ਵਿਰਸਾ ਵਲਟੋਹਾ ਦੇ ਬਹਾਨੇ ਜੱਥੇਦਾਰ ਨੇ ਬਾਦਲਾਂ ਤੇ ਸਾਧਿਆ ਨਿਸ਼ਾਨਾ, ਕਿਹਾ- ਇੱਕ ਟੋਲਾ ਕਰ ਰਿਹਾ ਕਿਰਦਾਰਕੁਸ਼ੀ ਦੀ ਕੋਸ਼ਿਸ

Updated On: 

18 Dec 2024 13:15 PM

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਬਾਅਦ ਅਸਤੀਫਾ ਨਹੀਂ ਦੇਣਗੇ। ਉਹਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਚਾਹੇ ਤਾਂ ਉਹਨਾਂ ਦਾ ਪੁਰਾਣਾ ਅਸਤੀਫਾ ਮਨਜ਼ੂਰ ਕਰ ਸਕਦੀ ਹੈ। ਜੱਥੇਦਾਰ ਵੱਲੋਂ ਗੱਲਬਾਤ ਦੌਰਾਨ ਸਾਲਾ ਸ਼ਬਦ ਦੀ ਵਰਤੋਂ ਕੀਤੇ ਜਾਣ ਤੇ ਆਪਣਾ ਪੱਖ ਰੱਖਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਸ਼ਬਦੀ ਦੀ ਵਰਤੋਂ ਮਲਵਈ ਜੀਵਨ ਵਿੱਚ ਆਮ ਹੀ ਕੀਤੀ ਜਾਂਦੀ ਹੈ।

ਵਿਰਸਾ ਵਲਟੋਹਾ ਦੇ ਬਹਾਨੇ ਜੱਥੇਦਾਰ ਨੇ ਬਾਦਲਾਂ ਤੇ ਸਾਧਿਆ ਨਿਸ਼ਾਨਾ, ਕਿਹਾ- ਇੱਕ ਟੋਲਾ ਕਰ ਰਿਹਾ ਕਿਰਦਾਰਕੁਸ਼ੀ ਦੀ ਕੋਸ਼ਿਸ

ਵਿਰਸਾ ਵਲਟੋਹਾ ਦੇ ਬਹਾਨੇ ਜੱਥੇਦਾਰ ਨੇ ਬਾਦਲਾਂ ਤੇ ਸਾਧਿਆ ਨਿਸ਼ਾਨਾ, ਕਿਹਾ- ਇੱਕ ਟੋਲਾ ਕਰ ਰਿਹਾ ਕਿਰਦਾਰਕੁਸ਼ੀ ਦੀ ਕੋਸ਼ਿਸ

Follow Us On

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਆਪਣੇ ਸ਼ੋਸਲ ਮੀਡੀਆ ਹੈਂਡਲ ਤੇ ਇੱਕ ਵੀਡੀਓ ਸ਼ੇਅਰ ਕਰਕੇ ਇਲਜ਼ਾਮ ਲਗਾਏ ਸਨ ਕਿ ਜਦੋਂ ਉਹ ਸਿੰਘ ਸਾਹਿਬਾਨਾਂ ਅੱਗੇ ਪੇਸ਼ ਹੋਏ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਕਬੂਲੀ ਸੀ ਕਿ ਉਹਨਾਂ ਦੀ ਭਾਜਪਾ ਨਾਲ ਸਾਂਝ ਹੈ ਅਤੇ ਉਹਨੇ ਨੇ PM ਮੋਦੀ ਨਾਲ ਫੋਨ ਤੇ ਗੱਲ ਕੀਤੀ ਸੀ। ਇਸ ਤੋਂ ਇਲਾਵਾ ਵਲਟੋਹਾ ਵੱਲੋਂ ਇਲਜ਼ਾਮ ਵੀ ਲਗਾਏ ਗਏ ਹਨ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਹਨਾਂ ਨੂੰ ਮੰਦੇ ਸ਼ਬਦ ਬੋਲੇ ਗਏ ਹਨ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹਨਾਂ ਇਲਜ਼ਾਮਾਂ ਦੇ ਜਵਾਬ ਦੇਣ ਲਈ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਉਹਨਾਂ ਕਿਹਾ ਕਿ ਪਿਛਲੇ 15 ਦਿਨਾਂ ਤੋਂ ਕੁੱਝ ਲੋਕ ਉਹਨਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਮੈਂ ਅਸਤੀਫਾ ਨਹੀਂ ਦੇਵਾਂਗਾ- ਜੱਥੇਦਾਰ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਬਾਅਦ ਅਸਤੀਫਾ ਨਹੀਂ ਦੇਣਗੇ। ਉਹਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਚਾਹੇ ਤਾਂ ਉਹਨਾਂ ਦਾ ਪੁਰਾਣਾ ਅਸਤੀਫਾ ਮਨਜ਼ੂਰ ਕਰ ਸਕਦੀ ਹੈ। ਅਕਾਲੀ ਲੀਡਰਾਂ ਨੂੰ ਸਜ਼ਾ ਦੇਣ ਦੇ ਫੈਸਲੇ ਤੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਉਸ ਸਜ਼ਾ ਦੇ ਫੈਸਲੇ ਨੂੰ ਬਦਲਣ ਲਈ ਸਿੰਘ ਸਾਹਿਬਾਨ ਕੋਈ ਮੀਟਿੰਗ ਕਰਦੇ ਹਨ ਤਾਂ ਉਹ ਇਸ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ।

