ਜਹਿਰੀਲੀ ਗੈਸ ਚੜ੍ਹਣ ਨਾਲ ਇੱਕ ਦੀ ਮੌਤ, 3 ਗੰਭੀਰ, ਸੰਗਰੂਰ ‘ਚ ਸੀਵਰੇਜ ਦੀ ਸਫਾਈ ਕਰਨ ਉੱਤਰੇ ਸਨ ਮਜ਼ਦੂਰ

Updated On: 

27 Jul 2023 18:22 PM

ਕਿਸੇ ਵੀ ਮਜ਼ਦੂਰ ਦੇ ਸੀਵਰ ਚੋਂ ਕਾਫੀ ਦੇਰ ਤੱਕ ਬਾਹਰ ਨਾ ਆਉਣ ਤੋਂ ਬਾਅਦ ਲੋਕਾਂ ਨੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਸਬੰਧਿਤ ਅਧਿਕਾਰੀਆਂ ਆਉਣ ਵਿੱਚ ਸਮਾਂ ਲੱਗਦੇ ਵੇਖ ਲੋਕਾਂ ਨੇ ਆਪ ਹੀ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢਿਆ।

ਜਹਿਰੀਲੀ ਗੈਸ ਚੜ੍ਹਣ ਨਾਲ ਇੱਕ ਦੀ ਮੌਤ, 3 ਗੰਭੀਰ, ਸੰਗਰੂਰ ਚ ਸੀਵਰੇਜ ਦੀ ਸਫਾਈ ਕਰਨ ਉੱਤਰੇ ਸਨ ਮਜ਼ਦੂਰ
Follow Us On

ਪੰਜਾਬ ਦੇ ਸੰਗਰੂਰ ਵਿੱਚ ਸੀਵਰੇਜ ਦੀ ਸਫ਼ਾਈ ਕਰ ਰਹੇ ਮਜ਼ਦੂਰਾਂ ਨਾਲ ਵੱਡਾ ਹਾਦਸਾ ਵਾਪਰ ਗਿਆ। ਜ਼ਹਿਰੀਲੀ ਗੈਸ ਚੜ੍ਹਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਤਿੰਨ ਅੰਦਰ ਜਾਂਦੇ ਹੀ ਬੇਹੋਸ਼ ਹੋ ਗਏ। ਇਨ੍ਹਾਂ ਚੋਂ ਵੀ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰੇ ਬੀਮਾਰਾਂ ਨੂੰ ਸੰਗਰੂਰ ਰੈਫਰ ਕਰ ਦਿੱਤਾ ਗਿਆ ਹੈ। ਉੱਧਰ, ਸਥਾਨਕ ਲੋਕਾਂ ਨੇ ਪ੍ਰਸ਼ਾਸਨ ਦੇ ਢਿੱਲ-ਮੱਠ ਵਾਲ ਰਵਈਏ ਤੇ ਸਵਾਲ ਚੁੱਕੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇੰਤਜ਼ਾਰ ਤੋਂ ਬਾਅਦ ਲੋਕਾਂ ਨੇ ਆਪ ਹਿੰਮਤ ਕਰਕੇ ਸਾਰੇ ਮਜ਼ਦੂਰਾਂ ਨੂੰ ਸੀਵਰੇਜ ਵਿੱਚੋਂ ਬਾਹਰ ਕੱਢਿਆ।

