ਅਸ਼ਵਿਨ ਨੇ ਸੈਂਕੜੇ ਨਾਲ ਤੋੜੇ ਕਈ ਦਿੱਗਜਾਂ ਦੇ ਰਿਕਾਰਡ, ਧੋਨੀ ਦੀ ਕੀਤੀ ਬਰਾਬਰੀ, ਯੁਵਰਾਜ ਅਤੇ ਰਾਹੁਲ ਦ੍ਰਵਿੜ ਨੂੰ ਛੱਡਿਆ ਪਿੱਛੇ – Punjabi News

ਅਸ਼ਵਿਨ ਨੇ ਸੈਂਕੜੇ ਨਾਲ ਤੋੜੇ ਕਈ ਦਿੱਗਜਾਂ ਦੇ ਰਿਕਾਰਡ, ਧੋਨੀ ਦੀ ਕੀਤੀ ਬਰਾਬਰੀ, ਯੁਵਰਾਜ ਅਤੇ ਰਾਹੁਲ ਦ੍ਰਵਿੜ ਨੂੰ ਛੱਡਿਆ ਪਿੱਛੇ

Updated On: 

20 Sep 2024 12:43 PM

Ravichandran Ashwin Record: ਰਵੀਚੰਦਰਨ ਅਸ਼ਵਿਨ ਨੇ ਚੇਨਈ ਵਿੱਚ ਆਪਣੇ ਟੈਸਟ ਕਰੀਅਰ ਦਾ ਛੇਵਾਂ ਸੈਂਕੜਾ ਲਗਾਇਆ। ਉਨ੍ਹਾਂ ਨੇ ਬੰਗਲਾਦੇਸ਼ ਦੇ ਖਿਲਾਫ 113 ਦੌੜਾਂ ਦੀ ਪਾਰੀ ਖੇਡੀ, ਜਿਸ 'ਚ ਉਨ੍ਹਾਂ ਨੇ 11 ਚੌਕੇ ਅਤੇ 2 ਛੱਕੇ ਲਗਾਏ। ਅਸ਼ਵਿਨ ਨੇ ਜਡੇਜਾ ਨਾਲ 199 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਇਸ ਨਾਲ ਉਨ੍ਹਾਂ ਨੇ ਕਈ ਰਿਕਾਰਡ ਤੋੜ ਦਿੱਤੇ।

ਅਸ਼ਵਿਨ ਨੇ ਸੈਂਕੜੇ ਨਾਲ ਤੋੜੇ ਕਈ ਦਿੱਗਜਾਂ ਦੇ ਰਿਕਾਰਡ, ਧੋਨੀ ਦੀ ਕੀਤੀ ਬਰਾਬਰੀ, ਯੁਵਰਾਜ ਅਤੇ ਰਾਹੁਲ ਦ੍ਰਵਿੜ ਨੂੰ ਛੱਡਿਆ ਪਿੱਛੇ

ਅਸ਼ਵਿਨ ਨੇ ਸੈਂਕੜੇ ਦੇ ਨਾਲ ਤੋੜੇ ਕਈ ਦਿੱਗਜਾਂ ਦੇ ਰਿਕਾਰਡ

Follow Us On

ਭਾਰਤ ਦੇ ਮਹਾਨ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਚੇਨਈ ਟੈਸਟ ਦੇ ਪਹਿਲੇ ਦਿਨ ਸ਼ਾਨਦਾਰ ਸੈਂਕੜਾ ਲਗਾਇਆ ਸੀ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਉਹ 102 ਦੌੜਾਂ ਬਣਾ ਕੇ ਅਜੇਤੂ ਪਰਤੇ। ਇਸ ਸੈਂਕੜੇ ਵਾਲੀ ਪਾਰੀ ਨਾਲ ਉਨ੍ਹਾਂ ਨੇ ਨਾ ਸਿਰਫ ਟੀਮ ਇੰਡੀਆ ਨੂੰ ਮੁਸ਼ਕਲ ਸਥਿਤੀ ਤੋਂ ਬਚਾਇਆ ਸਗੋਂ ਕਈ ਰਿਕਾਰਡ ਵੀ ਤੋੜ ਦਿੱਤੇ। ਉਨ੍ਹਾਂ ਨੇ ਟੈਸਟ ਵਿੱਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸੈਂਕੜੇ ਦੀ ਬਰਾਬਰੀ ਕੀਤੀ। ਉਨ੍ਹਾਂ ਨੇ ਟੈਸਟ ਵਿੱਚ ਛੱਕੇ ਮਾਰਨ ਦੇ ਮਾਮਲੇ ਵਿੱਚ ਰਵੀ ਸ਼ਾਸਤਰੀ, ਰਾਹੁਲ ਦ੍ਰਵਿੜ ਅਤੇ ਯੁਵਰਾਜ ਸਿੰਘ ਨੂੰ ਵੀ ਪਿੱਛੇ ਛੱਡ ਦਿੱਤਾ। ਇੰਨਾ ਹੀ ਨਹੀਂ ਮੌਜੂਦਾ ਪਾਕਿਸਤਾਨ ਕ੍ਰਿਕਟ ਟੀਮ ‘ਚ ਸਿਰਫ ਬਾਬਰ ਆਜ਼ਮ ਹੀ ਟੈਸਟ ਸੈਂਕੜਿਆਂ ਦੇ ਮਾਮਲੇ ‘ਚ ਉਨ੍ਹਾਂ ਤੋਂ ਅੱਗੇ ਹਨ।

