IND vs CAN: ਭਾਰਤ-ਕੈਨੇਡਾ ਮੈਚ ਵੀ ਹੋਇਆ ਰੱਦ, ਲੱਗ ਗਈ ਸ਼ਰਮਨਾਕ ਹੈਟ੍ਰਿਕ | india vs canada match t20 world cup know full in punjabi Punjabi news - TV9 Punjabi

IND vs CAN: ਭਾਰਤ-ਕੈਨੇਡਾ ਮੈਚ ਵੀ ਹੋਇਆ ਰੱਦ, ਲੱਗ ਗਈ ਸ਼ਰਮਨਾਕ ਹੈਟ੍ਰਿਕ

Updated On: 

15 Jun 2024 22:41 PM

India vs Canada, 33rd Match, Group A: ਫਲੋਰੀਡਾ ਦੇ ਮੀਂਹ ਕਾਰਨ ਭਾਰਤ ਅਤੇ ਕੈਨੇਡਾ ਵਿਚਾਲੇ ਹੋਣ ਵਾਲਾ ਮੁਕਾਬਲਾ ਵੀ ਰੱਦ ਹੋ ਗਿਆ। ਬਾਰਿਸ਼ ਕਾਰਨ ਲਾਡਰਹਿਲ ਦਾ ਮੈਦਾਨ ਗਿੱਲਾ ਸੀ ਅਤੇ ਇਸ ਕਾਰਨ ਟਾਸ ਵੀ ਨਹੀਂ ਹੋ ਸਕਿਆ। ਟੀਮ ਇੰਡੀਆ ਗਰੁੱਪ ਏ 'ਚ ਸਿਖਰ 'ਤੇ ਹੈ ਅਤੇ ਹੁਣ 20 ਜੂਨ ਨੂੰ ਸੁਪਰ 8 'ਚ ਉਸ ਦਾ ਸਾਹਮਣਾ ਅਫਗਾਨਿਸਤਾਨ ਨਾਲ ਹੋਵੇਗਾ।

IND vs CAN: ਭਾਰਤ-ਕੈਨੇਡਾ ਮੈਚ ਵੀ ਹੋਇਆ ਰੱਦ, ਲੱਗ ਗਈ ਸ਼ਰਮਨਾਕ ਹੈਟ੍ਰਿਕ

ਮੈਚ ਤੋਂ ਪਹਿਲਾਂ ਅਭਿਆਸ ਕਰਦੇ ਹੋਏ ਖਿਡਾਰੀ (pic credit: PTI)

Follow Us On

ਫਲੋਰੀਡਾ ਦੇ ਲਾਡਰਹਿਲ ਸਟੇਡੀਅਮ ਵਿੱਚ ਆਖਰਕਾਰ ਉਹੀ ਹੋਇਆ ਜਿਸਦਾ ਡਰ ਸੀ। ਭਾਰਤ ਅਤੇ ਕੈਨੇਡਾ ਦਾ ਮੈਚ ਵੀ ਮੀਂਹ ਕਾਰਨ ਰੱਦ ਹੋ ਗਿਆ। ਲਾਡਰਹਿਲ ਵਿੱਚ ਭਾਰਤ-ਕੈਨੇਡਾ ਮੈਚ ਰੱਦ ਕਰ ਦਿੱਤਾ ਗਿਆ ਸੀ ਅਤੇ ਇਸ ਦਾ ਮੁੱਖ ਕਾਰਨ ਮੈਦਾਨ ਦਾ ਗਿੱਲਾ ਹੋਣਾ ਸੀ।

ਫਲੋਰੀਡਾ ਵਿੱਚ ਮੈਚ ਤੋਂ ਪਹਿਲਾਂ ਦੇਰ ਰਾਤ ਭਾਰੀ ਮੀਂਹ ਪਿਆ ਅਤੇ ਇਸ ਕਾਰਨ ਮੈਦਾਨ ਗਿੱਲਾ ਰਿਹਾ। ਜ਼ਮੀਨ ਨੂੰ ਸੁਕਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਗਰਾਊਂਡ ਸਟਾਫ ਨਾਕਾਮ ਰਿਹਾ। ਭਾਰਤ ਅਤੇ ਕੈਨੇਡਾ ਵਿਚਾਲੇ ਮੈਚ ਰੱਦ ਹੋਣ ਦੇ ਨਾਲ ਹੀ ਲਾਡਰਹਿੱਲ ਮੈਦਾਨ ‘ਤੇ ਅਣਚਾਹੀ ਹੈਟ੍ਰਿਕ ਵੀ ਲੱਗ ਗਈ।

ਮੈਚ ਰੱਦ ਕਰਨ ਦੀ ਹੈਟ੍ਰਿਕ

ਲਾਡਰਹਿੱਲ ਵਿੱਚ ਸਿਰਫ਼ ਭਾਰਤ ਅਤੇ ਕੈਨੇਡਾ ਵਿਚਾਲੇ ਹੋਣ ਵਾਲਾ ਮੈਚ ਰੱਦ ਨਹੀਂ ਹੋਇਆ। ਇਸ ਤੋਂ ਪਹਿਲਾਂ ਇੱਥੇ ਦੋ ਹੋਰ ਮੈਚ ਰੱਦ ਹੋਏ ਸਨ। 11 ਜੂਨ ਨੂੰ ਸ਼੍ਰੀਲੰਕਾ ਅਤੇ ਨੇਪਾਲ ਵਿਚਾਲੇ ਹੋਣ ਵਾਲਾ ਮੈਚ ਬਿਨਾਂ ਟਾਸ ਦੇ ਰੱਦ ਕਰਨਾ ਪਿਆ ਸੀ। ਅਜਿਹਾ ਹੀ ਕੁਝ 14 ਜੂਨ ਨੂੰ ਅਮਰੀਕਾ ਅਤੇ ਆਇਰਲੈਂਡ ਵਿਚਾਲੇ ਹੋਏ ਮੈਚ ‘ਚ ਦੇਖਣ ਨੂੰ ਮਿਲਿਆ। ਇਸ ਮੈਚ ਦੇ ਰੱਦ ਹੋਣ ਨਾਲ ਪਾਕਿਸਤਾਨ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਸੀ।

ਜੇਕਰ ਇਹ ਮੈਚ ਹੋਇਆ ਹੁੰਦਾ ਅਤੇ ਆਇਰਲੈਂਡ ਨੇ ਮੈਚ ਜਿੱਤ ਲਿਆ ਹੁੰਦਾ ਤਾਂ ਪਾਕਿਸਤਾਨ ਨੂੰ ਸੁਪਰ 8 ਵਿੱਚ ਪਹੁੰਚਣ ਦੀਆਂ ਉਮੀਦਾਂ ਸਨ ਪਰ ਮੀਂਹ ਨੇ ਉਹਨਾਂ ਨੂੰ ਬਰਬਾਦ ਕਰ ਦਿੱਤਾ। ਇਸ ਤਰ੍ਹਾਂ ਲਾਡਰਹਿਲ ਵਿੱਚ ਲਗਾਤਾਰ ਤਿੰਨ ਮੈਚ ਰੱਦ ਹੋ ਗਏ ਹਨ। ਹੁਣ ਪਾਕਿਸਤਾਨ ਅਤੇ ਆਇਰਲੈਂਡ ਨੇ 16 ਜੂਨ ਨੂੰ ਇਹੋ ਮੈਦਾਨ ‘ਤੇ ਖੇਡਣਾ ਹੈ ਅਤੇ ਜਿਸ ਤਰ੍ਹਾਂ ਦੇ ਮੌਸਮ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਇਹ ਮੈਚ ਵੀ ਰੱਦ ਹੋ ਜਾਵੇਗਾ।

ਡਰੇਨੇਜ ਦੀ ਵਿਵਸਥਾ ਬਣੀ ਸਮੱਸਿਆ

ਫਲੋਰੀਡਾ ‘ਚ ਭਾਰੀ ਮੀਂਹ ਪਿਆ ਪਰ ਇਹ ਵੀ ਸੱਚ ਹੈ ਕਿ ਲਾਡਰਹਿੱਲ ਦੇ ਸਟੇਡੀਅਮ ‘ਚ ਡਰੇਨੇਜ ਦੀ ਵਿਵਸਥਾ ਬਹੁਤ ਖਰਾਬ ਹੈ। ਇੰਨਾ ਹੀ ਨਹੀਂ ਪੂਰੇ ਮੈਦਾਨ ਨੂੰ ਕਵਰ ਕਰਨ ਲਈ ਕੋਈ ਕਵਰ ਨਹੀਂ ਹਨ। ਆਈਸੀਸੀ ਅਮਰੀਕਾ ਵਿੱਚ ਕ੍ਰਿਕਟ ਨੂੰ ਹਰਮਨ ਪਿਆਰਾ ਬਣਾਉਣਾ ਚਾਹੁੰਦੀ ਹੈ ਪਰ ਜੇਕਰ ਅਮਰੀਕੀ ਮੈਦਾਨਾਂ ਦੀ ਹਾਲਤ ਅਜਿਹੀ ਹੀ ਰਹੀ ਤਾਂ ਇੱਥੇ ਕ੍ਰਿਕਟ ਨੂੰ ਪ੍ਰਮੋਟ ਹੋਣ ਦੀ ਸੰਭਾਵਨਾ ਨਹੀਂ ਜਾਪਦੀ।

ਟੀਮ ਇੰਡੀਆ ਸੁਪਰ-8 ‘ਚ

ਭਾਰਤੀ ਟੀਮ ਨੂੰ ਹੁਣ ਸੁਪਰ-8 ‘ਚ ਆਪਣਾ ਪਹਿਲਾ ਮੈਚ 20 ਜੂਨ ਨੂੰ ਅਫਗਾਨਿਸਤਾਨ ਖਿਲਾਫ ਖੇਡਣਾ ਹੈ। ਭਾਰਤ ਸੁਪਰ-8 ਦਾ ਦੂਜਾ ਮੈਚ 22 ਜੂਨ ਨੂੰ ਖੇਡੇਗਾ। ਇਸ ਮੈਚ ਦਾ ਵਿਰੋਧੀ ਅਜੇ ਤੈਅ ਨਹੀਂ ਹੋਇਆ ਹੈ। ਸੁਪਰ-8 ‘ਚ ਤੀਜਾ ਮੈਚ ਆਸਟ੍ਰੇਲੀਆ ਨਾਲ ਹੋਵੇਗਾ। ਇਹ ਮੈਚ 24 ਜੂਨ ਨੂੰ ਖੇਡਿਆ ਜਾਵੇਗਾ।

Exit mobile version