ਜਿੱਥੇ ਟੁੱਟ ਜਾਂਦੇ ਨੇ ਸਾਰੇ ‘ਦੁੱਖ’, ਜਾਣੋਂ ਗੁਰਦੁਆਰਾ ਦੁਖ ਨਿਵਾਰਣ ਸਾਹਿਬ ਦਾ ਇਤਿਹਾਸ
ਸ੍ਰੀ ਅਨੰਦਪੁਰ ਸਾਹਿਬ ਤੋਂ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਗੁਰੂ ਪਾਤਸ਼ਾਹ ਸੈਫਾਬਾਦ (ਬਹਾਦਰਗੜ੍ਹ) ਪਹੁੰਚੇ। ਨਵਾਬ ਸੈਫਖਾਨ ਦੀ ਬੇਨਤੀ ਪ੍ਰਵਾਨ ਕਰਦਿਆਂ ਗੁਰੂ ਸਾਹਿਬ ਇਸ ਅਸਥਾਨ ਤੇ ਤਿੰਨ ਮਹੀਨੇ ਤੇ ਕੁਝ ਸਮਾਂ ਠਹਿਰੇ। ਗੁਰੂ ਜੀ ਇਸ ਅਸਥਾਨ 'ਤੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰਿਆ ਕਰਦੇ ਸਨ। ਗੁਰੂ ਜੀ ਦੇ ਚਰਨ ਛੋਹ ਪ੍ਰਾਪਤ ਇਸ ਧਰਤੀ ਤੇ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹਨ।

ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਨੌਵੇਂ ਵਾਰਿਸ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਖ ਪੰਥ ਦੇ ਪ੍ਰਚਾਰ ਅਤੇ ਪਸਾਰ ਲਈ ਵੱਖ ਵੱਖ ਥਾਵਾਂ ਦੀਆਂ ਯਾਤਰਾਵਾਂ ਤੇ ਗਏ। ਇਸ ਦੌਰਾਨ ਗੁਰੂ ਜੀ ਨੇ ਸੰਗਤਾਂ ਦੀ ਬੇਨਤੀ ਤੇ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਬਰਕਤਾਂ ਦੀ ਬਖ਼ਸ਼ ਕੀਤੀ।
ਸ੍ਰੀ ਅਨੰਦਪੁਰ ਸਾਹਿਬ ਤੋਂ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਗੁਰੂ ਪਾਤਸ਼ਾਹ ਸੈਫਾਬਾਦ (ਬਹਾਦਰਗੜ੍ਹ) ਪਹੁੰਚੇ। ਨਵਾਬ ਸੈਫਖਾਨ ਦੀ ਬੇਨਤੀ ਪ੍ਰਵਾਨ ਕਰਦਿਆਂ ਗੁਰੂ ਸਾਹਿਬ ਇਸ ਅਸਥਾਨ ਤੇ ਤਿੰਨ ਮਹੀਨੇ ਤੇ ਕੁਝ ਸਮਾਂ ਠਹਿਰੇ। ਗੁਰੂ ਜੀ ਇਸ ਅਸਥਾਨ ‘ਤੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰਿਆ ਕਰਦੇ ਸਨ। ਗੁਰੂ ਜੀ ਦੇ ਚਰਨ ਛੋਹ ਪ੍ਰਾਪਤ ਇਸ ਧਰਤੀ ਤੇ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹਨ।ਇਸ ਅਸਥਾਨ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਨਾਲ ਬਹਾਦਰਗੜ੍ਹ ਆਖਿਆ ਜਾਂਦਾ ਹੈ।
ਭਾਗ ਰਾਮ ਦੀ ਬੇਨਤੀ ਮੰਨਕੇ ਲਗਾਏ ‘ਭਾਗ’
ਗੁਰੂ ਪਾਤਸ਼ਾਹ ਸੈਫਾਬਾਦ (ਬਹਾਦਰਗੜ੍ਹ) ਤੋਂ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਣ ਤੋਂ ਬਾਅਦ ਇੱਕ ਝਿਊਰ ਸਿੱਖ ਭਾਗ ਰਾਮ ਦੀ ਬੇਨਤੀ ਮੰਨ ਕੇ ਪਿੰਡ ਲਹਿਲ ਵੱਲ ਦੇ ਦਿਨ ਇੱਕ ਪਾਣੀ ਦੇ ਟੋਬੇ ਦੇ ਕਿਨਾਰੇ ਤੇ ਬਿਰਾਜਮਾਨ ਹੋਏ। ਮੰਨਿਆ ਜਾਂਦਾ ਹੈ ਕਿ ਜਿਸ ਸਮੇਂ ਗੁਰੂ ਸਾਹਿਬ ਇਸ ਇਲਾਕੇ ਇਲਾਕੇ ਵਿੱਚ ਆਏ ਉਸ ਸਮੇਂ ਲਹਿਲ ਪਿੰਡ ਵਿੱਚ ਸੋਕੇ ਦੀ ਬਿਮਾਰੀ ਫੈਲੀ ਹੋਈ ਸੀ। ਗੁਰੂ ਸਾਹਿਬ ਦਾ ਹੁਕਮ ਹੋਇਆ ਕਿ ਜੋ ਪ੍ਰਾਣੀ ਸ਼ਰਧਾ ਸਹਿਤ ਇੱਥੇ ਇਸ਼ਨਾਨ ਕਰੇਗਾ, ਉਹਨਾਂ ਦੇ ਸਾਰੇ ਰੋਗ ਦੂਰ ਹੋਣਗੇ।
ਜਿਸ ਅਸਥਾਨ ਤੇ ਗੁਰੂ ਸਾਹਿਬ ਨੇ ਇਹ ਬਚਨ ਆਖੇ ਸਨ ਉਸ ਅਸਥਾਨ ਨੂੰ ਹੁਣ ਗੁਰਦੁਆਰਾ ਦੁਖ ਨਿਵਾਰਣ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਰ ਕਮਲਾਂ ਨਾਲ ਲਿਖਿਆ ਹੋਇਆ ਹੁਕਮਨਾਮਾ ਵੀ ਮੌਜੂਦ ਹੈ। ਜਿਸ ਦੇ ਗੁਰਦੁਆਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਦਰਸ਼ਨ ਕਰਦੀਆਂ ਹਨ।
ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਨਿਰਮਾਣ ਦਾ ਕਾਰਜ ਸਾਲ 1930 ਵਿੱਚ ਸ਼ੁਰੂ ਹੋਇਆ ਜੋ ਸਾਲ 1933 ਵਿੱਚ ਸੰਪੂਰਨ ਹੋਇਆ। ਹੁਣ ਇਸ ਅਸਥਾਨ ਦੀ ਸੇਵਾ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। SGPC ਵੱਲੋਂ ਸੰਗਤਾਂ ਲਈ ਕਾਫੀ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜਿਨ੍ਹਾਂ ਦੇ ਵਿੱਚ ਰਹਿਣ ਲਈ ਸਰਾਵਾਂ ਸਮੇਤ ਹੋਰ ਸਹੂਲਤਾਂ ਸਾਮਿਲ ਹਨ।