IPL 2024 Full Schedule: ਧੋਨੀ ਦੇ ਘਰ 'ਚ ਖੇਡਿਆ ਜਾਵੇਗਾ ਫਾਈਨਲ, ਬੀਸੀਸੀਆਈ ਨੇ ਜਾਰੀ ਕੀਤਾ ਪੂਰਾ ਸ਼ਡਿਊਲ | BCCI has released the full schedule for IPL 2024 Punjabi news - TV9 Punjabi

IPL 2024 Full Schedule: ਧੋਨੀ ਦੇ ਹੋਮ ਟਾਊਨ ਵਿੱਚ ਖੇਡਿਆ ਜਾਵੇਗਾ ਫਾਈਨਲ, ਬੀਸੀਸੀਆਈ ਨੇ ਜਾਰੀ ਕੀਤਾ ਪੂਰਾ ਸ਼ਡਿਊਲ

Updated On: 

26 Mar 2024 12:20 PM

IPL 2024: BCCI ਨੇ ਫਰਵਰੀ ਵਿੱਚ IPL 2024 ਸੀਜ਼ਨ ਦੇ ਸਿਰਫ 17 ਦਿਨਾਂ ਦਾ ਸ਼ਡਿਊਲ ਜਾਰੀ ਕੀਤਾ ਸੀ, ਜਿਸ ਵਿੱਚ 21 ਮੈਚ ਖੇਡੇ ਜਾਣੇ ਹਨ। ਉਦੋਂ BCCI ਨੇ ਕਿਹਾ ਸੀ ਕਿ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਉਹ ਬਾਕੀ ਮੈਚਾਂ ਦਾ ਸ਼ਡਿਊਲ ਜਾਰੀ ਕਰੇਗਾ। ਹੁਣ ਬੋਰਡ ਨੇ ਬਾਕੀ 53 ਮੈਚਾਂ ਦੀਆਂ ਤਰੀਕਾਂ ਵੀ ਦੱਸ ਦਿੱਤੀਆਂ ਹਨ।

IPL 2024 Full Schedule: ਧੋਨੀ ਦੇ ਹੋਮ ਟਾਊਨ ਵਿੱਚ ਖੇਡਿਆ ਜਾਵੇਗਾ ਫਾਈਨਲ, ਬੀਸੀਸੀਆਈ ਨੇ ਜਾਰੀ ਕੀਤਾ ਪੂਰਾ ਸ਼ਡਿਊਲ

ਧੋਨੀ ਦੇ ਘਰ 'ਚ ਖੇਡਿਆ ਜਾਵੇਗਾ ਫਾਈਨਲ, ਬੀਸੀਸੀਆਈ ਨੇ ਜਾਰੀ ਕੀਤਾ ਪੂਰਾ ਸ਼ਡਿਊਲ (pic credit: APF)

