Paris Olympic: ਪੰਜਾਬ ਦੇ 19 ਖਿਡਾਰੀ ਲੜਨਗੇ ਤਮਗੇ ਲਈ 'ਜੰਗ', ਨਿਸ਼ਾਨੇਬਾਜ਼ਾਂ ਤੋਂ ਸਭ ਤੋਂ ਵੱਧ ਉਮੀਦਾਂ | paris olympics 2024 punjabi players shift kaur samra arjun singh cheema tajinder pal singh hockey manpreet singh harmanpreet know full in punjabi Punjabi news - TV9 Punjabi

Paris Olympic: ਪੰਜਾਬ ਦੇ 19 ਖਿਡਾਰੀ ਲੜਨਗੇ ਤਮਗੇ ਲਈ ‘ਜੰਗ’, ਨਿਸ਼ਾਨੇਬਾਜ਼ਾਂ ਤੋਂ ਸਭ ਤੋਂ ਵੱਧ ਉਮੀਦਾਂ

Published: 

26 Jul 2024 16:36 PM

Paris Olympic 2024: ਮਹਾਕੁੰਭ ਓਲੰਪਿਕ 2024 ਪੈਰਿਸ ਵਿੱਚ ਸ਼ੁਰੂ ਹੋਵੇਗਾ। ਇਸ ਟੂਰਨਾਮੈਂਟ ਵਿੱਚ ਭਾਰਤ ਦੇ 117 ਖਿਡਾਰੀ ਹਿੱਸਾ ਲੈ ਰਹੇ ਹਨ। ਇਹਨਾਂ ਵਿੱਚੋਂ ਪੰਜਾਬ ਦੇ 19 ਖਿਡਾਰੀ ਓਲੰਪਿਕ ਜਾ ਰਹੇ ਹਨ। ਉਹ ਮੈਦਾਨ ਵਿੱਚ ਆਪਣਾ ਦਮ ਦਿਖਾਉਂਦੇ ਨਜ਼ਰੀ ਆਉਣਗੇ।

Paris Olympic: ਪੰਜਾਬ ਦੇ 19 ਖਿਡਾਰੀ ਲੜਨਗੇ ਤਮਗੇ ਲਈ ਜੰਗ, ਨਿਸ਼ਾਨੇਬਾਜ਼ਾਂ ਤੋਂ ਸਭ ਤੋਂ ਵੱਧ ਉਮੀਦਾਂ

ਖਿਡਾਰੀਆਂ ਨਾਲ ਪ੍ਰਧਾਨਮੰਤਰੀ (pic credit: social media)

Follow Us On

ਪੈਰਿਸ ‘ਚ 26 ਜੁਲਾਈ ਤੋਂ 11 ਅਗਸਤ ਤੱਕ ਹੋਣ ਵਾਲੇ ਮਹਾਕੁੰਭ ਓਲੰਪਿਕ ‘ਚ ਇਸ ਵਾਰ ਪੰਜਾਬ ਦੇ 19 ਖਿਡਾਰੀ ਤਗਮੇ ਲਈ ਲੜਦੇ ਨਜ਼ਰ ਆਉਣਗੇ। ਇਸ ਦੌਰਾਨ, 10 ਹਾਕੀ ਖਿਡਾਰੀ ਆਪਣੇ ਅਦਭੁਤ ਕਲਾਈ ਦੇ ਹੁਨਰ ਦਾ ਪ੍ਰਦਰਸ਼ਨ ਕਰਨਗੇ, ਜਦੋਂ ਕਿ ਛੇ ਨਿਸ਼ਾਨੇਬਾਜ਼ ਤਗਮੇ ਲਈ ਟੀਚਾ ਰੱਖਣਗੇ। ਇਸ ਵਾਰ ਕੁਸ਼ਤੀ ਵਿੱਚ ਪੰਜਾਬ ਦਾ ਕੋਈ ਦਾਅਵੇਦਾਰ ਨਹੀਂ ਹੈ।

