ਕ੍ਰਿਕੇਟ ‘ਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀ ਨਮਨ ਧੀਰ ਦਾ ਸਨਮਾਨ
ਹਾਲ ਹੀ ਵਿਚ ਰਣਜੀ ਟ੍ਰਾਫ਼ੀ ਵਿਚ ਖੇਡਦਿਆਂ ਨਮਨ ਧੀਰ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਰਣਜੀ ਟ੍ਰਾਫ਼ੀ ਖੇਡਣ ਵਾਲੇ ਫਰੀਦਕੋਟ ਦੇ ਇਸ ਪਲੇਠੇ ਖਿਡਾਰੀ ਦਾ ਫਰੀਦਕੋਟੀਆਂ ਨੇ ਸਨਮਾਨ ਕੀਤਾ।
ਫਰੀਦਕੋਟ। ਕ੍ਰਿਕੇਟ ਖੇਡ ਅੰਦਰ ਨਿਰੰਤਰ ਆਪਣੀ ਪਹਿਚਾਣ ਗੂੜੀ ਕਰਨ ਵਾਲੇ ਫ਼ਰੀਦਕੋਟ ਦੇ ਹੋਣਹਾਰ ਖਿਡਾਰੀ ਨਮਨ ਧੀਰ ਦਾ ਰੋਟਰੀ ਕਲੱਬ ਫਰੀਦਕੋਟ ਵਲੋਂ ਸ਼ਾਹੀ ਹਵੇਲੀ ਫ਼ਰੀਦਕੋਟ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਮਗ ਬੇਸ਼ਕ ਸਾਦਾ ਸੀ, ਪਰ ਨਮਨ ਧੀਰ ਪੂਰੇ ਪ੍ਰੋਗਰਾਮ ਵਿੱਚ ਇੱਕ ਤਾਰੇ ਵਾਂਗ ਜਗਮਗਾ ਰਹੇ ਸਨ।
ਛੋਟੀ ਉਮਰ ‘ਚ ਹਾਸਿਲ ਕੀਤੀ ਪ੍ਰਾਪਤੀ
ਸਮਾਗਮ ਨੂੰ ਸੰਬੋਧਨ ਕਰਦਿਆਂ ਰੋਟਰੀ ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਨੇ ਦੱਸਿਆ ਕਿ ਨਮਨ ਧੀਰ ਫ਼ਰੀਦਕੋਟ ਜ਼ਿਲੇ ਨਾਲ ਸਬੰਧਿਤ ਪਹਿਲੇ ਖਿਡਾਰੀ ਹਨ, ਜਿਨ੍ਹਾਂ ਨੇ 23 ਸਾਲ ਦੀ ਉਮਰ ‘ਚ ਰਣਜੀ ਟਰਾਫ਼ੀ ਵਿੱਚ ਖੇਡਦਿਆਂ ਕੇਵਲ 8 ਮੈਚਾਂ ‘ਚ 478 ਰਨ ਬਣਾਕੇ ਫ਼ਰੀਦਕੋਟ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸਾਨੂੰ ਉਮੀਦ ਹੈ ਕਿ ਛੇਦੀ ਹੀ ਉਹ ਭਾਰਤ ਦੀ ਟੀਮ ਦਾ ਹਿੱਸਾ ਬਣ ਕੇ ਸਾਡੇ ਦੇਸ਼ ਦਾ ਨਾਮ ਦੁਨੀਆਂ ਭਰ ਅੰਦਰ ਰੌਸ਼ਨ ਕਰਨਗੇ ।
ਦੱਮਦਾਰ ਪ੍ਰਦਰਸ਼ਨ ਨੇ ਖਿੱਚਿਆ ਧਿਆਨ
