ਪ੍ਰਭੂ ਪ੍ਰਮਾਤਮਾ ਦੇ ਨਾਮ ਵਿੱਚ ਰਮਨ ਵਾਲੇ ਭਗਤ ਰਾਮਾਨੰਦ ਜੀ, ਸਾਰੀ ਜ਼ਿੰਦਗੀ ਦਿੰਦੇ ਰਹੇ ਪ੍ਰੇਮਾਂ ਭਗਤੀ ਦਾ ਸੁਨੇਹਾ | bhagat ramanand ji history and bani guru granth sahib bhagat kabir and ravidas ji know full in punjabi Punjabi news - TV9 Punjabi

ਪ੍ਰਭੂ ਪ੍ਰਮਾਤਮਾ ਦੇ ਨਾਮ ਵਿੱਚ ਰਮਨ ਵਾਲੇ ਭਗਤ ਰਾਮਾਨੰਦ ਜੀ, ਸਾਰੀ ਜ਼ਿੰਦਗੀ ਦਿੰਦੇ ਰਹੇ ਪ੍ਰੇਮਾਂ ਭਗਤੀ ਦਾ ਸੁਨੇਹਾ

Updated On: 

05 Jul 2024 06:59 AM

Bhagat Ramanand Ji: ਜਿਸ ਵੇਲੇ ਬ੍ਰਾਹਮਣ ਲੋਕ ਆਪਣੇ ਆਪ ਨੂੰ ਉੱਚ ਕੁਲ ਦਾ ਸਮਝਕੇ ਦਲਿਤਾਂ ਉੱਪਰ ਤਸੱਦਦ ਕਰਿਆ ਕਰਦੇ ਸਨ ਤਾਂ ਉਸ ਸਮੇਂ ਭਗਤ ਰਾਮਾਨੰਦ ਜੀ ਨੇ ਕਥਿਤ ਨੀਵੀਂ ਜਾਤੀਆਂ ਦੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਆਪਣੇ ਨਾਲ ਭਗਤੀ ਪੂਜਾ ਵਿੱਚ ਸ਼ਾਮਿਲ ਹੋਣ ਦੀ ਆਗਿਆ ਦਿੱਤੀ। ਜਿਸ ਨੇ ਉਹਨਾਂ ਦੀ ਲੋਕਪ੍ਰਿਯਤਾ ਵਿੱਚ ਹੋਰ ਵਾਧਾ ਕੀਤਾ।

ਪ੍ਰਭੂ ਪ੍ਰਮਾਤਮਾ ਦੇ ਨਾਮ ਵਿੱਚ ਰਮਨ ਵਾਲੇ ਭਗਤ ਰਾਮਾਨੰਦ ਜੀ, ਸਾਰੀ ਜ਼ਿੰਦਗੀ ਦਿੰਦੇ ਰਹੇ ਪ੍ਰੇਮਾਂ ਭਗਤੀ ਦਾ ਸੁਨੇਹਾ

ਭਗਤ ਰਾਮਾਨੰਦ ਜੀ

Follow Us On

ਸਿੱਖਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤਾਂ ਭਗਤ ਸਹਿਬਾਨਾਂ ਨੂੰ ਬੜੇ ਪਿਆਰ ਨਾਲ ਵਿਸ਼ੇਸ ਸਥਾਨ ਦਿੱਤਾ। ਗੁਰੂ ਪਾਤਸ਼ਾਹ ਨੇ 15 ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਸ਼ਾਮਲ ਕੀਤਾ। ਜਿਨ੍ਹਾਂ ਵਿੱਚ ਭਗਤ ਰਵਿਦਾਸ, ਕਬੀਰ, ਫਰੀਦ, ਧੰਨਾ, ਸਦਨਾ , ਸੈਣ ਅਤੇ ਪੀਪਾ ਜੀ ਵਰਗੇ ਭਗਤਾਂ ਦੀ ਬਾਣੀ ਸ਼ਾਮਿਲ ਹੈ। ਉਹਨਾਂ ਵਿੱਚੋਂ ਇੱਕ ਨਾਮ ਹੈ ਭਗਤ ਰਾਮਾਨੰਦ ਜੀ।

ਭਗਤ ਰਾਮਾਨੰਦ ਜੀ ਭਗਤੀ ਲਹਿਰ ਦੇ ਮਸ਼ਹੂਰ ਕਵੀ ਸਨ। ਆਪ ਜੀ ਐਨੇ ਲੋਕਪ੍ਰਿਯ ਸਨ ਕਿ ਕਈ ਹੋਰ ਭਗਤ ਸਹਿਬਾਨ ਵੀ ਆਪ ਜੀ ਦੇ ਸ਼ਰਧਾਲੂ ਸਨ। ਭਗਤ ਰਾਮਾਨੰਦ ਜੀ ਦਾ ਜਨਮ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਕਈ ਵਿਦਿਵਾਨਾਂ ਦਾ ਮੰਨਣਾ ਹੈ ਕਿ ਆਪ ਜੀ ਦਾ ਜਨਮ ਸਾਲ 1366 ਈਸਵੀ ਵਿੱਚ ਹੋਇਆ। ਆਪ ਜੀ ਦੇ ਜੀਵਨ ਦਾ ਜ਼ਿਆਦਾ ਸਮਾਂ ਕਾਂਸ਼ੀ ਵਿਖੇ ਹੀ ਬੀਤਿਆ।

