Hockey Stars ਮਨਦੀਪ ਸਿੰਘ-ਉਦਿਤਾ ਕੱਲ੍ਹ ਲੈਣਗੇ ਲਾਵਾਂ, ਜਾਗੋ ਦੀਆਂ ਖੂਬਸੂਰਤ ਤਸਵੀਰਾਂ ਹੋਈਆਂ Viral

davinder-kumar-jalandhar
Updated On: 

20 Mar 2025 11:12 AM

Mandeep Singh Udita Duhan Wedding: ਭਾਰਤੀ ਹਾਕੀ ਟੀਮ ਦੇ ਦੋ ਤਜਰਬੇਕਾਰ ਖਿਡਾਰੀ ਜਲਦੀ ਹੀ ਵਿਆਹ ਕਰਨ ਜਾ ਰਹੇ ਹਨ। ਪੰਜਾਬ ਓਲੰਪੀਅਨ ਮਨਦੀਪ ਸਿੰਘ ਅਤੇ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਉਦਿਤਾ ਦੁਹਾਨ ਨਾਲ 21 ਮਾਰਚ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਦਿਤਾ ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਹਨ। ਮਨਦੀਪ ਅਤੇ ਉਦਿਤਾ ਦੇ ਵਿਆਹ ਦੇ ਫੰਕਸ਼ਨ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।

Hockey Stars ਮਨਦੀਪ ਸਿੰਘ-ਉਦਿਤਾ ਕੱਲ੍ਹ ਲੈਣਗੇ ਲਾਵਾਂ, ਜਾਗੋ ਦੀਆਂ ਖੂਬਸੂਰਤ ਤਸਵੀਰਾਂ ਹੋਈਆਂ Viral
Follow Us On

ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਡਾਰੀ ਓਲੰਪੀਅਨ ਮਨਦੀਪ ਸਿੰਘ ਅਤੇ ਮਹਿਲਾ ਟੀਮ ਦੀ ਖਿਡਾਰਨ ਉਦਿਤਾ ਦੁਹਾਨ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵੇਂ 21 ਮਾਰਚ ਨੂੰ ਜਲੰਧਰ ਵਿੱਚ ਵਿਆਹ ਕਰਨਗੇ। ਮਨਦੀਪ ਸਿੰਘ ਦੇ ਘਰ ਵਿਆਹ ਦੇ ਫੰਕਸ਼ਨ ਸ਼ੁਰੂ ਹੋ ਚੁੱਕੇ ਹਨ। ਘਰ ਵਿੱਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਓਲੰਪੀਅਨ ਮਨਦੀਪ ਸਿੰਘ ਦੇ ਘਰ ਜਾਗੋ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿੱਥੇ ਪਰਿਵਾਰ ਅਤੇ ਦੋਸਤਾਂ ਨੇ ਨੱਚ-ਗਾ ਕੇ ਖੂਬ ਜਸ਼ਨ ਮਨਾਇਆ। ਜਾਗੋ ਤੋਂ ਬਾਅਦ ਡੀਜੇ ਪਾਰਟੀ ਦਾ ਵੀ ਆਯੋਜਨ ਕੀਤਾ ਗਿਆ।

ਦੋਵੇਂ 21 ਮਾਰਚ ਨੂੰ ਮਾਡਲ ਟਾਊਨ ਦੇ ਸਿੰਘ ਸਭਾ ਗੁਰਦੁਆਰੇ ਵਿੱਚ ਲਾਵਾਂ ਲੈ ਕੇ ਵਿਆਹ ਦੇ ਬੰਧਨ ਵਿੱਚ ਬੱਝਣਗੇ । ਦੋਵਾਂ ਖਿਡਾਰੀਆਂ ਨੇ ਦੇਸ਼ ਲਈ ਕਈ ਤਗਮੇ ਜਿੱਤੇ ਹਨ। ਮਨਦੀਪ ਸਿੰਘ ਨੇ ਪਿਛਲੇ ਦੋ ਓਲੰਪਿਕ ਵਿੱਚ ਕਾਂਸੀ ਦੇ ਤਗਮੇ ਜਿੱਤੇ। ਜਿਸ ਕਾਰਨ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਪੁਲਿਸ ਵਿੱਚ ਡੀਐਸਪੀ ਵਜੋਂ ਨਿਯੁਕਤੀ ਪੱਤਰ ਸੌਂਪਿਆ ਸੀ।

