ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਟਾਨ ਨੂੰ ਹਵਾ 'ਚ ਰੋਕਿਆ ਤਾਂ ਬਣਿਆ ਗੁਰਦੁਆਰਾ ਪੰਜਾ ਸਾਹਿਬ, ਜਾਣੋ ਪੂਰਾ ਇਤਿਹਾਸ | Guru Nanak Dev ji Hand Print in Panja Sahib read full History know in Punjabi Punjabi news - TV9 Punjabi

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਟਾਨ ਨੂੰ ਹਵਾ ‘ਚ ਰੋਕਿਆ ਤਾਂ ਬਣਿਆ ਗੁਰਦੁਆਰਾ ਪੰਜਾ ਸਾਹਿਬ, ਜਾਣੋ ਪੂਰਾ ਇਤਿਹਾਸ

Published: 

10 May 2024 05:00 AM

ਗੁਰਦੁਆਰਾ ਪੰਜਾ ਸਾਹਿਬ ਰਾਵਲਪਿੰਡੀ ਤੋਂ 48 ਕਿਲੋਮੀਟਰ ਦੂਰ ਹੈ। ਕਿਹਾ ਜਾਂਦਾ ਹੈ ਕਿ ਇੱਕ ਵਾਰ ਗੁਰੂ ਨਾਨਕ ਦੇਵ ਜੀ ਧਿਆਨ ਵਿੱਚ ਸਨ, ਜਦੋਂ ਵਲੀ ਕੰਧਾਰੀ ਨੇ ਪਹਾੜ ਦੀ ਚੋਟੀ ਤੋਂ ਗੁਰੂ ਨਾਨਕ ਦੇਵ ਜੀ ਉੱਤੇ ਇੱਕ ਵੱਡਾ ਪੱਥਰ ਸੁੱਟਿਆ। ਜਦੋਂ ਪੱਥਰ ਹਵਾ ਵਿੱਚ ਗੁਰੂ ਜੀ ਵੱਲ ਆ ਰਿਹਾ ਸੀ ਤਾਂ ਅਚਾਨਕ ਗੁਰੂ ਜੀ ਨੇ ਆਪਣਾ ਪੰਜਾ ਉੱਚਾ ਕੀਤਾ ਅਤੇ ਪੱਥਰ ਹਵਾ ਵਿੱਚ ਹੀ ਰੁਕ ਗਿਆ। ਅੱਜ ਉਸੇ ਥਾਂ 'ਤੇ ਗੁਰਦੁਆਰਾ ਪੰਜਾ ਸਾਹਿਬ ਬਣਿਆ ਹੋਇਆ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਟਾਨ ਨੂੰ ਹਵਾ ਚ ਰੋਕਿਆ ਤਾਂ ਬਣਿਆ ਗੁਰਦੁਆਰਾ ਪੰਜਾ ਸਾਹਿਬ, ਜਾਣੋ ਪੂਰਾ ਇਤਿਹਾਸ

Photo Credit: @Green_Pak1947

Follow Us On

ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਸਿੱਖ ਕੌਮ ਦੇ ਤੀਰਥ ਅਸਥਾਨ ਹਨ ਅਤੇ ਗੁਰੂ ਸਾਹਿਬਾਨ ਦਾ ਇਨ੍ਹਾਂ ਗੁਰਧਾਮਾਂ ਨਾਲ ਕੋਈ ਨਾ ਕੋਈ ਸਬੰਧ ਜ਼ਰੂਰ ਸੀ। ਇਨ੍ਹਾਂ ਗੁਰਦੁਆਰਿਆਂ ਦੇ ਇਤਿਹਾਸ ਨਾਲ ਜੁੜੀਆਂ ਕਈ ਕਹਾਣੀਆਂ ਹਨ, ਜੋ ਬਹੁਤ ਘੱਟ ਲੋਕ ਜਾਣਦੇ ਹਨ। ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਪੰਜਾ ਸਾਹਿਬ ਸਿੱਖਾਂ ਦੇ ਪਵਿੱਤਰ ਤੀਰਥ ਸਥਾਨਾਂ ਵਿੱਚ ਸਭ ਤੋਂ ਉੱਪਰ ਰੱਖਿਆ ਗਿਆ ਹੈ।

ਗੁਰਦੁਆਰਾ ਪੰਜਾ ਸਾਹਿਬ ਰਾਵਲਪਿੰਡੀ ਤੋਂ 48 ਕਿਲੋਮੀਟਰ ਦੂਰ ਹੈ। ਕਿਹਾ ਜਾਂਦਾ ਹੈ ਕਿ ਇੱਕ ਵਾਰ ਗੁਰੂ ਨਾਨਕ ਦੇਵ ਜੀ ਧਿਆਨ ਵਿੱਚ ਸਨ, ਜਦੋਂ ਵਲੀ ਕੰਧਾਰੀ ਨੇ ਪਹਾੜ ਦੀ ਚੋਟੀ ਤੋਂ ਗੁਰੂ ਨਾਨਕ ਦੇਵ ਜੀ ਉੱਤੇ ਇੱਕ ਵੱਡਾ ਪੱਥਰ ਸੁੱਟਿਆ। ਜਦੋਂ ਪੱਥਰ ਹਵਾ ਵਿੱਚ ਗੁਰੂ ਜੀ ਵੱਲ ਆ ਰਿਹਾ ਸੀ ਤਾਂ ਅਚਾਨਕ ਗੁਰੂ ਜੀ ਨੇ ਆਪਣਾ ਪੰਜਾ ਉੱਚਾ ਕੀਤਾ ਅਤੇ ਪੱਥਰ ਹਵਾ ਵਿੱਚ ਹੀ ਰੁਕ ਗਿਆ। ਅੱਜ ਉਸੇ ਥਾਂ ‘ਤੇ ਗੁਰਦੁਆਰਾ ਪੰਜਾ ਸਾਹਿਬ ਬਣਿਆ ਹੋਇਆ ਹੈ ਅਤੇ ਪੱਥਰ ਨੂੰ ਪੰਜੇ ਨਾਲ ਰੋਕਣ ਕਾਰਨ ਇਸ ਗੁਰਦੁਆਰਾ ਦਾ ਨਾਂ ‘ਪੰਜਾ ਸਾਹਿਬ’ ਪਿਆ।