ਵੀਡੀਓ ਵਾਇਰਲ ਕਿਵੇਂ ਹੋਈ ?

ਗਿਆਨੀ ਹਰਪ੍ਰੀਤ ਸਿੰਘ ਨੇ ਵੀਡੀਓ ਵਾਇਰਲ ਹੋਣ ਤੇ ਹੈਰਾਨੀ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਇਹ ਵੀਡੀਓ ਸਿਰਫ਼ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਕੋਲ ਸੀ। ਇਸ ਤੋਂ ਇਲਾਵਾ ਬਾਕੀ ਥਾਵਾਂ ਤੋਂ ਉਹਨਾਂ ਨੇ ਡਿਲੀਟ ਕਰਵਾ ਦਿੱਤੀ ਸੀ। ਫਿਰ ਵੀ ਉਹ ਹੈਰਾਨ ਹਨ ਕਿ ਵੀਡੀਓ ਵਾਇਰਲ ਕਿਵੇਂ ਹੋ ਗਈ। ਉਹਨਾਂ ਨੇ ਕਿਹਾ ਕਿ ਹੁਣ ਉਹ ਖੁਦ ਇਸ ਗੱਲ ਦੀ ਮੰਗ ਕਰ ਰਹੇ ਹਨ ਕਿ ਪੂਰੀ ਵੀਡੀਓ ਨੂੰ ਜਨਤਕ ਕੀਤਾ ਜਾਵੇ। ਜਿਸ ਤੋਂ ਬਾਅਦ ਲੋਕਾਂ ਸਾਹਮਣੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇ।

ਸਾਲਾ ਸ਼ਬਦ ਤੇ ਸਫ਼ਾਈ

ਜੱਥੇਦਾਰ ਵੱਲੋਂ ਗੱਲਬਾਤ ਦੌਰਾਨ ਸਾਲਾ ਸ਼ਬਦ ਦੀ ਵਰਤੋਂ ਕੀਤੇ ਜਾਣ ਤੇ ਆਪਣਾ ਪੱਖ ਰੱਖਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਸ਼ਬਦੀ ਦੀ ਵਰਤੋਂ ਮਲਵਈ ਜੀਵਨ ਵਿੱਚ ਆਮ ਹੀ ਕੀਤੀ ਜਾਂਦੀ ਹੈ। ਉਹ ਖੁਦ ਮਾਲਵਾ ਇਲਾਕੇ ਨਾਲ ਸਬੰਧਿਤ ਹਨ। ਇਸ ਕਰਕੇ ਇਹ ਸ਼ਬਦ ਨਿਕਲਣਾ ਆਮ ਜਿਹੀ ਗੱਲ ਹੈ। ਪੱਤਰਕਾਰਾਂ ਦੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਚਾਹੇ ਤਾਂ ਐਕਸ਼ਨ ਲੈ ਸਕਦੀ ਹੈ।

Exit mobile version