IND vs SL: ਟੀਮ ਇੰਡੀਆ ਦੇ 7 ਖਿਡਾਰੀ ਸ਼੍ਰੀਲੰਕਾ 'ਚ ਕਰਨਗੇ ਡੈਬਿਊ, ਇੱਥੇ ਦੇਖੋ ਪੂਰੀ ਸੂਚੀ | ind vs sl india team squad Khaleel Ahmed yashasvi jaiswal Rinku Singh Ryan Parag Shivam Dubey Arshdeep Singh Ravi Bishnoi playing first time in srilanka Punjabi news - TV9 Punjabi

IND vs SL: ਟੀਮ ਇੰਡੀਆ ਦੇ 7 ਖਿਡਾਰੀ ਸ਼੍ਰੀਲੰਕਾ ‘ਚ ਕਰਨਗੇ ਡੈਬਿਊ, ਇੱਥੇ ਦੇਖੋ ਪੂਰੀ ਸੂਚੀ

Updated On: 

22 Jul 2024 17:12 PM

ਭਾਰਤ ਦਾ ਸ਼੍ਰੀਲੰਕਾ ਦੌਰਾ 27 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲੀ ਟੀ-20 ਸੀਰੀਜ਼ ਖੇਡੀ ਜਾਵੇਗੀ ਜਿਸ 'ਚ 7 ਭਾਰਤੀ ਖਿਡਾਰੀ ਪਹਿਲੀ ਵਾਰ ਸ਼੍ਰੀਲੰਕਾ ਦੀ ਧਰਤੀ 'ਤੇ ਖੇਡਦੇ ਹੋਏ ਨਜ਼ਰ ਆ ਸਕਦੇ ਹਨ। ਟੀ-20 ਸੀਰੀਜ਼ ਤੋਂ ਬਾਅਦ ਵਨਡੇ ਸੀਰੀਜ਼ ਖੇਡੀ ਜਾਵੇਗੀ।

IND vs SL: ਟੀਮ ਇੰਡੀਆ ਦੇ 7 ਖਿਡਾਰੀ ਸ਼੍ਰੀਲੰਕਾ ਚ ਕਰਨਗੇ ਡੈਬਿਊ, ਇੱਥੇ ਦੇਖੋ ਪੂਰੀ ਸੂਚੀ

ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ (Photo: PTI)

Follow Us On

ਟੀਮ ਇੰਡੀਆ ਦੀ 15 ਖਿਡਾਰੀਆਂ ਦੀ ਟੀਮ ਸ਼੍ਰੀਲੰਕਾ ਦੌਰੇ ਲਈ ਰਵਾਨਾ ਹੋ ਗਈ ਹੈ। ਭਾਰਤੀ ਟੀਮ ਨੇ ਮੁੰਬਈ ਤੋਂ ਕੋਲੰਬੋ ਲਈ ਉਡਾਣ ਭਰੀ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਸੀਰੀਜ਼ 27 ਜੁਲਾਈ ਤੋਂ ਸ਼ੁਰੂ ਹੋਵੇਗੀ। ਦੌਰੇ ‘ਤੇ ਪਹਿਲੀ ਟੀ-20 ਸੀਰੀਜ਼ ਖੇਡੀ ਜਾਣੀ ਹੈ, ਜਿਸ ‘ਚ ਟੀਮ ਇੰਡੀਆ ਦੇ 7 ਖਿਡਾਰੀ ਸ਼੍ਰੀਲੰਕਾ ਦੀ ਧਰਤੀ ‘ਤੇ ਪਹਿਲੀ ਵਾਰ ਖੇਡਦੇ ਹੋਏ ਨਜ਼ਰ ਆ ਸਕਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ 7 ਖਿਡਾਰੀਆਂ ‘ਚ ਇਕ ਅਜਿਹਾ ਵੀ ਹੈ ਜੋ 6 ਸਾਲਾਂ ਤੋਂ ਭਾਰਤ ਲਈ ਅੰਤਰਰਾਸ਼ਟਰੀ ਮੈਚ ਖੇਡ ਰਿਹਾ ਹੈ।