ਉਹਨਾਂ ਦੱਸਿਆ ਕਿ ਨਮਨ ਨੇ ਹਾਲ ਵਿਚ ਗੁਜਰਾਤ ਵਿਰੁੱਧ ਖੇਡਦਿਆਂ 134 ਦੌੜਾਂ ਬਣਾ ਕੇ ਆਪਣੀ ਨਿਰੰਤਰ ਕੀਤੀ ਮਿਹਨਤ ਦਾ ਪ੍ਰਗਟਾਵਾ ਕੀਤਾ ਹੈ । ਇੱਥੇ ਜ਼ਿਕਰਯੋਗ ਹੈ ਕਿ ਅੰਡਰ-16 ਕ੍ਰਿਕੇਟ ਖੇਡਦਿਆਂ ਨਮਨ ਧੀਰ ਨੇ ਟੈਸਟ ਮੈਚ ਮੈਚ ‘ਚ ਵਿਅਕਤੀਗਤ ਰੂਪ ‘ਚ 476 ਦੌੜਾਂ ਬਣਾ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਫ਼ਿਰ ਉਨ੍ਹਾਂ ਨੇ ਜ਼ਿਲਾ ਕ੍ਰਿਕਟ ਐਸੋਸ਼ੀਏਸ਼ਨ ਵੱਲੋਂ ਖੇਡਦਿਆਂ ਹਮੇਸ਼ਾ ਦਮਦਾਰ ਪ੍ਰਦਰਸ਼ਨ ਕੀਤਾ। ਨਮਨ ਧੀਰ ਜਿੱਥੇ ਕਮਾਲ ਦੇ ਬੈਂਟਸ ਮੈਨ ਹਨ, ਉੱਥੇ ਹੀ ਵਧੀਆ ਗੇਂਦਬਾਜ ਵੀ ਹਨ। ਅੱਜਕੱਲ੍ਹ ਉਹ ਪੰਜਾਬ ਦੀ ਟੀਮ ‘ਚ ਦੇਸ਼ ਵੱਲੋਂ ਖੇਡਣ ਵਾਲੇ ਖਿਡਾਰੀ ਮਨਦੀਪ ਸਿੰਘ, ਅਰਸ਼ਦੀਪ ਸਿੰਘ ਨਾਲ ਪੰਜਾਬ ਦੀ ਟੀਮ ਦਾ ਹਿੱਸਾ ਹਨ । ਉਹ ਇਸ ਤੋਂ ਪਹਿਲਾਂ ਨਾਰਥ ਜ਼ੋਨ ਪੱਧਰ ਤੇ ਵੀ ਟੀਮ ਦੀ ਅਗਵਾਈ ਕਰ ਚੁੱਕੇ ਹਨ ।
ਨਮਨ ਧੀਰ ਨੇ ਮਾਤਾ-ਪਿਤਾ ਦਾ ਕੀਤਾ ਧੰਨਵਾਦ
ਆਲ ਰਾਊਂਡਰ ਖਿਡਾਰੀ ਨਮਨ ਧੀਰ ਨੇ ਕਿਹਾ ਕਿ ਇਸ ਪ੍ਰਾਪਤੀ ਦੇ ਲਈ ਉਨ੍ਹਾਂ ਦੇ ਮਾਤਾ-ਪਿਤਾ ਦੇ ਯੋਗਦਾਨ ਦੇ ਨਾਲ ਫਰੀਦਕੋਟ ਜ਼ਿਲਾ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸ਼ਾਮ ਗਰਗ, ਸਕੱਤਰ ਸ਼ਹਿਰ ਦੇ ਪ੍ਰਸਿੱਧ ਡਾ. ਏਜੀਐੱਸ ਬਾਵਾ, ਖਜ਼ਾਨਚੀ ਸਤੀਸ਼ ਸ਼ਰਮਾ ਅਤੇ ਕੋਚ ਗਗਨਦੀਪ ਸਿੰਘ ਸਿੱਧੂ ਦਾ ਵੱਡਮੁੱਲਾ ਯੋਗਦਾਨ ਹੈ ।
ਦੱਸ ਦੇਈਏ ਕਿ ਨਮਨ ਧੀਰ ਦਾ ਜਨਮ 31 ਦਸੰਬਰ ਨੂੰ ਨਰੇਸ਼ ਧੀਰ ਦੇ ਘਰ ਮਾਤਾ ਨਿਰੂਪਮਾ ਦੀ ਕੁੱਖੋਂ ਹੋਇਆ। ਉਨ੍ਹਾਂ ਨੇ 12ਵੀਂ ਕੇਂਦਰੀ ਵਿਦਿਆਲਿਆ ਤੋਂ ਪ੍ਰਾਪਤ ਕੀਤੀ ਫ਼ਿਰ ਗੇਜੁਏਸ਼ਨ ਬਾਬਾ ਫ਼ਰੀਦ ਕਾਲਜ ਦਿਓਣ (ਬਠਿੰਡਾ) ਤੋਂ ਕੀਤੀ। ਅੱਜਕੱਲ ਉਹ ਐਮਏ ਇੰਗਲਿਸ਼ ਡੀਏਵੀ ਕਾਲਜ ਜਲੰਧਰ ਤੋਂ ਕਰ ਰਹੇ ਹਨ। ਉਹ ਸੰਨ 2006 ਤੋਂ ਨਿਰੰਤਰ ਜ਼ਿਲਾ ਕ੍ਰਿਕੇਟ ਐਸੋਸੀਏਸ਼ਨ ਨਾਲ ਜੁੜ ਕੇ ਸਰਕਾਰੀ ਜਿੰਦਰਾ ਕਾਲਜ ਦੇ ਮੈਦਾਨ ‘ਚ ਦਿਨ-ਪ੍ਰਤੀ- ਦਿਨ ਕ੍ਰਿਕੇਟ ਖੇਤਰ ‘ਚ ਪ੍ਰਾਪਤੀਆਂ ਰਹੇ ਰਹੇ ਹਨ।