ਪੈਰਿਸ ‘ਚ ਜਿੱਤ... ਪੰਜਾਬ ਵਿੱਚ ਜਸ਼ਨ... ਵਧਾਈਆਂ ਹੀ ਵਧਾਈਆਂ | hockey team win bronze medal bhagwant mann rahul gandhi narendra modi know full in punjabi Punjabi news - TV9 Punjabi

ਪੈਰਿਸ ਚ ਜਿੱਤ… ਪੰਜਾਬ ਵਿੱਚ ਜਸ਼ਨ… ਕਿਤੇ ਚੱਲੇ ਪਟਾਕੇ… ਕਿਤੇ ਮਿਠਾਈਆਂ…

Updated On: 

08 Aug 2024 21:27 PM

ਪੈਰਿਸ ਵਿੱਚ ਹੋਈ ਇਸ ਜਿੱਤ ਤੋਂ ਬਾਅਦ ਪੰਜਾਬ ਦੇ ਕੌਨੇ ਕੌਨੇ ਵਿੱਚ ਜਸ਼ਨ ਦਾ ਮਾਹੌਲ ਦਿਖਾਈ ਦੇ ਰਿਹਾ ਹੈ। ਜਿੱਥੇ ਸਿਆਸਤਦਾਨ ਜੇਤੂ ਖਿਡਾਰੀਆਂ ਨੂੰ ਵਧਾਈਆਂ ਦੇ ਰਹੇ ਹਨ। ਤਾਂ ਉੱਥੇ ਹੀ ਪੰਜਾਬੀ ਲੋਕ ਭੰਗੜੇ ਪਾਕੇ ਜਿੱਤ ਦਾ ਅਨੰਦ ਮਾਣ ਰਹੇ ਹਨ।

ਪੈਰਿਸ ਚ ਜਿੱਤ... ਪੰਜਾਬ ਵਿੱਚ ਜਸ਼ਨ... ਕਿਤੇ ਚੱਲੇ ਪਟਾਕੇ... ਕਿਤੇ ਮਿਠਾਈਆਂ...

ਪੈਰਿਸ ‘ਚ ਜਿੱਤ... ਪੰਜਾਬ ਵਿੱਚ ਜਸ਼ਨ... ਵਧਾਈਆਂ ਹੀ ਵਧਾਈਆਂ (pic credit: AP/PTI)

Follow Us On

ਪੈਰਿਸ ਉਲੰਪਿਕ ਵਿੱਚ ਦੇਸ਼ ਦੇ ਹਿੱਸੇ ਇੱਕ ਹੋਰ ਮੈਡਲ ਆ ਗਿਆ ਹੈ। ਭਾਰਤੀ ਹਾਕੀ ਟੀਮ ਨੇ ਸਪੇਨ ਨੂੰ 2-1 ਦੇ ਫ਼ਰਕ ਨਾਲ ਹਰਾਕੇ ਦੇਸ਼ ਨੂੰ ਇੱਕ ਹੋਰ ਮੈਡਲ ਦਵਾਂ ਦਿੱਤਾ ਹੈ। ਪੈਰਿਸ ਵਿੱਚ ਹੋਈ ਇਸ ਜਿੱਤ ਤੋਂ ਬਾਅਦ ਪੰਜਾਬ ਦੇ ਕੌਨੇ ਕੌਨੇ ਵਿੱਚ ਜਸ਼ਨ ਦਾ ਮਾਹੌਲ ਦਿਖਾਈ ਦੇ ਰਿਹਾ ਹੈ। ਜਿੱਥੇ ਸਿਆਸਤਦਾਨ ਜੇਤੂ ਖਿਡਾਰੀਆਂ ਨੂੰ ਵਧਾਈਆਂ ਦੇ ਰਹੇ ਹਨ। ਤਾਂ ਉੱਥੇ ਹੀ ਪੰਜਾਬੀ ਲੋਕ ਭੰਗੜੇ ਪਾਕੇ ਜਿੱਤ ਦਾ ਅਨੰਦ ਮਾਣ ਰਹੇ ਹਨ।

ਕਪਤਾਨ ਦੇ ਘਰ ਰੌਣਕਾਂ

ਹਰਮਨਪ੍ਰੀਤ ਸਿੰਘ ਦੇ ਘਰ ਜਿੱਤ ਪਿੱਛੋਂ ਮੂੰਹ ਮਿੱਠਾ ਕਰਵਾਉਂਦੇ ਹੋਏ ਪਰਿਵਾਰਿਕ ਮੈਂਬਰ (pic credit: Lalit Sharma)

ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਅਤੇ ਪਿੰਡ ਵਾਸੀ ਵੀ ਹਰਮਨਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ ਵਧਾਈ ਦੇਣ ਉਹਨਾਂ ਦੇ ਘਰ ਪਹੁੰਚ ਰਹੇ ਹਨ ਤੇ ਇੱਕ ਦੂਸਰੇ ਦਾ ਮੂੰਹ ਵੀ ਮਿੱਠਾ ਕਰਵਾਇਆ ਜਾ ਰਿਹਾ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਹਰਮਨ ਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ ਅਤੇ ਉਹਨਾਂ ਨੇ ਕਿਹਾ ਕਿ ਟੋਕਿਓ ਓਲੰਪਿਕ ਵਿੱਚ ਵੀ ਭਾਰਤੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ ਇਸ ਵਾਰ ਗੋਲਡ ਮੈਡਲ ਜਿੱਤਣ ਦੀ ਆਸ ਸੀ ਲੇਕਿਨ ਫਿਰ ਵੀ ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਬਹੁਤ ਹੀ ਵਧੀਆ ਸੀ