ਜਾਣਕਾਰੀ ਮੁਤਾਬਕ ਦੋਵੇਂ 2018 ਵਿੱਚ ਪਹਿਲੀ ਵਾਰ ਬੰਗਲੁਰੂ ਵਿੱਚ ਭਾਰਤੀ ਰਾਸ਼ਟਰੀ ਕੈਂਪ ਦੌਰਾਨ ਹੋਈ ਇਕ ਮੀਟਿੰਗ ਵਿੱਚ ਮਿਲੇ ਸੀ। ਜਿਸ ਤੋਂ ਬਾਅਦ ਦੋਵੇਂ ਕਾਫੀ ਵਧੀਆ ਦੋਸਤ ਬਣ ਗਏ। ਸਮੇਂ ਦੇ ਨਾਲ-ਨਾਲ ਦੋਵਾਂ ਦੀ ਦੋਸਤੀ ਪਿਆਰ ਵਿੱਚ ਤਬਦੀਲ ਹੋ ਗਈ। ਲੌਕਡਾਊਨ ਦੌਰਾਨ ਉਨ੍ਹਾਂ ਦਾ ਰਿਸ਼ਤਾ ਹੋਰ ਵੀ ਮਜ਼ਬੂਤ ​​ਹੋਇਆ। ਕਿਉਂਕਿ ਦੋਵੇਂ ਉਸ ਸਮੇਂ ਇਕ ਕੈਂਪ ਵਿੱਚ ਫਸੇ ਹੋਏ ਸਨ। ਜਿੱਥੇ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਸਨ। ਇਸ ਦੌਰਾਨ ਦੋਵਾਂ ਨੇ ਕਾਫੀ ਸਮਾਂ ਨਾਲ ਗੁਜ਼ਾਰਿਆ।

ਇਹ ਵੀ ਪੜ੍ਹੋ- ਪੁਲਿਸ ਨੇ ਡੱਲੇਵਾਲ ਨੂੰ ਜਲੰਧਰ ਦੇ PIMS ਹਸਪਤਾਲ ਲਿਆਂਦਾ, ਭਾਰੀ ਫੋਰਸ ਤੈਨਾਤ

ਤਸਵੀਰਾਂ ਜਾਗੋ ਪ੍ਰੋਗਰਾਮ ਦੀਆਂ ਹਨ ਜਿੱਥੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਸਾਬਕਾ ਕਪਤਾਨ ਮਨਪ੍ਰੀਤ ਸਿੰਘ, ਸਾਬਕਾ ਓਲੰਪੀਅਨ ਸਰਦਾਰ ਸਿੰਘ, ਓਲੰਪੀਅਨ ਗੁਰਜੰਟ ਸਿੰਘ, ਸੁਖਜੀਤ ਸਿੰਘ, ਵਰੁਣ ਕੁਮਾਰ ਸ਼ਾਹਿਦ ਅਤੇ ਹੋਰ ਖਿਡਾਰੀ ਵੀ ਮੌਜੂਦ ਹਨ। ਸਾਰੇ ਖਿਡਾਰੀ ਨੱਚ ਦੇ ਖੁਸ਼ੀਆਂ ਮਨਾਉਂਦੇ ਨਜ਼ਰ ਆਏ। ਇਸ ਸਮਾਗਮ ਵਿੱਚ ਖਿਡਾਰੀਆਂ ਦੇ ਨਾਲ-ਨਾਲ ਕਈ ਸਿਆਸਤਦਾਨ, ਸਾਬਕਾ ਅਤੇ ਮੌਜੂਦਾ ਪੁਲਿਸ ਅਧਿਕਾਰੀ ਅਤੇ ਸ਼ਹਿਰ ਦੇ ਕਈ ਜਾਣੇ-ਪਛਾਣੇ ਲੋਕ ਵੀ ਸ਼ਾਮਲ ਹੋਏ।