Raj Panchak April 2026: 16 ਜਾਂ 17 ਅਪ੍ਰੈਲ… ਕਦੋਂ ਖ਼ਤਮ ਹੋ ਰਹੇ ਨੇ ਰਾਜ ਪੰਚਕ? ਜੋ ਵਿਆਹਾਂ ਦੇ ਮੁਹੂਰਤ ‘ਚ ਬਣੇ ਹਨ ਰੁਕਾਵਟ

Updated On: 

15 Apr 2026 22:45 PM IST

Raj Panchak April 2026: ਹਿੰਦੂ ਧਰਮ ਅਤੇ ਜੋਤਿਸ਼ ਸ਼ਾਸਤਰ ਵਿੱਚ ਕਿਸੇ ਵੀ ਸ਼ੁਭ ਕੰਮ ਨੂੰ ਨੇਪਰੇ ਚਾੜ੍ਹਨ ਲਈ 'ਮੁਹੂਰਤ' ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। 14 ਅਪ੍ਰੈਲ ਨੂੰ ਖਰਮਾਸ (ਸੂਰਜ ਦਾ ਮੀਨ ਰਾਸ਼ੀ ਤੋਂ ਮੇਸ਼ ਰਾਸ਼ੀ ਵਿੱਚ ਪ੍ਰਵੇਸ਼) ਦੇ ਖ਼ਤਮ ਹੁੰਦਿਆਂ ਹੀ ਮੰਗਲ ਕਾਰਜਾਂ 'ਤੇ ਲੱਗੀ ਪਾਬੰਦੀ ਹਟ ਗਈ ਹੈ। ਪਰ ਇਸੇ ਦੌਰਾਨ 'ਰਾਜ ਪੰਚਕ' ਨੇ ਦਸਤਕ ਦੇ ਦਿੱਤੀ ਹੈ, ਜਿਸ ਕਾਰਨ ਕਈ ਲੋਕ ਇਸ ਉਲਝਣ ਵਿੱਚ ਹਨ ਕਿ ਕੀ ਇਨ੍ਹਾਂ ਦਿਨਾਂ ਵਿੱਚ ਵਿਆਹ-ਸ਼ਾਦੀਆਂ ਅਤੇ ਹੋਰ ਮੰਗਲ ਕਾਰਜ ਕੀਤੇ ਜਾ ਸਕਦੇ ਹਨ ਜਾਂ ਨਹੀਂ।

Raj Panchak April 2026: 16 ਜਾਂ 17 ਅਪ੍ਰੈਲ... ਕਦੋਂ ਖ਼ਤਮ ਹੋ ਰਹੇ ਨੇ ਰਾਜ ਪੰਚਕ? ਜੋ ਵਿਆਹਾਂ ਦੇ ਮੁਹੂਰਤ ਚ ਬਣੇ ਹਨ ਰੁਕਾਵਟ

Image Credit source: freepik

ਹਿੰਦੂ ਧਰਮ ਅਤੇ ਜੋਤਿਸ਼ ਸ਼ਾਸਤਰ ਵਿੱਚ ਕਿਸੇ ਵੀ ਸ਼ੁਭ ਕੰਮ ਨੂੰ ਨੇਪਰੇ ਚਾੜ੍ਹਨ ਲਈ ‘ਮੁਹੂਰਤ’ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। 14 ਅਪ੍ਰੈਲ ਨੂੰ ਖਰਮਾਸ (ਸੂਰਜ ਦਾ ਮੀਨ ਰਾਸ਼ੀ ਤੋਂ ਮੇਸ਼ ਰਾਸ਼ੀ ਵਿੱਚ ਪ੍ਰਵੇਸ਼) ਦੇ ਖ਼ਤਮ ਹੁੰਦਿਆਂ ਹੀ ਮੰਗਲ ਕਾਰਜਾਂ ‘ਤੇ ਲੱਗੀ ਪਾਬੰਦੀ ਹਟ ਗਈ ਹੈ। ਪਰ ਇਸੇ ਦੌਰਾਨ ‘ਰਾਜ ਪੰਚਕ’ ਨੇ ਦਸਤਕ ਦੇ ਦਿੱਤੀ ਹੈ, ਜਿਸ ਕਾਰਨ ਕਈ ਲੋਕ ਇਸ ਉਲਝਣ ਵਿੱਚ ਹਨ ਕਿ ਕੀ ਇਨ੍ਹਾਂ ਦਿਨਾਂ ਵਿੱਚ ਵਿਆਹ-ਸ਼ਾਦੀਆਂ ਅਤੇ ਹੋਰ ਮੰਗਲ ਕਾਰਜ ਕੀਤੇ ਜਾ ਸਕਦੇ ਹਨ ਜਾਂ ਨਹੀਂ। ਆਓ ਜਾਣਦੇ ਹਾਂ ਕਿ ਰਾਜ ਪੰਚਕ ਕਦੋਂ ਖ਼ਤਮ ਹੋ ਰਹੇ ਹਨ ਅਤੇ ਸ਼ੁਭ ਕੰਮਾਂ ਲਈ ਸਹੀ ਸਮਾਂ ਕਦੋਂ ਤੋਂ ਸ਼ੁਰੂ ਹੋਵੇਗਾ।

