ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸ਼੍ਰੀ ਗੁਰੂ ਨਾਨਕ ਦੇਵ ਜੀ ਵਿਆਹ ਪੁਰਬ ਮੌਕੇ ਬਟਾਲਾ ‘ਚ ਕੱਢਿਆ ਨਗਰ ਕੀਰਤਨ, ਵੱਡੀ ਗਿਣਤੀ ‘ਚ ਪਹੁੰਚੀ ਸੰਗਤ

Sri Guru Nanak Dev Ji's wedding anniversary: ਗੁਰੂਦਵਾਰਾ ਸ਼੍ਰੀ ਡੇਰਾ ਸਾਹਿਬ ਜੋ ਮਾਤਾ ਸੁਲੱਖਣੀ ਜੀ ਦਾ ਜਨਮ ਅਸਥਾਨ ਤੇ ਉਥੇ ਹੀ ਗੁਰੂ ਨਾਨਕ ਸਾਹਿਬ ਜੀ ਦੇ ਅਨੰਦ ਕਾਰਜ਼ ਹੋਏ ਸਨ ਉਸ ਧਾਰਮਿਕ ਅਸਥਾਨ ਤੋਂ ਅਰਦਾਸ ਉਪਰੰਤ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜ ਪਿਆਰਾਂ ਦੀ ਅਗਵਾਈ 'ਚ ਨਗਰ ਕੀਰਤਨ ਆਰੰਭ ਹੋਇਆ।

ਸ਼੍ਰੀ ਗੁਰੂ ਨਾਨਕ ਦੇਵ ਜੀ ਵਿਆਹ ਪੁਰਬ ਮੌਕੇ ਬਟਾਲਾ ‘ਚ ਕੱਢਿਆ ਨਗਰ ਕੀਰਤਨ, ਵੱਡੀ ਗਿਣਤੀ ‘ਚ ਪਹੁੰਚੀ ਸੰਗਤ
Follow Us
avtar-singh
| Updated On: 10 Sep 2024 11:52 AM

Sri Guru Nanak Dev Ji’s wedding anniversary: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 537ਵੇਂ ਵਿਆਹ ਪੁਰਬ ਨੂੰ ਲੈਕੇ ਅੱਜ ਵੱਡੀ ਤਾਦਾਦ ‘ਚ ਸੰਗਤ ਬਟਾਲਾ ਦੇ ਗੁਰੂਦਵਾਰਾ ਸ਼੍ਰੀ ਡੇਰਾ ਸਾਹਿਬ ਤੇ ਸ਼੍ਰੀ ਕੰਧ ਸਾਹਿਬ ਵਿਖੇ ਨੱਤਮਸਤਕ ਹੋਣ ਪਹੁਚੀਆਂ ਹਨ। ਇਥੇ ਬੀਤੇ ਕੱਲ੍ਹ ਸੁਲਤਾਨਪੁਰ ਲੋਧੀ ਤੋਂ ਇਕ ਬਰਾਤ ਰੂਪੀ ਮਹਾਨ ਨਗਰ ਕੀਰਤਨ ਦੇਰ ਰਾਤ ਬਟਾਲਾ ਪਹੁੰਚਿਆ ਸੀ। ਉਥੇ ਹੀ ਅੱਜ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈਕੇ ਗੁਰੂਦਵਾਰਾ ਸ਼੍ਰੀ ਡੇਰਾ ਸਾਹਿਬ ‘ਤੇ ਅੱਜ ਇਕ ਮਹਾਨ ਨਗਰ ਕੀਰਤਨ ਅਰਦਾਸ ਕੀਤੀ ਗਈ ਹੈ।

