ੇਕ ਸ਼ਰਮਾ ਨੂੰ ਟੀ-20 ‘ਚ ਔਪਨਰ ਬੱਲੇਬਾਜ਼ ਚੁਣੇ ਜਾਣ ‘ਤੇ ਦਿੱਤੀ ਵਧਾਈ, ਕਿਹਾ- ਅਜਿਹੇ ਨੌਜਵਾਨ ਹਰ ਕਿਸੇ ਲਈ ਪ੍ਰੇਰਨਾ ਦਾ ਸਰੋਤ

Updated On: 

04 Oct 2024 17:54 PM

ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਖਿਡਾਰੀ ਅਭਿਸ਼ੇਕ ਸ਼ਰਮਾ ਨੂੰ ਟੀ-20 ਵਿੱਚ ਓਪਨਰ ਵਜੋਂ ਚੁਣੇ ਜਾਣ 'ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਧਾਈ ਦਿੱਤੀ ਹੈ। ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜਦੋਂ ਗੁਰੂ ਨਗਰੀ ਦੇ ਬੱਚੇ ਦੇਸ਼-ਵਿਦੇਸ਼ ਵਿੱਚ ਨਾਮ ਖੱਟਦੇ ਹਨ ਤਾਂ ਮਾਪਿਆਂ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਸ਼ਹਿਰ ਦੇ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ।

MP ਗੁਰਜੀਤ ਔਜਲਾ ਨੇ ਅਭਿਸ਼ੇਕ ਸ਼ਰਮਾ ਨੂੰ ਟੀ-20 ਚ ਔਪਨਰ ਬੱਲੇਬਾਜ਼ ਚੁਣੇ ਜਾਣ ਤੇ ਦਿੱਤੀ ਵਧਾਈ, ਕਿਹਾ- ਅਜਿਹੇ ਨੌਜਵਾਨ ਹਰ ਕਿਸੇ ਲਈ ਪ੍ਰੇਰਨਾ ਦਾ ਸਰੋਤ

MP ਗੁਰਜੀਤ ਔਜਲਾ ਨੇ ਅਭਿਸ਼ੇਕ ਸ਼ਰਮਾ ਨੂੰ ਦਿੱਤੀ ਵਧਾਈ

Follow Us On

ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਅਤੇ ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਖਿਡਾਰੀ ਅਭਿਸ਼ੇਕ ਸ਼ਰਮਾ ਨੂੰ ਟੀ-20 ਵਿੱਚ ਓਪਨਰ ਵਜੋਂ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਨੌਜਵਾਨ ਹਰ ਕਿਸੇ ਲਈ ਪ੍ਰੇਰਨਾ ਸਰੋਤ ਹੁੰਦੇ ਹਨ। ਇਸ ਦੌਰਾਨ ਸਾਂਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਭਿਸ਼ੇਕ ਸ਼ਰਮਾ ਨੂੰ ਬੰਗਲਾਦੇਸ਼ ਸੀਰੀਜ਼ ਵਿੱਚ ਟੀ-20 ਟੀਮ ਵਿੱਚ ਔਪਨਰ ਬੱਲੇਬਾਜ਼ ਵਜੋਂ ਚੁਣਿਆ ਗਿਆ ਹੈ, ਜਿਸ ਕਾਰਨ ਉਸ ਨੇ ਨਾ ਸਿਰਫ਼ ਆਪਣੇ ਸ਼ਹਿਰ ਦਾ ਸਗੋਂ ਪੂਰੇ ਦੇਸ਼ ਦਾ ਮਾਣ ਵਧਾਇਆ ਹੈ।

ਅਭਿਸ਼ੇਕ ਇਸ ਸੀਜ਼ਨ ਦੇ ਸਭ ਤੋਂ ਪ੍ਰਭਾਵਸ਼ਾਲੀ ਖਿਡਾਰੀਆਂ

ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜਦੋਂ ਗੁਰੂ ਨਗਰੀ ਦੇ ਬੱਚੇ ਦੇਸ਼-ਵਿਦੇਸ਼ ਵਿੱਚ ਨਾਮ ਖੱਟਦੇ ਹਨ ਤਾਂ ਮਾਪਿਆਂ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਸ਼ਹਿਰ ਦੇ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਭਿਸ਼ੇਕ ਨੇ ਆਈਪੀਐਲ 2024 ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਆਪਣਾ ਮੁਕਾਮ ਹਾਸਲ ਕੀਤਾ ਹੈ। ਅਭਿਸ਼ੇਕ ਇਸ ਸੀਜ਼ਨ ਦੇ ਸਭ ਤੋਂ ਪ੍ਰਭਾਵਸ਼ਾਲੀ ਨੌਜਵਾਨ ਖਿਡਾਰੀਆਂ ਵਿੱਚੋਂ ਇੱਕ ਰਹੇ ਹਨ।

ਸਾਂਸਦ ਔਜਲਾ ਨੇ ਅਭਿਸ਼ੇਕ ਦੇ ਮਾਪਿਆਂ ਨੂੰ ਦਿੱਤੀ ਵਧਾਈ

ਗੁਰਜੀਤ ਸਿੰਘ ਔਜਲਾ ਨੇ ਅਭਿਸ਼ੇਕ ਤੇ ਉਸ ਦੇ ਮਾਤਾ-ਪਿਤਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਇਹੀ ਕਾਮਨਾ ਕਰਦੇ ਹਨ ਕਿ ਅਭਿਸ਼ੇਕ ਵੱਡੀਆਂ ਬੁਲੰਦੀਆਂ ਨੂੰ ਛੂਹਣ ਅਤੇ ਦੇਸ਼-ਵਿਦੇਸ਼ ਵਿੱਚ ਅੰਮ੍ਰਿਤਸਰ ਦਾ ਨਾਂ ਉੱਚਾ ਕਰਨ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਹੋਰਨਾਂ ਨੌਜਵਾਨਾਂ ਨੂੰ ਵੀ ਅਭਿਸ਼ੇਕ ਤੋਂ ਪ੍ਰੇਰਨਾ ਲੈ ਕੇ ਖੇਡਾਂ ਵਿੱਚ ਸੁਨਹਿਰਾ ਭਵਿੱਖ ਦੇਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ: IPL ਚ ਆਇਆ ਨਵਾਂ ਨਿਯਮ, ਬਦਲਾਅ ਨਾਲ ਵਾਪਸ ਆਇਆ ਰਾਈਟ ਟੂ ਮੈਚ ਕਾਰਡ

Exit mobile version