Baba Gurditta ji History: ਕੀਰਤਪੁਰ ਸਾਹਿਬ ਵਸਾਉਣ ਵਾਲੇ, ਜਾਣੋਂ ਕੌਣ ਸਨ ਬਾਬਾ ਗੁਰਦਿੱਤਾ
ਬਾਬਾ ਗੁਰਦਿੱਤਾ ਸਿਰਫ਼ ਅਧਿਆਤਮ ਰੂਹ ਹੀ ਨਹੀਂ ਸਨ। ਉਹਨਾਂ ਨੇ ਕਰਤਾਰਪੁਰ ਦੀ ਜੰਗ ਵਿੱਚ ਆਪਣੀ ਸੂਰਬੀਰਤਾ ਦਾ ਪ੍ਰਦਰਸ਼ਨ ਕੀਤਾ। ਇਹ ਜੰਗ ਮੁਗਲ ਸੈਨਾ ਜਿਸ ਨੂੰ ਪੈਂਦਾ ਖਾਨ ਦਾ ਸਮਰਥਨ ਹਾਸਿਲ ਸੀ, ਦੇ ਖਿਲਾਫ਼ ਲੜੀ ਗਈ ਸੀ। ਕਰਤਾਰਪੁਰ ਦੀ ਜੰਗ ਵਿੱਚ ਗੁਰੂ ਸਾਹਿਬ ਦੀ ਜਿੱਤ ਹੋਈ ਸੀ।
ਫ਼ਰੀਦਕੋਟ, ਸੂਫ਼ੀ ਸੰਤ ਭਗਤ ਬਾਬਾ ਫ਼ਰੀਦ ਜੀ ਦੀ ਚਰਨ-ਛੋਹ ਪ੍ਰਾਪਤ ਧਰਤੀ, ਜ਼ਿਆਦਾਤਰ ਲੋਕ ਫ਼ਰੀਦਕੋਟ ਨੂੰ ਬਾਬਾ ਫ਼ਰੀਦ ਜੀ ਦੇ ਨਾਮ ਨਾਲ ਹੀ ਜਾਣਦੇ ਹਨ। ਪਰ ਇੱਕ ਹੋਰ ਸਖ਼ਸੀਅਤ ਵੀ ਅਜਿਹੀ ਹੈ ਜਿਸ ਦਾ ਸਬੰਧੀ ਫ਼ਰੀਦਕੋਟ ਦੀ ਧਰਤੀ ਨਾਲ ਹੈ। ਜੀ ਹਾਂ, ਬਾਬਾ ਗੁਰਦਿੱਤਾ ਜੀ। ਜ਼ਿਆਦਾਤਰ ਲੋਕ ਬਾਬਾ ਗੁਰਦਿੱਤਾ ਜੀ ਨੂੰ ਕੀਰਤਪੁਰ ਸਾਹਿਬ ਵਿਖੇ ਰਹਿਣ ਕਾਰਨ ਹੀ ਜਾਣਦੇ ਹਨ। ਪਰ ਫ਼ਰੀਦਕੋਟ ਦਾ ਪਿੰਡ ਡਰੋਲੀ ਭਾਈ ਉਹਨਾਂ ਦੀ ਜਨਮ ਭੂਮੀ ਹੈ। ਬਾਬਾ ਗੁਰਦਿੱਤਾ ਜੀ ਦਾ ਜਨਮ 15 ਨਵੰਬਰ 1613 ਈਸਵੀ ਨੂੰ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਜੀ ਦੇ ਘਰ ਮਾਤਾ ਦਮੋਦਰੀ ਦੀ ਕੁੱਖੋਂ ਹੋਇਆ। ਆਪ ਜੀ ਗੁਰੂ ਸਾਹਿਬ ਦੇ ਸਭ ਤੋਂ ਵੱਡੇ ਸਪੁੱਤਰ ਸਨ।
ਬਾਬਾ ਗੁਰਦਿੱਤਾ ਜੀ ਜਿੱਥੇ ਗੁਰਮਤਿ ਗਿਆਨ ਵਿੱਚ ਮਾਹਿਰ ਸਨ ਉੱਥੇ ਹੀ ਸ਼ਸਤ੍ਰ-ਵਿਦਿਆ ਵੀ ਆਪ ਜੀ ਨੇ ਛੇਵੇਂ ਸਤਿਗੁਰੂ ਸ਼੍ਰੀ ਹਰਿਗੋਬਿੰਦ ਜੀ ਕੋਲੋਂ ਪ੍ਰਾਪਤ ਕੀਤੀ। ਬਾਬਾ ਗੁਰਦਿੱਤਾ ਜੀ ਦਾ ਵਿਆਹ 17 ਅਪ੍ਰੈਲ 1621 ਈਸਵੀ ਨੂੰ ਬਟਾਲੇ ਦੇ ਭਾਈ ਰਾਮੇ ਖਤ੍ਰੀ ਦੀ ਸੁਪੁੱਤਰੀ ਬੀਬੀ ਅਨੰਤੀ ਨਾਲ ਹੋਇਆ। ਆਪ ਜੀ ਦੇ ਘਰ 2 ਸਪੁੱਤਰਾਂ ਦਾ ਜਨਮ ਹੋਇਆ ਵੱਡੇ ਪੁੱਤਰ ਧੀਰ ਮੱਲ ਅਤੇ ਛੋਟੇ ਹਰਿ-ਰਾਇ ਜੀ। ਜੀ ਹਾਂ ਉਹੀ ਹਰ-ਰਾਇ ਜੀ ਜੋ ਬਾਅਦ ਵਿੱਚ ਗੁਰੂ ਨਾਨਕ ਦੀ ਗੁਰਗੱਦੀ ਦੇ ਸੱਤਵੇਂ ਵਾਰਿਸ ਅਤੇ ਮੀਰੀ ਅਤੇ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਜੀ ਦੇ ਉੱਤਰਾਧਿਕਾਰੀ ਵੀ ਬਣੇ।