ਅਸ਼ਵਿਨ ਕਈ ਮਹਾਨ ਖਿਡਾਰੀਆਂ ਤੋਂ ਅੱਗੇ ਨਿਕਲੇ

ਬੰਗਲਾਦੇਸ਼ ਖਿਲਾਫ ਟੈਸਟ ਮੈਚ ਦੇ ਪਹਿਲੇ ਦਿਨ ਜਦੋਂ ਅਸ਼ਵਿਨ ਬੱਲੇਬਾਜ਼ੀ ਕਰਨ ਆਏ ਤਾਂ ਟੀਮ ਇੰਡੀਆ ਦੇ 6 ਬੱਲੇਬਾਜ਼ ਆਊਟ ਹੋ ਚੁੱਕੇ ਸਨ। ਰੋਹਿਤ, ਵਿਰਾਟ, ਸ਼ੁਭਮਨ, ਪੰਤ, ਜੈਸਵਾਲ ਅਤੇ ਰਾਹੁਲ ਦੀਆਂ ਵਿਕਟਾਂ ਮਹਿਜ਼ 144 ਦੇ ਸਕੋਰ ‘ਤੇ ਡਿੱਗ ਗਈਆਂ ਸਨ। ਇਸ ਮੁਸ਼ਕਲ ਸਥਿਤੀ ‘ਚ 8ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਦਾ ਛੇਵਾਂ ਸੈਂਕੜਾ ਲਗਾਇਆ। ਇਸ ਨਾਲ ਉਨ੍ਹਾਂ ਨੇ ਟੈਸਟ ‘ਚ ਧੋਨੀ ਦੇ ਸੈਂਕੜੇ ਦੀ ਬਰਾਬਰੀ ਕਰ ਲਈ। ਧੋਨੀ ਨੇ ਵੀ ਆਪਣੇ ਟੈਸਟ ਕਰੀਅਰ ‘ਚ 6 ਸੈਂਕੜੇ ਲਗਾਏ ਹਨ।

ਅਸ਼ਵਿਨ ਨੇ ਪਹਿਲੇ ਦਿਨ ਖੇਡੀ ਗਈ 102 ਦੌੜਾਂ ਦੀ ਆਪਣੀ ਪਾਰੀ ‘ਚ 10 ਚੌਕੇ ਅਤੇ 2 ਛੱਕੇ ਲਗਾਏ। ਹੁਣ ਉਨ੍ਹਾਂ ਦੇ ਨਾਂ ਟੈਸਟ ‘ਚ ਕੁੱਲ 23 ਛੱਕੇ ਹਨ। ਇਸ ਨਾਲ ਉਨ੍ਹਾਂ ਨੇ ਟੈਸਟ ‘ਚ ਛੱਕੇ ਮਾਰਨ ਦੇ ਮਾਮਲੇ ‘ਚ ਭਾਰਤ ਦੇ ਮਹਾਨ ਬੱਲੇਬਾਜ਼ ਯੁਵਰਾਜ ਸਿੰਘ ਅਤੇ ਰਾਹੁਲ ਦ੍ਰਾਵਿੜ ਨੂੰ ਪਿੱਛੇ ਛੱਡ ਦਿੱਤਾ ਹੈ। ਅਸ਼ਵਿਨ ਟੈਸਟ ਵਿੱਚ ਛੱਕੇ ਮਾਰਨ ਵਿੱਚ ਰਵੀ ਸ਼ਾਸਤਰੀ ਅਤੇ ਚੇਤੇਸ਼ਵਰ ਪੁਜਾਰਾ ਤੋਂ ਵੀ ਅੱਗੇ ਨਿਕਲ ਗਏ ਹਨ। ਯੁਵਰਾਜ ਨੇ ਆਪਣੇ ਟੈਸਟ ਕਰੀਅਰ ‘ਚ 22, ਦ੍ਰਾਵਿੜ ਨੇ 21, ਰਵੀ ਸ਼ਾਸਤਰੀ ਨੇ 22 ਅਤੇ ਪੁਜਾਰਾ ਨੇ 16 ਛੱਕੇ ਲਗਾਏ ਹਨ।

Exit mobile version