ਹਾਰਦਿਕ ਸਿੰਘ ਬਣੇ ਭਾਰਤੀ ਹਾਕੀ ਟੀਮ ਦੇ ਕਪਤਾਨ, ਜਲੰਧਰ ਦੇ ਖੁਸਰੋਪੁਰ ਪਿੰਡ ‘ਚ ਖੁਸ਼ੀ ਦੀ ਲਹਿਰ

Published: 

18 Feb 2026 15:09 PM IST

ਹਾਰਦਿਕ ਸਿੰਘ ਦੇ ਜੱਦੀ ਪਿੰਡ ਖੁਸਰੋਪੁਰ (ਜਲੰਧਰ ਕੈਂਟ) 'ਚ ਖੁਸ਼ੀ ਫੈਲ ਗਈ ਹੈ। ਹਾਰਦਿਕ ਦੇ ਪਿਤਾ ਵਰਿੰਦਰਪ੍ਰੀਤ ਸਿੰਘ, ਜੋ ਪੰਜਾਬ ਪੁਲਿਸ 'ਚ ਐਸਪੀ ਵਜੋਂ ਸੇਵਾ ਨਿਭਾਉਂਦੇ ਹਨ, ਤੇ ਉਨ੍ਹਾਂ ਦੀ ਮਾਂ, ਸੋਨੀਆ ਕੌਰ ਰਾਏ, ਅੱਜ ਇੱਕ ਵਿਆਹ 'ਚ ਸ਼ਾਮਲ ਹੋ ਰਹੇ ਸਨ। ਇਹ ਖ਼ਬਰ ਸੁਣ ਕੇ, ਹਾਰਦਿਕ ਸਿੰਘ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਦੌੜ ਗਈ।

ਹਾਰਦਿਕ ਸਿੰਘ ਬਣੇ ਭਾਰਤੀ ਹਾਕੀ ਟੀਮ ਦੇ ਕਪਤਾਨ, ਜਲੰਧਰ ਦੇ ਖੁਸਰੋਪੁਰ ਪਿੰਡ ਚ ਖੁਸ਼ੀ ਦੀ ਲਹਿਰ

ਹਾਰਦਿਕ ਸਿੰਘ ਬਣੇ ਭਾਰਤੀ ਹਾਕੀ ਟੀਮ ਦੇ ਕਪਤਾਨ

Follow Us On

ਭਾਰਤੀ ਪੁਰਸ਼ ਹਾਕੀ ਟੀਮ ਦੇ ਮੌਜੂਦਾ ਕਪਤਾਨ, ਸਟਾਰ ਡਰੈਗਫਲਿੱਕਰ ਹਰਮਨਪ੍ਰੀਤ ਸਿੰਘ ਨੇ ਨਿੱਜੀ ਕਾਰਨਾਂ ਕਰਕੇ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ, ਜਲੰਧਰ ਕੈਂਟ ਦੇ ਨੇੜੇ ਖੁਸਰੋਪੁਰ ਪਿੰਡ ਦੇ ਤਜਰਬੇਕਾਰ ਮਿਡਫੀਲਡਰ ਹਾਰਦਿਕ ਸਿੰਘ ਨੂੰ ਆਉਣ ਵਾਲੇ FIH ਪ੍ਰੋ ਹਾਕੀ ਲੀਗ ਮੈਚਾਂ ਲਈ ਭਾਰਤੀ ਹਾਕੀ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਹ ਟੂਰਨਾਮੈਂਟ 20 ਫਰਵਰੀ ਤੋਂ ਸ਼ੁਰੂ ਹੋਵੇਗਾ।

ਇਹ ਮੈਚ ਆਸਟ੍ਰੇਲੀਆ ਦੇ ਹੋਬਾਰਟ ‘ਚ 25 ਫਰਵਰੀ ਤੱਕ ਖੇਡੇ ਜਾਣਗੇ। ਹਾਰਦਿਕ ਸਿੰਘ ਦੇ ਜੱਦੀ ਪਿੰਡ ਖੁਸਰੋਪੁਰ (ਜਲੰਧਰ ਕੈਂਟ) ‘ਚ ਖੁਸ਼ੀ ਫੈਲ ਗਈ ਹੈ। ਹਾਰਦਿਕ ਦੇ ਪਿਤਾ ਵਰਿੰਦਰਪ੍ਰੀਤ ਸਿੰਘ, ਜੋ ਪੰਜਾਬ ਪੁਲਿਸ ‘ਚ ਐਸਪੀ ਵਜੋਂ ਸੇਵਾ ਨਿਭਾਉਂਦੇ ਹਨ, ਤੇ ਉਨ੍ਹਾਂ ਦੀ ਮਾਂ, ਸੋਨੀਆ ਕੌਰ ਰਾਏ, ਅੱਜ ਇੱਕ ਵਿਆਹ ‘ਚ ਸ਼ਾਮਲ ਹੋ ਰਹੇ ਸਨ। ਇਹ ਖ਼ਬਰ ਸੁਣ ਕੇ, ਹਾਰਦਿਕ ਸਿੰਘ ਦੇ ਪਰਿਵਾਰ ‘ਚ ਖੁਸ਼ੀ ਦੀ ਲਹਿਰ ਦੌੜ ਗਈ।

ਅਰਜੁਨ ਪੁਰਸਕਾਰ ਜੇਤੂ ਰਾਜਬੀਰ ਕੌਰ, ਓਲੰਪੀਅਨ ਗੁਰਮੇਲ ਸਿੰਘ, ਅੰਤਰਰਾਸ਼ਟਰੀ ਹਾਕੀ ਖਿਡਾਰੀ ਜੁਗਰਾਜ ਸਿੰਘਅਤੇ ਐਨਆਈਐਸ ਪਟਿਆਲਾ ਦੇ ਸਾਬਕਾ ਮੁੱਖ ਹਾਕੀ ਕੋਚ ਡਾ. ਬਲਜੀਤ ਕੌਰ ਨੇ ਹਾਰਦਿਕ ਨੂੰ ਕਪਤਾਨ ਬਣਨ ‘ਤੇ ਵਧਾਈ ਦਿੱਤੀ।