16 ਜਾਂ 17 ਅਪ੍ਰੈਲ, ਕਦੋਂ ਹੋਵੇਗਾ ਸਮਾਪਨ?

ਜੋਤਿਸ਼ ਗਣਨਾ ਅਨੁਸਾਰ, ਇਸ ਵਾਰ ਪੰਚਕ ਸੋਮਵਾਰ, 13 ਅਪ੍ਰੈਲ ਨੂੰ ਸ਼ੁਰੂ ਹੋਏ ਸਨ। ਸੋਮਵਾਰ ਤੋਂ ਸ਼ੁਰੂ ਹੋਣ ਕਾਰਨ ਇਸ ਨੂੰ ‘ਰਾਜ ਪੰਚਕ’ ਕਿਹਾ ਜਾਂਦਾ ਹੈ। ਇਸ ਦਾ ਸਮਾਪਨ 17 ਅਪ੍ਰੈਲ 2026, ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਕੇ 02 ਮਿੰਟ ‘ਤੇ ਹੋਵੇਗਾ। ਇਸ ਦਾ ਮਤਲਬ ਹੈ ਕਿ 16 ਅਪ੍ਰੈਲ ਤੱਕ ਪੰਚਕ ਦਾ ਪ੍ਰਭਾਵ ਪੂਰੀ ਤਰ੍ਹਾਂ ਬਣਿਆ ਰਹੇਗਾ ਅਤੇ 17 ਅਪ੍ਰੈਲ ਨੂੰ ਦੁਪਹਿਰ ਤੋਂ ਬਾਅਦ ਸਾਰੇ ਸ਼ੁਭ ਕਾਰਜਾਂ ਲਈ ਰਸਤਾ ਸਾਫ਼ ਹੋ ਜਾਵੇਗਾ।

ਕੀ ਰਾਜ ਪੰਚਕ ਅਸ਼ੁਭ ਹੁੰਦਾ ਹੈ?

ਜੋਤਿਸ਼ ਸ਼ਾਸਤਰ ਅਨੁਸਾਰ, ਪੰਚਕ ਉਹ ਸਮਾਂ ਹੁੰਦਾ ਹੈ ਜਦੋਂ ਚੰਦਰਮਾ ਕੁੰਭ ਅਤੇ ਮੀਨ ਰਾਸ਼ੀ ਵਿੱਚ ਰਹਿੰਦਾ ਹੈ। ਇਸ ਦੌਰਾਨ ਪੰਜ ਨਕਸ਼ਤਰਾਂ ਦਾ ਸੰਯੋਗ ਬਣਦਾ ਹੈ, ਜਿਸ ਨੂੰ ਪੰਚਕ ਕਿਹਾ ਜਾਂਦਾ ਹੈ। ਆਮ ਪੰਚਕਾਂ ਦੇ ਮੁਕਾਬਲੇ ਰਾਜ ਪੰਚਕ ਨੂੰ ਪੂਰੀ ਤਰ੍ਹਾਂ ਅਸ਼ੁਭ ਨਹੀਂ ਮੰਨਿਆ ਜਾਂਦਾ, ਪਰ ਫਿਰ ਵੀ ਮੰਗਲ ਕਾਰਜਾਂ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

ਕੀ ਰਾਜ ਪੰਚਕ ਵਿੱਚ ਵਿਆਹ ਕਰਨਾ ਵਰਜਿਤ ਹੈ?

