ਫਰੀਦਕੋਟ ਜੇਲ੍ਹ ਵਿਚ ਬੰਦ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜਮ ਕੋਲੋਂ ਸਮਾਰਟ ਫੋਨ ਬਰਾਮਦ

Published: 

06 Feb 2023 16:32 PM

ਮੋਨੂੰ ਡਾਗਰ ਜੇਲ੍ਹ ਦੇ ਹਾਈ ਸਿਕਊਰਟੀ ਜੋਨ ਵਿਚ ਬੰਦ ਹੈ। ਮੋਨੂੰ ਡਾਗਰ ਸਮੇਤ 4 ਹਵਾਲਾਤੀਆਂ , 2 ਕੈਦੀਆਂ ਅਤੇ ਕੁਝ ਅਣਪਛਾਤੇ ਲੋਕਾਂ ਤੇ ਥਾਨਾਂ ਸਿਟੀ ਫਰੀਦਕੋਟ ਵਿਚ ਮੁਕੱਦਮਾਂ ਦਰਜ ਹੋਇਆ ਹੈ।

ਫਰੀਦਕੋਟ ਜੇਲ੍ਹ ਵਿਚ ਬੰਦ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜਮ ਕੋਲੋਂ ਸਮਾਰਟ ਫੋਨ ਬਰਾਮਦ
Follow Us On

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚ ਬੰਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਕਥਿਤ ਦੋਸ਼ੀ ਗੈਂਗਸਟਰ ਮੋਨੂੰ ਡਾਗਰ ਤੋਂ ਸਮਾਰਟ ਫੋਨ ਬਰਾਮਦ ਹੋਇਆ ਹੈ। ਮੋਨੂੰ ਜੇਲ੍ਹ ਦੇ ਹਾਈ ਸਿਕਊਰਟੀ ਜੋਨ ਵਿਚ ਬੰਦ ਹੈ। ਮੋਨੂੰ ਡਾਗਰ ਸਮੇਤ 4 ਹਵਾਲਾਤੀਆਂ , 2 ਕੈਦੀਆਂ ਅਤੇ ਕੁਝ ਅਣਪਛਾਤੇ ਲੋਕਾਂ ਤੇ ਥਾਨਾਂ ਸਿਟੀ ਫਰੀਦਕੋਟ ਵਿਚ ਮੁਕੱਦਮਾਂ ਦਰਜ ਹੋਇਆ ਹੈ।

ਹਾਈ ਸਿਕਊਰਟੀ ਜੇਲ੍ਹ ਚ ਬੰਦ ਹੈ ਮੋਨੂੰ ਡਾਗਰ

ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ ਇੱਕ ਵਾਰ ਮੁੱੜ ਤੋ ਸਵਾਲਾਂ ਚ ਹੈ। ਇਥੋਂ ਦੇ ਉੱਚ ਸੁਰੱਖਿਆ ਖੇਤਰ ਵਿੱਚ ਬੰਦ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜਮ ਹਰਿਆਣਾ ਵਾਸੀ ਗੈਂਗਸਟਰ ਮੋਨੂੰ ਡਾਗਰ ਕੋਲੋਂ ਜੇਲ੍ਹ ਗਾਰਡਾਂ ਨੇ ਤਲਾਸ਼ੀ ਦੌਰਾਨ ਇੱਕ ਸਮਾਰਟ ਫ਼ੋਨ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਤਲਾਸ਼ੀ ਦੌਰਾਨ ਉਸ ਕੋਲ੍ਹੋਂ ਕੁੱਲ 14 ਸਮਾਰਟ ਅਤੇ ਕੀਪੈਡ ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਕ, ਮੋਨੂੰ ਡਾਗਰ ਜੇਲ੍ਹ ਦੇ ਅੰਦਰੋਂ ਹੀ ਆਪਣਾ ਨੈੱਟਵਰਕ ਆਸਾਨੀ ਨਾਲ ਚਲਾ ਰਿਹਾ ਹੈ।

