ਵੱਡੀ ਮੁਸੀਬਤ 'ਚ ਟੀਮ ਇੰਡੀਆ, ਪੰਤ ਤੋਂ ਬਾਅਦ ਇਹ ਸਟਾਰ ਖਿਡਾਰੀ ਵੀ ਹੋਇਆ ਜ਼ਖਮੀ, ਛੱਡਣਾ ਪਿਆ ਮੈਦਾਨ | yashasvi-jaiswal-injured-while-taking-the-catch--replaced-by-axar-patel-Rishabh pant not playing more detail in punjabi Punjabi news - TV9 Punjabi

ਵੱਡੀ ਮੁਸੀਬਤ ‘ਚ ਟੀਮ ਇੰਡੀਆ, ਪੰਤ ਤੋਂ ਬਾਅਦ ਇਹ ਸਟਾਰ ਖਿਡਾਰੀ ਵੀ ਹੋਇਆ ਜ਼ਖਮੀ, ਛੱਡਣਾ ਪਿਆ ਮੈਦਾਨ

Updated On: 

18 Oct 2024 11:55 AM

Ind vs NZ: ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਟੀਮ ਇੰਡੀਆ ਦਾ ਤਣਾਅ ਵਧ ਗਿਆ ਹੈ। ਟੀਮ ਦਾ ਇੱਕ ਸਟਾਰ ਖਿਡਾਰੀ ਜ਼ਖ਼ਮੀ ਹੋ ਗਿਆ ਹੈ। ਇਸ ਦੇ ਨਾਲ ਹੀ ਰਿਸ਼ਭ ਪੰਤ ਵੀ ਸੱਟ ਕਾਰਨ ਮੈਦਾਨ 'ਤੇ ਨਹੀਂ ਆਏ ਹਨ। ਇਸ ਮੈਚ 'ਚ ਪਹਿਲਾਂ ਹੀ ਪਛੜ ਚੁੱਕੀ ਟੀਮ ਇੰਡੀਆ ਲਈ ਇਹ ਵੱਡਾ ਝਟਕਾ ਹੈ।

ਵੱਡੀ ਮੁਸੀਬਤ ਚ ਟੀਮ ਇੰਡੀਆ, ਪੰਤ ਤੋਂ ਬਾਅਦ ਇਹ ਸਟਾਰ ਖਿਡਾਰੀ ਵੀ ਹੋਇਆ ਜ਼ਖਮੀ, ਛੱਡਣਾ ਪਿਆ ਮੈਦਾਨ

ਪੰਤ ਤੋਂ ਬਾਅਦ ਇਹ ਸਟਾਰ ਖਿਡਾਰੀ ਵੀ ਹੋਇਆ ਜ਼ਖਮੀ

Follow Us On

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਲਈ ਇਹ ਮੈਚ ਹੁਣ ਤੱਕ ਕੁਝ ਖਾਸ ਨਹੀਂ ਰਿਹਾ ਹੈ। ਪਹਿਲੇ ਦਿਨ ਦੀ ਖੇਡ ਮੀਂਹ ਕਾਰਨ ਧੋਤੀ ਗਈ ਸੀ ਜਦਕਿ ਦੂਜੇ ਦਿਨ ਭਾਰਤੀ ਟੀਮ ਆਪਣੀ ਪਹਿਲੀ ਪਾਰੀ ਵਿੱਚ 46 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ। ਇਸ ਤੋਂ ਬਾਅਦ ਅਗਲੇ ਹੀ ਦਿਨ ਟੀਮ ਇੰਡੀਆ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ। ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਸੱਟ ਕਾਰਨ ਮੈਦਾਨ ਛੱਡਣਾ ਪਿਆ। ਹੁਣ ਖੇਡ ਦੇ ਤੀਜੇ ਦਿਨ ਵੀ ਟੀਮ ਇੰਡੀਆ ਲਈ ਤਣਾਅ ਘੱਟ ਨਹੀਂ ਹੋਇਆ ਹੈ। ਟੀਮ ਇੰਡੀਆ ਦਾ ਇਕ ਹੋਰ ਖਿਡਾਰੀ ਜ਼ਖਮੀ ਹੋ ਗਿਆ ਹੈ।

