ਗੁਰੂ ਦੀ ਪ੍ਰਾਪਤੀ ਲਈ ਛੱਡ ਦਿੱਤਾ ਸੀ ਰਾਜਭਾਗ, ਜਾਣੋ ਭਗਤ ਪੀਪਾ ਜੀ ਦੇ ਜੀਵਨ ਬਾਰੇ
ਸਿੱਖ ਧਰਮ ਵਿੱਚ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਬੜੇ ਅਦਬ ਅਤੇ ਸਤਿਕਾਰ ਨਾਲ ਪੜਿਆ ਜਾਂਦਾ ਹੈ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤਾਂ ਗੁਰੂ ਸਾਹਿਬਾਨਾਂ ਤੋਂ ਇਲਾਵਾ ਭਗਤਾਂ, ਭੱਟਾਂ ਅਤੇ ਗੁਰੂਘਰ ਦੇ ਸਿੱਖਾਂ ਨੂੰ ਵੀ ਵਿਸ਼ੇਸ ਥਾਂ ਦਿੱਤੀ ਗਈ। ਆਓ ਅੱਜ ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਜਾਣਦੇ ਹਾਂ ਭਗਤ ਪੀਪਾ ਜੀ ਦੇ ਜੀਵਨ ਬਾਰੇ
ਗੁਰੂ ਦੀ ਪ੍ਰਾਪਤੀ ਲਈ ਛੱਡ ਦਿੱਤਾ ਸੀ ਰਾਜਭਾਗ
ਭਗਤ ਪੀਪਾ ਜੀ ਭਗਤੀ ਲਹਿਰ ਦੇ ਪ੍ਰਮੁੱਖ ਸੰਤਾਂ ਵਿੱਚੋਂ ਹੋਏ ਹਨ। ਭਗਤ ਪੀਪਾ ਜੀ ਰਾਜਕੁਮਾਰ ਸਨ ਉਹਨਾਂ ਦਾ ਜਨਮ ਰਾਜਸਥਾਨ ਵਿੱਚ ਸਾਲ 1408 ਈਸਵੀ ਨੂੰ ਹੋਇਆ ਮੰਨਿਆ ਜਾਂਦਾ ਹੈ। ਪ੍ਰਚੱਲਤ ਕਥਾਵਾਂ ਅਨੁਸਾਰ ਭਗਤ ਪੀਪਾ ਜੀ ਸ਼ੁਰੂਆਤ ਵਿੱਚ ਦੁਰਗਾ ਦੇ ਪੁਜਾਰੀ ਸਨ। ਉਹ ਸ਼ਾਨੋ ਸੌਕਤ ਦੀ ਜਿੰਦਗੀ ਬਤੀਤ ਕਰਦੇ ਸਨ ਪਰ ਉਹਨਾਂ ਦਾ ਧਿਆਨ ਅਧਿਆਤਮਕ ਵੱਲ ਸੀ। ਉਹ ਅਕਸਰ ਸਾਧੂ ਸੰਤਾਂ ਦੀ ਸੇਵਾ ਕਰਿਆ ਕਰਦੇ ਸਨ।
ਇੱਕ ਵਾਰ ਇੱਕ ਸਾਧੂਆਂ ਦਾ ਜੱਥਾ ਉਹਨਾਂ ਦੀ ਰਿਆਸਤ ਵਿੱਚ ਆਇਆ ਅਤੇ ਉਹ ਸਾਧੂ ਕੋਈ ਸ਼ਬਦ ਦਾ ਗਾਇਨ ਕਰ ਰਹੇ ਸਨ। ਸਾਧੂਆਂ ਦੇ ਚਿਹਰਿਆਂ ਦਾ ਨੂਰ ਦੇਖ ਕੇ ਪੀਪਾ ਜੀ ਹੈਰਾਨ ਰਹਿ ਗਏ ਉਹਨਾਂ ਨੇ ਸਾਧੂਆਂ ਤੋਂ ਪੁੱਛਿਆ ਕਿ ਸੰਤੋਂ ਮੈਂ ਸਾਰੀਆਂ ਸੁੱਖ ਸੁਵਿਧਾਵਾਂ ਹੋਣ ਦੇ ਬਾਵਜੂਦ ਅਸ਼ਾਂਤ ਅਤੇ ਦੁਖੀ ਹਾਂ। ਪਰ ਤੁਸੀਂ ਕੁੱਝ ਨਾ ਹੋਣ ਦੇ ਬਾਵਜ਼ੂਦ ਵੀ ਖੁਸ਼ ਹੋ ਅਤੇ ਤੁਹਾਡੇ ਚਿਹਰਿਆਂ ਤੇ ਨੂਰ ਹੈ ਅਤੇ ਜੋ ਤੁਸੀਂ ਸ਼ਬਦ ਗਾ ਰਹੇ ਹਨ ਉਹ ਕੀ ਹੈ। ਇਸ ਨੂੰ ਸੁਣ ਬਹੁਤ ਅਨੰਦ ਆ ਰਿਹਾ ਹੈ। ਤਾਂ ਸਾਧੂਆਂ ਨੇ ਉਹਨਾਂ ਨੂੰ ਸੰਤ ਰਾਮਾਨੰਦ ਜੀ ਦੀ ਦੱਸ ਪਾਈ


