IND VS NZ: ਟੀਮ ਇੰਡੀਆ 46 ਦੌੜਾਂ 'ਤੇ ਢੇਰ, 5 ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ, ਬਣਾਇਆ ਸਭ ਤੋਂ ਸ਼ਰਮਨਾਕ ਰਿਕਾਰਡ | india-all-out-ON-46-runs-lowest-score-at-home-rohit-sharma-virat-kohli-william-orourke-matt-henry-ind-vs-nz-1st-test-bengaluru detail in punjabi Punjabi news - TV9 Punjabi

IND VS NZ: ਟੀਮ ਇੰਡੀਆ 46 ਦੌੜਾਂ ‘ਤੇ ਢੇਰ, 5 ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ, ਬਣਾਇਆ ਸਭ ਤੋਂ ਸ਼ਰਮਨਾਕ ਰਿਕਾਰਡ

Updated On: 

17 Oct 2024 14:15 PM

INDIA VS NEW ZEALAND: ਬੈਂਗਲੁਰੂ ਟੈਸਟ ਦੀ ਪਹਿਲੀ ਪਾਰੀ 'ਚ ਟੀਮ ਇੰਡੀਆ ਦੀ ਬੱਲੇਬਾਜ਼ੀ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ। ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਿਸ਼ਭ ਪੰਤ, ਯਸ਼ਸਵੀ ਜੈਸਵਾਲ, ਕੋਈ ਨਹੀਂ ਚੱਲਿਆ। ਨਤੀਜੇ ਵਜੋਂ ਟੀਮ ਇੰਡੀਆ ਨੇ ਘਰੇਲੂ ਧਰਤੀ 'ਤੇ ਟੈਸਟ 'ਚ ਸਭ ਤੋਂ ਛੋਟਾ ਸਕੋਰ ਬਣਾਇਆ।

IND VS NZ: ਟੀਮ ਇੰਡੀਆ 46 ਦੌੜਾਂ ਤੇ ਢੇਰ, 5 ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ, ਬਣਾਇਆ ਸਭ ਤੋਂ ਸ਼ਰਮਨਾਕ ਰਿਕਾਰਡ

ਟੀਮ ਇੰਡੀਆ 46 ਦੌੜਾਂ 'ਤੇ ਢੇਰ, ਬਣਾਇਆ ਸਭ ਤੋਂ ਸ਼ਰਮਨਾਕ ਰਿਕਾਰਡ

Follow Us On

ਸ਼੍ਰੀਲੰਕਾ ਵਰਗੀ ਕਮਜ਼ੋਰ ਟੀਮ ਤੋਂ 0-2 ਨਾਲ ਹਾਰਨ ਵਾਲੀ ਨਿਊਜ਼ੀਲੈਂਡ ਦੀ ਟੀਮ ਨੇ ਬੇਂਗਲੁਰੂ ਵਿੱਚ ਟੀਮ ਇੰਡੀਆ ਨੂੰ ਬੁਰੀ ਤਰ੍ਹਾਂ ਨਾਲ ਧੋ ਦਿੱਤਾ। ਬੈਂਗਲੁਰੂ ਟੈਸਟ ਦੇ ਦੂਜੇ ਦਿਨ ਟੀਮ ਇੰਡੀਆ ਦੀ ਬੱਲੇਬਾਜ਼ੀ ਐੱਮ ਚਿੰਨਾਸਵਾਮੀ ਦੀ ਪਿੱਚ ‘ਤੇ ਤਾਸ਼ ਦੇ ਪੱਤਿਆਂ ਵਾਂਗ ਢੇਰ ਹੋ ਗਈ। ਟੀਮ ਇੰਡੀਆ ਨੇ ਪਹਿਲੀ ਪਾਰੀ ਵਿੱਚ ਸਿਰਫ਼ 46 ਦੌੜਾਂ ਬਣਾਈਆਂ ਸਨ। ਸਥਿਤੀ ਇਹ ਸੀ ਕਿ ਟੀਮ ਇੰਡੀਆ ਦੇ ਸਿਰਫ ਦੋ ਬੱਲੇਬਾਜ਼ ਹੀ ਦੋਹਰੇ ਅੰਕੜੇ ਤੱਕ ਪਹੁੰਚੇ, ਜਦਕਿ ਅੱਧੀ ਟੀਮ ਖਾਤਾ ਵੀ ਨਹੀਂ ਖੋਲ੍ਹ ਸਕੀ।

ਵਿਰਾਟ ਕੋਹਲੀ, ਕੇਐਲ ਰਾਹੁਲ, ਸਰਫਰਾਜ਼ ਖਾਨ, ਰਵਿੰਦਰ ਜਡੇਜਾ ਅਤੇ ਆਰ ਅਸ਼ਵਿਨ ਦੇ ਖਾਤੇ ਵੀ ਨਹੀਂ ਖੁੱਲ੍ਹੇ। ਰਿਸ਼ਭ ਪੰਤ 20 ਦੌੜਾਂ ਬਣਾ ਕੇ ਟੀਮ ਦੇ ਸਭ ਤੋਂ ਵੱਧ ਸਕੋਰਰ ਰਹੇ।