ਗੁਰੂਦਵਾਰਾ ਸ਼੍ਰੀ ਡੇਰਾ ਸਾਹਿਬ ਜੋ ਮਾਤਾ ਸੁਲੱਖਣੀ ਜੀ ਦਾ ਜਨਮ ਅਸਥਾਨ ਤੇ ਉਥੇ ਹੀ ਗੁਰੂ ਨਾਨਕ ਸਾਹਿਬ ਜੀ ਦੇ ਅਨੰਦ ਕਾਰਜ਼ ਹੋਏ ਸਨ ਉਸ ਧਾਰਮਿਕ ਅਸਥਾਨ ਤੋਂ ਅਰਦਾਸ ਉਪਰੰਤ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜ ਪਿਆਰਾਂ ਦੀ ਅਗਵਾਈ ‘ਚ ਨਗਰ ਕੀਰਤਨ ਆਰੰਭ ਹੋਇਆ। ਅੱਜ ਪੂਰਾ ਦਿਨ ਇਹ ਨਗਰ ਕੀਰਤਨ ਬਟਾਲਾ ਦੇ ਬਾਜ਼ਾਰਾਂ ‘ਚ ਹੁੰਦਾ ਹੋਇਆ ਦੇਰ ਸ਼ਾਮ ਗੁਰੂਦਵਾਰਾ ਸ਼੍ਰੀ ਕੰਧ ਸਾਹਿਬ ਵਿਖੇ ਸੰਪੂਰਨ ਹੋਵੇਗਾ। ਉਥੇ ਹੀ ਨਗਰ ਕੀਰਤਨ ‘ਚ ਪੰਜਾਬ ਪੁਲਿਸ ਬੈਂਡ ਅਤੇ ਗੱਤਕਾ ਪਾਰਟੀਆਂ ਨੇ ਆਪਣੇ ਜੌਹਰ ਦਿਖਾਏ।

SGPC ਪ੍ਰਧਾਨ ‘ਤੇ ਹੋਰ ਆਗੂ ਮੌਜ਼ੂਦ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਇਸ ਨਗਰ ਕੀਰਤਨ ‘ਚ ਪਹੁਚੇ ਅਤੇ ਧਾਰਮਿਕ ਅਤੇ ਰਾਜਨੀਤਿਕ ਆਗੂ ਵੀ ਨਗਰ ਕੀਰਤਨ ‘ਚ ਨਤਮਸਤਕ ਹੋਣ ਪਹੁਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਸ ਪੁਰਬ ਨੂੰ ਮਨਾਉਣ ਲਈ ਲੱਖਾਂ ਦੀ ਤਾਦਾਦ ‘ਚ ਸੰਗਤ ਦੀ ਆਮਦ ਹੈ। ਉਹਨਾਂ ਵਲੋਂ ਵੀ ਇੰਤਜ਼ਾਮ ਪੂਰੇ ਕੀਤੇ ਗਏ ਹਨ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਉਪਦੇਸ਼ਾ ਨਾਲ ਹਰ ਸਿੱਖ ਨੂੰ ਜੋੜਨ ਦੀ ਲੋੜ ਹੈ।

ਸੰਗਤ ‘ਚ ਉਤਸ਼ਾਹ

ਇਸ ਪੁਰਬ ਨੂੰ ਲੈਕੇ ਸੰਗਤ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਇਸ ਨਗਰ ਕੀਰਤਨ ‘ਚ ਵੱਡੀ ਗਿਣਤੀ ‘ਚ ਸੰਗਤ ਨਤਮਸਤਕ ਹੋਣ ਪਹੁਚੀ ਹੈ। ਬਟਾਲਾ ਦੇ ਲੋਕਾਂ ਵਲੋਂ ਵੀ ਥਾਂ-ਥਾਂ ‘ਤੇ ਸੰਗਤ ਦੇ ਸਵਾਗਤ ਲਈ ਲੰਗਰ ਆਦਿ ਸੇਵਾ ਤੇ ਜੀ ਆਈਆਂ ਨੂੰ ਕੀਤਾ ਜਾ ਰਿਹਾ ਹੈ।

