ਭਾਰਤੀ ਸੰਸਕ੍ਰਿਤੀ ‘ਚ ਮਾਘ ਮੇਲੇ ਦਾ ਮਹੱਤਵ

Published: 

06 Jan 2023 08:32 AM

ਪੌਸ਼ ਪੂਰਨਿਮਾ ਤੋਂ ਸ਼ੁਰੂ ਹੋਣ ਵਾਲਾ ਵਿਸ਼ਵ ਪ੍ਰਸਿੱਧ ਮਾਘ ਮੇਲਾ ਅੱਜ ਸ਼ੁੱਕਰਵਾਰ 6 ਜਨਵਰੀ 2023 ਨੂੰ ਸ਼ੁਰੂ ਹੋ ਗਿਆ ਹੈ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸੰਗਮ ਵਿੱਚ ਪਵਿੱਤਰ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ ਹੈ।

ਭਾਰਤੀ ਸੰਸਕ੍ਰਿਤੀ ਚ ਮਾਘ ਮੇਲੇ ਦਾ ਮਹੱਤਵ
Follow Us On

ਭਾਰਤੀ ਸੰਸਕ੍ਰਿਤੀ ਵਿੱਚ ਧਰਮ ਅਤੇ ਅਧਿਆਤਮ ਦਾ ਬਹੁਤ ਮਹੱਤਵ ਹੈ। ਭਾਰਤ ਜਿੰਨਾ ਵੱਡਾ ਦੇਸ਼ ਹੈ, ਉਸ ਦੇ ਧਾਰਮਿਕ ਅਤੇ ਅਧਿਆਤਮਿਕ ਵਿਸ਼ਵਾਸ ਵੀ ਓਨੇ ਹੀ ਜਿਆਦਾ ਹਨ। ਇੱਥੇ ਹਰ ਦਿਨ ਦਾ ਵੱਖਰਾ ਮਹੱਤਵ ਹੈ। ਇੱਥੇ ਅਧਿਆਤਮਿਕ ਅਤੇ ਧਾਰਮਿਕ ਜੀਵਨ ਵਿੱਚ ਇੱਕ ਅਜਿਹਾ ਵਿਸ਼ਵਾਸ ਮਾਘ ਮੇਲੇ ਦਾ ਹੈ। ਇਸ ਸਾਲ ਇਹ ਮੇਲਾ ਅੱਜ ਯਾਨੀ 6 ਜਨਵਰੀ ਦਿਨ ਸ਼ੁੱਕਰਵਾਰ ਤੋਂ ਸ਼ੁਰੂ ਹੋਇਆ ਹੈ। ਇਸ ਕਾਰਨ ਅੱਜ ਸਵੇਰੇ ਹਜ਼ਾਰਾਂ ਲੋਕਾਂ ਨੇ ਗੰਗਾ ਅਤੇ ਯਮੁਨਾ ਵਰਗੀਆਂ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕੀਤਾ। ਪ੍ਰਯਾਗਰਾਜ ਦਾ ਮਾਘ ਮੇਲਾ ਭਾਰਤ ਵਿੱਚ ਸਭ ਤੋਂ ਮਸ਼ਹੂਰ ਹੈ। ਇਹ ਮਾਘ ਮੇਲਾ ਪੋਹ ਦੀ ਪੂਰਨਮਾਸ਼ੀ ਤੋਂ ਸ਼ੁਰੂ ਹੁੰਦਾ ਹੈ। ਇਸ ਮੌਕੇ ਗੰਗਾ, ਯਮੁਨਾ ਅਤੇ ਸਰਸਵਤੀ ਦੇ ਤ੍ਰਿਵੇਣੀ ਸੰਗਮ ‘ਤੇ ਇਸ਼ਨਾਨ ਕਰਨ ਲਈ ਦੇਸ਼ ਅਤੇ ਦੁਨੀਆ ਭਰ ਤੋਂ ਸ਼ਰਧਾਲੂ ਪ੍ਰਯਾਗਰਾਜ (ਉੱਤਰ ਪ੍ਰਦੇਸ਼) ਪੁੱਜ ਚੁੱਕੇ ਹਨ ।

ਪੋਹ ਦੀ ਪੂਰਨਮਾਸ਼ੀ ਤੇ ਇਸ਼ਨਾਨ ਦਾ ਮਹੱਤਵ

ਮਾਘ ਮੇਲੇ ਦੌਰਾਨ ਸ਼ਰਧਾਲੂ ਸ਼ਰਧਾ ਅਨੁਸਾਰ ਪੋਹ ਦੀ ਪੂਰਨਮਾਸ਼ੀ ਦੀ ਸਵੇਰ ਨੂੰ ਸੰਗਮ ਵਿੱਚ ਇਸ਼ਨਾਨ ਕਰਦੇ ਹਨ। ਇਹ ਇਸ਼ਨਾਨ ਪੋਹ ਦੀ ਪੂਰਨਮਾਸ਼ੀ ਦੀ ਸਵੇਰ 4 ਵਜੇ ਸ਼ੁਰੂ ਹੁੰਦਾ ਹੈ। ਸ਼ਰਧਾਲੂ ਇੱਥੇ ਡੇਢ ਮਹੀਨਾ ਠਹਿਰਦੇ ਹਨ ਅਤੇ ਇਸ਼ਨਾਨ, ਦਾਨ, ਤਪੱਸਿਆ ਅਤੇ ਸਤਿਸੰਗ ਕਰਦੇ ਹਨ। ਹਿੰਦੂ ਗ੍ਰੰਥਾਂ ਵਿੱਚ ਇਸਨੂੰ ਕਲਪਵਾਸ ਕਿਹਾ ਜਾਂਦਾ ਹੈ

