‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੁਣ ਹੋਰ ਤੇਜ਼, 200 ਮਨੋਵਿਗਆਨੀਆਂ ਦੀ ਹੋਵੇਗੀ ਭਰਤੀ, ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ

amanpreet-kaur
Updated On: 

09 Jun 2025 14:47 PM

Yudh Nashe Virudh: ਵਿੱਤ ਮੰਤਰੀ ਹਰਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ 'ਚ ਜਾਣਕਾਰੀ ਦਿੱਤੀ ਕਿ 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਦੀ ਨਿਗਰਾਨੀ ਲਈ ਗਠਿਤ ਹਾਈ ਪਾਵਰ ਕ ਮੇਟੀ ਦੀ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਸਪਤਾਲ 'ਚ ਆਉਣ ਵਾਲੇ ਨਸ਼ੇ ਦੇ ਆਦੀ ਲੋਕਾਂ ਨੂੰ ਮਰੀਜ਼ ਦੀ ਤਰ੍ਹਾਂ ਹੀ ਮੰਨਿਆ ਜਾਵੇਗਾ।

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੁਣ ਹੋਰ ਤੇਜ਼, 200 ਮਨੋਵਿਗਆਨੀਆਂ ਦੀ ਹੋਵੇਗੀ ਭਰਤੀ, ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

Follow Us On

ਪੰਜਾਬ ਸਰਕਾਰ ਦੁਆਰਾ ਨਸ਼ਿਆ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ੇ ਵਿਰੁੱਧ’ ਦੇ ਤਹਿਤ ਹੁਣ ਨਸ਼ਾ ਛੱਡਣ ਵਾਲਿਆਂ ਦੇ ਇਲਾਜ਼ ਲਈ ਸਰਕਾਰ 200 ਮਨੋਵਿਗਿਆਨੀਆਂ ਦੀ ਭਰਤੀ ਕਰੇਗੀ। ਸਭ ਤੋਂ ਪਹਿਲਾ ਸਰਕਾਰ ਤੁਰੰਤ ਜ਼ਰੂਰਤ ਨੂੰ ਦੇਖਦੇ ਗੋਏ ਮਨੋਵਿਗਿਆਨੀਆਂ ਦੀ ਅਸਥਾਈ ਭਰਤੀ ਕਰੇਗੇ, ਬਾਅਦ ‘ਚ ਛੇ ਮਹੀਨੀਆਂ ਦੇ ਅੰਦਰ ਇਹ ਭਰਤੀ ਸਥਾਈ ਕਰ ਦਿੱਤੀ ਜਾਵੇਗੀ।

ਵਿੱਤ ਮੰਤਰੀ ਹਰਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ‘ਚ ਜਾਣਕਾਰੀ ਦਿੱਤੀ ਕਿ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਦੀ ਨਿਗਰਾਨੀ ਲਈ ਗਠਿਤ ਹਾਈ ਪਾਵਰ ਕਮੇਟੀ ਦੀ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਸਪਤਾਲ ‘ਚ ਆਉਣ ਵਾਲੇ ਨਸ਼ੇ ਦੇ ਆਦੀ ਲੋਕਾਂ ਨੂੰ ਮਰੀਜ਼ ਦੀ ਤਰ੍ਹਾਂ ਹੀ ਮੰਨਿਆ ਜਾਵੇਗਾ।