Festival of India 2024 Day-3: TV9 ਫੈਸਟੀਵਲ ਆਫ ਇੰਡੀਆ ਵਿੱਚ ਪਹੁੰਚੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ
Festival of India 2024 Day-3: TV9 ਫੈਸਟੀਵਲ ਆਫ ਇੰਡੀਆ ਵਿੱਚ ਪਹੁੰਚੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ...
Festival of India 2024 Day-2: TV9 ਫੈਸਟੀਵਲ ਆਫ ਇੰਡੀਆ ਦੇ ਦੂਜੇ ਦਿਨ ਕਾਂਗਰਸ ਅਤੇ ਭਾਜਪਾ ਨੇਤਾ ਪਹੁੰਚੇ
Festival of India 2024 Day-2: TV9 ਫੈਸਟੀਵਲ ਆਫ ਇੰਡੀਆ ਦੇ ਦੂਜੇ ਦਿਨ ਕਾਂਗਰਸ ਅਤੇ ਭਾਜਪਾ ਨੇਤਾ ਪਹੁੰਚੇ...
ਲੂਣ ਤੋਂ ਲੈ ਕੇ ਸਟੀਲ ਤੱਕ... ਕਿਵੇਂ ਰਤਨ ਟਾਟਾ ਨੇ ਟਾਟਾ ਗਰੁੱਪ ਨੂੰ ਭਰੋਸੇ ਦਾ ਦੂਜਾ ਨਾਮ ਬਣਾਇਆ?
ਲੂਣ ਤੋਂ ਲੈ ਕੇ ਸਟੀਲ ਤੱਕ... ਕਿਵੇਂ ਰਤਨ ਟਾਟਾ ਨੇ ਟਾਟਾ ਗਰੁੱਪ ਨੂੰ ਭਰੋਸੇ ਦਾ ਦੂਜਾ ਨਾਮ ਬਣਾਇਆ?...
ਰਤਨ ਟਾਟਾ ਦੀ ਮੌਤ 'ਤੇ ਕੀ ਬੋਲੇ ਜਮਸ਼ੇਦਪੁਰ ਦੇ ਲੋਕ? ਝਾਰਖੰਡ 'ਚ ਇੱਕ ਦਿਨ ਦੇ ਰਾਜਕੀ ਸੋਗ ਦਾ ਐਲਾਨ
ਰਤਨ ਟਾਟਾ ਦੀ ਮੌਤ 'ਤੇ ਕੀ ਬੋਲੇ ਜਮਸ਼ੇਦਪੁਰ ਦੇ ਲੋਕ? ਝਾਰਖੰਡ 'ਚ ਇੱਕ ਦਿਨ ਦੇ ਰਾਜਕੀ ਸੋਗ ਦਾ ਐਲਾਨ...
ਨਰਾਤਿਆਂ ਤੇ TV9 ਫੈਸਟਿਵਲ ਆਫ ਇੰਡੀਆ ਸ਼ੁਰੂ, ਕਈ ਦੇਸ਼ਾਂ ਦੇ 250 ਤੋਂ ਵੱਧ ਸਟਾਲ, 5 ਦਿਨ ਤੱਕ ਚੱਲੇਗਾ ਉੱਤਸਵ
ਨਰਾਤਿਆਂ ਤੇ TV9 ਫੈਸਟਿਵਲ ਆਫ ਇੰਡੀਆ ਸ਼ੁਰੂ, ਕਈ ਦੇਸ਼ਾਂ ਦੇ 250 ਤੋਂ ਵੱਧ ਸਟਾਲ, 5 ਦਿਨ ਤੱਕ ਚੱਲੇਗਾ ਉੱਤਸਵ...
Haryana Election Result 2024 LIVE: ਹਰਿਆਣਾ 'ਚ ਨਹੀਂ ਖੁੱਲ੍ਹੇਗੀ ਰਾਹੁਲ ਗਾਂਧੀ ਦੀ ਜਲੇਬੀ ਫੈਕਟਰੀ, ਅਨਿਲ ਵਿਜ ਦਾ ਤਿੱਖਾ ਹਮਲਾ
Haryana Election Result 2024 LIVE: ਹਰਿਆਣਾ 'ਚ ਨਹੀਂ ਖੁੱਲ੍ਹੇਗੀ ਰਾਹੁਲ ਗਾਂਧੀ ਦੀ ਜਲੇਬੀ ਫੈਕਟਰੀ, ਅਨਿਲ ਵਿਜ ਦਾ ਤਿੱਖਾ ਹਮਲਾ...
AAP MP ਦੇ ਘਰ ED ਦੀ ਰੇਡ 'ਤੇ ਭੜਕੇ ਸਿਸੋਦੀਆ, ਬੋਲੇ - ਫਰਜੀ ਕੇਸ ਬਣਾ ਰਹੀ ਮੋਦੀ ਸਰਕਾਰ