ਟੀਮ ਇੰਡੀਆ ਦਾ ਸਭ ਤੋਂ ਛੋਟਾ ਸਕੋਰ

46 ਦੌੜਾਂ ਟੀਮ ਇੰਡੀਆ ਦਾ ਆਪਣੀ ਧਰਤੀ ‘ਤੇ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ 1979 ‘ਚ ਵੈਸਟਇੰਡੀਜ਼ ਖਿਲਾਫ 75 ਦੌੜਾਂ ‘ਤੇ ਢਹਿ ਢੇਰੀ ਹੋ ਗਈ ਸੀ। ਇਹ ਟੈਸਟ ਕ੍ਰਿਕਟ ‘ਚ ਟੀਮ ਇੰਡੀਆ ਦਾ ਤੀਜਾ ਸਭ ਤੋਂ ਘੱਟ ਸਕੋਰ ਹੈ। 2020 ‘ਚ ਟੀਮ ਇੰਡੀਆ ਆਸਟ੍ਰੇਲੀਆ ਦੇ ਖਿਲਾਫ 36 ਦੌੜਾਂ ‘ਤੇ ਆਊਟ ਹੋ ਗਈ ਸੀ ਅਤੇ ਹੁਣ ਫਿਰ ਟੀਮ ਆਪਣੇ ਹੀ ਘਰ ‘ਤੇ 50 ਦੌੜਾਂ ਤੱਕ ਨਹੀਂ ਪਹੁੰਚ ਸਕੀ।

ਚਿੰਨਾਸਵਾਮੀ ‘ਚ ਢੇਰ ਹੋਈ ਟੀਮ ਇੰਡੀਆ

ਚਿੰਨਾਸਵਾਮੀ ਦੇ ਇਸੇ ਮੈਦਾਨ ‘ਤੇ ਚੌਕਿਆਂ-ਛੱਕਿਆਂ ਦੀ ਬਰਸਾਤ ਹੁੰਦੀ ਸੀ, ਅੱਜ ਉਸੇ ਮੈਦਾਨ ਤੇ ਟੀਮ ਇੰਡੀਆ ਲਈ ਦੌੜਾਂ ਬਣਾਉਣੀਆਂ ਮੁਸ਼ਕਲ ਹੋ ਗਈਆਂ। ਕਪਤਾਨ ਰੋਹਿਤ ਸ਼ਰਮਾ ਨੇ ਖੇਡ ਦੇ ਦੂਜੇ ਦਿਨ ਸਿੱਕਾ ਟਾਸ ਜਿੱਤਿਆ ਅਤੇ ਉਨ੍ਹਾਂ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਖੇਡ ਖਤਮ ਕਰ ਦਿੱਤੀ। ਟੀਮ ਇੰਡੀਆ ਨੂੰ ਪਹਿਲਾ ਝਟਕਾ ਟਿਮ ਸਾਊਦੀ ਨੇ ਦਿੱਤਾ, ਜਿਨ੍ਹਾਂ ਨੇ ਰੋਹਿਤ ਸ਼ਰਮਾ ਨੂੰ ਸਿਰਫ 2 ਦੌੜਾਂ ‘ਤੇ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਵਿਰਾਟ ਕੋਹਲੀ ਕ੍ਰੀਜ਼ ‘ਤੇ ਆਏ ਅਤੇ ਇਹ ਖਿਡਾਰੀ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਿਆ। ਇਸ ਤੋਂ ਬਾਅਦ ਸਰਫਰਾਜ਼ ਖਾਨ ਨਾਲ ਵੀ ਅਜਿਹਾ ਹੀ ਹੋਇਆ।

ਨਹੀਂ ਰੁਕਿਆ ਵਿਕਟਾਂ ਡਿੱਗਣ ਦਾ ਸਿਲਸਿਲਾ

ਅਜਿਹਾ ਲੱਗ ਰਿਹਾ ਸੀ ਕਿ ਰਿਸ਼ਭ ਪੰਤ ਅਤੇ ਯਸ਼ਸਵੀ ਜੈਸਵਾਲ ਪਾਰੀ ਨੂੰ ਸੰਭਾਲ ਲੈਣਗੇ ਪਰ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਦੀ ਯੋਜਨਾ ਵੱਖਰੀ ਸੀ। ਵਿਲੀਅਮ ਓਰੌਰਕੇ ਨੇ ਯਸ਼ਸਵੀ ਜੈਸਵਾਲ ਨੂੰ ਵੀ ਆਊਟ ਕਰ ਦਿੱਤਾ। ਕੇਐੱਲ ਰਾਹੁਲ ਵੀ ਖਾਤਾ ਨਹੀਂ ਖੋਲ੍ਹ ਸਕੇ ਅਤੇ ਟੀਮ ਇੰਡੀਆ 33 ਦੌੜਾਂ ‘ਤੇ ਅੱਧੀ ਟੀਮ ਗੁਆ ਬੈਠੀ। ਇਸ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਮੰਨੋ ਵਿਕਟਾਂ ਡਿੱਗਣ ਦੀ ਕਤਾਰ ਹੀ ਲੱਗ ਗਈ ਹੈ। ਜਡੇਜਾ ਅਤੇ ਅਸ਼ਵਿਨ ਵੀ ਜ਼ੀਰੋ ‘ਤੇ ਹੀ ਨਿਪਟ ਗਏ ਅਤੇ ਕੁਝ ਹੀ ਸਮੇਂ ‘ਚ ਟੀਮ ਇੰਡੀਆ ਸ਼ਰਮਨਾਕ ਸਕੋਰ ‘ਤੇ ਸਿਮਟ ਗਈ। ਜੋ ਘਰੇਲੂ ਟੈਸਟ ਮੈਚ ਵਿੱਚ ਉਸਦਾ ਸਭ ਤੋਂ ਘੱਟ ਸਕੋਰ ਹੈ।

Exit mobile version