ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਟਰਫੇਥ ਗਲੋਬਲ ਕਾਨਫਰੰਸ, ਦਰਬਾਰ ਸਾਹਿਬ ਪਹੁੰਚੇ ਵੱਖ-ਵੱਖ ਧਰਮਾਂ ਦੇ ਆਗੂ

Updated On: 

13 Nov 2024 11:32 AM

ਇਸ ਦੌਰਾਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਲਿੰਗ ਰਿਮ ਪੋਚੇ ਬੋਧੀ ਧਰਮ ਗੁਰੂ ਧਰਮਸ਼ਾਲਾ ਅਤੇ ਉਮੇਰ ਅਹਿਮਦ ਅਲਿਆਸੀ ਚੀਫ ਇਮਾਮ ਆਫ ਇੰਡੀਆ ਅਤੇ ਸੁਆਮੀ ਚਿੰਤਾ ਨੰਦ ਸਰਸਵਤੀ ਜੀ ਪਰਮਾਰਥ ਨਿਰਕੇਤਮ ਰਿਸ਼ੀਕੇਸ਼ ਅਤੇ ਅਚਾਰੀਆ ਲੋਕੇਸ਼ ਮੁਨੀ ਜੈਨ ਜੈਨ ਮੁਖੀ, ਯੂਕੇਵ ਨੈਗੇਨ ਯਹਦੀ ਆਗੂ ਇਜਰਾਇਲ ਤੋਂ ਅਤੇ ਬ੍ਰਹਮ ਕੁਮਾਰੀ ਸਿਸਟਰ ਹੁਸੈਨ ਅਤੇ ਡਾਕਟਰ ਹਰਮਨ ਨੋਬਰੋਡ ਇਸਾਈ ਆਗੂ ਸ਼ਾਮਿਲ ਹੋਏ।

ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਟਰਫੇਥ ਗਲੋਬਲ ਕਾਨਫਰੰਸ, ਦਰਬਾਰ ਸਾਹਿਬ ਪਹੁੰਚੇ ਵੱਖ-ਵੱਖ ਧਰਮਾਂ ਦੇ ਆਗੂ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਟਰਫੇਥ ਗਲੋਬਲ ਕਾਨਫਰੰਸ, ਦਰਬਾਰ ਸਾਹਿਬ ਪਹੁੰਚੇ ਵੱਖ-ਵੱਖ ਧਰਮਾਂ ਦੇ ਆਗੂ

Follow Us On

ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੰਟਰਫੇਥ ਗਲੋਬਲ ਕਾਨਫਰੰਸ ਕਰਵਾਈ ਗਈ, ਜਿਸ ‘ਚ ਸਾਰੇ ਧਰਮਾਂ ਦੇ ਆਗੂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ।

ਇਸ ਦੌਰਾਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਲਿੰਗ ਰਿਮ ਪੋਚੇ ਬੋਧੀ ਧਰਮ ਗੁਰੂ ਧਰਮਸ਼ਾਲਾ ਅਤੇ ਉਮੇਰ ਅਹਿਮਦ ਅਲਿਆਸੀ ਚੀਫ ਇਮਾਮ ਆਫ ਇੰਡੀਆ ਅਤੇ ਸੁਆਮੀ ਚਿੰਤਾ ਨੰਦ ਸਰਸਵਤੀ ਜੀ ਪਰਮਾਰਥ ਨਿਰਕੇਤਮ ਰਿਸ਼ੀਕੇਸ਼ ਅਤੇ ਅਚਾਰੀਆ ਲੋਕੇਸ਼ ਮੁਨੀ ਜੈਨ ਜੈਨ ਮੁਖੀ, ਯੂਕੇਵ ਨੈਗੇਨ ਯਹਦੀ ਆਗੂ ਇਜਰਾਇਲ ਤੋਂ ਅਤੇ ਬ੍ਰਹਮ ਕੁਮਾਰੀ ਸਿਸਟਰ ਹੁਸੈਨ ਅਤੇ ਡਾਕਟਰ ਹਰਮਨ ਨੋਬਰੋਡ ਇਸਾਈ ਆਗੂ ਸ਼ਾਮਿਲ ਹੋਏ।

