IPL 2024: ਸ਼ਿਵਮ ਦੂਬੇ ਦੀ ਧਮਾਕੇਦਾਰ ਬੱਲੇਬਾਜ਼ੀ, CSK ਦੀ GT ਟਾਈਟਨਸ ਖ਼ਿਲਾਫ਼ ਵੱਡੀ ਜਿੱਤ | IPL 2024 CSK vs GT Chennai super kings beat gujarat titans know full detail in punjabi Punjabi news - TV9 Punjabi

IPL 2024: ਸ਼ਿਵਮ ਦੂਬੇ ਦੀ ਧਮਾਕੇਦਾਰ ਬੱਲੇਬਾਜ਼ੀ, CSK ਦੀ GT ਟਾਈਟਨਸ ਖ਼ਿਲਾਫ਼ ਵੱਡੀ ਜਿੱਤ

Published: 

27 Mar 2024 06:38 AM

CSK VS GT: ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਇਟਨਸ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 20 ਓਵਰਾਂ ਵਿੱਚ 206 ਦੌੜਾਂ ਬਣਾਈਆਂ। ਸ਼ਿਵਮ ਦੂਬੇ ਦੇ ਤੂਫਾਨੀ ਅਰਧ ਸੈਂਕੜੇ ਦੇ ਦਮ 'ਤੇ ਚੇਨਈ ਦੀ ਟੀਮ ਇੰਨੇ ਵੱਡੇ ਸਕੋਰ 'ਤੇ ਪਹੁੰਚ ਗਈ। ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਸਿਰਫ 22 ਗੇਂਦਾਂ 'ਚ ਅਰਧ ਸੈਂਕੜੇ ਦੀ ਪਾਰੀ ਖੇਡੀ।

IPL 2024: ਸ਼ਿਵਮ ਦੂਬੇ ਦੀ ਧਮਾਕੇਦਾਰ ਬੱਲੇਬਾਜ਼ੀ, CSK ਦੀ GT ਟਾਈਟਨਸ ਖ਼ਿਲਾਫ਼ ਵੱਡੀ ਜਿੱਤ

ਚੇਨਈ ਸੁਪਰ ਕਿੰਗਜ਼

Follow Us On

IPL 2024: ਆਈਪੀਐਲ 2024 ਦੇ 7ਵੇਂ ਮੈਚ ਵਿੱਚ, ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਈਟਨਜ਼ ਨੂੰ ਇੱਕਤਰਫਾ ਤਰੀਕੇ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 206 ਦੌੜਾਂ ਬਣਾਈਆਂ, ਜਵਾਬ ‘ਚ ਗੁਜਰਾਤ ਦੀ ਬੱਲੇਬਾਜ਼ੀ ਅਸਫਲ ਰਹੀ। ਗੁਜਰਾਤ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 143 ਦੌੜਾਂ ਹੀ ਬਣਾ ਸਕੀ। ਗੁਜਰਾਤ ਲਈ ਨਾ ਤਾਂ ਕਪਤਾਨ ਸ਼ੁਭਮਨ ਗਿੱਲ ਦਾ ਬੱਲਾ ਕੰਮ ਕਰ ਸਕਿਆ ਅਤੇ ਨਾ ਹੀ ਡੇਵਿਡ ਮਿਲਰ ਟੀਮ ਨੂੰ ਬਚਾ ਸਕਿਆ। ਸਾਈ ਸੁਦਰਸ਼ਨ ਨੇ 37 ਦੌੜਾਂ ਬਣਾਈਆਂ ਪਰ ਇਸ ਦੇ ਲਈ ਉਸ ਨੇ 31 ਗੇਂਦਾਂ ਖੇਡੀਆਂ। ਹਾਲਾਂਕਿ ਇੱਥੇ ਚੇਨਈ ਦੇ ਗੇਂਦਬਾਜ਼ਾਂ ਦੀ ਤਾਰੀਫ਼ ਕਰਨੀ ਜ਼ਰੂਰੀ ਹੈ ਜਿਨ੍ਹਾਂ ਨੇ ਗੁਜਰਾਤ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਨਹੀਂ ਦਿੱਤਾ। ਦੀਪਕ ਚਾਹਰ ਅਤੇ ਤੁਸ਼ਾਰ ਦੇਸ਼ਪਾਂਡੇ ਨੇ 2-2 ਵਿਕਟਾਂ ਲਈਆਂ ਅਤੇ ਦੋਵਾਂ ਦਾ ਇਕਾਨਮੀ ਰੇਟ ਪ੍ਰਤੀ ਓਵਰ 6 ਦੌੜਾਂ ਤੋਂ ਘੱਟ ਰਿਹਾ।

ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਟਾਈਟਨਸ ਨੇ IPL ਵਿੱਚ ਆਪਣੀ ਸਭ ਤੋਂ ਵੱਡੀ ਹਾਰ ਦੇਖੀ ਹੈ। ਪਹਿਲੀ ਵਾਰ ਇਹ ਟੀਮ 63 ਦੌੜਾਂ ਦੇ ਵੱਡੇ ਫਰਕ ਨਾਲ ਹਾਰੀ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਗੁਜਰਾਤ ਦੀ ਟੀਮ ਮੁੰਬਈ ਤੋਂ 27 ਦੌੜਾਂ ਨਾਲ ਹਾਰ ਗਈ ਸੀ।

ਸ਼ਿਵਮ ਦੂਬੇ ਦਾ ਦਬਦਬਾ

ਇਸ ਤੋਂ ਪਹਿਲਾਂ ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਚੇਨਈ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਦਾ ਇਹ ਫੈਸਲਾ ਗੁਜਰਾਤ ਦੇ ਗੇਂਦਬਾਜ਼ਾਂ ‘ਤੇ ਭਾਰੀ ਪਿਆ। ਰਚਿਨ ਰਵਿੰਦਰਾ ਨੇ ਪਿਛਲੇ ਮੈਚ ਵਾਂਗ ਤੂਫਾਨੀ ਸ਼ੁਰੂਆਤ ਕੀਤੀ। ਉਸ ਨੇ ਕਪਤਾਨ ਗਾਇਕਵਾੜ ਨਾਲ ਮਿਲ ਕੇ ਸਿਰਫ਼ 5.2 ਓਵਰਾਂ ਵਿੱਚ 62 ਦੌੜਾਂ ਜੋੜੀਆਂ। ਰਵਿੰਦਰ ਨੇ 20 ਗੇਂਦਾਂ ‘ਤੇ 46 ਦੌੜਾਂ ਦੀ ਆਪਣੀ ਪਾਰੀ ਦੌਰਾਨ 6 ਚੌਕੇ ਅਤੇ 3 ਛੱਕੇ ਲਗਾਏ। ਇਸ ਤੋਂ ਬਾਅਦ ਰਹਾਣੇ 12 ਗੇਂਦਾਂ ‘ਚ ਸਿਰਫ 12 ਦੌੜਾਂ ਹੀ ਬਣਾ ਸਕੇ ਅਤੇ ਫਿਰ ਚੌਥੇ ਨੰਬਰ ‘ਤੇ ਆਏ ਸ਼ਿਵਮ ਦੁਬੇ ਨੇ 2 ਗੇਂਦਾਂ ‘ਚ 2 ਛੱਕੇ ਲਗਾ ਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ। ਦੁਬੇ ਨੇ 23 ਗੇਂਦਾਂ ‘ਚ 5 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ। ਹਾਲਾਂਕਿ ਇਸ ਤੋਂ ਪਹਿਲਾਂ ਕਪਤਾਨ ਗਾਇਕਵਾੜ ਸਿਰਫ਼ 4 ਦੌੜਾਂ ਬਣਾ ਕੇ ਆਪਣਾ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ। ਗਾਇਕਵਾੜ ਨੇ 36 ਗੇਂਦਾਂ ਵਿੱਚ 46 ਦੌੜਾਂ ਦਾ ਯੋਗਦਾਨ ਪਾਇਆ। ਅੰਤ ਵਿੱਚ ਡੇਰੇਲ ਮਿਸ਼ੇਲ ਨੇ 24 ਦੌੜਾਂ ਬਣਾਈਆਂ ਅਤੇ ਸਮੀਰ ਰਿਜ਼ਵੀ ਨੇ ਵੀ 6 ਗੇਂਦਾਂ ਵਿੱਚ 14 ਦੌੜਾਂ ਦਾ ਯੋਗਦਾਨ ਪਾਇਆ।

ਸਿਖਰ ‘ਤੇ CSK

ਤੁਹਾਨੂੰ ਦੱਸ ਦੇਈਏ ਕਿ ਲਗਾਤਾਰ ਦੂਜੀ ਜਿੱਤ ਦੇ ਨਾਲ ਚੇਨਈ ਦੀ ਟੀਮ ਅੰਕ ਸੂਚੀ ਵਿੱਚ ਸਿਖਰ ‘ਤੇ ਪਹੁੰਚ ਗਈ ਹੈ। ਰਾਜਸਥਾਨ ਦੂਜੇ ਨੰਬਰ ‘ਤੇ ਹੈ। ਆਰੇਂਜ ਕੈਪ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ 98 ਦੌੜਾਂ ਦੇ ਨਾਲ ਸਿਖਰ ‘ਤੇ ਹਨ। ਉਥੇ ਹੀ ਮੁਸਤਫਿਜ਼ੁਰ ਰਹਿਮਾਨ 6 ਵਿਕਟਾਂ ਲੈ ਕੇ ਪਰਪਲ ਕੈਪ ਦੀ ਰੇਸ ‘ਚ ਪਹਿਲੇ ਨੰਬਰ ‘ਤੇ ਹੈ।

Exit mobile version