ਆਪ ਜੀ ਦੇ ਮਾਤਾ ਪਿਤਾ ਅਤੇ ਜਨਮ ਅਸਥਾਨ ਬਾਰੇ ਵਿਦਿਵਾਨਾਂ ਵਿੱਚ ਮਤਭੇਦ ਹਨ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1195 ਉੱਪਰ ਬਸੰਤ ਰਾਗੁ ਵਿੱਚ ਦਰਜ ਸਲੋਕ ਆਪ ਜੀ ਦੀ ਸੱਚੀ ਭਗਤੀ ਦਾ ਅਹਿਮ ਗਵਾਹ ਹੈ।

ਭਗਤ ਮਾਰਗ ਦਾ ਸੁਨੇਹਾ

ਜਿਸ ਵੇਲੇ ਬ੍ਰਾਹਮਣ ਲੋਕ ਆਪਣੇ ਆਪ ਨੂੰ ਉੱਚ ਕੁਲ ਦਾ ਸਮਝਕੇ ਦਲਿਤਾਂ ਉੱਪਰ ਤਸੱਦਦ ਕਰਿਆ ਕਰਦੇ ਸਨ ਤਾਂ ਉਸ ਸਮੇਂ ਭਗਤ ਰਾਮਾਨੰਦ ਜੀ ਨੇ ਕਥਿਤ ਨੀਵੀਂ ਜਾਤੀਆਂ ਦੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਆਪਣੇ ਨਾਲ ਭਗਤੀ ਪੂਜਾ ਵਿੱਚ ਸ਼ਾਮਿਲ ਹੋਣ ਦੀ ਆਗਿਆ ਦਿੱਤੀ। ਜਿਸ ਨੇ ਉਹਨਾਂ ਦੀ ਲੋਕਪ੍ਰਿਯਤਾ ਵਿੱਚ ਹੋਰ ਵਾਧਾ ਕੀਤਾ।

ਭਗਤ ਰਾਮਾਨੰਦ ਜੀ ਨੇ ਪ੍ਰਭੂ ਭਗਤੀ ਦੀ ਲਹਿਰ ਨੂੰ ਚਾਰੇ ਦਿਸ਼ਾਵਾਂ ਵਿੱਚ ਪ੍ਰਚੰਡ ਕੀਤਾ। ਮੰਨਿਆ ਜਾਂਦਾ ਹੈ ਕਿ ਆਪ ਜੀ ਦੇ ਹੀ ਪੈਰੋਕਾਰ ਕਬੀਰ ਅਤੇ ਰਵਿਦਾਸ ਜੀ ਸਨ। ਜੋ ਬਾਅਦ ਵਿੱਚ ਮਹਾਨ ਕਵੀ ਅਤੇ ਭਗਤ ਵਜੋਂ ਪ੍ਰਸਿੱਧ ਹੈ। ਭਗਤ ਕਬੀਰ ਅਤੇ ਧੰਨਾ ਜੀ ਦੀ ਬਾਣੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।

ਭਗਤ ਰਾਮਾਨੰਦ ਜੀ ਲਿਖਦੇ ਹਨ

ਸਤਿਗੁਰ ਮੈਂ ਬਲਿਹਾਰੀ ਤੋਰ॥

ਜਿਨਿ ਸਕਲ ਬਿਕਲ ਭ੍ਰਮ ਕਾਟੈ ਮੋਰ॥

ਰਾਮਾਨੰਦ ਸੁਆਮੀ ਰਮਤ ਬ੍ਰਹਮ॥

ਗੁਰ ਕਾ ਸ਼ਬਦ ਕਾਟੈ ਕੋਟਿ ਕਰਮ॥

ਆਪ ਜੀ ਸਾਰੀ ਜਿੰਦਗੀ ਪ੍ਰਭੂ ਭਗਤੀ ਵਿੱਚ ਲੀਨ ਰਹੇ ਅਤੇ ਜਨ ਸਧਾਰਨ ਲੋਕਾਂ ਨੂੰ ਜਾਤਪਾਤ, ਊਚ-ਨੀਚ ਤੇ ਸੌੜੇ ਖ਼ਿਆਲਾ ਤੋਂ ਉੱਚਾ ਉੱਠਣ ਅਤੇ ਭਾਈਚਾਰਕ ਸਾਂਝ ਦਾ ਉਪਦੇਸ਼ ਦਿੰਦੇ ਰਹੇ।

ਇਤਿਹਾਸਿਕ ਸਰੋਤਾਂ ਅਨੁਸਾਰ ਭਗਤ ਰਾਮਾਨੰਦ ਜੀ 1467 ਵਿੱਚ ਹਮੇਸ਼ਾ ਲਈ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ।

Exit mobile version