ਫਿਰੋਜ਼ਪੁਰ ਵਿੱਚ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਖਿਡਾਰੀ (Pic Credit: Sunny Chopra)

ਪੈਰਿਸ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਵੱਲੋਂ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਫਿਰੋਜ਼ਪੁਰ ਦੇ ਹਾਕੀ ਸਟੇਡੀਅਮ ਵਿੱਚ ਖਿਡਾਰੀਆਂ ਨੇ ਭਾਰੀ ਖੁਸ਼ੀ ਮਨਾਈ ਅਤੇ ਕੌਮੀ ਖਿਡਾਰੀ ਹਾਕੀ ਕੋਚ ਮਨਮੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਟੀਮ ਦੇ ਸੈਮੀਫਾਈਨਲ ਨਾ ਖੇਡਣ ਤੇ ਮਲਾਲ ਹੈ। ਪਰ ਹੁਣ ਕੋਈ ਪਛਤਾਵਾ ਨਹੀਂ, ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਮੈਚ ਕਾਫ਼ੀ ਸਖ਼ਤ ਸੀ

ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਵਧਾਈ

ਮੁੱਖਮੰਤਰੀ ਭਗਵੰਤ ਮਾਨ ਨੇ ਸ਼ੋਸਲ ਮੀਡੀਆ ਉੱਪਰ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਦੀ ਖੇਡ ਨੀਤੀ ਦੇ ਅਨੁਸਾਰ ਜੇਤੂ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇਕੇ ਸਨਮਾਨਿਤ ਕੀਤਾ ਜਾਵੇਗਾ।

ਅਗਲੀ ਪੀੜ੍ਹੀਆਂ ਲਈ ਪ੍ਰੇਰਨਾ ਬਣੇਗੀ ਇਹ ਜਿੱਤ- PM

ਪੀਐਮ ਮੋਦੀ ਨੇ ਲਿਖਿਆ, ਭਾਰਤੀ ਹਾਕੀ ਟੀਮ ਨੇ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਾਂਸੀ ਦਾ ਤਗਮਾ ਜਿੱਤਿਆ! ਇਹ ਇਸ ਲਈ ਹੋਰ ਵੀ ਖਾਸ ਹੈ ਕਿਉਂਕਿ ਓਲੰਪਿਕ ‘ਚ ਇਹ ਲਗਾਤਾਰ ਦੂਜਾ ਤਮਗਾ ਹੈ। ਟੀਮ ਦੀ ਇਹ ਸਫਲਤਾ ਹੁਨਰ, ਦ੍ਰਿੜ ਇਰਾਦੇ ਅਤੇ ਟੀਮ ਭਾਵਨਾ ਦੀ ਜਿੱਤ ਹੈ। ਖਿਡਾਰੀਆਂ ਨੂੰ ਵਧਾਈ ਦਿੱਤੀ। ਸਾਰੇ ਖਿਡਾਰੀਆਂ ਨੇ ਬਹੁਤ ਹਿੰਮਤ ਅਤੇ ਲਚਕੀਲੇਪਣ ਦਾ ਪ੍ਰਦਰਸ਼ਨ ਕੀਤਾ ਹੈ। ਖਿਡਾਰੀਆਂ ਨੂੰ ਵਧਾਈ ਦਿੱਤੀ। ਹਾਕੀ ਨਾਲ ਹਰ ਭਾਰਤੀ ਦਾ ਭਾਵਨਾਤਮਕ ਸਬੰਧ ਹੈ ਅਤੇ ਇਹ ਪ੍ਰਾਪਤੀ ਸਾਡੇ ਦੇਸ਼ ਦੇ ਨੌਜਵਾਨਾਂ ਵਿੱਚ ਖੇਡ ਨੂੰ ਹੋਰ ਵੀ ਹਰਮਨਪਿਆਰੀ ਕਰੇਗੀ।

ਰਾਹੁਲ ਗਾਂਧੀ ਬੋਲੇ, ਮਾਣ ਹੈ….

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਭਾਰਤੀ ਹਾਕੀ ਟੀਮ ਨੂੰ ਸ਼ਾਨਦਾਰ ਜਿੱਤ ‘ਤੇ ਵਧਾਈ ਦਿੱਤੀ ਹੈ। ਰਾਹੁਲ ਨੇ ਲਿਖਿਆ ਕਿ ਟੀਮ ਨੂੰ ਕਾਂਸੀ ਦਾ ਤਗਮਾ ਜਿੱਤਦੀ ਦੇਖ ਕੇ ਉਨ੍ਹਾਂ ਨੂੰ ਮਾਣ ਹੈ। ਵਿਅਕਤੀਗਤ ਤੌਰ ‘ਤੇ, ਇਹ ਮੇਰੇ ਲਈ ਇੱਕ ਭਾਵਨਾਤਮਕ ਪਲ ਹੈ, ਕਿਉਂਕਿ ਮੈਂ ਰਾਸ਼ਟਰੀ ਖੇਡ ਦਾ ਬਹੁਤ ਸ਼ੌਕੀਨ ਹਾਂ।

ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਤੀਆਂ ਵਧਾਈਆਂ

ਵੜਿੰਗ ਨੇ ਵੀ ਕਿਹਾ ਚੱਕ ਦੇ ਇੰਡੀਆ

ਖ਼ਬਰ ਅਪਡੇਟ ਹੋ ਰਹੀ ਹੈ ਜੀ…

Exit mobile version