ਸਿੱਖ ਮੰਦਰਾਂ ਤੇ ਹਮਲੇ ਨਹੀਂ ਕਰਦੇ: ਜਥੇਦਾਰ

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਇੰਟਰਫੇਥ ਕਾਨਫਰੰਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਰੱਖੀ ਗਈ ਤੇ ਅਤੇ ਅਸੀਂ ਸਭ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਿੱਖ ਕਦੇ ਵੀ ਕਿਸੇ ਮੰਦਰਾਂ ਦੇ ਉੱਪਰ ਹਮਲਾ ਨਹੀਂ ਕਰਦੇ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਭ ਦਾ ਸਾਂਝਾ ਅਸਥਾਨ ਹੈ ਅਤੇ ਇੱਥੋਂ ਮਾਨਵਤਾ ਦਾ ਉਪਦੇਸ਼ ਦਿੱਤਾ ਜਾਂਦਾ ਹੈ।

ਸਾਡੇ ਖਿਲਾਫ ਇੰਟਰਨੈਸ਼ਨਲ ਪੱਧਰ ਦੇ ਉੱਪਰ ਵਿਰਤਾਂਤ ਸਿਰਜਿਆ ਜਾ ਰਿਹਾ ਜਿਸ ਦੇ ਲਈ ਅਸੀਂ ਸਾਰੇ ਧਰਮਾਂ ਦਾ ਸਾਥ ਚਾਹੁੰਦੇ ਹਾਂ ਕਿ ਜੋ ਸਾਡੇ ਖਿਲਾਫ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਾਰੇ ਧਰਮ ਇਕੱਠੇ ਹੋ ਕੇ ਸਾਡਾ ਸਾਥ ਦੇਣ।

ਸਮਾਜ ਨੂੰ ਸ਼ਾਂਤੀ ਦੇ ਸੰਦੇਸ਼ ਲਈ ਵਚਨਬੰਦ

ਇਸ ਦੌਰਾਨ ਸਾਰੇ ਧਰਮਾਂ ਦੇ ਮੁਖੀ ਆਗੂਆਂ ਨੇ ਕਿਹਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਦੇਸ਼ ਨੂੰ ਆਪਣੇ ਸਮਾਜ ਨੂੰ ਸ਼ਾਂਤੀ ਦਾ ਸੰਦੇਸ਼ ਦਿੰਦੇ ਹੋਏ ਇਕੱਠੇ ਲੈ ਕੇ ਅੱਗੇ ਚਲਨ ਲਈ ਵਚਨਬੰਦ ਹਾਂ। ਅਸੀਂ ਆਪਣੇ ਸਮਾਜ ਦੇ ਵਿੱਚੋਂ ਅੰਧ ਵਿਸ਼ਵਾਸ ਨੂੰ ਖਤਮ ਕਰਨਾ ਚਾਹੁੰਦੇ ਹਾਂ ਅਤੇ ਸਮਾਜ ਦੇ ਵਿੱਚ ਰਹਿ ਰਹੇ ਗਰੀਬਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਅਤੇ ਅਸੀਂ ਸਾਰਿਆਂ ਨੂੰ ਇਹ ਕਹਿੰਦੇ ਆ ਕਿ ਸਾਰੇ ਆਪਣੇ ਪਰਮਾਤਮਾ ਨਾਲ ਪਿਆਰ ਕਰਨ ਤੇ ਆਪਣੇ ਆਂਢ ਗੁਆਂਡ ਵਿੱਚ ਵੀ ਪਿਆਰ ਬਣਾਏ ਰੱਖਣ ਇਸ ਦੇ ਵਿੱਚ ਹੀ ਸਾਰੇ ਧਰਮਾਂ ਦਾ ਪਿਆਰ ਹੈ।

Exit mobile version