ਲਗਾਤਾਰ ਬਰਾਮਦ ਹੋ ਰਹੇ ਹਨ ਮੋਬਾਈਲ ਫੋਨ

ਜ਼ਿਕਰਯੋਗ ਹੈ ਕਿ ਜੇਲ੍ਹ ‘ਚੋਂ ਦਿਨ-ਰਾਤ ਤਲਾਸ਼ੀ ਦੌਰਾਨ ਵੱਡੀ ਗਿਣਤੀ ‘ਚ ਮੋਬਾਈਲ ਫ਼ੋਨ ਬਰਾਮਦ ਹੋ ਰਹੇ ਹਨ। ਪਰ ਜੇਲ੍ਹ ਪ੍ਰਸ਼ਾਸਨ ਇਨ੍ਹਾਂ ਨੂੰ ਨੱਥ ਪਾਉਣ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ। ਬੀਤੇ ਦਿਨ ਵੀ ਜੇਲ ਅੰਦਰ ਤਲਾਸ਼ੀ ਦੌਰਾਨ 4 ਹਵਾਲਾਤੀਆਂ ਅਤੇ 2 ਕੈਦੀਆਂ ਤੋਂ ਫੋਨ ਬਰਾਮਦ ਹੋਣ ਦੇ ਨਾਲ-ਨਾਲ ਵੱਖ-ਵੱਖ ਥਾਵਾਂ ‘ਤੇ ਛੁਪਾ ਕੇ ਰੱਖੇ ਗਏ ਫੋਨ ਵੀ ਬਰਾਮਦ ਕੀਤੇ ਗਏ ਸਨ। ਇੰਨਾ ਹੀ ਨਹੀਂ ਜੇਲ੍ਹ ਵਿੱਚ ਫ਼ੋਨ ਤੋਂ ਇਲਾਵਾ ਹੋਰ ਇਤਰਾਜਯੋ ਸਾਮਾਨ ਜਿਵੇਂ ਬੀੜੀ-ਜਰਦਾ, ਹੈੱਡਫ਼ੋਨ ਆਦਿ ਵੀ ਵੱਡੀ ਗਿਣਤੀ ਵਿੱਚ ਬਰਾਮਦ ਹੋਏ ਹਨ।

ਦੱਸ ਦੇਈਏ ਕਿ ਮੋਨੂੰ ਡਾਗਰ ਜੇਲ੍ਹ ਦੇ ਹਾਈ ਸਿਕਊਰਿਟੀ ਜ਼ੋਨ ‘ਚ ਬੰਦ ਹੈ। ਪਰ ਫਿਰ ਵੀ ਉਸ ਕੋਲੋਂ ਮੋਬਾਈਲ ਫੋਨ ਬਰਾਮਦ ਹੋਣਾ ਆਪਣੇ ਆਪ ਵਿੱਚ ਵੱਡਾ ਸਵਾਲ ਖੜ੍ਹਾ ਕਰਦਾ ਹੈ। ਦੱਸ ਦੇਈਏ ਕਿ ਹਾਲ ਹੀ ਚ ਜੇਲ੍ਹ ਦੇ ਬਾਹਰੋਂ ਸੁੱਟੀਆਂ ਗੇਂਦਾਂ ਵਿੱਚੋਂ ਚਾਰ ਫ਼ੋਨ ਅਤੇ ਬੀੜੀ-ਜ਼ਰਦਾ ਆਦਿ ਬਰਾਮਦ ਹੋਇਆ ਹੈ।ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ਤੋਂ ਬਾਅਦ ਮੋਨੂੰ ਡਾਗਰ ਸਮੇਤ ਚਾਰ ਹਵਾਲਾਤੀ ਅਤੇ ਦੋ ਕੈਦੀਆਂ ਅਤੇ ਕੁੱਝ ਅਣਪਛਾਤੇ ਕੈਦੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।