ਆਮ ਤੌਰ ‘ਤੇ ਪੰਚਕ ਦੇ ਪੰਜ ਦਿਨਾਂ ਨੂੰ ਜੋਤਿਸ਼ ਵਿੱਚ ਸ਼ੁਭ ਨਹੀਂ ਮੰਨਿਆ ਜਾਂਦਾ। ਇਸ ਦੌਰਾਨ ਦੱਖਣ ਦਿਸ਼ਾ ਦੀ ਯਾਤਰਾ, ਘਰ ਦੀ ਛੱਤ ਪਾਉਣਾ ਜਾਂ ਅੰਤਿਮ ਸੰਸਕਾਰ ਵਰਗੇ ਕੰਮਾਂ ਲਈ ਵਿਸ਼ੇਸ਼ ਨਿਯਮ ਹੁੰਦੇ ਹਨ। ਮਾਨਤਾ ਹੈ ਕਿ ਪੰਚਕ ਦੌਰਾਨ ਕੀਤੇ ਗਏ ਵਿਆਹ ਜਾਂ ਹੋਰ ਸ਼ੁਭ ਕਾਰਜਾਂ ਵਿੱਚ ਰੁਕਾਵਟਾਂ ਆ ਸਕਦੀਆਂ ਹਨ। ਇਸੇ ਕਾਰਨ ਜ਼ਿਆਦਾਤਰ ਲੋਕ ਇਸ ਸਮੇਂ ਵਿਆਹ ਕਰਨ ਤੋਂ ਬਚਦੇ ਹਨ ਅਤੇ ਪੰਚਕ ਖ਼ਤਮ ਹੋਣ ਦਾ ਇੰਤਜ਼ਾਰ ਕਰਦੇ ਹਨ। ਹਾਲਾਂਕਿ, ਰਾਜ ਪੰਚਕ ਨੂੰ ਦੂਜੇ ਪੰਚਕਾਂ (ਜਿਵੇਂ ਕਿ ਅਗਨੀ ਪੰਚਕ ਜਾਂ ਮ੍ਰਿਤੂ ਪੰਚਕ) ਦੇ ਮੁਕਾਬਲੇ ਘੱਟ ਨੁਕਸਾਨਦੇਹ ਮੰਨਿਆ ਜਾਂਦਾ ਹੈ।

ਰਾਜ ਪੰਚਕ ਵਿੱਚ ਕੀ-ਕੀ ਕੀਤਾ ਜਾ ਸਕਦਾ ਹੈ?

ਜੋਤਿਸ਼ ਸ਼ਾਸਤਰ ਅਨੁਸਾਰ, ਰਾਜ ਪੰਚਕ ਨੂੰ ਬਹੁਤ ਜ਼ਿਆਦਾ ਅਸ਼ੁਭ ਨਹੀਂ ਮੰਨਿਆ ਜਾਂਦਾ। ਹਾਲਾਂਕਿ ਇਸ ਵਿੱਚ ਵੀ ਨਵੇਂ ਵੱਡੇ ਕੰਮਾਂ ਦੀ ਸ਼ੁਰੂਆਤ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਇਸ ਦੌਰਾਨ ਸਰਕਾਰੀ ਕੰਮ, ਜ਼ਮੀਨ-ਜਾਇਦਾਦ ਨਾਲ ਜੁੜੇ ਕਾਰਜ, ਸਾਧਾਰਨ ਸ਼ੁਭ ਕੰਮ, ਪੂਜਾ-ਪਾਠ ਅਤੇ ਦਾਨ ਕੀਤੇ ਜਾ ਸਕਦੇ ਹਨ। ਰਾਜ ਪੰਚਕ ਨੂੰ ਪ੍ਰਸ਼ਾਸਨਿਕ ਅਤੇ ਜਾਇਦਾਦ ਸਬੰਧੀ ਕੰਮਾਂ ਲਈ ਕਈ ਵਾਰ ਸ਼ੁਭ ਵੀ ਮੰਨਿਆ ਜਾਂਦਾ ਹੈ।

Source – ਟੀਵੀ9 ਭਾਰਤਵਰਸ਼

Follow Us