ਅਬੋਹਰ ‘ਚ ਬਰਫ ਦੀ ਚਾਦਰਾਂ ਹੋਠ ਢੱਕੀਆਂ ਫਸਲਾਂ, ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ
ਜਾਣਕਾਰੀ ਦਿੰਦੇ ਹੋਏ ਪਿੰਡ ਤਾਜਾ ਪੱਤੀ ਦੇ ਕਿਸਾਨ ਛਿੰਦਰ ਪਾਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕੜਾਕੇ ਦੀ ਠੰਡ ਪੈ ਰਹੀ ਹੈ, ਜਿਸ ਕਾਰਨ ਸਵੇਰੇ ਹੀ ਜ਼ਮੀਨ 'ਤੇ ਧੁੰਦ ਦੀ ਚਾਦਰ ਵਿਛ ਜਾਂਦੀ ਹੈ ਅਤੇ ਫਸਲਾਂ 'ਤੇ ਬਰਫ ਦੇਖੀ ਜਾ ਸਕਦੀ ਹੈ। ਨਾਲ ਨਾਲ ਇਸ ਦਾ ਸਭ ਤੋਂ ਵੱਧ ਅਸਰ ਸਰ੍ਹੋਂ ਅਤੇ ਆਲੂ ਦੀ ਫ਼ਸਲ 'ਤੇ ਪਵੇਗਾ। ਇਸ ਦੇ ਨਾਲ ਹੀ ਜੇਕਰ ਆਉਣ ਵਾਲੇ ਦਿਨਾਂ 'ਚ ਠੰਡ ਦੀ ਤੀਬਰਤਾ ਨਾ ਘਟੀ ਤਾਂ ਕਣਕ ਦੀ ਫਸਲ ਨੂੰ ਵੀ ਨੁਕਸਾਨ ਹੋ ਸਕਦਾ ਹੈ।
Snowfall in Abohar: ਪਹਾੜੀ ਇਲਾਕਿਆਂ ‘ਚ ਬਰਫਬਾਰੀ ਕਾਰਨ ਜ਼ਮੀਨੀ ਪੱਧਰ ‘ਤੇ ਵੀ ਠੰਡ ਵਧਦੀ ਜਾ ਰਹੀ ਹੈ। ਦਸੰਬਰ ਦੇ ਮਹੀਨੇ ਵਿੱਚ ਪੰਜਾਬ ਅਤੇ ਅਬੋਹਰ ਵਿੱਚ ਤੜਕੇ ਹੀ ਬਰਫ ਦੀ ਚਾਦਰ ਫਸਲਾਂ ਅਤੇ ਵਾਹਨਾਂ ਨੂੰ ਢੱਕਦੀ ਨਜ਼ਰ ਆਈ। ਦਸੰਬਰ ਮਹੀਨੇ ਵਿੱਚ ਠੰਢ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਇਸ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਪੈਦਾ ਹੋਣ ਦੇ ਨਾਲ-ਨਾਲ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਦਾ ਵੀ ਨੁਕਸਾਨ ਹੋ ਰਿਹਾ ਹੈ।
ਸਵੇਰੇ-ਸਵੇਰੇ ਫਸਲਾਂ ਅਤੇ ਵਾਹਨਾਂ ‘ਤੇ ਚਿੱਟੀ ਬਰਫ ਦੀ ਚਾਦਰ ਦੇਖਣਾ ਆਮ ਹੋ ਗਿਆ ਹੈ। ਜਿਸ ਕਾਰਨ ਅਬੋਹਰ ਖੇਤਰ ਦੀ ਕਿੰਨੂ, ਛੋਲੇ ਅਤੇ ਸਰ੍ਹੋਂ ਦੀ ਫਸਲ ਬੁਰੀ ਤਰ੍ਹਾਂ ਖਰਾਬ ਹੋ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਪਿੰਡ ਤਾਜਾ ਪੱਤੀ ਦੇ ਕਿਸਾਨ ਛਿੰਦਰ ਪਾਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕੜਾਕੇ ਦੀ ਠੰਡ ਪੈ ਰਹੀ ਹੈ, ਜਿਸ ਕਾਰਨ ਸਵੇਰੇ ਹੀ ਜ਼ਮੀਨ ‘ਤੇ ਧੁੰਦ ਦੀ ਚਾਦਰ ਵਿਛ ਜਾਂਦੀ ਹੈ ਅਤੇ ਫਸਲਾਂ ‘ਤੇ ਬਰਫ ਦੇਖੀ ਜਾ ਸਕਦੀ ਹੈ। ਨਾਲ ਨਾਲ ਇਸ ਦਾ ਸਭ ਤੋਂ ਵੱਧ ਅਸਰ ਸਰ੍ਹੋਂ ਅਤੇ ਆਲੂ ਦੀ ਫ਼ਸਲ ‘ਤੇ ਪਵੇਗਾ। ਇਸ ਦੇ ਨਾਲ ਹੀ ਜੇਕਰ ਆਉਣ ਵਾਲੇ ਦਿਨਾਂ ‘ਚ ਠੰਡ ਦੀ ਤੀਬਰਤਾ ਨਾ ਘਟੀ ਤਾਂ ਕਣਕ ਦੀ ਫਸਲ ਨੂੰ ਵੀ ਨੁਕਸਾਨ ਹੋ ਸਕਦਾ ਹੈ।
ਪਿੰਡ ਸਾਦੁਲਸ਼ਹਿਰ ਦੇ ਕਿਸਾਨ ਸ਼ਿਵ ਪ੍ਰਕਾਸ਼ ਨੇ ਦੱਸਿਆ ਕਿ ਸਾਦੂਲਸ਼ਹਿਰ ਅਤੇ ਸੰਘਰੀਆ ਖੇਤਰ ਵਿੱਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਬੇਹੱਦ ਠੰਢ ਹੈ। ਇਸ ਦਾ ਅਸਰ ਕਣਕ, ਸਰ੍ਹੋਂ ਅਤੇ ਛੋਲਿਆਂ ਦੀ ਫ਼ਸਲ ‘ਤੇ ਪੈ ਰਿਹਾ ਹੈ। ਧੁੰਦ ਕਾਰਨ ਕਣਕ ਦਾ ਵਾਧਾ ਰੁਕ ਗਿਆ ਹੈ। ਸਵੇਰ ਵੇਲੇ ਕਾਰਾਂ ਦੀਆਂ ਛੱਤਾਂ ‘ਤੇ ਬਰਫ ਹੁੰਦੀ ਹੈ। ਇਹ ਠੰਡ ਬੱਚਿਆਂ ਤੋਂ ਇਲਾਵਾ ਬਜ਼ੁਰਗਾਂ ਨੂੰ ਵੀ ਬਿਮਾਰ ਕਰ ਰਹੀ ਹੈ।
ਪੰਜਾਬ ਚ ਹੈ ਸੀਤ ਲਹਿਰ ਦਾ ਅਲਰਟ
ਪੰਜਾਬ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਫ਼ਿਰੋਜ਼ਪੁਰ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਅਤੇ ਠੰਡ ਪੈਣ ਦੇ ਆਸਾਰ ਹਨ। ਇਸ ਦੇ ਨਾਲ ਹੀ ਬੀਤੇ ਦਿਨ ਪੰਜਾਬ ਦੇ ਫਰੀਦਕੋਟ ਵਿੱਚ ਤਾਪਮਾਨ ਸਿਫ਼ਰ ਦੇ ਨੇੜੇ ਪਹੁੰਚ ਗਿਆ ਸੀ। ਸੋਮਵਾਰ ਸਵੇਰੇ ਇੱਥੇ ਤਾਪਮਾਨ 0.6 ਡਿਗਰੀ ਦਰਜ ਕੀਤਾ ਗਿਆ।