ਸ਼ੰਭੂ-ਖਨੌਰੀ ਬਾਰਡਰ ਖੁੱਲ੍ਹਣ ‘ਤੇ ਵਪਾਰੀਆਂ ‘ਚ ਖੁਸ਼ੀ, ਕਈ ਸ਼ਹਿਰਾਂ ‘ਚ ਵੰਡੇ ਲੱਡੂ

rajinder-arora-ludhiana
Updated On: 

20 Mar 2025 19:30 PM

ਸ਼ੰਬੂ ਅਤੇ ਖਨੋਰੀ ਬਾਰਡਰ ਨੂੰ ਪੁਲਿਸ ਵੱਲੋਂ ਖੋਲੇ ਜਾਣ ਅਤੇ ਕਿਸਾਨਾਂ ਤੇ ਕਾਰਵਾਈ ਨੂੰ ਲੈ ਕੇ ਲੁਧਿਆਣਾ ਦੇ ਕਾਰੋਬਾਰੀਆਂ ਨੇ ਵੀ ਸਲਾਗਾ ਕੀਤੀ ਹੈ। ਉਹਨਾਂ ਕਿਹਾ ਕਿ ਬੇਸ਼ੱਕ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ ਕਰ ਰਹੇ ਸੀ, ਪਰ ਇਸ ਦੇ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਸ਼ੰਭੂ-ਖਨੌਰੀ ਬਾਰਡਰ ਖੁੱਲ੍ਹਣ ਤੇ ਵਪਾਰੀਆਂ ਚ ਖੁਸ਼ੀ, ਕਈ ਸ਼ਹਿਰਾਂ ਚ ਵੰਡੇ ਲੱਡੂ
Follow Us On

Shambhu-Khanauri Border Opens: ਬੀਤੀ 19 ਮਾਰਚ ਦੀ ਰਾਤ ਨੂੰ ਪੰਜਾਬ ਸਰਕਾਰ ਵੱਲੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਖੋਲ੍ਹਣ ‘ਤੇ ਰਾਜਪੁਰਾ ਦੇ ਇੱਕ ਵਪਾਰੀ ਕ੍ਰਿਸ਼ਨ ਕੁਮਾਰ ਕੁਕਰੇਜਾ ਨੇ ਲੱਡੂ ਵੰਡੇ ਹਨ। ਉਨ੍ਹਾਂ ਨੇ ਕਿਹਾ ਕਿ ਉਸ ਵੱਲੋਂ ਪਰਮਾਤਮਾ ਅੱਗੇ ਇੱਕ ਸੁੱਖਣਾ ਸੁੱਖੀ ਸੀ। ਉਨ੍ਹਾਂ ਕਿਹਾ ਸੀ ਕਿ ਇਹ ਉਨ੍ਹਾਂ ਦੀ ਇੱਛਾ ਸੀ ਕਿ ਸ਼ੰਭੂ ਸਰਹੱਦ ਖੁੱਲ੍ਹ ਜਾਵੇ ਤੇ ਵਪਾਰ ਉਸੇ ਤਰ੍ਹਾਂ ਦੁਬਾਰਾ ਸ਼ੁਰੂ ਹੋਵੇ ਜਿਵੇਂ ਪਹਿਲਾਂ ਹੁੰਦਾ ਸੀ। ਅੱਜ ਸਵੇਰੇ ਭਗਵਾਨ ਨੂੰ ਲੱਡੂ ਚੜ੍ਹਾਉਣ ਤੋਂ ਬਾਅਦ, ਉਨ੍ਹਾਂ ਨੇ ਲੋਕਾਂ ਨੂੰ ਲੱਡੂ ਵੰਡੇ।

ਉਨ੍ਹਾਂ ਨੇ ਕਿਹਾ ਕਿ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਕਿ ਇਹ ਸਰਹੱਦ ਖੁੱਲ੍ਹ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਸ਼ਾਨਦਾਰ ਹੈ। ਕਾਰੋਬਾਰੀਆਂ ਲਈ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਪੰਜਾਬ ਸਰਕਾਰ ਲਈ ਵੀ ਸ਼ਲਾਘਾਯੋਗ ਹੈ।

ਲੁਧਿਆਣਾ ਦੇ ਵਪਾਰੀਆਂ ਚ ਵੀ ਖੁਸ਼ੀ

ਸ਼ੰਬੂ ਅਤੇ ਖਨੋਰੀ ਬਾਰਡਰ ਨੂੰ ਪੁਲਿਸ ਵੱਲੋਂ ਖੋਲੇ ਜਾਣ ਅਤੇ ਕਿਸਾਨਾਂ ਤੇ ਕਾਰਵਾਈ ਨੂੰ ਲੈ ਕੇ ਲੁਧਿਆਣਾ ਦੇ ਕਾਰੋਬਾਰੀਆਂ ਨੇ ਵੀ ਸਲਾਗਾ ਕੀਤੀ ਹੈ। ਉਹਨਾਂ ਕਿਹਾ ਕਿ ਬੇਸ਼ੱਕ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ ਕਰ ਰਹੇ ਸੀ, ਪਰ ਇਸ ਦੇ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬਾਰਡਰ ਬੰਦ ਸੀ, ਇਸ ਕਾਰਨ ਉਨ੍ਹਾਂ ਨੂੰ ਆਲੇ-ਦੁਆਲੇ ਦੇ ਪਿੰਡਾਂ ਦੇ ਰਾਸਤੇ ਸਫਰ ਕਰਨਾ ਪੈ ਰਿਹਾ ਸੀ।

ਇਸ ਦੇ ਨਾਲ ਜਿੱਥੇ ਡੀਜ਼ਲ ਦੀ ਖਪਤ ਹੁੰਦੀ ਸੀ ਤਾਂ ਉੱਥੇ ਹੀ ਸਮੇਂ ਦੀ ਵੀ ਬਰਬਾਦੀ ਹੁੰਦੀ ਸੀ। ਉਹਨਾਂ ਕਿਹਾ ਕਿ ਹੁਣ, ਜੋ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਇਹ ਸ਼ਲਾਗਾ ਯੋਗ ਹੈ ਅਤੇ ਇਸ ਦੇ ਨਾਲ ਵਪਾਰੀਆਂ ਦੇ ਵਿੱਚ ਖੁਸ਼ੀ।