7 ਖਿਡਾਰੀ ਪਹਿਲੀ ਵਾਰ ਸ਼੍ਰੀਲੰਕਾ ‘ਚ ਖੇਡਣਗੇ

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਟੀ-20 ਸੀਰੀਜ਼ ਲਈ ਚੁਣੀ ਗਈ 15 ਖਿਡਾਰੀਆਂ ਦੀ ਟੀਮ ‘ਚ 7 ਚਿਹਰੇ ਕੌਣ ਹਨ, ਜੋ ਪਹਿਲੀ ਵਾਰ ਸ਼੍ਰੀਲੰਕਾ ‘ਚ ਖੇਡਣਗੇ। ਇਸ ਤਰ੍ਹਾਂ ਉਨ੍ਹਾਂ 7 ਖਿਡਾਰੀਆਂ ‘ਚ 3 ਗੇਂਦਬਾਜ਼, 2 ਆਲਰਾਊਂਡਰ ਅਤੇ 2 ਬੱਲੇਬਾਜ਼ ਸ਼ਾਮਲ ਹਨ। ਹੁਣ ਆਓ ਜਾਣਦੇ ਹਾਂ ਇਕ-ਇਕ ਕਰਕੇ ਉਨ੍ਹਾਂ ਸਾਰੇ ਖਿਡਾਰੀਆਂ ਬਾਰੇ ਜੋ ਸ਼੍ਰੀਲੰਕਾ ਦੌਰੇ ‘ਤੇ ਆਪਣਾ ਡੈਬਿਊ ਕਰਦੇ ਨਜ਼ਰ ਆਉਣਗੇ।

ਖਲੀਲ ਅਹਿਮਦ

ਇਸ ‘ਚ ਪਹਿਲਾ ਅਤੇ ਹੈਰਾਨੀਜਨਕ ਨਾਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਦਾ ਹੈ। ਖਲੀਲ ਅਹਿਮਦ ਨੂੰ ਟੀਮ ਇੰਡੀਆ ਲਈ ਡੈਬਿਊ ਕਰੇ ਹੋਏ 6 ਸਾਲ ਹੋ ਗਏ ਹਨ। ਉਨ੍ਹਾਂ ਨੇ ਆਪਣਾ ਪਹਿਲਾ ਟੀ-20 ਮੈਚ 2018 ਵਿੱਚ ਹੀ ਖੇਡਿਆ ਸੀ। ਪਰ ਇਸਦੇ ਬਾਵਜੂਦ ਸ਼੍ਰੀਲੰਕਾ ਵਿੱਚ ਟੀ-20 ਮੈਚ ਖੇਡਣ ਦਾ ਇਹ ਉਨ੍ਹਾਂ ਦਾ ਪਹਿਲਾ ਮੌਕਾ ਹੋਵੇਗਾ। ਇਸ ਦਾ ਵੱਡਾ ਕਾਰਨ ਟੀਮ ਇੰਡੀਆ ਤੋਂ ਉਨ੍ਹਾਂ ਦੀ ਦੂਰੀ ਵੀ ਹੈ।

ਯਸ਼ਸਵੀ ਜੈਸਵਾਲ

ਯਸ਼ਸਵੀ ਜੈਸਵਾਲ ਵੀ ਸ਼੍ਰੀਲੰਕਾ ਵਿੱਚ ਪਹਿਲੀ ਵਾਰ ਟੀ-20 ਮੈਚ ਖੇਡਦੇ ਹੋਏ ਨਜ਼ਰ ਆਉਣਗੇ। ਇਹ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਲਈ ਵੀ ਪਹਿਲਾ ਮੌਕਾ ਹੋਵੇਗਾ, ਜਿਸ ਨੇ 2019 ਵਿੱਚ ਆਪਣਾ ਟੀ-20 ਅੰਤਰਰਾਸ਼ਟਰੀ ਡੈਬਿਊ ਕੀਤਾ ਸੀ, ਸ਼੍ਰੀਲੰਕਾ ਵਿੱਚ ਟੀ-20 ਖੇਡਣ ਦਾ ਇਹ ਉਨ੍ਹਾਂ ਦਾ ਪਹਿਲਾਂ ਮੌਕਾ ਹੋਵੇਗਾ।

