ਸ੍ਰੀ ਦਰਬਾਰ ਸਾਹਿਬ ਸਰੋਵਰ ‘ਚ ਕੁਰਲਾ ਕਰਨ ਵਾਲੇ ਨੂੰ ਪੰਜਾਬ ਪੁਲਿਸ ਲੈ ਕੇ ਆਈ ਅੰਮ੍ਰਿਤਸਰ, ਕੋਰਟ ‘ਚ ਕੀਤਾ ਜਾਵੇਗਾ ਪੇਸ਼
ਇਸ ਮਾਮਲੇ 'ਚ ਵੀਡੀਓ ਬਣਾਉਣ ਵਾਲਾ ਨੌਜਵਾਨ ਦੋ ਵਾਰ ਮੁਆਫ਼ੀ ਮੰਗ ਚੁੱਕਿਆ ਹੈ। ਉਸ ਨੇ ਇਹ ਤਰਕ ਦਿੱਤਾ ਹੈ ਕਿ ਉਸ ਨੂੰ ਮਰਿਯਾਦਾ ਦਾ ਪਤਾ ਨਹੀਂ ਸੀ। ਉਸ ਨੂੰ ਦੂਸਰੀ ਵਾਰ ਇਸ ਲਈ ਮੁਆਫ਼ੀ ਮੰਗਣੀ ਪਈ, ਕਿਉਂਕਿ ਪਹਿਲੀ ਵੀਡੀਓ ਚ ਉਹ ਜੇਬਾਂ ਚ ਹੱਥ ਪਾ ਕੇ ਖੜ੍ਹਾ ਸੀ। ਇਸ ਕਾਰਨ ਸਿੱਖ ਸ਼ਰਧਾਲੂਆਂ ਨੂੰ ਉਸ ਦਾ ਮੁਆਫ਼ੀ ਮੰਗਣ ਦਾ ਤਰੀਕਾ ਪਸੰਦ ਨਹੀਂ ਆਇਆ ਸੀ।
ਸ੍ਰੀ ਦਰਬਾਰ ਸਾਹਿਬ ਸਰੋਵਰ 'ਚ ਕੁਰਲਾ ਕਰਨ ਵਾਲੇ ਨੂੰ ਪੰਜਾਬ ਪੁਲਿਸ ਲੈ ਕੇ ਆਈ ਅੰਮ੍ਰਿਤਸਰ
ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ‘ਚ ਕੁਰਲਾ ਕਰਨ ਵਾਲੇ ਮੁਲਜ਼ਮ ਨੂੰ ਪੰਜਾਬ ਪੁਲਿਸ ਅੰਮ੍ਰਿਤਸਰ ਲੈ ਕੇ ਆਈ ਹੈ। ਉਸ ਨੂੰ ਥੋੜ੍ਹੀ ਹੀ ਦੇਰ ‘ਚ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਉਸ ਦੇ ਖਿਲਾਫ਼ ਬੇਅਦਬੀ ਦਾ ਕੇਸ ਦਰਜ ਕੀਤਾ ਹੈ। ਦਿੱਲੀ ਦੇ ਰਹਿਣ ਵਾਲਾ ਸੁਬਹਾਨ ਰੰਗਰੀਜ 13 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਆਇਆ ਸੀ। ਉਸ ਨੇ ਇਸ ਦੌਰਾਨ ਆਪਣੀ ਇੱਕ ਰੀਲ ਵੀਡੀਓ ਬਣਾਈ। ਇੱਕ ਵੀਡੀਓ ‘ਚ ਉਹ ਸਰੋਵਰ ‘ਚ ਕੁਰਲਾ ਕਰਦਾ ਦਿਖਾਈ ਦਿੱਤਾ। ਵੀਡੀਓ ‘ਚ ਦਿਖਾਈ ਦਿੱਤਾ ਕਿ ਉਸ ਨੇ ਮੂੰਹ ‘ਚ ਪਾਣੀ ਭਰਿਆ ਤੇ ਪਾਣੀ ਥੁੱਕ ਦਿੱਤਾ।
ਦੱਸ ਦੇਈਏ ਕਿ ਇਸ ਮਾਮਲੇ ‘ਚ ਵੀਡੀਓ ਬਣਾਉਣ ਵਾਲਾ ਨੌਜਵਾਨ ਦੋ ਵਾਰ ਮੁਆਫ਼ੀ ਮੰਗ ਚੁੱਕਿਆ ਹੈ। ਉਸ ਨੇ ਇਹ ਤਰਕ ਦਿੱਤਾ ਹੈ ਕਿ ਉਸ ਨੂੰ ਮਰਿਯਾਦਾ ਦਾ ਪਤਾ ਨਹੀਂ ਸੀ। ਉਸ ਨੂੰ ਦੂਸਰੀ ਵਾਰ ਇਸ ਲਈ ਮੁਆਫ਼ੀ ਮੰਗਣੀ ਪਈ, ਕਿਉਂਕਿ ਪਹਿਲੀ ਵੀਡੀਓ ਚ ਉਹ ਜੇਬਾਂ ਚ ਹੱਥ ਪਾ ਕੇ ਖੜ੍ਹਾ ਸੀ। ਇਸ ਕਾਰਨ ਸਿੱਖ ਸ਼ਰਧਾਲੂਆਂ ਨੂੰ ਉਸ ਦਾ ਮੁਆਫ਼ੀ ਮੰਗਣ ਦਾ ਤਰੀਕਾ ਪਸੰਦ ਨਹੀਂ ਆਇਆ ਸੀ।
ਇਸ ਹੀ ਕਾਰਨ ਨੌਜਵਾਨ ਨੇ ਦੁਬਾਰਾ ਇੱਕ ਹੋਰ ਵੀਡੀਓ ਜਾਰੀ ਕੀਤੀ। ਉਸ ਨੇ ਨਵੀਂ ਵੀਡੀਓ ਚ ਕਿਹਾ ਕਿ ਮੈਂ ਸ੍ਰੀ ਦਰਬਾਰ ਸਾਹਿਬ ਗਿਆ ਸੀ, ਉੱਥੇ ਮੇਰੇ ਕੋਲ ਭੁੱਲ ਨਾਲ ਗਲਤੀ ਹੋ ਗਈ। ਉਸ ਦੇ ਲਈ ਮੈਂ ਆਪ ਸਭ ਤੋਂ ਮਆਫ਼ੀ ਮੰਗਦਾ ਹਾਂ। ਮੈਨੂੰ ਮਰਿਯਾਦਾ ਦਾ ਨਹੀਂ ਪਤਾ ਸੀ, ਨਹੀਂ ਦਾ ਮੈਂ ਕਦੇ ਵੀ ਅਜਿਹਾ ਨਹੀਂ ਕਰਦਾ। ਆਪਣਾ ਬੇਟਾ ਸਮਝ ਕੇ ਆਪਣਾ ਭਰਾ ਸਮਝ ਕੇ ਮੈਨੂੰ ਮੁਆਫ਼ ਕੀਤਾ ਜਾਵੇ।
