IPL 2024, PBKS vs RCB Live Score : ਧਰਮਸ਼ਾਲਾ ਵਿੱਚ ਗੜੇ ਪੈਣ ਕਾਰਨ ਮੈਚ ਰੁੱਕਿਆ, ਆਰਸੀਬੀ ਨੇ 10 ਓਵਰਾਂ ਵਿੱਚ ਬਣਾਈਆਂ 119 ਦੌੜਾਂ | ipl 2024 pbks vs rcb punjab kings vs royal challengers bangalore live score dharmashala match sam curran faf du plessis Punjabi news - TV9 Punjabi

IPL 2024, PBKS vs RCB Live Score : ਧਰਮਸ਼ਾਲਾ ਵਿੱਚ ਗੜੇ ਪੈਣ ਕਾਰਨ ਮੈਚ ਰੁੱਕਿਆ, ਆਰਸੀਬੀ ਨੇ 10 ਓਵਰਾਂ ਵਿੱਚ ਬਣਾਈਆਂ 119 ਦੌੜਾਂ

Updated On: 

09 May 2024 20:58 PM

PBKS vs RCB: ਪੰਜਾਬ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਧਰਮਸ਼ਾਲਾ ਵਿੱਚ ਮੈਚ ਹੋ ਰਿਹਾ ਹੈ। ਦੋਵੇਂ ਟੀਮਾਂ ਪਲੇਆਫ ਦੀ ਦੌੜ ਵਿੱਚ ਹਨ। ਪੰਜਾਬ ਅਤੇ ਬੈਂਗਲੁਰੂ ਦੀਆਂ ਟੀਮਾਂ ਨੇ 11 ਵਿੱਚੋਂ 4-4 ਮੈਚ ਜਿੱਤੇ ਹਨ।

IPL 2024, PBKS vs RCB Live Score : ਧਰਮਸ਼ਾਲਾ ਵਿੱਚ ਗੜੇ ਪੈਣ ਕਾਰਨ ਮੈਚ ਰੁੱਕਿਆ, ਆਰਸੀਬੀ ਨੇ 10 ਓਵਰਾਂ ਵਿੱਚ ਬਣਾਈਆਂ 119 ਦੌੜਾਂ