ਚੀਮਾ ਨੇ ਮੁੁਹਿੰਮ ਦਾ ਹੁਣ ਤੱਕ ਦਾ ਅਪਡੇਟ ਦਿੱਤਾ

ਢੇਡ ਘੰਟੇ ਦੇ ਕਰੀਬ ਚੱਲੀ ਇਸ ਮੀਟਿੰਗ ਤੋਂ ਬਾਅਦ ਮੰਤਰੀ ਚੀਮਾ ਨੇ ਇਸ ਮੁਹਿੰਮ ਤਹਿਤ ਹੋਈਆਂ ਕਾਰਵਾਈਆਂ ਤੇ ਵਿਕਾਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਤੱਕ 9,580 ਐਨਡੀਪੀਸੀ ਐਕਟ (Narcotic Drugs and Psychotropic Substances Act) ਤਹਿਤ ਮਾਮਲੇ ਦਰਜ਼ ਕੀਤੇ ਗਏ ਗਨ। 118 ਤਸਕਰਾਂ ਦੀਆਂ ਪ੍ਰਾਪਟੀਆਂ ‘ਤੇ ਕਾਰਵਾਈ ਕੀਤੀ ਗਈ। 102 ਤਸਕਰ ਕਮ ਗੈਂਗਸਟਰ ਕਾਬੂ ਕੀਤੇ ਗਏ ਤੇ 622 ਕਿਲੋਗ੍ਰਾਮ ਹਿਰੋਈਨ ਬਰਾਮਦ ਕੀਤੀ ਗਈ। 11 ਕਰੋੜ ਦੀ ਡਰੱਗ ਮਨੀ ਫੜੀ ਗਈ ਤੇ ਇਸ ਮੁਹਿੰਮ ਦੇ ਚੱਲਦੇ 1500 ਨਸ਼ਾ ਛੱਡਣ ਵਾਲੇ ਮਰੀਜ਼ ਭਰਤੀ ਕੀਤੇ ਗਏ।

ਇਸ ਦੇ ਨਾਲ ਹੀ ਸਰਕਾਰੀ ਹਸਪਤਾਲਾਂ ਦੇ ਡਰੱਗ ਅਡਿਕਸ਼ਨ ਸੈਂਟਰ ‘ਚ 1 ਹਜ਼ਾਰ ਬੈੱਡ ਅਪਗ੍ਰੇਡ ਕੀਤੇ ਜਾ ਰਹੇ ਹਨ ਤੇ ਨਾਲ ਹੀ 1 ਹਜ਼ਾਰ ਬੈੱਡ ਪ੍ਰਾਈਵੇਟ ਹਸਪਤਾਲਾਂ ‘ਚ ਅਪਗ੍ਰੇਡ ਕੀਤੇ ਜਾ ਰਹੇ ਹਨ, ਜਿਸ ਦਾ ਖਰਚਾ ਸਰਕਾਰ ਦੇਵੇਗੀ।

ਮਜ਼ੀਠਾ ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਪੁਲਿਸ ਚਲਾਨ ਕਰੇਗੀ ਪੇਸ਼

ਇਸ ਮੌਕੇ ਤੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮਜੀਠਾ ‘ਚ ਜ਼ਹਿਰੀਲੀ ਸ਼ਰਾਬ ਨਾਲ 25 ਦੇ ਕਰੀਬ ਮੌਤਾਂ ਹੋ ਗਈਆਂ ਸਨ। ਇਸ ਮਾਮਲੇ ‘ਚ ਪੁਲਿਸ ਜਲਦੀ ਹੀ ਚਲਾਨ ਪੇਸ਼ ਕਰੇਗੀ। ਕੁੱਝ ਰਿਪੋਰਟਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਮਾਹਿਰਾਂ ਦੀ ਟੀਮ ਚਲਾਨ ਤਿਆਰ ਕਰ ਰਹੀ ਹੈ।

ਅਦਾਲਤ ‘ਚ ਕੇਸ ਇਸ ਤਰ੍ਹਾਂ ਨਾਲ ਪੇਸ਼ ਕੀਤਾ ਜਾਵੇਗਾ ਕਿ ਮੁਲਜ਼ਮਾਂ ‘ਤੇ ਸਖ਼ਤ ਕਾਰਵਾਈ ਹੋਵੇ। ਉੱਥੇ ਹੀ ਬਠਿੰਡਾ ‘ਚ ਫੜੀ ਗਈ 8 ਹਜ਼ਾਰ ਲੀਟਰ ਏਥਨੌਲ ਮਾਮਲੇ ‘ਚ ਵੀ ਸਾਡੇ ਕੋਲ ਪੁਖ਼ਤਾ ਸਬੂਤ ਹਨ।