Viral Video: ਵਿਰਸਾ ਸਿੰਘ ਵਲਟੋਹਾ ਨੇ ਮੁੜ ਚੁੱਕੇ ਜੱਥੇਦਾਰ ‘ਤੇ ਸਵਾਲ, ਵੀਡੀਓ ਕੀਤੀ ਸ਼ੇਅਰ

Updated On: 

18 Dec 2024 10:56 AM

Virsa Singh Valtoha Attack On Giani Harpreet Singh: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਵਲਟੋਹਾ ਨੇ ਆਪਣੇ ਸ਼ੋਸਲ ਮੀਡੀਆ ਹੈਂਡਲ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਤੋਂ ਬਾਅਦ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਇੱਕ ਗੱਲ ਨੂੰ ਕਬੂਲ ਰਹੇ ਹਨ। ਕਿ ਉਹਨਾਂ ਦੀ ਭਾਜਪਾ ਨਾਲ ਸਾਂਝ ਹੈ।

Viral Video: ਵਿਰਸਾ ਸਿੰਘ ਵਲਟੋਹਾ ਨੇ ਮੁੜ ਚੁੱਕੇ ਜੱਥੇਦਾਰ ਤੇ ਸਵਾਲ, ਵੀਡੀਓ ਕੀਤੀ ਸ਼ੇਅਰ

ਵਲਟੋਹਾ ਨੇ ਮੁੜ ਚੁੱਕੇ ਜੱਥੇਦਾਰ ਤੇ ਸਵਾਲ, ਵੀਡੀਓ ਕੀਤੀ ਸ਼ੇਅਰ

Follow Us On

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਲਗਾਏ ਗਏ ਇਲਜ਼ਾਮ ਇੱਕ ਵਾਰ ਮੁੜ ਚਰਚਾਵਾਂ ਵਿੱਚ ਆ ਗਏ ਨੇ ਦਰਅਸਲ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਆਪਣੇ ਸ਼ੋਸਲ ਮੀਡੀਆ ਹੈਂਡਲ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਗੱਲ ਨੂੰ ਕਬੂਲ ਰਹੇ ਹਨ। ਕਿ ਉਹਨਾਂ ਦੀ ਭਾਜਪਾ ਨਾਲ ਸਾਂਝ ਹੈ।

ਵਲਟੋਹਾ ਨੇ ਲਿਖਿਆ ‘ਅੱਜ ਸਵੇਰੇ ਉੱਠਕੇ ਮੈਂ ਦੇਖਿਆ ਕਿ ਇੱਕ ਵੀਡੀਓ ਕਲਿੱਪ ਵੱਡੇ ਪੱਧਰ ‘ਤੇ ਵਾਇਰਲ ਹੋ ਰਿਹਾ ਹੈ, ਇਹ ਕਲਿੱਪ 15 ਅਕਤੂਬਰ ਦੀ ਮੇਰੀ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ੀ ਸਮੇਂ ਦਾ ਹੈ।ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੇਰੀ ਤਲਬੀ ਸਮੇਂ ਤੈਸ਼ ‘ਚ ਆਕੇ ਬਹੁਤ ਕੁੱਝ ਸਵੀਕਾਰ ਕੀਤਾ ਸੀ।ਉਨਾਂ ਇਹ ਵੀ ਸਵੀਕਾਰ ਕੀਤਾ ਕਿ, “ਹਾਂ ਮੇਰੀ BJP ਨਾਲ ਸਾਂਝ ਹੈ।” ਤੈਸ਼ ‘ਚ ਹੀ ਕੇਂਦਰ ਸਰਕਾਰ ਨਾਲ ਸਾਂਝ ਤੇ ਪ੍ਰਧਾਨ ਮੰਤਰੀ ਨਾਲ ਫੋਨ ‘ਤੇ ਹੁੰਦੀ ਗੱਲਬਾਤ ਨੂੰ ਵੀ ਸਵੀਕਾਰ ਕੀਤਾ।

ਇਹ ਤਾਂ ਅਜੇ ਟ੍ਰੇਲਰ ਹੈ- ਵਲਟੋਹਾ

ਵੀਡੀਓ ਸਾਂਝੀ ਕਰਨ ਤੋਂ ਬਾਅਦ ਵਲਟੋਹਾ ਨੇ ਇੱਕ ਇੰਟਰਵਿਊ ਵਿੱਚ ਦਾਅਵਾ ਕੀਤਾ ਕਿ ਇਹ ਵਾਇਰਲ ਹੋ ਰਹੀ ਵੀਡੀਓ ਤਾਂ ਅਜੇ ਟ੍ਰੇਲਰ ਹੈ। ਜਦੋਂ ਕਿ ਪੂਰੀ ਫਿਲਮ ਸਾਹਮਣੇ ਆਉਣੀ ਅਜੇ ਬਾਕੀ ਹੈ। ਵਲਟੋਹਾ ਨੇ ਕਿਹਾ ਕਿ ਹੁਣ ਇਹ ਵੀਡੀਓ ਲੋਕਾਂ ਦੇ ਸਾਹਮਣੇ ਆ ਗਈ ਹੈ ਤਾਂ ਉਹ ਆਪਣੇ ਆਪ ਫੈਸਲਾ ਕਰਨਗੇ। ਕਿ ਕੌਣ ਸਹੀ ਹੈ। ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਪੇਸ਼ੀ ਦੌਰਾਨ ਤਲਖ਼ੀ ਵਿੱਚ ਵਲਟੋਹਾ ਨੂੰ ਮੰਦੀ ਸ਼ਬਦਾਵਲੀ ਵੀ ਬੋਲੀ ਹੈ।

ਪਤਾ ਨਹੀਂ ਵੀਡੀਓ ਕਿਉਂ ਨਹੀਂ ਪਾਈ- ਵਲਟੋਹਾ

ਵਲਟੋਹਾ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਤਾਂ ਜੱਥੇਦਾਰ ਨੇ ਸ਼ੁਰੂ ਵਿੱਚ ਹੀ ਇਹ ਗੱਲ ਆਖੀ ਸੀ ਕਿ ਇਸ ਵੀਡੀਓ ਨੂੰ ਰਿਕਾਰਡ ਕਰਕੇ ਸ਼ੋਸਲ ਮੀਡੀਆ ਤੇ ਪਾਇਆ ਜਾਵੇਗਾ। ਵਲਟੋਹਾ ਨੇ ਕਿਹਾ ਕਿ ਪਤਾ ਨਹੀਂ ਕੀ ਕਾਰਨ ਹੈ ਕਿ ਇਸ ਵੀਡੀਓ ਨੂੰ ਅਜੇ ਤੱਕ ਸ਼ੋਸਲ ਮੀਡੀਆ ਤੇ ਨਹੀਂ ਸ਼ੇਅਰ ਕੀਤਾ ਗਿਆ। ਇਸ ਤੋਂ ਇਲਾਵਾ ਵੀ ਵਲਟੋਹਾ ਨੇ ਕਈ ਹੋਰ ਵੀ ਸਵਾਲ ਖੜ੍ਹੇ ਕੀਤੇ।

Exit mobile version