IPL 2024, PBKS vs RCB

Follow Us On
  • ਰਜਤ ਪਾਟੀਦਾਰ 55 ਦੌੜਾਂ ਬਣਾ ਕੇ ਆਊਟ ਹੋਏ। ਸੈਮ ਕੁਰਨ ਨੇ ਵਿਕਟ ਲਈ।
  • ਰਜਤ ਪਾਟੀਦਾਰ ਨੇ 21 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ।
  • ਪਾਵਰਪਲੇ ‘ਚ ਆਰਸੀਬੀ ਨੇ 56 ਦੌੜਾਂ ਬਣਾਈਆਂ, 2 ਵਿਕਟਾਂ ਵੀ ਡਿੱਗੀਆਂ।
  • ਵਿਲ ਜੈਕਸ 12 ਦੌੜਾਂ ‘ਤੇ ਆਊਟ, ਕਾਵਰੱਪਾ ਦੀ ਦੂਜੀ ਸਫਲਤਾ।
  • ਆਰਸੀਬੀ ਨੂੰ ਪਹਿਲਾ ਝਟਕਾ ਤੀਜੇ ਓਵਰ ਵਿੱਚ ਲੱਗਾ, ਕਪਤਾਨ ਡੁਪਲੇਸਿਸ 9 ਦੌੜਾਂ ਬਣਾ ਕੇ ਆਊਟ ਹੋ ਗਏ।
  • ਵਿਰਾਟ ਕੋਹਲੀ ਦਾ ਕੈਚ ਪਹਿਲੇ ਹੀ ਓਵਰ ‘ਚ ਛੁੱਟਿਆ, ਆਸ਼ੂਤੋਸ਼ ਸ਼ਰਮਾ ਨੇ ਕੀਤੀ ਗਲਤੀ। ਵਿਰਾਟ 0 ‘ਤੇ ਸਨ।
  • ਪੰਜਾਬ ਕਿੰਗਜ਼ ਦਾ ਪਲੇਇੰਗ ਇਲੈਵਨ- ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ, ਰਿਲੇ ਰੂਸੋ, ਲਿਆਮ ਲਿਵਿੰਗਸਟਨ, ਸ਼ਸ਼ਾਂਕ ਸਿੰਘ, ਸੈਮ ਕੁਰਾਨ, ਆਸ਼ੂਤੋਸ਼ ਸ਼ਰਮਾ, ਹਰਸ਼ਲ ਪਟੇਲ, ਰਾਹੁਲ ਚਾਹਰ, ਅਰਸ਼ਦੀਪ ਸਿੰਘ ਅਤੇ ਵਿਦਵਤ ਕਾਵਰੱਪਾ।
  • RCB ਦਾ ਪਲੇਇੰਗ ਇਲੈਵਨ- ਵਿਰਾਟ ਕੋਹਲੀ, ਫਾਫ ਡੂ ਪਲੇਸਿਸ, ਵਿਲ ਜੈਕਸ, ਰਜਤ ਪਾਟੀਦਾਰ, ਮਹੀਪਾਲ ਲੋਮਰੋਰ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ, ਸਵਪਨਿਲ ਸਿੰਘ, ਕਰਨ ਸ਼ਰਮਾ, ਮੁਹੰਮਦ ਸਿਰਾਜ ਅਤੇ ਲੋਕੀ ਫਰਗੂਸਨ।
  • RCB ਨੇ ਗਲੇਨ ਮੈਕਸਵੈੱਲ ਨੂੰ ਬਾਹਰ ਕੀਤਾ, ਲੋਕੀ ਫਰਗੂਸਨ ਨੂੰ ਦਿੱਤਾ ਮੌਕਾ
  • ਕਾਗਿਸੋ ਰਬਾਡਾ ਦੀ ਜਗ੍ਹਾ ਲਿਆਮ ਲਿਵਿੰਗਸਟਨ ਨੂੰ ਮੌਕਾ ਮਿਲਿਆ ਹੈ।
  • ਪੰਜਾਬ ਦੇ ਪਲੇਇੰਗ ਇਲੈਵਨ ਤੋਂ ਬਾਹਰ ਹੋਏ ਕਾਗਿਸੋ ਰਬਾਡਾ।
  • ਪੰਜਾਬ ਦੇ ਕਪਤਾਨ ਸੈਮ ਕੁਰਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਪੰਜਾਬ ਕਿੰਗਜ਼ ਧਰਮਸ਼ਾਲਾ ਦੇ ਬੇਹੱਦ ਖੂਬਸੂਰਤ ਸਟੇਡੀਅਮ ‘ਚ ਭਿੜ ਰਹੇ ਹਨ। ਇਸ ਮੈਚ ਵਿੱਚ ਪੰਜਾਬ ਨੇ ਟਾਸ ਜਿੱਤ ਕੇ ਬੈਂਗਲੁਰੂ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਵੱਡੀ ਖ਼ਬਰ ਇਹ ਹੈ ਕਿ ਪੰਜਾਬ ਨੇ ਕਾਗਿਸੋ ਰਬਾਡਾ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ ਹੈ। ਦੂਜੇ ਪਾਸੇ ਆਰਸੀਬੀ ਨੇ ਗਲੇਨ ਮੈਕਸਵੈੱਲ ਨੂੰ ਪਲੇਇੰਗ ਇਲੈਵਨ ਵਿੱਚ ਨਹੀਂ ਚੁਣਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਇੱਕ ਮੈਚ ਹੋਇਆ ਹੈ ਜਿਸ ਵਿੱਚ ਬੈਂਗਲੁਰੂ ਨੇ ਚਾਰ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

Exit mobile version