ਲਹਿਰਾਗਾਗਾ ਸਿਟੀ ਵਾਟਰ ਵਰਕਸ ਨੇੜੇ ਸੀਵਰੇਜ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇੱਕ ਮਜ਼ਦੂਰ ਸੀਵਰੇਜ ਵਿੱਚ ਉਤਰ ਗਿਆ। ਕਾਫੀ ਦੇਰ ਬਾਅਦ ਵੀ ਜਦੋਂ ਉਹ ਬਾਹਰ ਨਾ ਆਇਆ ਤਾਂ ਇਕ ਹੋਰ ਸਾਥੀ ਅੰਦਰ ਚਲਾ ਗਿਆ। ਅਜਿਹੀ ਹਾਲਤ ਵਿੱਚ ਤਿੰਨ ਸਾਥੀ ਇੱਕ-ਇੱਕ ਕਰਕੇ ਅੰਦਰ ਚਲੇ ਗਏ। ਬਿਨਾਂ ਸੁਰੱਖਿਆ ਪ੍ਰਬੰਧਾਂ ਦੇ ਸੀਵਰੇਜ ਅੰਦਰ ਜਾਣ ਵਾਲੇ ਸਾਰੇ ਕਰਮਚਾਰੀ ਗੈਸ ਚੜ੍ਹ ਜਾਉਣ ਕਾਰਨ ਬੇਹੋਸ਼ ਹੋ ਗਏ।

ਜਦੋਂ ਕੋਈ ਸਵੀਪਰ ਬਾਹਰ ਨਾ ਆਇਆ ਤਾਂ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਅੰਦਰ ਦੇਖਿਆ ਤਾਂ ਸਾਰੇ ਬੇਹੋਸ਼ ਪਏ ਸਨ। ਪ੍ਰਸ਼ਾਸਨ ਨੂੰ ਬੁਲਾਇਆ ਗਿਆ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਇੰਤਜ਼ਾਰ ਕਰਨ ਤੋਂ ਬਾਅਦ ਵੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ ਤੇ ਨਹੀਂ ਪੁੱਜਿਆ। ਅੰਤ ਵਿੱਚ ਲੋਕਾਂ ਨੇ ਹੀ ਹਿੰਮਤ ਕੀਤੀ ਅਤੇ ਸਾਰਿਆਂ ਨੂੰ ਸੀਵਰੇਜ ਵਿੱਚੋਂ ਬਾਹਰ ਕੱਢਿਆ।

ਇੱਕ ਦੀ ਸੀਵਰੇਜ ਵਿੱਚ ਮੌਤ

ਜਦੋਂ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਤਾਂ ਉਨ੍ਹਾਂ ਵਿੱਚੋਂ ਸੁਖਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਲਹਿਰਾਗਾਗਾ ਦੀ ਮੌਤ ਹੋ ਚੁੱਕੀ ਸੀ, ਜਦਕਿ ਸੋਨੂੰ, ਵਿਨੋਦ ਕੁਮਾਰ ਅਤੇ ਨਰੇਸ਼ ਕੁਮਾਰ ਬੇਹੋਸ਼ ਸਨ। ਤਿੰਨਾਂ ਨੂੰ ਤੁਰੰਤ ਹਸਪਤਾਲ ਭੇਜਿਆ ਹੈ। ਉੱਥੇ ਦੋ ਦੀ ਹਾਲਤ ਨਾਜ਼ੁਕ ਹਾਲਤ ਨੂੰ ਵੇਖਦਿਆਂ ਇਨ੍ਹਾਂ ਨੂੰ ਸੰਗਰੂਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਪ੍ਰਸ਼ਾਸਨ ਨੇ ਇਲਜ਼ਾਮਾਂ ਨੂੰ ਨਕਾਰਿਆ

ਲੋਕਾਂ ਵੱਲੋਂ ਦੇਰ ਨਾਲ ਪਹੁੰਚਣ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਸਰਕਾਰੀ ਹਸਪਤਾਲ ਲਹਿਰਾਗਾਗਾ ਦੇ ਐਸਐਮਓ ਡਾਕਟਰ ਸੰਜੇ ਬਾਂਸਲ ਅਤੇ ਡੀਐਸਪੀ ਲਹਿਰਾ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਟੀਮਾਂ ਫੌਰਨ ਮੌਕੇ ‘ਤੇ ਪਹੁੰਚ ਗਈਆਂ। ਬਾਹਰ ਕੱਢੇ ਗਏ ਕਰਮਚਾਰੀਆਂ ਨੂੰ ਮੌਕੇ ‘ਤੇ ਹੀ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਗਈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version