Follow Us On

ਇੰਡੀਅਨ ਪ੍ਰੀਮੀਅਰ ਲੀਗ ਦਾ ਨਵਾਂ ਸੀਜ਼ਨ ਸ਼ੁਰੂ ਹੋ ਗਿਆ ਹੈ ਪਰ ਇਸ ਦਾ ਪੂਰਾ ਸ਼ਡਿਊਲ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਫਰਵਰੀ ‘ਚ ਸਿਰਫ 17 ਦਿਨਾਂ ਦਾ ਸ਼ਡਿਊਲ ਜਾਰੀ ਕੀਤਾ ਸੀ ਅਤੇ ਅਜਿਹੇ ‘ਚ ਹਰ ਕੋਈ ਬਾਕੀ ਮੈਚਾਂ ਦੀਆਂ ਤਰੀਕਾਂ ਦਾ ਇੰਤਜ਼ਾਰ ਕਰ ਰਿਹਾ ਸੀ। ਉਹ ਇੰਤਜ਼ਾਰ ਵੀ ਹੁਣ ਖਤਮ ਹੋ ਗਿਆ ਹੈ। ਬੀਸੀਸੀਆਈ ਨੇ ਸੋਮਵਾਰ 25 ਮਾਰਚ ਨੂੰ ਪ੍ਰਸ਼ੰਸਕਾਂ ਲਈ ਟੂਰਨਾਮੈਂਟ ਦੇ ਸਾਰੇ 74 ਮੈਚਾਂ ਦਾ ਸ਼ੈਡਿਊਲ ਜਾਰੀ ਕੀਤਾ। ਇਸ ਦੇ ਨਾਲ ਹੀ ਇਸ ਗੱਲ ਦੀ ਵੀ ਪੁਸ਼ਟੀ ਹੋ ​​ਗਈ ਹੈ ਕਿ ਟੂਰਨਾਮੈਂਟ ਦਾ ਫਾਈਨਲ 26 ਮਈ ਦਿਨ ਐਤਵਾਰ ਨੂੰ ਚੇੱਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਆਈਪੀਐਲ 2024 ਸੀਜ਼ਨ ਦੀ ਸ਼ੁਰੂਆਤ ਸ਼ੁੱਕਰਵਾਰ, 22 ਮਾਰਚ ਨੂੰ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਕਾਰ ਹੋਏ ਮੁਕਾਬਲੇ ਨਾਲ ਹੋਈ। ਇਸ ਦਾ ਐਲਾਨ ਪਿਛਲੇ ਮਹੀਨੇ ਹੀ ਕੀਤਾ ਗਿਆ ਸੀ। ਹਾਲਾਂਕਿ ਉਸ ਸਮੇਂ BCCI ਵੱਲੋਂ ਸਿਰਫ 21 ਮੈਚਾਂ ਦੀਆਂ ਤਰੀਕਾਂ ਅਤੇ ਸਥਾਨਾਂ ਦਾ ਐਲਾਨ ਕੀਤਾ ਗਿਆ ਸੀ। ਇਹ ਸ਼ਡਿਊਲ 22 ਮਾਰਚ ਤੋਂ 7 ਅਪ੍ਰੈਲ ਤੱਕ ਸੀ। ਭਾਰਤੀ ਬੋਰਡ ਨੇ ਉਦੋਂ ਪੂਰੇ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਸੀ ਕਿਉਂਕਿ ਉਹ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦਾ ਇੰਤਜ਼ਾਰ ਕਰ ਰਿਹਾ ਸੀ।

ਦੇਸ਼ ਵਿੱਚ ਹੀ ਹੋਵੇਗੀ IPL 2024

16 ਮਾਰਚ ਨੂੰ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਭਾਰਤੀ ਬੋਰਡ ਆਈਪੀਐਲ ਦੇ ਬਾਕੀ ਮੈਚਾਂ ਦਾ ਸ਼ਡਿਊਲ ਬਣਾਉਣ ਵਿੱਚ ਰੁੱਝਿਆ ਹੋਇਆ ਸੀ। ਇਸ ਦੇ ਨਾਲ ਹੀ ਬੀਸੀਸੀਆਈ ਨੇ ਉਨ੍ਹਾਂ ਦਾਅਵਿਆਂ ਨੂੰ ਵੀ ਖਾਰਜ ਕਰ ਦਿੱਤਾ ਸੀ ਕਿ ਟੂਰਨਾਮੈਂਟ ਦਾ ਬਾਕੀ ਹਿੱਸਾ ਵਿਦੇਸ਼ਾਂ ਵਿੱਚ ਕਰਵਾਇਆ ਜਾਵੇਗਾ। ਹੁਣ ਬਾਕੀ ਮੈਚਾਂ ਦੀ ਘੋਸ਼ਣਾ ਦੇ ਨਾਲ, ਇਹ ਵੀ ਪੁਸ਼ਟੀ ਹੋ ​​ਗਈ ਹੈ ਕਿ ਪੂਰਾ ਆਈਪੀਐਲ 2024 ਸੀਜ਼ਨ ਭਾਰਤ ਵਿੱਚ ਹੀ ਖੇਡਿਆ ਜਾਵੇਗਾ।

Exit mobile version