ਗੁਰੂ ਨਾਨਕ ਜੀ ਨੇ ਆਪਣੇ ਪੰਜੇ ਨਾਲ ਹਵਾ ‘ਚ ਰੋਕਿਆ ਪੱਥਰ

ਇੱਕ ਦਿਨ ਗੁਰੂ ਜੀ ਧਿਆਨ ਵਿੱਚ ਸਨ ਜਦੋਂ ਵਲੀ ਕੰਧਾਰੀ ਨੇ ਪਹਾੜ ਦੀ ਚੋਟੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਉੱਤੇ ਇੱਕ ਵੱਡਾ ਪੱਥਰ ਸੁੱਟਿਆ। ਪੱਥਰ ਨੂੰ ਡਿੱਗਦਾ ਦੇਖ ਕੇ ਆਸ-ਪਾਸ ਮੌਜੂਦ ਲੋਕਾਂ ਨੇ ਨਾਨਕ ਜੀ ਨੂੰ ਉਥੋਂ ਭੱਜਣ ਲਈ ਕਿਹਾ, ਪਰ ਨਾਨਕ ਜੀ ਨੇ ਉਨ੍ਹਾਂ ਨੂੰ ਹਿੰਮਤ ਰੱਖਣ ਲਈ ਕਿਹਾ ਅਤੇ ਉੱਥੋਂ ਨਾ ਹਿੱਲੇ। ਜਦੋਂ ਪੱਥਰ ਹਵਾ ਵਿੱਚ ਗੁਰੂ ਜੀ ਵੱਲ ਆ ਰਿਹਾ ਸੀ ਤਾਂ ਅਚਾਨਕ ਗੁਰੂ ਜੀ ਨੇ ਆਪਣਾ ਪੰਜਾ ਉੱਚਾ ਕੀਤਾ ਅਤੇ ਪੱਥਰ ਹਵਾ ਵਿੱਚ ਹੀ ਰੁਕ ਗਿਆ। ਇਹ ਸਭ ਦੇਖ ਕੇ ਲੋਕ ਅਤੇ ਵਲੀ ਕੰਧਾਰੀ ਬਹੁਤ ਹੈਰਾਨ ਹੋਏ।

ਵਲੀ ਕੰਧਾਰੀ ਨੇ ਮਹਿਸੂਸ ਕੀਤਾ ਕਿ ਗੁਰੂ ਨਾਨਕ ਦੇਵ ਜੀ ਕੋਲ ਸੱਚਮੁੱਚ ਹੀ ਦੈਵੀ ਸ਼ਕਤੀਆਂ ਸਨ ਅਤੇ ਉਹ ਨਾਨਕ ਜੀ ਪਾਸੋਂ ਮੁਆਫੀ ਮੰਗਣ ਗਏ। ਕੰਧਾਰੀ ਨੇ ਲੋਕਾਂ ਨੂੰ ਮੁਫਤ ਪਾਣੀ ਦੇਣ ਦਾ ਵਾਅਦਾ ਕੀਤਾ। ਅੱਜ ਉਸੇ ਥਾਂ ‘ਤੇ ਗੁਰਦੁਆਰਾ ਪੰਜਾ ਸਾਹਿਬ ਸਥਿਤ ਹੈ ਅਤੇ ਅੱਜ ਵੀ ਗੁਰਦੁਆਰਾ ਸਾਹਿਬ ‘ਚ ਉਹ ਪੱਥਰ ਮੌਜੂਦ ਹੈ, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥ (ਪੰਜਾ) ਨਾਲ ਰੋਕਿਆ ਸੀ। ਇਹੀ ਕਾਰਨ ਹੈ ਕਿ ਇਸ ਗੁਰਦੁਆਰੇ ਦਾ ਨਾਂ ‘ਪੰਜਾ ਸਾਹਿਬ’ ਪਿਆ।

ਸਾਲਾਨਾ ਪ੍ਰਮੁੱਖ ਸਮਾਗਮ

  • ਸ੍ਰੀ ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਪਾਕਿਸਤਾਨ ਅਤੇ ਭਾਰਤ ਤੋਂ ਵੱਡੀ ਗਿਣਤੀ ‘ਚ ਸ਼ਰਧਾਲੂ ਪੰਜਾ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ।
  • ਹਰ ਗੁਰੂ ਤਿਉਹਾਰ ਅਤੇ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਹਨ। ਇਨ੍ਹਾਂ ਵਿੱਚ ਹਰ ਸਾਲ 2 ਤੋਂ 3 ਹਜ਼ਾਰ ਭਾਰਤੀ ਆਉਂਦੇ ਹਨ। ਕਈ ਮੌਕਿਆਂ ‘ਤੇ ਇਨ੍ਹਾਂ ਦੀ ਗਿਣਤੀ ਹੋਰ ਵੀ ਵਧ ਜਾਂਦੀ ਹੈ।

Exit mobile version