ਨਿਸ਼ਾਨੇਬਾਜ਼ਾਂ ਤੋਂ ਵੱਧ ਤੋਂ ਵੱਧ ਮੈਡਲਾਂ ਦੀ ਉਮੀਦ ਕੀਤੀ ਜਾ ਰਹੀ ਹੈ, ਕਿਉਂਕਿ ਵਿਸ਼ਵ ਚੈਂਪੀਅਨਸ਼ਿਪ ਸਮੇਤ ਕਈ ਵੱਡੇ ਮੁਕਾਬਲਿਆਂ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਨਿਸ਼ਾਨੇਬਾਜ਼ਾਂ ਵਿੱਚ ਫਰੀਦਕੋਟ ਤੋਂ ਸਿਫਤ ਕੌਰ ਸਮਰਾ, ਮੋਹਾਲੀ ਤੋਂ ਅੰਜੁਮ ਮੌਦਗਿਲ, ਮਾਨਸਾ ਤੋਂ ਵਿਜੇਵੀਰ ਸਿੰਘ ਸਿੱਧੂ, ਫਤਿਹਗੜ੍ਹ ਤੋਂ ਅਰਜੁਨ ਸਿੰਘ ਚੀਮਾ, ਫਾਜ਼ਿਲਕਾ ਤੋਂ ਅਰਜੁਨ ਬਬੂਟਾ ਅਤੇ ਪਟਿਆਲਾ ਤੋਂ ਰਾਜੇਸ਼ਵਰੀ ਕੁਮਾਰੀ ਵਰਗੀਆਂ ਵੱਡੀਆਂ ਖਿਡਾਰਨਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਸਿਫਤ ਕੌਰ ਨੇ 19ਵੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਅਤੇ ਚਾਂਦੀ ਦੇ ਤਗਮੇ ਜਿੱਤੇ ਹਨ। ਇਸ ਤੋਂ ਇਲਾਵਾ ਉਸ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਮਿਊਨਿਖ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

ਵਿਜੇ ਅਤੇ ਅਰਜੁਨ ਤੇ ਰਹੇਗੀ ਨਜ਼ਰ

ਜਦਕਿ ਅੰਜੁਮ ਮੌਦਗਿਲ ਵਿਸ਼ਵ ਦੀ ਨੰਬਰ ਇਕ ਰਹੀ ਹੈ। ਵਿਜੇਵੀਰ ਸਿੰਘ ਸਿੱਧੂ 2022 ਵਿੱਚ ਹਾਂਗਜ਼ੂ ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ 25 ਮੀਟਰ ਰੈਪਿਡ ਫਾਇਰ ਪਿਸਟਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ, ਜਦਕਿ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਅਰਜੁਨ ਸਿੰਘ ਚੀਮਾ ਅਤੇ ਕੋਰੀਆ ਸ਼ੂਟਿੰਗ ਵਿਸ਼ਵ ਕੱਪ ਵਿੱਚ ਸੋਨ ਤਗ਼ਮਾ ਜੇਤੂ ਅਰਜੁਨ ਬਬੂਟਾ ਨੇ ਵੀ ਦੇਸ਼ ਲਈ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸੇ ਤਰ੍ਹਾਂ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਮਹਿਲਾ ਟੀਮ ਸ਼ੂਟਿੰਗ ਟਰੈਪ ਮੁਕਾਬਲੇ ਵਿੱਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਰਾਜੇਸ਼ਵਰੀ ਕੁਮਾਰੀ ਵੀ ਤਗ਼ਮੇ ਦੀ ਮਜ਼ਬੂਤ ​​ਦਾਅਵੇਦਾਰ ਹੈ।

ਅਕਾਸ਼ਦੀਪ ਤੇ ਤੂਰ ਤੋਂ ਉਮੀਦਾਂ

ਹੋਰ ਖੇਡਾਂ ਦੀ ਗੱਲ ਕਰੀਏ ਤਾਂ ਸ਼ਾਟ ਪੁਟ ਵਿੱਚ ਮੋਗਾ ਦੇ ਤਜਿੰਦਰਪਾਲ ਸਿੰਘ ਤੂਰ ਤੋਂ ਬਹੁਤ ਉਮੀਦਾਂ ਹਨ। ਉਸ ਨੇ 2018 ਅਤੇ ਏਸ਼ੀਅਨ ਖੇਡਾਂ ਵਿੱਚ ਸੋਨ ਤਗਮੇ ਜਿੱਤੇ ਹਨ। ਉਸ ਕੋਲ 21.77 ਮੀਟਰ ਦਾ ਰਾਸ਼ਟਰੀ ਅਤੇ ਏਸ਼ੀਆਈ ਰਿਕਾਰਡ ਹੈ। ਬਰਨਾਲਾ ਦਾ ਅਕਸ਼ਦੀਪ ਸਿੰਘ ਵੀ ਪੈਦਲ ਚਾਲ ਵਿੱਚ ਤਗਮੇ ਦਾ ਦਾਅਵੇਦਾਰ ਹੈ। ਰਾਂਚੀ ਵਿੱਚ ਨੈਸ਼ਨਲ ਓਪਨ ਵਾਕਿੰਗ ਮੁਕਾਬਲਾ-2023 ਜਿੱਤ ਕੇ ਅਕਸ਼ਦੀਪ ਨੇ ਇੱਕ ਘੰਟਾ 19 ਮਿੰਟ 55 ਸੈਕਿੰਡ ਦਾ ਆਪਣਾ ਹੀ ਰਿਕਾਰਡ ਤੋੜਿਆ ਸੀ। ਇਸ ਦੇ ਨਾਲ ਹੀ ਭਾਰਤ ਦੇ ਸਟਾਰ ਗੋਲਫਰ ਗਗਨਜੀਤ ਭੁੱਲਰ ਨੇ ਇਸ ਸਾਲ ਚੰਡੀਗੜ੍ਹ ਓਪਨ ਦਾ ਖਿਤਾਬ ਜਿੱਤ ਲਿਆ ਹੈ। 12 ਵਾਰ ਦੇ ਅੰਤਰਰਾਸ਼ਟਰੀ ਜੇਤੂ ਭੁੱਲਰ ਦੇ ਕਰੀਅਰ ਦਾ ਇਹ 25ਵਾਂ ਖਿਤਾਬ ਸੀ।

