ਚੈਂਪੀਅਨਸ ਟਰਾਫੀ ਵਿਵਾਦ ਤੋਂ ਬਾਅਦ ਪਾਕਿਸਤਾਨੀ ਕ੍ਰਿਕਟਰ ਭੜਕਿਆ, ਖੁੱਲ੍ਹੇਆਮ BCCI ਨੂੰ ਦਿੱਤੀਆਂ ਗਾਲਾਂ!

Updated On: 

13 Nov 2024 14:06 PM

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਚੈਂਪੀਅਨਸ ਟਰਾਫੀ ਲਈ ਟੀਮ ਇੰਡੀਆ ਨੂੰ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਇਸ ਤੋਂ ਨਾਰਾਜ਼ ਹੈ ਅਤੇ ਉਸ ਨੇ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈਣ ਦੀ ਮੰਗ ਕੀਤੀ ਹੈ।

ਚੈਂਪੀਅਨਸ ਟਰਾਫੀ ਵਿਵਾਦ ਤੋਂ ਬਾਅਦ ਪਾਕਿਸਤਾਨੀ ਕ੍ਰਿਕਟਰ ਭੜਕਿਆ, ਖੁੱਲ੍ਹੇਆਮ BCCI ਨੂੰ ਦਿੱਤੀਆਂ ਗਾਲਾਂ!

ਚੈਂਪੀਅਨਸ ਟਰਾਫੀ ਵਿਵਾਦ ਤੋਂ ਬਾਅਦ ਪਾਕਿਸਤਾਨੀ ਕ੍ਰਿਕਟਰ ਭੜਕਿਆ, ਖੁੱਲ੍ਹੇਆਮ BCCI ਨੂੰ ਦਿੱਤੀਆਂ ਗਾਲਾਂ! (Photo: PTI/AFP/Getty)

Follow Us On

BCCI ਨੇ ਚੈਂਪੀਅਨਸ ਟਰਾਫੀ 2025 ਲਈ ਟੀਮ ਇੰਡੀਆ ਨੂੰ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਜਦੋਂ ਤੋਂ ਭਾਰਤੀ ਕ੍ਰਿਕਟ ਬੋਰਡ ਨੇ ਇਸ ਟੂਰਨਾਮੈਂਟ ਨੂੰ ਲੈ ਕੇ ਆਪਣਾ ਫੈਸਲਾ ਸੁਣਾਇਆ ਹੈ, ਉਦੋਂ ਤੋਂ ਹੀ ਕ੍ਰਿਕਟ ਜਗਤ ‘ਚ ਖਲਬਲੀ ਮਚ ਗਈ ਹੈ। ਬੀਸੀਸੀਆਈ ਦੇ ਇਸ ਫੈਸਲੇ ਨੂੰ ਲੈ ਕੇ ਪੂਰੇ ਪਾਕਿਸਤਾਨ ਵਿੱਚ ਹੰਗਾਮਾ ਹੋ ਰਿਹਾ ਹੈ। ਇਸ ਖਬਰ ਨੂੰ ਲੈ ਕੇ ਸਾਬਕਾ ਪਾਕਿਸਤਾਨੀ ਕ੍ਰਿਕਟਰ ਤਨਵੀਰ ਅਹਿਮਦ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਗਾਲੀ-ਗਲੋਚ ਦਾ ਸਹਾਰਾ ਲਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਖੁੱਲ੍ਹੇਆਮ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੈ।

ਤਨਵੀਰ ਅਹਿਮਦ ਨੇ ਕੀ ਕਿਹਾ?

ਭਾਰਤ ਦੇ ਪਾਕਿਸਤਾਨ ਨਾ ਜਾਣ ਨੂੰ ਲੈ ਕੇ ਤਨਵੀਰ ਅਹਿਮਦ ਪਿਛਲੇ ਕੁਝ ਦਿਨਾਂ ਤੋਂ ਨਾਰਾਜ਼ ਹਨ ਅਤੇ ਬਿਆਨ ਦੇ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਕਿਹਾ, ‘ਬੀਸੀਸੀਆਈ, ਇਹ ਚੂੜੀਆਂ ਆਪਣੇ ਦੋਵੇਂ ਹੱਥਾਂ ‘ਚ ਪਹਿਨ ਲਵੇ।’ ਉਹ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਭਾਰਤੀ ਕ੍ਰਿਕਟ ਬੋਰਡ ਲਈ ਝੂਠਾ, ਘਟੀਆ, ਗੰਦਾ, ਬਦਮਾਸ਼ ਅਤੇ ਦੋਗਲਾ ਵਰਗੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ। ਤਨਵੀਰ ਨੇ ਅੱਗੇ ਕਿਹਾ ਕਿ ਬੀਸੀਸੀਆਈ ‘ਤੇ ਭਰੋਸਾ ਕਰਨ ਨਾਲੋਂ ਗਧੇ ‘ਤੇ ਭਰੋਸਾ ਕਰਨਾ ਬਿਹਤਰ ਹੈ, ਉਹ ਵੀ ਧੋਖਾ ਨਹੀਂ ਦੇਵੇਗਾ। ਉਨ੍ਹਾਂ ਪਾਕਿਸਤਾਨੀ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਮੀਡੀਆ ਦੇ ਲੋਕਾਂ ਨੂੰ ਨਾ ਬੁਲਾਉਣ।

ਆਈਸੀਸੀ ਦੀ ਗੱਲਬਾਤ ਜਾਰੀ

ਬੀਸੀਸੀਆਈ ਦੇ ਫੈਸਲੇ ਤੋਂ ਬਾਅਦ, ਪਾਕਿਸਤਾਨ ਕ੍ਰਿਕਟ ਬੋਰਡ ਨੇ ਭਾਰਤ ਨਾਲ ਕਿਸੇ ਵੀ ਟੂਰਨਾਮੈਂਟ ਵਿੱਚ ਨਾ ਖੇਡਣ ਦੀ ਧਮਕੀ ਦਿੱਤੀ ਸੀ ਅਤੇ ਕਿਹਾ ਸੀ ਕਿ ਜੇਕਰ ਮੇਜ਼ਬਾਨੀ ਖੋਹ ਲਈ ਗਈ ਤਾਂ ਉਹ ਚੈਂਪੀਅਨਜ਼ ਟਰਾਫੀ ਤੋਂ ਆਪਣਾ ਨਾਮ ਵਾਪਸ ਲੈ ਲਵੇਗਾ। ਇੰਨਾ ਹੀ ਨਹੀਂ, ਪੀਟੀਆਈ ਦੀ ਰਿਪੋਰਟ ਦੇ ਅਨੁਸਾਰ, 12 ਨਵੰਬਰ ਮੰਗਲਵਾਰ ਨੂੰ ਆਈਸੀਸੀ ਨੂੰ ਇੱਕ ਈਮੇਲ ਭੇਜੀ ਗਈ ਸੀ, ਜਿਸ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੋਂ ਟੀਮ ਇੰਡੀਆ ਨੂੰ ਨਾ ਭੇਜਣ ਲਈ ਠੋਸ ਕਾਰਨ ਦੇਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਆਈਸੀਸੀ ਸਾਰੀਆਂ ਟੀਮਾਂ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ ਅਤੇ ਟੂਰਨਾਮੈਂਟ ਦੇ ਸ਼ੈਡਿਊਲ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਈਸੀਸੀ ਨੇ ਬੈਕਅੱਪ ਦੇ ਤੌਰ ‘ਤੇ ਦੱਖਣੀ ਅਫਰੀਕਾ ਵਿੱਚ ਟੂਰਨਾਮੈਂਟ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ।

Exit mobile version