ਕੀਰਤਪੁਰ ਸਾਹਿਬ ਵਸਾਇਆ
ਬਾਬਾ ਗੁਰਦਿੱਤਾ ਜੀ ਸਾਲ 1626-27 ਈਸਵੀ ਤੱਕ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਨਗਰ ਵਿੱਚ ਰਹੇ। ਇਸ ਤੋਂ ਬਾਅਦ ਸ਼੍ਰੀ ਹਰਿਗੋਬਿੰਦ ਸਾਹਿਬ ਨੇ ਆਪ ਜੀ ਨੂੰ ਪਹਾੜੀ ਖੇਤਰ ਵਿੱਚ ਨਿਵਾਸ ਸਥਾਨ ਬਣਾਉਣ ਦੀ ਆਗਿਆ ਦਿੱਤੀ। ਜਿਸ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਨੂੰ ਵਸਾਇਆ। ਇਸੇ ਕੀਰਤਪੁਰ ਸਾਹਿਬ ਵਿਖੇ ਹਰਿਗੋਬਿੰਦ ਸਾਹਿਬ ਦਾ ਅੰਗੀਠਾ ਸਾਹਿਬ ਮੌਜੂਦ ਹੈ।
ਬਾਬਾ ਗੁਰਦਿੱਤਾ ਸਿਰਫ਼ ਅਧਿਆਤਮ ਰੂਹ ਹੀ ਨਹੀਂ ਸਨ। ਉਹਨਾਂ ਨੇ ਕਰਤਾਰਪੁਰ ਦੀ ਜੰਗ ਵਿੱਚ ਆਪਣੀ ਸੂਰਬੀਰਤਾ ਦਾ ਪ੍ਰਦਰਸ਼ਨ ਕੀਤਾ। ਇਹ ਜੰਗ ਮੁਗਲ ਸੈਨਾ ਜਿਸ ਨੂੰ ਪੈਂਦਾ ਖਾਨ ਦਾ ਸਮਰਥਨ ਹਾਸਿਲ ਸੀ, ਦੇ ਖਿਲਾਫ਼ ਲੜੀ ਗਈ ਸੀ। ਕਰਤਾਰਪੁਰ ਦੀ ਜੰਗ ਵਿੱਚ ਗੁਰੂ ਸਾਹਿਬ ਦੀ ਜਿੱਤ ਹੋਈ ਸੀ।
ਪਾਤਸ਼ਾਹ ਦੇ ਹੁਕਮ ਤੇ ਅਪਨਾਇਆ ਉਦਾਸੀ ਮਤ
ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੀ ਮੰਗ ਤੇ ਉਦਾਸੀ ਮਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ਼੍ਰੀ ਹਰਿਗੋਬਿੰਦ ਜੀ ਨੇ ਆਪ ਜੀ ਨੂੰ ਸ਼੍ਰੀ ਚੰਦ ਜੀ ਨੂੰ ਸੌਂਪ ਦਿੱਤਾ। ਜਿਸ ਤੋਂ ਬਾਅਦ ਆਪ ਜੀ ਨੇ 4 ਧੂਣਿਆਂ ਦੀ ਸਥਾਪਨਾ ਕੀਤੀ ਅਤੇ ਉਹਨਾਂ ਉੱਪਰ ਆਪਣੇ 4 ਚੇਲ੍ਹਿਆਂ ਬਾਲੂ ਹਸਨਾ, ਫੂਲਸ਼ਾਹ, ਗੋਇੰਦਾ ਅਤੇ ਅਲਮਸਤ ਨੂੰ ਨਿਯੁਕਤ ਕੀਤੀ। 15 ਮਾਰਚ 1638 ਈਸਵੀ ਨੂੰ ਆਪ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ।
ਇਹ ਵੀ ਪੜ੍ਹੋ