ਹਾਕੀ ਵਿੱਚ ਮੈਡਲਾਂ ਦਾ ਰੰਗ ਬਦਲਣ ਦੀ ਉਮੀਦ

ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਗਮਾ ਅਤੇ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਇਸ ਵਾਰ ਓਲੰਪਿਕ ‘ਚ ਤਮਗਿਆਂ ਦਾ ਰੰਗ ਬਦਲਣ ਦੀ ਕੋਸ਼ਿਸ਼ ਕਰੇਗੀ। ਹਾਕੀ ਟੀਮ ਵਿੱਚ ਅੰਮ੍ਰਿਤਸਰ ਦੇ ਸਟਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਅਤੇ ਡਿਫੈਂਡਰ ਜਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਗੁਰਜੰਟ ਸਿੰਘ ਅਤੇ ਅੰਮ੍ਰਿਤਸਰ ਦੇ ਜੁਗਰਾਜ ਸਿੰਘ ਸਮੇਤ 10 ਖਿਡਾਰੀ ਸ਼ਾਮਲ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਖਿਡਾਰੀ ਟੋਕੀਓ ਓਲੰਪਿਕ ਅਤੇ ਏਸ਼ੀਆਈ ਖੇਡਾਂ ਦੀਆਂ ਟੀਮਾਂ ਦਾ ਹਿੱਸਾ ਰਹਿ ਚੁੱਕੇ ਹਨ। ਹੋਰ ਖਿਡਾਰੀਆਂ ਵਿੱਚ ਜਲੰਧਰ ਦੇ ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਮਨਦੀਪ ਸਿੰਘ, ਸੁਖਜੀਤ ਸਿੰਘ, ਕਪੂਰਥਲਾ ਦੇ ਕਿਸ਼ਨ ਬਹਾਦਰ ਪਾਠਕ ਸ਼ਾਮਲ ਹਨ।

ਟੋਕੀਓ ਦੇ ਜੇਤੂਆਂ ਦਾ ਹੋਇਆ ਸੀ ਸਨਮਾਨ

ਭਾਰਤੀ ਹਾਕੀ ਟੀਮ ਦੇ 9 ਮੈਂਬਰਾਂ ਸਮੇਤ ਪੰਜਾਬ ਦੇ 11 ਖਿਡਾਰੀਆਂ ਨੇ ਟੋਕੀਓ ਓਲੰਪਿਕ ਵਿੱਚ ਤਗਮੇ ਜਿੱਤੇ ਸਨ। ਉਨ੍ਹਾਂ ਨੂੰ ਸਰਕਾਰ ਨੇ ਪੰਜਾਬ ਪੁਲਿਸ ਸਰਵਿਸ (PPS) ਅਤੇ ਪੰਜਾਬ ਸਿਵਲ ਸਰਵਿਸ (PCS) ਦੇ ਅਹੁਦਿਆਂ ‘ਤੇ ਨਿਯੁਕਤ ਕੀਤਾ ਸੀ। ਇਸ ਤੋਂ ਇਲਾਵਾ ਨਕਦ ਇਨਾਮ ਵੀ ਦਿੱਤੇ ਗਏ। ਨਵੀਂ ਖੇਡ ਨੀਤੀ ਵਿੱਚ ਓਲੰਪਿਕ ਖੇਡਾਂ ਦੇ ਸੋਨ, ਚਾਂਦੀ ਅਤੇ ਕਾਂਸੀ ਦਾ ਤਗਮਾ ਜੇਤੂ ਖਿਡਾਰੀਆਂ ਨੂੰ ਕ੍ਰਮਵਾਰ 3 ਕਰੋੜ, 2 ਕਰੋੜ ਅਤੇ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।

Exit mobile version