ਬਗਾਵਤ ਵਿਚਾਲੇ ਸੁਖਬੀਰ ਬਾਦਲ ਕਰ ਰਹੇ ਮੀਟਿੰਗ, ਹਰਜਿੰਦਰ ਧਾਮੀ ਵੀ ਮੌਜ਼ੂਦ | Sukhbir Badal meeting during the rebellion Harjinder Dhami is also present know full detail in punjabi Punjabi news - TV9 Punjabi

ਬਗਾਵਤ ਵਿਚਾਲੇ ਸੁਖਬੀਰ ਬਾਦਲ ਕਰ ਰਹੇ ਮੀਟਿੰਗ, ਹਰਜਿੰਦਰ ਧਾਮੀ ਵੀ ਮੌਜ਼ੂਦ

Updated On: 

02 Jul 2024 14:02 PM

ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਪਾਰਟੀ ਅੰਦਰ ਬਗਾਵਤ ਦੀਆਂ ਆਵਾਜ਼ਾਂ ਉੱਠੀਆਂ ਸਨ। ਕਿਉਂਕਿ ਅਕਾਲੀ ਆਗੂ ਅਤੇ ਪਾਰਟੀ ਮੁਖੀ ਦੀ ਪਤਨੀ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਕੋਈ ਵੀ ਚੋਣ ਨਹੀਂ ਜਿੱਤ ਸਕਿਆ। ਇਸ ਤੋਂ ਬਾਅਦ ਪਾਰਟੀ ਨੇ ਚੰਡੀਗੜ੍ਹ ਵਿੱਚ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ।

ਬਗਾਵਤ ਵਿਚਾਲੇ ਸੁਖਬੀਰ ਬਾਦਲ ਕਰ ਰਹੇ ਮੀਟਿੰਗ, ਹਰਜਿੰਦਰ ਧਾਮੀ ਵੀ ਮੌਜ਼ੂਦ

ਸੰਕੇਤਕ ਤਸਵੀਰ

Follow Us On

ਸ਼੍ਰੋਮਣੀ ਅਕਾਲੀ ਦਲ ਵਿੱਚ ਚੱਲ ਰਹੀ ਬਗਾਵਤ ਦਰਮਿਆਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰ ਰਹੇ ਹਨ। ਇਹ ਮੀਟਿੰਗ ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਚੱਲ ਰਹੀ ਹੈ। ਇਸ ‘ਚ ਪਾਰਟੀ ਦੀ ਮੌਜੂਦਾ ਸਥਿਤੀ ‘ਤੇ ਚਰਚਾ ਕੀਤੀ ਜਾ ਰਹੀ ਹੈ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਬਹਾਨੇ ਪਾਰਟੀ ਪ੍ਰਧਾਨ ਆਪਣੀ ਪਕੜ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਮਹਿਲਾ ਵਿੰਗ ਅਤੇ ਹੋਰ ਵਿੰਗਾਂ ਨਾਲ ਮੀਟਿੰਗਾਂ ਕਰ ਚੁੱਕੇ ਹਨ।

ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਪਾਰਟੀ ਅੰਦਰ ਬਗਾਵਤ ਦੀਆਂ ਆਵਾਜ਼ਾਂ ਉੱਠੀਆਂ ਸਨ। ਕਿਉਂਕਿ ਅਕਾਲੀ ਆਗੂ ਅਤੇ ਪਾਰਟੀ ਮੁਖੀ ਦੀ ਪਤਨੀ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਕੋਈ ਵੀ ਚੋਣ ਨਹੀਂ ਜਿੱਤ ਸਕਿਆ। ਇਸ ਤੋਂ ਬਾਅਦ ਪਾਰਟੀ ਨੇ ਚੰਡੀਗੜ੍ਹ ਵਿੱਚ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ। ਇਸ ਤੋਂ ਪਹਿਲਾਂ ਵੀ ਸੁਖਬੀਰ ਬਾਦਲ ਦੀ ਲੀਡਰਸ਼ਿਪ ‘ਤੇ ਸਵਾਲ ਚੁੱਕੇ ਗਏ ਸਨ।

ਲਗਾਤਾਰ ਸਾਹਮਣੇ ਆ ਰਹੀ ਸੀ ਬਗਾਵਤ

ਹਾਲਾਂਕਿ ਮੀਟਿੰਗ ਵਿੱਚ ਸਭ ਕੁਝ ਸੁਖਬੀਰ ਦੇ ਹੱਕ ਵਿੱਚ ਰਿਹਾ। ਪਰ ਜਲੰਧਰ ਚੋਣਾਂ ਲਈ ਅਕਾਲੀ ਦਲ ਦੇ ਉਮੀਦਵਾਰ ਨੂੰ ਲੈ ਕੇ ਵਿਰੋਧ ਹੋਇਆ। ਉਮੀਦਵਾਰ ਦੀ ਨਾਮਜ਼ਦਗੀ ਤੋਂ ਬਾਅਦ ਇਹ ਸੀਟ ਬਸਪਾ ਨੂੰ ਛੱਡ ਦਿੱਤੀ ਗਈ ਸੀ। ਇਸ ਤੋਂ ਬਾਅਦ ਪਾਰਟੀ ਅੰਦਰ ਚੱਲ ਰਹੀ ਜੰਗ ਸਾਹਮਣੇ ਆ ਗਈ।

ਇਹ ਵੀ ਪੜ੍ਹੋ: ਥਾਰ ਦੀ ਟੱਕਰ ਕਾਰਨ ਨਹਿਰ ਚ ਡਿੱਗੀ ਟਾਟਾ ਮੈਜਿਕ, ਡਰਾਈਵਰ ਦੀ ਭਾਲ ਜਾਰੀ

ਸ਼੍ਰੋਮਣੀ ਅਕਾਲੀ ਦਲ ਚ ਲਗਾਤਾਰ ਬਗਾਵਤ ਚੱਲ ਰਹੀ ਹੈ। ਅਕਾਲੀ ਦਲ ਦੇ ਕੁਝ ਆਗੂ ਜਿਨ੍ਹਾਂ ਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ ਸਮੇਤ ਕਈ ਹੋਰ ਆਗੂ ਹਨ ਜੋ ਪਾਰਟੀ-ਲਾਈਨ ਤੋਂ ਅਲੱਗ ਗੱਲ਼ ਕਰ ਰਹੇ ਹਨ। ਇਨ੍ਹਾਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਅਹੁਦਾ ਛੱਡਣ ਲਈ ਕਿਹਾ ਜਾ ਰਿਹਾ ਹੈ। ਬਾਗੀ ਆਗੂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਚ ਜਾ ਕੇ ਚਾਰ ਮੁੱਦਿਆਂ ‘ਤੇ ਮਾਫ਼ੀ ਮੰਗੀ ਸੀ। ਇਸ ਤੋਂ ਇਲਾਵਾ ਬਾਗੀ ਧੜੇ ਨੇ ਜਲੰਧਰ ਧੜੇ ਲਈ ਐਲਾਨੇ ਗਏ ਉਮੀਦਵਾਰ ਦੀ ਸਮਰਥਨ ਕਰਨ ਦੀ ਗੱਲ ਕਹੀ ਸੀ ਜਦਕਿ ਪਾਰਟੀ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਸੀ।

Exit mobile version