ਪੰਤ ਤੋਂ ਬਾਅਦ ਇਹ ਖਿਡਾਰੀ ਵੀ ਜ਼ਖਮੀ

ਭਾਰਤੀ ਗੇਂਦਬਾਜ਼ਾਂ ਨੇ ਤੀਜੇ ਦਿਨ ਦੀ ਸ਼ੁਰੂਆਤ ਬਹੁਤ ਵਧੀਆ ਕੀਤੀ, ਉਹ ਸ਼ੁਰੂਆਤ ਵਿੱਚ ਹੀ ਨਿਊਜ਼ੀਲੈਂਡ ਨੂੰ ਵੱਡੇ ਝਟਕੇ ਦੇਣ ਵਿੱਚ ਕਾਮਯਾਬ ਰਹੇ। ਦਿਨ ਦੀ ਪਹਿਲੀ ਵਿਕਟ ਮੁਹੰਮਦ ਸਿਰਾਜ ਦੇ ਨਾਂ ਰਹੀ। ਮੁਹੰਮਦ ਸਿਰਾਜ ਨੇ ਡੇਰਿਲ ਮਿਸ਼ੇਲ ਨੂੰ ਆਪਣਾ ਸ਼ਿਕਾਰ ਬਣਾਇਆ। ਡੇਰਿਲ ਮਿਸ਼ੇਲ ਨੂੰ ਆਊਟ ਕਰਨ ਵਿੱਚ ਯਸ਼ਸਵੀ ਜੈਸਵਾਲ ਨੇ ਵੀ ਅਹਿਮ ਯੋਗਦਾਨ ਪਾਇਆ। ਉਨ੍ਹਾਂ ਨੇ ਗਲੀ ਵਿਚ ਸ਼ਾਨਦਾਰ ਕੈਚ ਫੜਿਆ। ਤੁਹਾਨੂੰ ਦੱਸ ਦੇਈਏ, ਇਹ ਬਹੁਤ ਤੇਜ਼ ਸ਼ਾਟ ਸੀ, ਜਿਸ ਨੂੰ ਯਸ਼ਸਵੀ ਜੈਸਵਾਲ ਨੇ ਫੜ ਲਿਆ। ਪਰ ਇਸ ਦੌਰਾਨ ਉਨ੍ਹਾਂ ਦੇ ਹੱਥ ‘ਤੇ ਸੱਟ ਵੀ ਲੱਗ ਗਈ। ਜਿਸ ਕਾਰਨ ਯਸ਼ਸਵੀ ਜੈਸਵਾਲ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਮੈਦਾਨ ‘ਤੇ ਉਤਰਨਾ ਪਿਆ।

ਹਾਲਾਂਕਿ ਜੈਸਵਾਲ ਦੀ ਸੱਟ ਕਿੰਨੀ ਗੰਭੀਰ ਹੈ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪਰ ਜੈਸਵਾਲ ਦੀ ਸੱਟ ਟੀਮ ਇੰਡੀਆ ਲਈ ਵੱਡੀ ਟੈਨਸ਼ਨ ਹੈ। ਉਹ ਇਸ ਸਾਲ ਭਾਰਤ ਲਈ ਟੈਸਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਦਾ ਹਾਲੀਆ ਪ੍ਰਦਰਸ਼ਨ ਵੀ ਕਾਫੀ ਸ਼ਾਨਦਾਰ ਰਿਹਾ ਹੈ। ਭਾਰਤੀ ਪਾਰੀ ਨੂੰ ਦੂਜੀ ਪਾਰੀ ਵਿੱਚ ਉਨ੍ਹਾਂ ਦੀ ਬਹੁਤ ਲੋੜ ਹੋਵੇਗੀ।

ਤੀਜੇ ਦਿਨ ਮੈਦਾਨ ‘ਤੇ ਨਹੀਂ ਉਤਰੇ ਰਿਸ਼ਭ ਪੰਤ

ਪੰਤ ਖੇਡ ਦੇ ਦੂਜੇ ਦਿਨ ਵਿਕਟਕੀਪਿੰਗ ਦੌਰਾਨ ਜ਼ਖਮੀ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਧਰੁਵ ਜੁਰੇਲ ਨੇ ਵਿਕਟਕੀਪਰ ਦੀ ਭੂਮਿਕਾ ਨਿਭਾਈ। ਰਿਸ਼ਭ ਪੰਤ ਖੇਡ ਦੇ ਤੀਜੇ ਦਿਨ ਵੀ ਮੈਦਾਨ ‘ਤੇ ਨਹੀਂ ਆਏ ਹਨ। ਧਰੁਵ ਜੁਰੇਲ ਵਿਕਟਕੀਪਿੰਗ ਕਰ ਰਹੇ ਹਨ। ਯਾਨੀ ਪੰਤ ਅਜੇ ਵੀ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ਵਿੱਚ ਹਨ। ਦੱਸ ਦਈਏ ਕਿ ਪੰਤ ਦੇ ਉਸੇ ਗੋਡੇ ‘ਚ ਸੱਟ ਲੱਗੀ ਹੈ, ਜਿਸ ਦੀ ਕਾਰ ਹਾਦਸੇ ਤੋਂ ਬਾਅਦ ਸਰਜਰੀ ਹੋਈ ਸੀ।

Exit mobile version