AAP MP ਦੇ ਘਰ ED ਦੀ ਰੇਡ 'ਤੇ ਭੜਕੇ ਸਿਸੋਦੀਆ, ਬੋਲੇ - ਫਰਜੀ ਕੇਸ ਬਣਾ ਰਹੀ ਮੋਦੀ ਸਰਕਾਰ...
'ਹਰਿਆਣਾ 'ਚ ਬੀਜੇਪੀ ਲਗਾਵੇਗੀ ਜਿੱਤ ਦੀ ਹੈਟ੍ਰਿਕ'... ਸੀਐਮ ਸੈਣੀ ਦੇ ਇਸ ਬਿਆਨ ਨੇ ਮਚਾਈ ਖਲਬਲੀ
'ਹਰਿਆਣਾ 'ਚ ਬੀਜੇਪੀ ਲਗਾਵੇਗੀ ਜਿੱਤ ਦੀ ਹੈਟ੍ਰਿਕ'... ਸੀਐਮ ਸੈਣੀ ਦੇ ਇਸ ਬਿਆਨ ਨੇ ਮਚਾਈ ਖਲਬਲੀ...
Haryana Election Voting: ਅਨਿਲ ਵਿੱਜ ਨੇ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾਉਣ ਦਾ ਕੀਤਾ ਦਾਅਵਾ
Haryana Election Voting: ਅਨਿਲ ਵਿੱਜ ਨੇ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾਉਣ ਦਾ ਕੀਤਾ ਦਾਅਵਾ...
ਹਰਿਆਣਾ 'ਚ ਵੋਟ ਪਾਉਣ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ, ਦੇਖੋ ਲੋਕਤੰਤਰ ਦੇ ਤਿਉਹਾਰ ਦੀਆਂ ਤਸਵੀਰਾਂ
ਹਰਿਆਣਾ 'ਚ ਵੋਟ ਪਾਉਣ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ, ਦੇਖੋ ਲੋਕਤੰਤਰ ਦੇ ਤਿਉਹਾਰ ਦੀਆਂ ਤਸਵੀਰਾਂ...
ਯੁੱਧ ਦੌਰਾਨ ਸੋਨੇ ਦੀਆਂ ਕੀਮਤਾਂ ਕਿਉਂ ਵਧਦੀਆਂ ਹਨ ਰੂਸ-ਯੂਕਰੇਨ ਯੁੱਧ ਤੋਂ ਬਾਅਦ ਸੋਨਾ ਕਿੰਨਾ ਮਹਿੰਗਾ ਹੋ ਗਿਆ ਹੈ?
ਯੁੱਧ ਦੌਰਾਨ ਸੋਨੇ ਦੀਆਂ ਕੀਮਤਾਂ ਕਿਉਂ ਵਧਦੀਆਂ ਹਨ ਰੂਸ-ਯੂਕਰੇਨ ਯੁੱਧ ਤੋਂ ਬਾਅਦ ਸੋਨਾ ਕਿੰਨਾ ਮਹਿੰਗਾ ਹੋ ਗਿਆ ਹੈ?...
ਨਰਾਤਿਆਂ ਮੌਕੇ ਦੁਰਗਿਆਣਾ ਮੰਦਰ ਵਿਖੇ ਲੱਗਿਆ ਲੰਗੂਰ ਮੇਲਾ, ਪਹੁੰਚ ਰਹੇ ਸ਼ਰਧਾਲੂ
ਨਰਾਤਿਆਂ ਮੌਕੇ ਦੁਰਗਿਆਣਾ ਮੰਦਰ ਵਿਖੇ ਲੱਗਿਆ ਲੰਗੂਰ ਮੇਲਾ, ਪਹੁੰਚ ਰਹੇ ਸ਼ਰਧਾਲੂ...
ਇਜ਼ਰਾਇਲ ਨੇ ਲੇਬਨਾਨ ਦੇ ਬੇਰੂਤ ਦੀ ਹਾਲਤ ਕਰ ਦਿੱਤੀ ਖਰਾਬ, ਵੇਖੋ ਇਹ Ground ਰਿਪੋਰਟ
ਇਜ਼ਰਾਇਲ ਨੇ ਲੇਬਨਾਨ ਦੇ ਬੇਰੂਤ ਦੀ ਹਾਲਤ ਕਰ ਦਿੱਤੀ ਖਰਾਬ, ਵੇਖੋ ਇਹ Ground ਰਿਪੋਰਟ...
ਇਜ਼ਰਾਇਲ ਨੇ ਯਾਹੀਆ ਸਿਨਵਰ ਨੂੰ ਮਾਰਨ ਦੀ ਯੋਜਨਾ ਕਿਉਂ ਛੱਡ ਦਿੱਤੀ?
ਇਜ਼ਰਾਇਲ ਨੇ ਯਾਹੀਆ ਸਿਨਵਰ ਨੂੰ ਮਾਰਨ ਦੀ ਯੋਜਨਾ ਕਿਉਂ ਛੱਡ ਦਿੱਤੀ?...