ਇਹ ਮੇਲਾ ਮਹਾ ਸ਼ਿਵਰਾਤਰੀ ਤੱਕ ਜਾਰੀ ਰਹੇਗਾ

ਹਰ ਸਾਲ ਪ੍ਰਯਾਗਰਾਜ ਦਾ ਮਾਘ ਮੇਲਾਪੋਹ ਦੀ ਪੂਰਨਮਾਸ਼ੀ ਤੋਂ ਸ਼ੁਰੂ ਹੋ ਕੇ ਮਹਾ ਸ਼ਿਵਰਾਤਰੀ ਤੱਕ ਚੱਲਦਾ ਹੈ। ਇਨ੍ਹਾਂ ਦਿਨਾਂ ਦੌਰਾਨ ਕੁਝ ਸ਼ੁਭ ਸਮੇਂ ਹੁੰਦੇ ਹਨ ਜਿਸ ਦੌਰਾਨ ਸੰਗਮ ਸਨਾਨ ਹੁੰਦਾ ਹੈ। ਜੋਤਸ਼ੀਆਂ ਅਨੁਸਾਰ ਇਸ ਸਾਲ ਪੌਸ਼ ਪੂਰਨਿਮਾ 6 ਜਨਵਰੀ ਦੀ ਰਾਤ 2:16 ਤੋਂ ਸ਼ੁਰੂ ਹੋ ਕੇ 7 ਜਨਵਰੀ ਦੀ ਸਵੇਰ 4:37 ਤੱਕ ਰਹੇਗੀ। ਇਸ ਦੌਰਾਨ ਨਹਾਉਣ ਦਾ ਸਭ ਤੋਂ ਵਧੀਆ ਸਮਾਂ ਹੈ।

ਪ੍ਰਯਾਗਰਾਜ ਇਸ਼ਨਾਨ ਦਾ ਮਹੱਤਵ

ਸ਼ਾਸਤਰਾਂ ਅਨੁਸਾਰ ਪ੍ਰਯਾਗਰਾਜ ਤੀਰਥਾਂ ਦਾ ਰਾਜਾ ਹੈ ਅਤੇ ਇੱਥੇ ਇਸ਼ਨਾਨ ਕਰਨ ਨਾਲ ਸ਼ੁਭ ਫਲ ਮਿਲਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਪ੍ਰਯਾਗਰਾਜ ਵਿੱਚ ਤ੍ਰਿਵੇਣੀ ਸਨਾਨ (ਗੰਗਾ, ਯਮੁਨਾ ਅਤੇ ਸਾਸਵਤੀ ਦਾ ਸੰਗਮ) ਨਾਲ ਵਿਅਕਤੀ ਹਰ ਤਰ੍ਹਾਂ ਦੇ ਦੁੱਖ ਅਤੇ ਰੋਗਾਂ ਤੋਂ ਛੁਟਕਾਰਾ ਪਾ ਸਕਦਾ ਹੈ। ਇਸ ਦੇ ਨਾਲ ਹੀ ਇਥੇ ਇਸ਼ਨਾਨ, ਤਪੱਸਿਆ ਅਤੇ ਸਤਿਸੰਗ ਕਰਨ ਨਾਲ ਮਨੁੱਖ ਮੁਕਤੀ ਦੀ ਪ੍ਰਾਪਤੀ ਕਰਦਾ ਹੈ। ਪ੍ਰਯਾਗਰਾਜ ਦੇ ਤ੍ਰਿਵੇਣੀ ਸੰਗਮ ਵਿੱਚ ਇਸ਼ਨਾਨ ਕਰਨ ਦਾ ਮਹੱਤਵ ਹਿੰਦੂ ਪੁਰਾਣਾਂ ਵਿੱਚ ਕਈ ਥਾਵਾਂ ਉੱਤੇ ਦੱਸਿਆ ਗਿਆ ਹੈ।

ਇਸ ਸਾਲ ਇਸ਼ਨਾਨ ਲਈ ਸ਼ੁਭ ਤਾਰੀਖ

ਜੋਤਸ਼ੀਆਂ ਅਨੁਸਾਰ ਇਸ ਸਾਲ ਮਾਘ ਸਨਾਨ ਦੀਆਂ ਇਹ ਪੰਜ ਮੁੱਖ ਤਾਰੀਖਾਂ ਹਨ। ਇਨ੍ਹਾਂ ਵਿੱਚ ਪੋਹ ਦੀ ਪੂਰਨਮਾਸ਼ੀ – 6 ਜਨਵਰੀ 2023, ਮਕਰ ਸੰਕ੍ਰਾਂਤੀ – 14 ਅਤੇ 15 ਜਨਵਰੀ 2023, ਮੌਨੀ ਮੱਸਿਆ – 21 ਜਨਵਰੀ 2023, ਮਾਘੀ ਦੀ ਪੂਰਨਮਾਸ਼ੀ – 5 ਫਰਵਰੀ 2023, ਮਹਾ ਸ਼ਿਵਰਾਤਰੀ – 18 ਫਰਵਰੀ 2023 ਸ਼ਾਮਲ ਹਨ।