ਅੰਮ੍ਰਿਤਸਰ ‘ਚ ਵੱਡੀ ਅੱਤਵਾਦੀ ਕੋਸ਼ਿਸ਼ ਨਾਕਾਮ, ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਗ੍ਰਿਫ਼ਤਾਰ; IED, ਹੈਂਡ ਗ੍ਰਨੇਡ ਸਣੇ ਵੱਡੀ ਮਾਤਰਾ ‘ਚ ਵਿਸਫੋਟਕ ਬਰਾਮਦ
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਨੇ ਇੱਕ ਆਪ੍ਰੇਸ਼ਨ ਕੀਤਾ ਹੈ। ਖੁਫੀਆ ਏਜੰਸੀਆਂ ਦੇ ਇਨਪੁਟ ਤੋਂ ਬਾਅਦ ਪੁਲਸ ਨੇ ਛਾਪੇਮਾਰੀ ਦੌਰਾਨ ਜੰਮੂ-ਕਸ਼ਮੀਰ ਤੋਂ 2 ਅੱਤਵਾਦੀਆਂ ਨੂੰ ਫੜਿਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਫ਼ ਹੋ ਗਈ ਕਿ ਸੂਬੇ ਨੂੰ ਡੋਬਣ ਤੋਂ ਬਾਅਦ ਪਾਕਿਸਤਾਨ ਹੁਣ ਲਸ਼ਕਰ ਨਾਲ ਮਿਲ ਕੇ ਪੰਜਾਬ ਵਿਚ ਦਹਿਸ਼ਤ ਫੈਲਾਉਣਾ ਚਾਹੁੰਦਾ ਹੈ। ਅੱਤਵਾਦੀਆਂ ਕੋਲੋਂ 2 ਆਈਈਡੀ, 2 ਹੈਂਡ ਗ੍ਰਨੇਡ, ਟਾਈਮ ਸਵਿੱਚ ਅਤੇ 8 ਡੈਟੋਨੇਟਰ ਬਰਾਮਦ ਕੀਤੇ ਗਏ ਹਨ।
In a major breakthrough, SSOC-Amritsar in a joint operation with Central agency busted a LeT module and arrested 2 persons who are residents of J&K
Seizure: 2 IEDs, 2 Hand Grenades, 1 pistol with 2 Magazines, 24 cartridges, 1 Timer Switch, 8 Detonators & 4 Batteries (1/2) pic.twitter.com/IkyVID8IvI — DGP Punjab Police (@DGPPunjabPolice) October 14, 2023
ਅੱਤਵਾਦੀ ਫਿਰਦੌਸ ਭੱਟ ਦੀ ਸ਼ਹਿ ‘ਤੇ ਚਲਾਇਆ ਆਪ੍ਰੇਸ਼ਨ
ਲਸ਼ਕਰ-ਏ-ਤੋਇਬਾ ਅੱਤਵਾਦੀ ਸੰਗਠਨ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਆਪ੍ਰੇਸ਼ਨ ਨੂੰ ਫਿਰਦੌਸ ਅਹਿਮਦ ਭੱਟ ਚਲਾ ਰਿਹਾ ਹੈ। ਉਸ ਦੇ ਇਸ਼ਾਰੇ ‘ਤੇ ਹੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਪੰਜਾਬ ਨੂੰ ਦਹਿਲਾਉਣ ਦੀ ਯੋਜਨਾ ਬਣਾਈ ਗਈ ਸੀ। ਜਿਸ ਲਈ ਦੋ ਟਾਈਮ ਬੰਬ, ਦੋ ਹੈਂਡ ਗਰਨੇਡ ਅਤੇ ਇੱਕ ਪਿਸਤੌਲ ਬਣਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਮਤਲਬ ਆਉਣ ਵਾਲੇ ਦਿਨਾਂ ‘ਚ ਪੰਜਾਬ ‘ਚ 4 ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਪਲਾਨਿੰਗ ਚੱਲ ਰਹੀ ਸੀ।ਭਾਰੀ ਮਾਤਰਾ ‘ਚ ਹਥਿਆਰ ਬਰਾਮਦ
SSOC ਅੰਮ੍ਰਿਤਸਰ ਨੇ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਨ੍ਹਾਂ ਮੁਲਜ਼ਮਾਂ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਆਈਈਡੀ, 2 ਹੈਂਡ ਗ੍ਰਨੇਡ, 1 ਪਿਸਤੌਲ 2 ਮੈਗਜ਼ੀਨ, 24 ਕਾਰਤੂਸ, 1 ਟਾਈਮਰ ਸਵਿੱਚ, 8 ਡੈਟੋਨੇਟਰ ਅਤੇ 4 ਬੈਟਰੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਡੀਜੀਪੀ ਜਲਦੀ ਹੀ ਹੋਰ ਜਾਣਕਾਰੀ ਸਾਂਝੀ ਕਰਨਗੇ।
Follow Us
