ਗੁਰੂ ਪਾਤਸ਼ਾਹ ਦੀ ਮਹਿਮਾ ਵਿੱਚ ਸਵਈਏ ਲਿਖਣ ਵਾਲੇ ਭਾਟ ਕੀਰਤਿ ਜੀ... | bhagat bhatt kirat ji guru ramdas ji arjun dev ji sikhism know full in punjabi Punjabi news - TV9 Punjabi

ਗੁਰੂ ਪਾਤਸ਼ਾਹ ਦੀ ਮਹਿਮਾ ਵਿੱਚ ਸਵਈਏ ਲਿਖਣ ਵਾਲੇ ਭਾਟ ਕੀਰਤਿ ਜੀ…

Published: 

27 Jun 2024 06:15 AM

ਸਿੱਖਾਂ ਦੇ ਸਭ ਤੋਂ ਉੱਚੇ ਅਤੇ ਪਾਵਨ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪ ਜੀ ਦੇ ਲਿਖੇ ਸਵੱਈਆ ਨਾਲ ਹੀ ਕੀਤਾ ਜਾਂਦਾ ਹੈ । ਆਪ ਜੀ ਨੂੰ ਗੁਰੂ ਪਾਤਸ਼ਾਹ ਦਾ ਕਿੰਨਾ ਅਸੀਰਵਾਦ ਸੀ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਗੁਰੂ ਪਾਤਸ਼ਾਹ ਦੀ ਮਹਿਮਾ ਵਿੱਚ ਸਵਈਏ ਲਿਖਣ ਵਾਲੇ ਭਾਟ ਕੀਰਤਿ ਜੀ...

ਗੁਰੂ ਪਾਤਸ਼ਾਹ ਦੀ ਮਹਿਮਾ ਵਿੱਚ ਸਵਈਏ ਲਿਖਣ ਵਾਲੇ ਭਾਟ ਕੀਰਤਿ ਜੀ... (pic credit: in.pinterest.com)

Follow Us On

ਹਮ ਅਵਗੁਣਿ ਭਰੇ ਏਕੁ ਗੁਣ ਨਾਹੀ ਅੰਮ੍ਰਿਤ ਛਾਡਿ ਬਿਖੈ ਬਿਖੁ ਖਾਈ॥
ਮਾਯਾ ਮੁਹ ਭਰਮ ਪੈ ਭੁਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ॥
ਇਕ ਉਤਮ ਪੰਥ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥
ਇਕ ਅਰਦਾਸ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ॥

ਇਹ ਸ਼ਬਦ ਸ਼ਾਇਦ ਹੀ ਕੋਈ ਸਿੱਖ ਹੋਵੇ ਜਿਸ ਨੇ ਕਦੇ ਵੀ ਇਸ ਸ਼ਬਦ ਨੂੰ ਸੁਣਿਆ ਜਾਂ ਗਾਇਆ ਨਾ ਹੋਵੇ। ਜਦੋਂਕਿ ਇਸ ਸ਼ਬਦ ਦਾ ਰਸ ਭਿੰਨਾ ਗਾਇਨ ਹੁੰਦਾ ਹੈ ਤਾਂ ਹਰ ਇੱਕ ਹਿਰਦਾ ਸਕੂਨ ਪ੍ਰਾਪਤ ਕਰ ਜਾਂਦਾ ਹੈ। ਇਸ ਸ਼ਬਦ ਦੇ ਰਚੇਤਾ ਮਹਾਨ ਕਵੀ ਭਾਟਿ ਕੀਰਤਿ ਜੀ ਸਨ। ਉਹ ਸਿਰਫ਼ ਕਵੀ ਹੀ ਨਹੀਂ ਸਨ ਸਗੋਂ ਇੱਕ ਮਹਾਨ ਯੋਧੇ ਵੀ ਸਨ।

ਭਾਟ ਕੀਰਤਿ ਜੀ ਬਾਰੇ

ਆਪ ਜੀ ਨੂੰ ਚੌਥੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ, ਪੰਜਵੇਂ ਸਤਿਗੁਰੂ ਗੁਰੂ ਅਰਜੁਨ ਦੇਵ ਸਾਹਿਬ ਅਤੇ ਛੇਵੇਂ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਪ ਜੀ ਚੌਥੇ ਅਤੇ ਪੰਜਵੇਂ ਪਾਤਸ਼ਾਹ ਦੇ ਦਰਬਾਰੀ ਕਵੀ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1395 ਤੋਂ 1405 ਤੱਕ ਆਪਜੀ ਦੇ ਦੇ 8 ਸਵਈਏ ਦਰਜ ਹਨ। ਜਿਨ੍ਹਾਂ ਵਿੱਚੋਂ 4 ਗੁਰੂ ਅਮਰਦਾਸ ਜੀ ਦੀ ਸਿਫ਼ਤ ਵਿੱਚ ਹਨ ਜਦੋਂਕਿ 4 ਸਵੱਈਏ ਸ਼੍ਰੀ ਗੁਰੂ ਰਾਮਦਾਸ ਸਾਹਿਬ ਦੀ ਸਿਫ਼ਤ ਵਿੱਚ ਲਿਖੇ ਗਏ ਹਨ।

ਸਿੱਖਾਂ ਦੇ ਸਭ ਤੋਂ ਉੱਚੇ ਅਤੇ ਪਾਵਨ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪ ਜੀ ਦੇ ਲਿਖੇ ਸਵੱਈਆ ਨਾਲ ਹੀ ਕੀਤਾ ਜਾਂਦਾ ਹੈ । ਆਪ ਜੀ ਨੂੰ ਗੁਰੂ ਪਾਤਸ਼ਾਹ ਦਾ ਕਿੰਨਾ ਅਸੀਰਵਾਦ ਸੀ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਸਿੱਖ ਪੰਥ ਦੀ ਪਹਿਲੀ ਸ਼ਹਾਦਤ ਦਾ ਇਤਿਹਾਸ, ਸ਼ਾਂਤੀ ਦੇ ਪੁੰਜ ਤੋਂ ਸ਼ਹੀਦਾਂ ਦੇ ਸਿਰਤਾਜ ਬਣਨ ਦਾ ਸਫ਼ਰ

ਯੋਧੇ ਦੇ ਰੂਪ ਵਿੱਚ

ਭਾਟ ਕੀਰਤਿ ਜੀ ਨਾ ਸਿਰਫ਼ ਮਹਾਨ ਕਵੀ ਸਨ ਸਗੋਂ ਮਹਾਨ ਯੋਧੇ ਵੀ ਸਨ। ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮਾਂ ਤੇ ਆਪ ਜੀ ਅੰਮ੍ਰਿਤਸਰ ਦੀ ਲੜਾਈ ਵਿੱਚ ਉੱਤਰੇ। ਇਸ ਜੰਗ ਵਿੱਚ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਦਾਦਾ ਬੱਲੂ ਜੀ ਵੀ ਨਾਲ ਮੌਜੂਦ ਸਨ। ਜੰਗ ਵਿੱਚ ਭਾਟ ਕੀਰਤਿ ਜੀ ਨੇ ਆਪਣੇ ਜ਼ੌਹਰ ਦਿਖਾਏ ਅਤੇ ਇੱਕ ਸੂਰਬੀਰ ਵਾਂਗ ਜੰਗ ਦੇ ਮੈਦਾਨ ਵਿੱਚ ਹੀ ਸ਼ਹੀਦੀ ਪ੍ਰਾਪਤ ਕਰ ਗਏ।

Related Stories
Exit mobile version