ਰਿੰਕੂ ਸਿੰਘ

2023 ਵਿੱਚ ਆਪਣਾ ਟੀ-20 ਡੈਬਿਊ ਕਰਨ ਤੋਂ ਬਾਅਦ, ਰਿੰਕੂ ਸਿੰਘ ਨੇ ਭਾਰਤ ਲਈ ਹੁਣ ਤੱਕ 20 ਮੈਚ ਖੇਡੇ ਹਨ। ਪਰ, ਉਨ੍ਹਾਂ ਨੇ ਸ਼੍ਰੀਲੰਕਾ ਦੀ ਧਰਤੀ ‘ਤੇ ਇਨ੍ਹਾਂ ਵਿੱਚੋਂ ਇੱਕ ਵੀ ਮੈਚ ਨਹੀਂ ਖੇਡਿਆ ਹੈ। ਸ਼੍ਰੀਲੰਕਾ ‘ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਰਿੰਕੂ ਸਿੰਘ ਟੀ-20 ‘ਚ ਆਪਣੇ ਬੱਲੇ ਨਾਲ ਛੱਕੇ ਅਤੇ ਚੌਕੇ ਮਾਰਦੇ ਨਜ਼ਰ ਆਉਣਗੇ।

ਰਿਆਨ ਪਰਾਗ

ਸ਼ੁਭਮਨ ਗਿੱਲ ਦੀ ਕਪਤਾਨੀ ‘ਚ ਜ਼ਿੰਬਾਬਵੇ ਦੌਰੇ ‘ਤੇ ਆਪਣਾ ਟੀ-20 ਡੈਬਿਊ ਕਰਨ ਵਾਲੇ ਰਿਆਨ ਪਰਾਗ ਵੀ ਪਹਿਲੀ ਵਾਰ ਸ਼੍ਰੀਲੰਕਾ ‘ਚ ਖੇਡਣਗੇ।

ਸ਼ਿਵਮ ਦੂਬੇ

ਸ਼ਿਵਮ ਦੁਬੇ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਹਨ। ਪਰ, ਉਹ ਪਹਿਲੀ ਵਾਰ ਸ਼੍ਰੀਲੰਕਾ ਵਿੱਚ ਵੀ ਖੇਡਣਗੇ।

ਅਰਸ਼ਦੀਪ ਸਿੰਘ

ਅਰਸ਼ਦੀਪ ਸਿੰਘ ਵ੍ਹਾਈਟ ਬਾਲ ਕ੍ਰਿਕਟ ‘ਚ ਟੀਮ ਇੰਡੀਆ ਦਾ ਅਹਿਮ ਗੇਂਦਬਾਜ਼ ਬਣ ਗਏ ਹਨ। ਉਹ ਟੀ-20 ਵਿਸ਼ਵ ਕੱਪ ਦੇ ਸਭ ਤੋਂ ਸਫਲ ਗੇਂਦਬਾਜ਼ ਵੀ ਰਹੇ। ਪਰ ਇੰਨੀਆਂ ਪ੍ਰਾਪਤੀਆਂ ਦੇ ਬਾਵਜੂਦ ਅਰਸ਼ਦੀਪ ਲਈ ਸ੍ਰੀਲੰਕਾ ਵਿੱਚ ਖੇਡਣ ਦਾ ਇਹ ਪਹਿਲਾ ਮੌਕਾ ਹੋਵੇਗਾ।

ਰਵੀ ਬਿਸ਼ਨੋਈ

ਰਵੀ ਬਿਸ਼ਨੋਈ ਨੂੰ ਟੀਮ ਇੰਡੀਆ ਲਈ ਆਪਣਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡੇ 5 ਸਾਲ ਹੋ ਗਏ ਹਨ। ਪਰ, ਉਹ ਪਹਿਲੀ ਵਾਰ ਸ਼੍ਰੀਲੰਕਾ ਵਿੱਚ ਕੋਈ ਟੀ-20 ਮੈਚ ਖੇਡਦੇ ਨਜ਼ਰ ਆਉਣਗੇ।

Exit mobile version