ਦੱਸ ਦੇਈਏ ਕਿ ਨੌਜਵਾਨ ਨੇ ਪਹਿਲੀ ਵੀਡੀਓ ਚ ਵੀ ਮੁਆਫ਼ੀ ਮੰਗੀ ਸੀ। ਇਸ ਦੌਰਾਨ ਉਸ ਨੇ ਜੇਬਾਂ ਚ ਹੱਥ ਪਾਏ ਹੋਏ ਸਨ। ਉਸ ਨੇ ਕਿਹਾ ਸੀ ਕਿ ਉਸ ਨੂੰ ਮਰਿਯਾਦਾ ਬਾਰੇ ਨਹੀਂ ਪਤਾ ਸੀ। ਉਹ ਉਸ ਲਈ ਆਪਣੇ ਪੰਜਾਬੀਆਂ ਭਰਾਵਾਂ ਤੋਂ ਮੁਆਫ਼ੀ ਮੰਗਦਾ ਹੈ ਤੇ ਉਹ ਉੱਥੇ ਵੀ ਆ ਕੇ ਮੁਆਫ਼ੀ ਮੰਗੇਗਾ।
ਸੁਬਹਾਨ ਰੰਗਰੀਜ਼ ਨੇ ਇੰਸਟਾਗ੍ਰਾਮ ਤੇ ਆਪਣੇ ਦੋ ਵੀਡੀਓ ਸਾਂਝੇ ਕੀਤੇ ਸਨ। ਇੱਕ ਵੀਡੀਓ ਚ, ਉਹ ਪਵਿੱਤਰ ਸਰੋਵਰ ਚ ਨੰਗੇ ਪੈਰ ਬੈਠਾ ਹੈ। ਇਸ ਦੌਰਾਨ, ਉਹ ਦੋ ਜਾਂ ਤਿੰਨ ਘੁੱਟ ਪਾਣੀ ਮੁੰਹ ‘ਚ ਲੈਂਦਾ ਹੈ ਤੇ ਇੱਕ ਵਾਰ ਸਰੋਵਰ ਚ ਹੀ ਥੁੱਕ ਦਿੰਦਾ ਹੈ। ਇਸ ਦੌਰਾਨ ਉਹ ਇਹ ਵੀ ਦਿਖਾਉਂਦਾ ਹੈ ਕਿ ਹਰਿਮੰਦਰ ਸਾਹਿਬ ਉਸ ਦੇ ਸਾਹਮਣੇ ਹੈ। ਇਸ ਵੀਡੀਓ ਨੂੰ ਬਣਾਉਣ ਦਾ ਉਦੇਸ਼ ਸਪੱਸ਼ਟ ਸੀ, ਉਸ ਦਾ ਇਰਾਦਾ ਰੀਲ ਬਣਾਉਣਾ ਸੀ।
ਇਹ ਵੀ ਪੜ੍ਹੋ
ਦੂਜੀ ਵੀਡੀਓ ਚ, ਉਹ ਕਹਿੰਦਾ ਹੈ ਕਿ ਮੈਂ ਅੱਜ ਪੰਜਾਬ ਦੇ ਹਰਿਮੰਦਰ ਸਾਹਿਬ ਆਇਆ ਹਾਂ। ਭਰਾ, ਮੈਂ ਅਜਿਹਾ ਭਾਰਤ ਚਾਹੁੰਦਾ ਹਾਂ ਜਿੱਥੇ ਇੱਥੇ ਹਰ ਕਿਸੇ ਪੱਗ ਬੰਨ੍ਹੀ ਹੋਈ ਹੈ। ਸਾਰੇ ਸਾਡੇ ਪੰਜਾਬੀ ਭਰਾ ਹਨ। ਸਿਰਫ਼ ਮੈਂ ਹੀ ਟੋਪੀ ਪਹਿਨੀ ਹੋਈ ਹੈ, ਪਰ ਕਿਸੇ ਨੇ ਮੈਨੂੰ ਨਹੀਂ ਪੁੱਛਿਆ ਕਿ ਮੈਂ ਇਸ ਨੂੰ ਕਿਉਂ ਪਹਿਨਿਆ ਹੋਇਆ ਹਾਂ। ਕਿਉਂਕਿ ਹਿੰਦੂ, ਮੁਸਲਮਾਨ, ਸਿੱਖ ਤੇ ਈਸਾਈ ਸਾਰੇ ਭਰਾ ਹਨ ਤੇ ਉਨ੍ਹਾਂ ਨੂੰ ਭਰਾਵਾਂ ਵਾਂਗ ਰਹਿਣਾ ਚਾਹੀਦਾ ਹੈ।
